ਰੌਸ਼ਨ ਪ੍ਰਿੰਸ ਲਗਾਉਣਗੇ ਵਾਇਸ ਆਫ਼ ਪੰਜਾਬ ਸੀਜ਼ਨ-10 ਦੇ ਗਰੈਂਡ ਫਿਨਾਲੇ ‘ਚ ਰੌਣਕਾਂ

written by Lajwinder kaur | February 06, 2020

ਪੀਟੀਸੀ ਨੈੱਟਵਰਕ ਵੱਲੋਂ ਕਰਵਾਏ ਜਾਂਦੇ ਰਿਆਲਟੀ ਸ਼ੋਅ ‘ਵਾਇਸ ਆਫ਼ ਪੰਜਾਬ ਸੀਜ਼ਨ-10’ ਜੋ ਕਿ ਆਪਣੇ ਅਖੀਰਲੇ ਪੜਾਅ ‘ਚ ਪਰਵੇਸ਼ ਕਰਨ ਜਾ ਰਿਹਾ ਹੈ। ਜੀ ਹਾਂ ਪੰਜਾਬੀ ਨੌਜਵਾਨਾਂ ਦੀ ਗਾਇਕੀ ਦੇ ਹੁਨਰ ਨੂੰ ਹੱਲਾਸ਼ੇਰੀ ਦਿੰਦੇ ਇਸ ਸ਼ੋਅ ਨੇ ਆਪਣੇ 10 ਸਾਲ ਦਾ ਖ਼ੂਬਸੂਰਤ ਸਫਰ ਪੂਰਾ ਕਰ ਲਿਆ ਹੈ, ਤੇ ਬਹੁਤ ਜਲਦ ਸੀਜ਼ਨ 10 ਦਾ ਤਾਜ ਕਿਸੇ ਇੱਕ ਪ੍ਰਤੀਭਾਗੀ ਦੇ ਸਿਰ ਸੱਜਣ ਵਾਲਾ ਹੈ। ਸੁਰਾਂ ਤੇ ਸੰਗੀਤ ਦੇ ਮੁਸ਼ਿਕਲ ਪੜਾਅਵਾਂ ਨੂੰ ਭਾਰ ਕਰਕੇ ਛੇ ਪ੍ਰਤੀਭਾਗੀ ਸੰਨੀ, ਅਨੂੰ, ਅਭਿਜੀਤ, ਸੋਨੀ, ਗੁਰਸੇਵਕ ਤੇ ਰਾਹੁਲ ਗ੍ਰੈਂਡ ਫਿਨਾਲੇ ‘ਚ ਪਹੁੰਚ ਚੁੱਕੇ ਹਨ। ਇਨ੍ਹਾਂ ‘ਚੋਂ ਕਿਸੇ ਇੱਕ ਦੇ ਸਿਰ ਸੱਜੇਗਾ ਵਾਇਸ ਆਫ਼ ਪੰਜਾਬ ਸੀਜ਼ਨ 10 ਦਾ ਤਾਜ।

ਹੋਰ ਵੇਖੋ:‘ਗੱਲਾਂ ਕਰਦੀ’ ਗੀਤ ‘ਤੇ ਫੈਨ ਨੇ ਬਣਾਇਆ ਅਜਿਹਾ ਵੀਡੀਓ ਕਿ ਜੈਜ਼ੀ ਬੀ ਨੂੰ ਵੀ ਕਰਨਾ ਪਿਆ ਸ਼ੇਅਰ, ਦੇਖੋ ਵੀਡੀਓ

ਜੀ ਹਾਂ ਵਾਇਸ ਆਫ਼ ਪੰਜਾਬ ਸੀਜ਼ਨ 10 ਦਾ ਗਰੈਂਡ ਫਿਨਾਲੇ 8 ਫਰਵਰੀ ਦਿਨ ਐਤਵਾਰ ਨੂੰ ਹੋਣ ਜਾ ਰਿਹਾ ਹੈ। ‘ਵਾਇਸ ਆਫ਼ ਪੰਜਾਬ ਸੀਜ਼ਨ-10’ ਦੇ ਗਰੈਂਡ ਫਿਨਾਲੇ ਵਿੱਚ ਸੁਰ ਦੇ ਇਸ ਮੁਕਾਬਲੇ ਨੂੰ ਹੋਰ ਸੰਗੀਤਮਈ ਬਨਾਉਣ ਲਈ ਪੰਜਾਬੀ ਗਾਇਕ ਤੇ ਅਦਾਕਾਰ ਰੌਸ਼ਨ ਪ੍ਰਿੰਸ ਨਜ਼ਰ ਆਉਣਗੇ। ਰੌਸ਼ਨ ਪ੍ਰਿੰਸ ਵਾਇਸ ਆਫ਼ ਪੰਜਾਬ ਦੇ ਇਸ ਮੰਚ ‘ਤੇ ਆਪਣੀ ਗਾਇਕੀ ਦਾ ਜਾਦੂ ਬਿਖੇਰਦੇ ਹੋਏ ਨਜ਼ਰ ਆਉਣਗੇ। ਉਨ੍ਹਾਂ ਤੋਂ ਇਲਾਵਾ ਖ਼ਾਨ ਸਾਬ ਤੇ ਪਰਮੀਸ਼ ਵਰਮਾ ਸਮੇਤ ਕਈ ਹੋਰ ਗਾਇਕ ਆਪਣੀ ਪ੍ਰਫਾਰਮੈਂਸ ਦਿੰਦੇ ਹੋਏ ਨਜ਼ਰ ਆਉਣਗੇ।

ਸੋ ਇਸ ਸੰਗੀਤਮਈ ਸ਼ਾਮ ਦਾ ਹਿੱਸਾ ਬਣਨ ਲਈ ਦੇਖੋ ‘ਵਾਇਸ ਆਫ਼ ਪੰਜਾਬ ਸੀਜ਼ਨ-10’ ਦਾ ਗਰੈਂਡ ਫਿਨਾਲੇ 8 ਫਰਵਰੀ ਨੂੰ ਰਾਤ 7 ਵਜੇ ਸਿਰਫ਼ ਪੀਟੀਸੀ ਪੰਜਾਬੀ ਚੈਨਲ ’ਤੇ । ਇਸ ਤੋਂ ਇਲਾਵਾ ਪੀਟੀਸੀ ਪਲੇਅ ਐਪ ਉੱਤੇ ਵੀ ਇਸ ਸ਼ੋਅ ਨੂੰ ਦੇਖਿਆ ਜਾ ਸਕਦਾ ਹੈ।

0 Comments
0

You may also like