ਰੌਸ਼ਨ ਪ੍ਰਿੰਸ ਦਾ ਨਵਾਂ ਗੀਤ ਹੋਇਆ ਸਰੋਤਿਆਂ ਦੇ ਰੁਬਰੂ, ਸੁਣਨ ਨੂੰ ਮਿਲ ਰਿਹਾ ਹੈ ਦੇਸੀ ਕਰਿਊ ਤੇ ਟੀਮ ਬੀ ਦਾ ਮਿਊਜ਼ਿਕ, ਦੇਖੋ ਵੀਡੀਓ

Written by  Lajwinder kaur   |  April 04th 2019 10:57 AM  |  Updated: April 04th 2019 10:57 AM

ਰੌਸ਼ਨ ਪ੍ਰਿੰਸ ਦਾ ਨਵਾਂ ਗੀਤ ਹੋਇਆ ਸਰੋਤਿਆਂ ਦੇ ਰੁਬਰੂ, ਸੁਣਨ ਨੂੰ ਮਿਲ ਰਿਹਾ ਹੈ ਦੇਸੀ ਕਰਿਊ ਤੇ ਟੀਮ ਬੀ ਦਾ ਮਿਊਜ਼ਿਕ, ਦੇਖੋ ਵੀਡੀਓ

ਪੰਜਾਬੀ ਇੰਡਸਟਰੀ ਦੇ ਹਰਮਨ ਪਿਆਰੇ ਗਾਇਕ ਅਤੇ ਅਦਾਕਾਰ ਰੌਸ਼ਨ ਪ੍ਰਿੰਸ ਆਪਣਾ ਨਵਾਂ ਗੀਤ ‘ਡੱਟ ਪਟ ਤਾ’  ਦਾ ਰਿਲੀਜ਼ ਹੋ ਚੁੱਕਿਆ ਹੈ। ਗੀਤ ਨੂੰ ਰੌਸ਼ਨ ਪ੍ਰਿੰਸ ਨੇ ਬੇਹੱਦ ਹੀ ਖੂਬਸੂਰਤ ਗਾਇਆ ਹੈ। ਰੌਸ਼ਨ ਪ੍ਰਿੰਸ ਵੱਲੋਂ ਗਾਏ ਇਸ ਗੀਤ ਦੇ ਬੋਲ Pirti Silon ਨੇ ਲਿਖੇ ਹਨ। ਗੀਤ ਨੂੰ ਮਿਊਜ਼ਿਕ ਟੀਮ ਬੀ ਅਤੇ ਦੇਸੀ ਕਰਿਊ ਨੇ ਇਕੱਠੇ ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ।

ਹੋਰ ਵੇਖੋ:ਹਰਫ ਚੀਮਾ ਅਤੇ ਗੁਰਲੇਜ਼ ਅਖ਼ਤਰ ਦਾ ਡਿਊਟ ਸੌਂਗ ‘ਜੱਟਵਾਦ’ ਛਾਇਆ ਟਰੈਡਿੰਗ ‘ਚ, ਵੇਖੋ ਵੀਡੀਓ

ਰੌਸ਼ਨ ਪ੍ਰਿੰਸ ਨੇ ਆਪਣੇ ਨਵੇਂ ਗੀਤ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀ ਹੈ। ‘ਡੱਟ ਪਟ ਤਾ’ ਗੀਤ ਦੀ ਵੀਡੀਓ ਨੂੰ ਬਹੁਤ ਹੀ ਸ਼ਾਨਦਾਰ ਬਣਾਇਆ ਗਿਆ ਹੈ। ਵੀਡੀਓ ‘ਚ ਰੌਸ਼ਨ ਪ੍ਰਿੰਸ ਦੀ ਮਸਤੀ ਦੇਖਣ ਨੂੰ ਮਿਲ ਰਹੀ ਹੈ। ਵੀਡੀਓ ‘ਚ ਰੌਸ਼ਨ ਪ੍ਰਿੰਸ ਤੋਂ ਇਲਾਵਾ ਦੇਸੀ ਕਰਿਊ ਸੱਤਾ ਅਤੇ ਗੋਲਡੀ ਦੀ ਜੋੜੀ ਤੇ ਟੀਮ ਬੀ ਦੀ ਜੋੜੀ ਵੀ ਦੇਖਣ ਨੂੰ ਮਿਲ ਰਹੀ ਹੈ। 'ਡੱਟ ਪਟ ਤਾ' ਗੀਤ ਨੂੰ ਸਾਗਾ ਹਿੱਟਸ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਸਰੋਤਿਆਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਜੇ ਗੱਲ ਕਰੀਏ ਰੌਸ਼ਨ ਪ੍ਰਿੰਸ ਦੇ ਆਉਣ ਵਾਲੇ ਪ੍ਰੋਜੈਕਟਸ ਦੀ ਤਾਂ ਉਹ ਬੈਕ-ਟੂ-ਬੈਕ ਤਿੰਨ ਫ਼ਿਲਮਾਂ ਨਾਨਕਾ ਮੇਲ,  ਮੁੰਡਾ ਫ਼ਰੀਦਕੋਟੀਆ, ਲੱਡੂ- ਬਰਫੀ ਲੈ ਕੇ ਸਰੋਤਿਆਂ ਦੇ ਰੁਬਰੂ ਹੋਣਗੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network