ਫਿਲਮ 'ਸੰਨ ਆਫ ਮਨਜੀਤ ਸਿੰਘ ' ਦੇ ਪੋਸਟਰ ਦੀ ਰੌਸ਼ਨ ਪ੍ਰਿੰਸ ਨੇ ਕੀਤੀ ਸ਼ਲਾਘਾ 

Written by  Shaminder   |  September 11th 2018 07:07 AM  |  Updated: September 11th 2018 07:13 AM

ਫਿਲਮ 'ਸੰਨ ਆਫ ਮਨਜੀਤ ਸਿੰਘ ' ਦੇ ਪੋਸਟਰ ਦੀ ਰੌਸ਼ਨ ਪ੍ਰਿੰਸ ਨੇ ਕੀਤੀ ਸ਼ਲਾਘਾ 

ਫਿਲਮ 'ਸੰਨ ਆਫ ਮਨਜੀਤ ਸਿੰਘ' ਦਾ ਪੋਸਟਰ ਰਿਲੀਜ ਹੋ ਚੁੱਕਿਆ ਹੈ । ਇਸ ਪੋਸਟਰ ਦੀ ਗਾਇਕ ਰੌਸ਼ਨ  ਪ੍ਰਿੰਸ ਨੇ ਸ਼ਲਾਘਾ ਕੀਤੀ ਹੈ । ਉਨ੍ਹਾਂ ਨੇ ਇਸ ਪੋਸਟਰ ਦੀ ਤਾਰੀਫ ਕਰਦਿਆਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਪੋਸਟਰ ਨੂੰ ਸਾਂਝਾ ਕੀਤਾ ਹੈ । ਇਸ ਫਿਲਮ 'ਚ ਮੁੱਖ ਭੂਮਿਕਾ 'ਚ ਗੁਰਪ੍ਰੀਤ ਘੁੱਗੀ ਨਜ਼ਰ ਆਣਗੇ ।ਇਹ ਫਿਲਮ ਬਾਰਾਂ ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਇਸ ਫਿਲਮ ਨੂੰ ਕਪਿਲ ਸ਼ਰਮਾ ਅਤੇ ਸੁਮਿਤ ਸਿੰਘ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ । ਹਾਲਾਂਕਿ ਫਿਲਮ ਦੀ ਕਹਾਣੀ ਬਾਰੇ ਕੋਈ ਖੁਲਾਸਾ ਨਹੀਂ ਹੋ ਸਕਿਆ ਪਰ ਦੱਸਿਆ ਜਾ ਰਿਹਾ ਹੈ ਕਿ ਇਹ ਫਿਲਮ ਦੋ ਪੀੜ੍ਹੀਆਂ ਦੇ ਵਿਚਾਲੇ ਟਕਰਾਅ ਨੂੰ ਦਰਸਾਉਂਦੀ ਹੈ । ਇਸ ਫਿਲਮ ਦਾ ਕਨਸੈਪਟ ਬਿਲਕੁਲ ਵੱਖਰੀ ਤਰ੍ਹਾਂ ਦਾ ਹੈ ।

https://www.instagram.com/p/BnjdAXVhZol/?hl=en&taken-by=theroshanprince

ਇਸ ਫਿਲਮ ਨੂੰ ਵਿਕਰਮ ਗਰੋਵਰ ਵੱਲੋਂ ਡਾਇਰੈਕਟ ਕੀਤਾ ਗਿਆ ਹੈ ।ਗੁਰਪ੍ਰੀਤ ਘੁੱਗੀ ਦੀ ਫਿਲਮ 'ਸੰਨ ਆਫ ਮਨਜੀਤ ਸਿੰਘ' 'ਚ ਉਹ ਮੁੱਖ ਭੂਮਿਕਾ 'ਚ ਹਨ । ਆਮ ਤੌਰ 'ਤੇ ਇੱਕ ਕਮੇਡੀਅਨ ਦੇ ਤੌਰ 'ਤੇ ਜਾਣੇ ਜਾਂਦੇ ਗੁਰਪ੍ਰੀਤ ਘੁੱਗੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1990 ਦੇ ਦਹਾਕੇ 'ਚ ਕੀਤੀ ਸੀ ,ਜਿਸ ਤੋਂ ਬਾਅਦ ਦੂਰਦਰਸ਼ਨ 'ਤੇ ਆਉਣ ਵਾਲੇ ਪ੍ਰੋਗਰਾਮ ਰੌਣਕ ਮੇਲਾ ਅਤੇ ਹੋਰ ਕਈ ਪ੍ਰੋਗਰਾਮਾਂ 'ਚ ਉਨ੍ਹਾਂ ਨੇ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਅਤੇ ਟੀਵੀ ਕਲਾਕਾਰ ਤੋਂ ਸਫਰ ਸ਼ੁਰੂ ਕਰਨ ਵਾਲੇ ਗੁਰਪ੍ਰੀਤ ਘੁੱਗੀ ਨੇ ਹੌਲੀ ਹੌਲੀ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਸਰ ਕਰਦਾ ਹੋਇਆ ਥੀਏਟਰ ਤੋਂ ਟੀਵੀ ਘੁੱਗੀ ਜੰਕਸ਼ਨ ਅਤੇ ਘੁੱਗੀ ਸ਼ੂ ਮੰਤਰ ਵਰਗੇ ਪ੍ਰੋਗਰਾਮਾਂ 'ਚ ਕੰਮ ਕਰਕੇ ਦਰਸ਼ਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ ।

ਹੋਰ ਵੇਖੋ : ਲੰਡਨ ‘ਚ ਦੇਸੀ ਜੱਟ ਬੱਬੂ ਮਾਨ ਲਗਾਏਗਾ ਰੌਣਕਾਂ

Punjabi Film Son of Manjit Singh

ਟੀਵੀ ਦੇ ਇਸ ਕਲਾਕਾਰ ਨੇ ਕਈ ਟੈਲੀ ਫਿਲਮਾਂ 'ਚ ਵੀ ਕੰਮ ਕੀਤਾ ਅਤੇ ਫਿਰ ਕਈ ਫਿਲਮਾਂ 'ਚ ਵੀ ਉਨ੍ਹਾਂ ਨੂੰ ਕੰਮ ਕਰਨ ਦਾ ਮੌਕਾ ਮਿਲਿਆ ।ਜਿਸ 'ਚ ਜ਼ਿਆਦਾਤਰ ਫਿਲਮਾਂ 'ਚ ਉਨ੍ਹਾਂ ਨੇ ਕਮੇਡੀਅਨ ਦੇ ਤੌਰ 'ਤੇ ਹੀ ਭੂਮਿਕਾ ਨਿਭਾਈ ਫਿਲਮ 'ਕੈਰੀ ਆਨ ਜੱਟਾ', 'ਘੁੱਗੀ ਲੱਭੇ ਘਰ ਵਾਲੀ', 'ਜੱਟ ਵਰਸੇਜ਼ ਆਈਲੈਟਸ' 'ਚ aੁਨ੍ਹਾਂ ਨੇ ਇੱਕ ਕਮੇਡੀਅਨ ਦੀ ਭੂਮਿਕਾ ਨਿਭਾਈ । ਪਰ ਦੋ ਹਜ਼ਾਰ ਪੰਦਰਾਂ 'ਚ ਆਈ 'ਅਰਦਾਸ' 'ਚ ਸੰਜੀਦਾ ਕਿਰਦਾਰ ਨਿਭਾ ਕੇ ਉਨ੍ਹਾਂ ਨੇ ਆਪਣੀ ਬਹੁਮੁਖੀ ਪ੍ਰਤਿਭਾ ਦਾ ਸਬੂਤ ਦਿੱਤਾ ਅਤੇ ਇਸ ਭੂਮਿਕਾ ਲਈ ਉਨ੍ਹਾਂ ਨੂੰ ਖੂਬ ਪ੍ਰਸ਼ੰਸਾ ਵੀ ਮਿਲੀ ਅਤੇ ਹੁਣ ਮੁੜ ਤੋਂ ਗੁਰਪ੍ਰੀਤ ਘੁੱਗੀ ਆਪਣੀ ਇਸ ਨਵੀਂ ਫਿਲਮ 'ਸੰਨ ਆਫ ਮਨਜੀਤ ਸਿੰਘ' ਨਾਲ ਦਰਸ਼ਕਾਂ ਦੇ ਨਾਲ ਰੁਬਰੂ ਹੋਣ ਜਾ ਰਹੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network