ਰੌਸ਼ਨ ਪ੍ਰਿੰਸ ਦੇ ਨਵੇਂ ਗਾਣੇ ‘ਦਿੱਲੀ ਵਾਲੀ’ ਦਾ ਟੀਜ਼ਰ ਰਿਲੀਜ਼, ਹੁਣ ਤੱਕ ਹਜ਼ਾਰਾਂ ਲੋਕਾਂ ਨੇ ਦੇਖ ਲਿਆ ਹੈ ਟੀਜ਼ਰ

Written by  Rupinder Kaler   |  February 25th 2020 12:17 PM  |  Updated: February 25th 2020 12:17 PM

ਰੌਸ਼ਨ ਪ੍ਰਿੰਸ ਦੇ ਨਵੇਂ ਗਾਣੇ ‘ਦਿੱਲੀ ਵਾਲੀ’ ਦਾ ਟੀਜ਼ਰ ਰਿਲੀਜ਼, ਹੁਣ ਤੱਕ ਹਜ਼ਾਰਾਂ ਲੋਕਾਂ ਨੇ ਦੇਖ ਲਿਆ ਹੈ ਟੀਜ਼ਰ

ਪੰਜਾਬੀ ਗਾਇਕ ਤੇ ਅਦਾਕਾਰ ਰੌਸ਼ਨ ਪ੍ਰਿੰਸ ਦਾ ਹਾਲ ਹੀ ਵਿੱਚ ਰਿਲੀਜ਼ ਹੋਇਆ ਗਾਣਾ ‘ਲੰਡਨ’ ਸੂਪਰ ਡੂਪਰ ਹਿੱਟ ਸਾਬਿਤ ਹੋਇਆ ਹੈ । ਹੁਣ ਇੱਕ ਵਾਰ ਫਿਰ ਉਹ ਨਵਾਂ ਗਾਣਾ ਲੈ ਕੇ ਆ ਰਹੇ ਹਨ । ‘ਦਿੱਲੀ ਵਾਲੀ’ ਟਾਈਟਲ ਹੇਠ ਰਿਲੀਜ਼ ਹੋਣ ਵਾਲੇ ਇਸ ਗਾਣੇ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ, ਜਿਸ ਨੂੰ ਰੌਸ਼ਨ ਪ੍ਰਿੰਸ ਦੇ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ ।

https://www.instagram.com/p/B758FTigd4T/

ਜਿਸ ਤਰ੍ਹਾਂ ਦਾ ਇਹ ਟੀਜ਼ਰ ਹੈ ਉਸ ਤੋਂ ਸਾਫ ਜਾਹਿਰ ਹੁੰਦਾ ਹੈ ਕਿ ਇਹ ਗਾਣਾ ਡਾਂਸ ਨੰਬਰ ਹੋਵੇਗਾ । ਇਸ ਗਾਣੇ ਦੀ ਖ਼ਾਸ ਗੱਲ ਇਹ ਹੈ ਕਿ ਇਸ ਨੂੰ ਨਾ ਸਿਰਫ਼ ਰੌਸ਼ਨ ਪ੍ਰਿੰਸ ਨੇ ਆਪਣੀ ਆਵਾਜ਼ ਦਿੱਤੀ ਹੈ ਬਲਕਿ ਇਸ ਦੇ ਬੋਲ ਵੀ ਉਹਨਾਂ ਨੇ ਖੁਦ ਲਿਖੇ ਹਨ, ਇੱਥੋਂ ਤੱਕ ਕਿ ਉਹਨਾਂ ਨੇ ਇਸ ਦੇ ਮਿਊਜ਼ਿਕ ’ਤੇ ਵੀ ਕੰਮ ਕੀਤਾ ਹੈ ।

https://www.instagram.com/p/B8849ySgGyg/

ਇਹ ਗਾਣਾ 5 ਮਾਰਚ ਨੂੰ ਰਿਲੀਜ਼ ਕੀਤਾ ਜਾਵੇਗਾ । ਰੌਸ਼ਨ ਪ੍ਰਿੰਸ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਹਾਲ ਹੀ ਵਿੱਚ ਗਿੱਪੀ ਗਰੇਵਾਲ ਦੀ ਫ਼ਿਲਮ ‘ਇੱਕ ਸੰਧੂ ਹੁੰਦਾ ਸੀ’ ਵਿੱਚ ਅਹਿਮ ਰੋਲ ਨਿਭਾਇਆ ਹੈ । ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮ ‘ਬਿਊਟੀਫੁੱਲ ਬਿੱਲੋ’ ਵਿੱਚ ਨਜ਼ਰ ਆਉਣ ਵਾਲੇ ਹਨ ।

https://www.instagram.com/p/B8-g2n0gKyU/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network