ਰੌਸ਼ਨ ਪ੍ਰਿੰਸ ਦੇ ਇਸ ਗੀਤ ‘ਚ ਨਜ਼ਰ ਆਵੇਗੀ ਕਮਲ ਖੰਗੂਰਾ, ਦੇਖੋ ਪੋਸਟਰ

Written by  Lajwinder kaur   |  February 13th 2019 03:32 PM  |  Updated: February 13th 2019 03:32 PM

ਰੌਸ਼ਨ ਪ੍ਰਿੰਸ ਦੇ ਇਸ ਗੀਤ ‘ਚ ਨਜ਼ਰ ਆਵੇਗੀ ਕਮਲ ਖੰਗੂਰਾ, ਦੇਖੋ ਪੋਸਟਰ

ਪੰਜਾਬ ਦੇ ਮਲਟੀਟੈਂਲਟਡ ਸਿੰਗਰ ਰੌਸ਼ਨ ਪ੍ਰਿੰਸ ਆਪਣਾ ਨਵਾਂ ਗੀਤ ‘ਸਹੁੰ ਖਾਨੀ ਆਂ’ ਲੈ ਕੇ ਆ ਰਹੇ ਹਨ। ਇਸ ਦੀ ਜਾਣਕਾਰੀ ਰੌਸ਼ਨ ਪ੍ਰਿੰਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਪੋਸਟਰ ਸ਼ੇਅਰ ਕਰ ਦਿੱਤੀ ਹੈ।

View this post on Instagram

 

#SohnKhaniAan #19Feb #TSeries Details On The Poster ✌️

A post shared by Roshan Prince (@theroshanprince) on

ਪੋਸਟਰ ‘ਚ ਰੌਸ਼ਨ ਪ੍ਰਿੰਸ ਨਾਲ ਹਾਲ ਹੀ ‘ਚ ਪੰਜਾਬੀ ਇੰਡਸਟਰੀ ‘ਚ ਕਮਬੈਕ ਕਰ ਚੁੱਕੀ ਕਮਲ ਖੰਗੂਰਾ ਨਜ਼ਰ ਆ ਰਹੀ ਹੈ। ਪੋਸਟਰ ‘ਚ ਦੋਵਾਂ ਦਾ ਸਾਈਡ ਫੇਸ ਨਜ਼ਰ ਆ ਰਿਹਾ ਹੈ ਜਿਸ ਤੋਂ ਦੋਵਾਂ ਦੇ ਭਾਵਨਾਵਾਂ ਨੂੰ ਪੋਸਟਰ ਦੇ ਰਾਹੀਂ ਪੇਸ਼ ਕੀਤਾ ਹੈ। ਇਸ ਗੀਤ ਦੇ ਬੋਲ ਮਨਿੰਦਰ ਕੈਲੀ ਨੇ ਲਿਖੇ ਹਨ। ਸਹੁੰ ਖਾਨੀ ਆਂ ਗੀਤ ਦਾ ਮਿਊਜ਼ਿਕ ਜੱਗੀ ਸਿੰਘ ਨੇ ਤਿਆਰ ਕੀਤਾ ਹੈ। ਇਹ ਗੀਤ 19 ਫਰਵਰੀ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ। ਹਾਲ ਹੀ ‘ਚ ਰੌਸ਼ਨ ਪ੍ਰਿੰਸ ਦਾ ਗੀਤ ਗਲਤੀ ਰਿਲੀਜ਼ ਹੋਇਆ ਹੈ ਜਿਸ ਨੂੰ ਸਰੋਤਿਆਂ ਵੱਲੋਂ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ।Roshan Prince shared 'Sohan Khani Aan' poster with Kamal Khangura

ਹੋਰ ਵੇਖੋ: ਦੇਖੋ ਤਸਵੀਰਾਂ ਸਿੰਮੀ ਚਾਹਲ ਨਜ਼ਰ ਆ ਰਹੇ ਨੇ ਦੇਸੀ ਗਰਲ ਪ੍ਰਿਯੰਕਾ ਨਾਲ

ਰੌਸ਼ਨ ਪ੍ਰਿੰਸ ਇਸ ਵਾਰ ਬੈਕ ਟੂ ਬੈਕ ਫਿਲਮਾਂ ਲੈ ਕੇ ਆ ਰਹੇ ਨੇ ਜਿਸ ਮੁੰਡਾ ਫ਼ਰੀਦਕੋਟੀਆ, ਨਾਨਕਾ ਮੇਲ, ਲੱਡੂ ਬਰਫੀ ਹੈ। ਦੱਸ ਦਈਏ ਮੁੰਡਾ ਫ਼ਰੀਦਕੋਟੀਆ 14 ਜੂਨ, ਨਾਨਕਾ ਮੇਲ 6 ਸਤੰਬਰ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network