
ਸਾਲ 2018 ‘ਚ ਆਈ ਲਾਵਾਂ ਫੇਰੇ ਜਿਸ ਨੇ ਬਾਕਸ ਆਫ਼ਿਸ ਉੱਤੇ ਕਮਾਲ ਦੀ ਸਫਲਤਾ ਹਾਸਿਲ ਕੀਤੀ ਸੀ। ਜਿਸਦੇ ਚੱਲਦੇ ਫ਼ਿਲਮ ਦਾ ਸਿਕਵਲ ਦਾ ਐਲਾਨ ਕਰ ਦਿੱਤਾ ਗਿਆ ਹੈ। ਜੀ ਹਾਂ ਰੌਸ਼ਨ ਪ੍ਰਿੰਸ ਨੇ ਆਪਣੇ ਇੰਸਟਾਗ੍ਰਾਮ ਉੱਤੇ ਫ਼ਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਜੀਜਾ ਗੈਂਗ ਵਾਪਿਸ ਆ ਰਿਹਾ ਹੈ 2021 ‘ਚ..ਸੋ ਤਿਆਰ ਹੋ ਜਾਓ ਹਾਸੇ ਦੇ ਸਫ਼ਰ ‘ਤੇ ਜਾਣ ਲਈ !!’
ਹੋਰ ਵੇਖੋ:ਮੁਹੱਬਤ ਦੇ ਹਸੀਨ ਸਫ਼ਰ ‘ਤੇ ਲੈ ਕੇ ਜਾ ਰਿਹਾ ਹੈ ਸੁਫ਼ਨਾ ਫ਼ਿਲਮ ਦਾ ਗੀਤ ‘ਜਾਨ ਦਿਆਂਗੇ’, ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ ਜੇ ਗੱਲ ਕਰੀਏ ਇਸ ਫ਼ਿਲਮ ‘ਚ ਨਜ਼ਰ ਆਉਣਗੇ ਰੌਸ਼ਨ ਪ੍ਰਿੰਸ, ਰੁਬੀਨਾ ਬਾਜਵਾ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬੀ ਐੱਨ ਸ਼ਰਮਾ,ਹਾਰਬੀ ਸੰਘਾ ਤੋਂ ਇਲਾਵਾ ਕਈ ਹੋਰ ਪੰਜਾਬੀ ਕਲਾਕਾਰ ਨਜ਼ਰ ਆਉਣਗੇ। ਇਸ ਫ਼ਿਲਮ ਨੂੰ ਡਾਇਰੈਕਟ ਕਰਨਗੇ ਸਮੀਪ ਕੰਗ। ਓਮਜੀ ਸਟਾਰ ਸਟੂਡੀਓਸ ਦੇ ਬੈਨਰ ਹੇਠ ਇਸ ਫ਼ਿਲਮ ਨੂੰ ਤਿਆਰ ਕੀਤਾ ਜਾਵੇਗਾ। ਇਹ ਫ਼ਿਲਮ ਅਗਲੇ ਸਾਲ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ।
ਜੇ ਗੱਲ ਕਰੀਏ ਰੌਸ਼ਨ ਪ੍ਰਿੰਸ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦਾ ਗਿੱਪੀ ਗਰੇਵਾਲ ਦੇ ਨਾਲ ਵੱਡੇ ਪਰਦੇ ਉੱਤੇ ਐਕਸ਼ਨ ਕਰਦੇ ਹੋਏ ਨਜ਼ਰ ਆਉਣਗੇ। ਉਨ੍ਹਾਂ ਦੀ ਆਉਣ ਵਾਲੀ ਫ਼ਿਲਮ ਇੱਕ ਸੰਧੂ ਹੁੰਦਾ ਸੀ ਜੋ ਕਿ 28 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ।