ਰੌਸ਼ਨ ਪ੍ਰਿੰਸ ਦਾ ‘MASK’ ਛਾਇਆ ਸੋਸ਼ਲ ਮੀਡੀਆ 'ਤੇ, ਹਰ ਪਾਸੇ ਹੋ ਰਹੀ ਹੈ ਚਰਚਾ

Written by  Lajwinder kaur   |  May 29th 2020 02:07 PM  |  Updated: May 29th 2020 02:12 PM

ਰੌਸ਼ਨ ਪ੍ਰਿੰਸ ਦਾ ‘MASK’ ਛਾਇਆ ਸੋਸ਼ਲ ਮੀਡੀਆ 'ਤੇ, ਹਰ ਪਾਸੇ ਹੋ ਰਹੀ ਹੈ ਚਰਚਾ

ਪੰਜਾਬੀ ਗਾਇਕ ਰੌਸ਼ਨ ਪ੍ਰਿੰਸ ਵੱਖਰੇ ਹੀ ਟਾਈਟਲ ਹੇਠ ਗੀਤ ਲੈ ਕੇ ਆ ਰਹੇ ਨੇ । ਜੀ ਹਾਂ ਉਹ ਮਾਸਕ (Mask) ਨਾਂਅ ਦਾ ਨਵਾਂ ਸਿੰਗਲ ਟਰੈਕ ਲੈ ਕੇ ਆ ਰਹੇ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਆਪਣੇ ਨਵੇਂ ਗੀਤ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘MASK

Appreciate Urself..!! ਇੱਕ ਗਾਣਾ ਜੋ “ਤੁਹਾਡੇ ਵੱਲੋਂ” – “ਤੁਹਾਡੇ ਲਈ” ਹੈ..!

ਜੇ ਗੱਲ ਕਰੀਏ ਇਸ ਗੀਤ ਦੀ ਤਾਂ ਬੋਲ ਵੀ ਖੁਦ ਰੌਸ਼ਨ ਪ੍ਰਿੰਸ ਨੇ ਹੀ ਲਿਖੇ ਤੇ ਮਿਊਜ਼ਿਕ UnderRated ਦਾ ਹੋਵੇਗਾ । ਗੀਤ ਦੇ ਪੋਸਟਰ ‘ਤੇ ਰੌਸ਼ਨ ਪ੍ਰਿੰਸ ਦੀ ਮਾਸਕ ਪਹਿਣੇ ਵਾਲੀ ਫੋਟੋ ਨਜ਼ਰ ਆ ਰਹੀ ਹੈ । ਫੈਨਜ਼ ਦੇ ਨਾਲ ਪੰਜਾਬੀ ਕਲਾਕਾਰ ਪੋਸਟਰ ਨੂੰ ਖੂਬ ਸਪੋਟ ਕਰ ਰਹੇ ਨੇ ।

 

View this post on Instagram

 

ਸੋਹਣੇ ਲਗਦੇ ਨੇ ਦੋਵੇਂ ❤️ #Gopika #Gaurik

A post shared by Roshan Prince (@theroshanprince) on

ਜੇ ਗੱਲ ਕਰੀਏ ਰੌਸ਼ਨ ਪ੍ਰਿੰਸ ਦੇ ਵਰਕ ਫਰੰਟ ਦੀ ਤਾਂ ਉਹ ‘ਬਿਊਟੀਫੁਲ ਬਿੱਲੋ’ ਫ਼ਿਲਮ ਵਿੱਚ ਰੁਬੀਨਾ ਬਾਜਵਾ ਤੇ ਨੀਰੂ ਬਾਜਵਾ ਦੇ ਨਾਲ ਨਜ਼ਰ ਆਉਣਗੇ । ਉਹ ਫ਼ਿਲਮਾਂ ਦੇ ਨਾਲ ਆਪਣੇ ਸਿੰਗਲ ਟਰੈਕਸ ਦੇ ਨਾਲ ਵੀ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੇ ਨੇ । ਉਹ ਨੈਣ ਫਰੇਬੀ, ਦਿੱਲੀ ਵਾਲੀ, ਬਸ ਤੋਂ, ਵਹਿਮ, ਰੰਗ ਪੱਕਾ, ਯਾਰ ਤੇਰਾ, ਪੇਕਿਆਂ ਨੂੰ ਵਰਗੇ ਕਈ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਨੇ ।

View this post on Instagram

 

#NainFarebi LINK IN BIO

A post shared by Roshan Prince (@theroshanprince) on


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network