ਰੌਸ਼ਨ ਪ੍ਰਿੰਸ ਦੇ ਨਵੇਂ ਗੀਤ ‘BEWAFAIYAN’ ਦਾ ਟੀਜ਼ਰ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

Written by  Lajwinder kaur   |  August 28th 2020 05:38 PM  |  Updated: August 28th 2020 05:38 PM

ਰੌਸ਼ਨ ਪ੍ਰਿੰਸ ਦੇ ਨਵੇਂ ਗੀਤ ‘BEWAFAIYAN’ ਦਾ ਟੀਜ਼ਰ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਪੰਜਾਬੀ ਗਾਇਕ ਰੌਸ਼ਨ ਪ੍ਰਿੰਸ ਜੋ ਕਿ ਬਹੁਤ ਜਲਦ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਨੇ । ‘ਬੇਵਫਾਈਆਂ’ (Bewafaiyan) ਟਾਈਟਲ ਹੇਠ ਉਹ ਰੋਮਾਂਟਿਕ ਗੀਤ ਲੈ ਕੇ ਆ ਰਹੇ ਨੇ । ਗੀਤ ਦੇ ਪੋਸਟਰ ਤੋਂ ਬਾਅਦ ਹੁਣ ਗੀਤ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ । ਟੀਜ਼ਰ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ ।

 ਜੇ ਗੱਲ ਕਰੀਆ ਗੀਤ ਦੇ ਬੋਲਾਂ ਦੀ ਤਾਂ ਉਹ ਬੰਟੀ ਭੁੱਲਰ ਨੇ ਲਿਖੇ ਨੇ ਤੇ ਮਿਊਜ਼ਿਕ ਬਲੈਕ ਵਾਇਰਸ ਨੇ ਦਿੱਤਾ ਹੈ । ਗੀਤ ਦੇ ਟੀਜ਼ਰ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਰੌਸ਼ਨ ਪ੍ਰਿੰਸ ਤੇ ਫੀਮੇਲ ਮਾਡਲ ਸੋਨਲ ਸਿੰਘ । ਗੀਤ ਦਾ ਵੀਡੀਓ MG Mehul ਵੱਲੋਂ ਡਾਇਰੈਕਟਰ ਕੀਤਾ ਗਿਆ ਹੈ । ਗੀਤ ਦਾ ਟੀਜ਼ਰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ ।

ਜੇ ਗੱਲ ਕਰੀਏ ਰੌਸ਼ਨ ਪ੍ਰਿੰਸ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ । ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਕਾਫੀ ਸਰਗਰਮ ਨੇ ।

 

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network