Advertisment

ਰੌਸ਼ਨ ਪ੍ਰਿੰਸ ਦੇ ਘਰ ਆਏਗਾ ਨਾਨਕਾ ਮੇਲ,ਪੈਣਗੇ ਭੰਗੜੇ ਅਤੇ ਨਿਕਲੇਗੀ ਜਾਗੋ 6 ਸਤੰਬਰ ਨੂੰ 

author-image
By Shaminder
New Update
ਰੌਸ਼ਨ ਪ੍ਰਿੰਸ ਦੇ ਘਰ ਆਏਗਾ ਨਾਨਕਾ ਮੇਲ,ਪੈਣਗੇ ਭੰਗੜੇ ਅਤੇ ਨਿਕਲੇਗੀ ਜਾਗੋ 6 ਸਤੰਬਰ ਨੂੰ 
Advertisment
ਰੌਸ਼ਨ ਪ੍ਰਿੰਸ ਦੀ ਨਾਨਕਾ ਮੇਲ ਫਿਲਮ ਛੇ ਸਤੰਬਰ 2019  ਨੂੰ ਵਿਸ਼ਵ ਪੱਧਰ 'ਤੇ ਰਿਲੀਜ਼ ਹੋਣ ਜਾ ਰਹੀ ਹੈ । ਰੌਸ਼ਨ ਪ੍ਰਿੰਸ ਇੱਕ ਤੋਂ ਬਾਅਦ ਇੱਕ ਕਈ ਫ਼ਿਲਮਾਂ ਵਿੱਚ ਕੰਮ ਕਰ ਰਹੇ ਨੇ ਅਤੇ ਇਨ੍ਹਾਂ ਫ਼ਿਲਮਾਂ ਨੂੰ ਦਰਸ਼ਕਾਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਰੌਸ਼ਨ ਪ੍ਰਿੰਸ ਦੀ ਫ਼ਿਲਮ ਨਾਨਕਾ ਮੇਲ ਵੀ ਹੁਣ ਇਸੇ ਸਾਲ ਰਿਲੀਜ਼ ਹੋਣ ਜਾ ਰਹੀ ਹੈ । ਇਸ ਫ਼ਿਲਮ 'ਚ ਰੌਸ਼ਨ ਪ੍ਰਿੰਸ ,ਹੌਬੀ ਧਾਲੀਵਾਲ ,ਨਿਰਮਲ ਰਿਸ਼ੀ ,ਸਰਦਾਰ ਸੋਹੀ ਸਣੇ ਹੋਰ ਕਈ ਕਲਾਕਾਰ ਨਜ਼ਰ ਆਉਣਗੇ ।ਪੰਜਾਬੀ ਸੱਭਿਆਚਾਰ 'ਚ ਰਿਸ਼ਤਿਆਂ ਦੀ ਗੱਲ ਕਰਦੀ ਇਸ ਫਿਲਮ 'ਚ ਕਈ ਪੰਜਾਬੀ ਕਲਾਕਾਰ ਰੌਣਕਾਂ ਲਗਾਉਣਗੇ।ਫ਼ਿਲਮ ਨੂੰ ਮੋਸ਼ਨ ਪਿਕਚਰਸ,ਪੀਟੀਸੀ ਪੰਜਾਬੀ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾਵੇਗਾ । ਹੋਰ ਵੇਖੋ :ਰੌਸ਼ਨ ਪ੍ਰਿੰਸ ਦੇ ਕਿਸ ਨਾਲ ਹੋ ਗਏ ਨੇ ਨੈਣ ਚਾਰ ,ਵੇਖੋ ਵੀਡਿਓ
Advertisment
https://www.instagram.com/p/Brev54jAY04/ ਇਨਸਾਨ ਦੀ ਜ਼ਿੰਦਗੀ 'ਚ ਰਿਸ਼ਤਿਆਂ ਦੀ ਖਾਸ ਅਹਿਮੀਅਤ ਹੈ ।ਹਰ ਰਿਸ਼ਤੇ ਦਾ ਆਪਣਾ ਮਹੱਤਵ ਹੁੰਦਾ ਹੈ ਮੋਹ ਪਿਆਰ ਦੀ ਤੰਦਾਂ ਨਾਲ ਬੱਝੇ ਰਿਸ਼ਤੇ ਨਿਭਾਉਣ ਲਈ ਮਨੁੱਖ ਕਈ ਔਖਿਆਈਆਂ ਚੋਂ ਵੀ ਲੰਘਦਾ ਹੈ । ਪਰ ਇਹ ਔਖਿਆਈਆਂ ਉਦੋਂ ਸੁਖਦ ਅਹਿਸਾਸ ਦਿੰਦੀਆਂ ਹਨ ਜਦੋਂ ਕਿਸੇ ਖੁਸ਼ੀ ਗਮੀ ਦੇ ਵੇਲੇ ਇਹ ਰਿਸ਼ਤੇਦਾਰ ਇੱਕਠੇ ਹੋ ਕੇ ਸੁੱਖ ਦੁੱਖ ਸਾਂਝਾ ਕਰਨ ਲਈ ਪਹੁੰਚਦੇ ਨੇ ।
Advertisment
https://www.instagram.com/p/BrcpytxAcTy/ ਮਾਮੇ ਜਾਂ ਨਾਨਕਿਆਂ ਦਾ ਪੰਜਾਬੀ ਸੱਭਿਆਚਾਰ 'ਚ ਖਾਸ ਮਹੱਤਵ ਹੈ ਅਤੇ ਪੁਰਾਣੇ ਸਮਿਆਂ 'ਚ ਇਹ ਰੀਤ ਵੀ ਸੀ ਕਿ ਪਹਿਲੇ ਬੱਚੇ ਦਾ ਜਨਮ ਨਾਨਕੇ ਘਰ 'ਚ ਹੀ ਹੁੰਦਾ ਸੀ ਅਤੇ ਨਾਨੇ ਨਾਨੀ ਦਾ ਆਪਣੇ ਦੋਹਤਰੇ ਦੋਹਤਰੀਆਂ ਨਾਲ ਅਥਾਹ ਪਿਆਰ ਵੀ ਹੁੰਦਾ ਸੀ  ਅਤੇ ਹੁਣ ਵੀ ਜਦੋਂ ਕਿਸੇ ਦੇ ਘਰ ਵਿਆਹ ਸ਼ਾਦੀ ਦਾ ਮੌਕਾ ਹੋਵੇ ਤਾਂ ਨਾਨਕਿਆਂ ਦੀ ਮੌਜੂਦਗੀ ਤੋਂ ਬਿਨਾਂ ਕਈ ਰਸਮਾਂ ਪੂਰੀਆਂ ਨਹੀਂ ਹੋ ਸਕਦੀਆਂ । https://www.instagram.com/p/BrXwaFOg0Vc/ ਸਿੱਠਣੀਆਂ ਅਤੇ ਗੀਤਾਂ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ ਅਤੇ ਵਿਆਹ ਵਾਲੇ ਘਰ ਰੌਣਕ ਲੱਗ ਜਾਂਦੀ ਹੈ ਅਤੇ ਰੌਸ਼ਨ ਪ੍ਰਿੰਸ ਵੀ ਲਗਾਉਣ ਆ ਰਹੇ ਨੇ ਵਿਆਹ ਵਾਲੇ ਘਰ ਰੌਣਕ । ਮੇਲ ਗੇਲ ਦੀ ਸਾਂਭ ਸੰਭਾਲ 'ਤੇ ਆਉ ਭਗਤ ਸਿਮਰਨਜੀਤ ਸਿੰਘ ਹੁੰਦਲ ਅਤੇ ਪ੍ਰਿੰਸ ਕੰਵਲਜੀਤ ਸਿੰਘ ਤੇ ਸ਼ਗਨ ਵਿਹਾਰ ਅਮਿਤ ਕੁਮਾਰ ਦੇ ਜਿੰਮੇ ਰਹੇਗਾ । ਇਸ ਦੇ ਨਾਲ ਹੀ ਪੂਰਾ ਪ੍ਰਬੰਧ ਅਤੇ ਦੇਖਰੇਖ ਸੰਜੀਵ ਕਲੇਰ ਨੇ ਕੀਤਾ ਹੈ ।ਬਸ ਤੁਸੀਂ ਤਿਆਰ ਰਹਿਓ ਕੱਪੜੇ ਲੱਤੇ ਸਵਾ ਕੇ ।ਇਹ ਫ਼ਿਲਮ ਪੀਟੀਸੀ, ਮੋਸ਼ਨ ਪਿਕਚਰਸ ਦੇ ਬੈਨਰ ਹੇਠ ਰਿਲੀਜ਼ ਹੋਵੇਗੀ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment