ਰੌਸ਼ਨ ਪ੍ਰਿੰਸ ਲੈ ਕੇ ਆ ਰਹੇ ਨੇ ਨਵਾਂ ਸਿੰਗਲ ਟਰੈਕ ‘Bewafaiyan’, ਪੋਸਟਰ ਛਾਇਆ ਸੋਸ਼ਲ ਮੀਡੀਆ ‘ਤੇ

Written by  Lajwinder kaur   |  August 23rd 2020 11:47 AM  |  Updated: August 23rd 2020 11:47 AM

ਰੌਸ਼ਨ ਪ੍ਰਿੰਸ ਲੈ ਕੇ ਆ ਰਹੇ ਨੇ ਨਵਾਂ ਸਿੰਗਲ ਟਰੈਕ ‘Bewafaiyan’, ਪੋਸਟਰ ਛਾਇਆ ਸੋਸ਼ਲ ਮੀਡੀਆ ‘ਤੇ

ਪੰਜਾਬੀ ਗਾਇਕ ਰੌਸ਼ਨ ਪ੍ਰਿੰਸ ਬਹੁਤ ਜਲਦ ਆਪਣਾ ਨਵਾਂ ਸਿੰਗਲ ਟਰੈਕ ਲੈ ਕੇ ਆ ਰਹੇ  । ‘ਬੇਵਫਾਈਆਂ’ (Bewafaiyan) ਟਾਈਟਲ ਹੇਠ ਉਹ ਰੋਮਾਂਟਿਕ ਗੀਤ ਲੈ ਕੇ ਆ ਰਹੇ ਨੇ।

 ਰੌਸ਼ਨ ਪ੍ਰਿੰਸ ਨੇ ਆਪਣੇ ਗੀਤ ਦਾ ਪੋਸਟਰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘ਹਰ ਪਿਆਰ ਦੀ ਕਹਾਣੀ ਖ਼ਾਸ ਹੁੰਦੀ ਹੈ, ਇਹ ਬਿਨਾਂ ਵਜ੍ਹਾ ਵਾਪਰਦੀ ਹੈ, No if's & but's " "ਪਿਆਰ ‘ਚ ਪੈਣ ਲਈ ਤਿਆਰ ਹੋ ਜਾਓ ਅਗਲੇ ਰੋਮਾਂਟਿਕ ਸਿੰਗਲ #ਬੇਵਫਾਈਆਂ। ਇਹ ਗੀਤ 3 ਸਤੰਬਰ ਨੂੰ ਰਿਲੀਜ਼ ਹੋ ਜਾਵੇਗਾ ।

ਜੇ ਗੱਲ ਕਰੀਆ ਗੀਤ ਦੇ ਬੋਲਾਂ ਦੀ ਤਾਂ ਉਹ ਬੰਟੀ ਭੁੱਲਰ ਨੇ ਲਿਖੇ ਨੇ ਤੇ ਮਿਊਜ਼ਿਕ ਬਲੈਕ ਵਾਇਰਸ ਨੇ ਦਿੱਤਾ ਹੈ । ਇਸ ਗੀਤ ‘ਚ ਅਦਾਕਾਰੀ ਕਰਦੇ ਹੋਏ ਦਿਖਾਈ ਦੇਣਗੇ ਖੁਦ ਰੌਸ਼ਨ ਪ੍ਰਿੰਸ ਤੇ ਫੀਮੇਲ ਮਾਡਲ ਸੋਨਲ ਸਿੰਘ । ਗੀਤ ਦਾ ਵੀਡੀਓ MG Mehul ਵੱਲੋਂ ਡਾਇਰੈਕਟਰ ਕੀਤਾ ਗਿਆ  ਹੈ । ਫੈਨਜ਼ ਇਸ ਗੀਤ ਨੂੰ ਲੈ ਕੇ ਬਹੁਤ ਉਤਸੁਕ ਨਜ਼ਰ ਆ ਰਹੇ ਨੇ । ਜੇ ਗੱਲ ਕਰੀਏ ਰੌਸ਼ਨ ਪ੍ਰਿੰਸ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ । ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਕਾਫੀ ਸਰਗਰਮ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network