ਐਕਸੀਡੈਂਟ ਦੇ ਬਾਵਜੂਦ ਰੌਸ਼ਨ ਪ੍ਰਿੰਸ ਨੇ ਕੀਤੀ ਫਿਲਮ 'ਲੱਡੂ ਬਰਫੀ' ਦੀ ਸ਼ੂਟਿੰਗ, ਰੌਸ਼ਨ ਪ੍ਰਿੰਸ ਨੇ ਸ਼ੇਅਰ ਕੀਤਾ ਬੀਹਾਈਂਡ ਦਾ ਸੀਨ, ਦੇਖੋ ਵੀਡਿਓ

written by Rupinder Kaler | January 09, 2019

ਪੰਜਾਬੀ ਗਾਇਕ ਰੌਸ਼ਨ ਪ੍ਰਿੰਸ ਏਨੀਂ ਦਿਨੀਂ ਆਪਣੀ ਨਵੀਂ ਫਿਲਮ 'ਲੱਡੂ ਬਰਫੀ' ਦੀ ਸ਼ੂਟਿੰਗ ਵਿੱਚ ਕਾਫੀ ਬਿਜ਼ੀ ਹਨ । ਪਰ ਉਹ ਇਸ ਬਿਜ਼ੀ ਸ਼ੈਡਿਊਲ ਵਿੱਚੋਂ ਆਪਣੇ ਪ੍ਰਸ਼ੰਸਕਾਂ ਲਈ ਸਮਾਂ ਕੱਢ ਹੀ ਲੈਂਦੇ ਹਨ । ਉਹਨਾਂ ਨੇ ਆਪਣੇ ਯੂਟਿਊਬ ਚੈਨਲ ਤੇ ਇੱਕ ਵੀਡਿਓ ਸ਼ੇਅਰ ਕੀਤਾ ਹੈ । ਜਿਸ ਵਿੱਚ ਉਹਨਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਇਹ ਦਿਖਾਇਆ ਹੈ ਕਿ ਇੱਕ ਕਹਾਣੀ ਨੂੰ ਸਿਲਵਰ ਸਕਰੀਨ 'ਤੇ ਲਿਆਉਣ ਲਈ ਕਿਸੇ ਅਦਾਕਾਰ ਅਤੇ ਉਸ ਦੀ ਪੂਰੀ ਟੀਮ ਨੂੰ ਕਿੰਨੀ ਮਿਹਨਤ ਕਰਨੀ ਪੈਂਦੀ ਹੈ ।

Roshan Prince Roshan Prince

ਇਹ ਵੀਡਿਓ ਸਵੇਰ ਦੇ ਉਸ ਸਮੇਂ ਤੋਂ ਸ਼ੁਰੂ ਹੁੰਦੀ ਹੈ ਜਦੋਂ ਕੋਈ ਸ਼ਖਸ ਸਰਦੀ ਦੇ ਇਸ ਮੌਸਮ ਵਿੱਚ ਆਪਣਾ ਬਿਸਤਰ ਛੱਡਣ ਦੀ ਨਹੀਂ ਸੋਚਦਾ । ਸ਼ੂਟਿੰਗ ਵਾਲੀ ਥਾਂ ਤੇ ਪਹੁੰਚ ਕੇ ਪ੍ਰਿੰਸ ਆਪਣੀ ਪੂਰੀ ਟੀਮ ਨੂੰ ਮਿਲਦੇ ਹਨ । ਹਰ ਇੱਕ ਦਾ ਹਾਲ ਜਾਣਦੇ ਹਨ । ਪ੍ਰਿੰਸ ਸ਼ੂਟਿੰਗ ਲਈ ਤਿਆਰ ਹੁੰਦੇ ਹਨ । ਇਸ ਤੋਂ ਬਾਅਦ ਪ੍ਰਿੰਸ ਸ਼ੂਟਿੰਗ ਦੀ ਲੋਕੇਸ਼ਨ 'ਤੇ ਪਹੁੰਚਦੇ ਹਨ । ਇੱਥੇ ਰੌਸ਼ਨ ਪ੍ਰਿੰਸ ਆਪਣੇ ਨੰਨ੍ਹੇ ਪ੍ਰਸ਼ੰਸਕਾਂ ਨੂੰ ਮਿਲਦੇ ਹਨ ਤੇ ਉਹਨਾਂ ਨਾਲ ਫਨ ਕਰਦੇ ਹਨ।

Roshan Prince Roshan Prince

ਇਸ ਤੋਂ ਬਾਅਦ ਫਿਲਮ ਲਈ ਪ੍ਰਿੰਸ ਸ਼ਾਟਸ ਦਿੰਦੇ ਹਨ ਪਰ ਅਚਾਨਕ ਉਹਨਾਂ ਦਾ ਮੋਟਰਸਾਇਕਲ ਸਲਿੱਪ ਕਰ ਜਾਂਦਾ ਹੈ ਤੇ ਉਹਨਾਂ ਨੂੰ ਕਾਫੀ ਸੱਟਾਂ ਲੱਗਦੀਆਂ ਹਨ । ਇਸ ਤੋਂ ਬਾਅਦ ਉਹਨਾਂ ਦੀਆਂ ਸੱਟਾਂ ਤੇ ਦਵਾਈ ਲਗਾਈ ਜਾਂਦੀ ਹੈ ਤੇ ਡਾਕਟਰ ਉਹਨਾਂ ਨੂੰ ਕੁਝ ਸਮਾਂ ਅਰਾਮ ਕਰਨ ਲਈ ਕਹਿੰਦਾ ਹੈ । ਇਸ ਤੋਂ ਬਾਅਦ ਫਿਰ ਫਿਲਮ ਦੀ ਸ਼ੂਟਿੰਗ ਸ਼ੁਰੂ ਹੁੰਦੀ ਹੈ ਤੇ ਸੀਨ ਨੂੰ ਕੰਪਲੀਟ ਕੀਤਾ ਜਾਂਦਾ ਹੈ ।

Roshan Prince Roshan Prince

15 ਘੰਟੇ  ਦੀ ਸਖਤ ਮਿਹਨਤ ਤੋਂ ਬਾਅਦ ਪੈਕਅੱਪ ਹੁੰਦਾ ਹੈ ਤੇ ਪ੍ਰਿੰਸ ਆਪਣੀ ਵੀਡਿਓ ਨੂੰ ਵੀ ਕੰਪਲੀਟ ਕਰਦੇ ਹਨ । ਪ੍ਰਿੰਸ ਦੀ ਇਹ ਵੀਡਿਓ ਦੱਸਦੀ ਹੈ ਕਿ ਕਿਸੇ ਫਿਲਮ ਨੂੰ ਬਨਾਉਣ ਲਈ ਇੱਕ ਅਦਾਕਾਰ ਨੂੰ ਕਿੰਨੀ ਮਿਹਨਤ ਕਰਨੀ ਪੈਂਦੀ ਹੈ । 15  ਘੰਟੇ ਦੇ ਲੰਮੇ ਦਿਨ ਤੋਂ ਬਾਅਦ ਕਿਸੇ ਅਦਾਕਾਰ ਨੂੰ ਆਪਣੇ ਲਈ ਕੁਝ ਘੰਟੇ ਹੀ ਮਿਲਦੇ ਹਨ ਜਿਸ ਤੋਂ ਸਾਫ ਹੁੰਦਾ ਹੈ ਕਿ ਕਿਸੇ ਅਦਾਕਾਰ ਦਾ ਪੂਰਾ ਜੀਵਨ ਉਸ ਦੇ ਪ੍ਰਸ਼ੰਸਕਾਂ ਨੂੰ ਸਮਰਪਿਤ ਹੁੰਦਾ ਹੈ ।

Roshan Prince Roshan Prince

ਫਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਫਿਲਮ ਨੂੰ ਸਿਮਰਜੀਤ ਸਿੰਘ ਡਾਇਰੈਕਟ ਕਰ ਰਹੇ ਹਨ । ਜਦੋਂ ਕਿ ਇਸ ਫਿਲਮ ਦੀ ਮੁੱਖ ਭੂਮਿਕਾ ਵਿੱਚ ਰੌਸ਼ਨ ਪ੍ਰਿੰਸ ਅਤੇ ਰੋਨਿਕਾ ਗਾਂਧੀ ਹੈ ।

https://www.youtube.com/watch?v=Q6iNHCIJtI8

You may also like