PTC Punjabi- Live Gurbani | World's No.1 Punjabi Entertainment Channel | %e0%a8%b8%e0%a8%bf%e0%a8%b9%e0%a8%a4-%e0%a8%85%e0%a8%a4%e0%a9%87-%e0%a8%a4%e0%a9%b0%e0%a8%a6%e0%a8%b0%e0%a9%81%e0%a8%b8%e0%a8%a4%e0%a9%80
<link><![CDATA[ https://www.ptcpunjabi.co.in/benefits-of-green-chutney-consume-green-chutney-to-regulate-your-bad-cholesterol-know-its-benefits-412574 ]]></link><pubDate><![CDATA[Wed, 15 Feb 2023 18:20:11 +0530 ]]></pubDate><description><![CDATA[ Benefits of Green Chutney: ਭਾਰਤੀ ਖਾਣੇ ਵਿੱਚ ਚਟਨੀ ਦਾ ਵਿਸ਼ੇਸ਼ ਮਹੱਤਵ ਹੈ, ਇਸ ਨੂੰ ਖਾਣੇ ਦੇ ਨਾਲ ਸਾਈਡ ਡਿਸ਼ ਵਜੋਂ ਖਾਇਆ ਜਾਂਦਾ ਹੈ। ਸਾਡੇ ਘਰਾਂ ਵਿੱਚ ਹਰੀ ਚਟਨੀ ਕਈ ਤਰੀਕਿਆਂ ਨਾਲ ਬਣਾਈ ਜਾਂਦੀ ਹੈ। ਭਾਰਤੀ ਖਾਣ ਦੇ ਵਿੱਚ ਕਈ ਤਰ੍ਹਾਂ ਦੀਆ ]]></description><content:encoded><![CDATA[ Benefits of Green Chutney: ਭਾਰਤੀ ਖਾਣੇ ਵਿੱਚ ਚਟਨੀ ਦਾ ਵਿਸ਼ੇਸ਼ ਮਹੱਤਵ ਹੈ, ਇਸ ਨੂੰ ਖਾਣੇ ਦੇ ਨਾਲ ਸਾਈਡ ਡਿਸ਼ ਵਜੋਂ ਖਾਇਆ ਜਾਂਦਾ ਹੈ। ਸਾਡੇ ਘਰਾਂ ਵਿੱਚ ਹਰੀ ਚਟਨੀ ਕਈ ਤਰੀਕਿਆਂ ਨਾਲ ਬਣਾਈ ਜਾਂਦੀ ਹੈ। ਭਾਰਤੀ ਖਾਣ ਦੇ ਵਿੱਚ ਕਈ ਤਰ੍ਹਾਂ ਦੀਆਂ ਚਟਨੀਆਂ ਬਣਾਈਆਂ ਜਾਂਦੀਆਂ ਹਨ। ਇਨ੍ਹਾਂ ਚੋਂ ਇੱਕ ਹੈ ਹਰੀ ਚਟਨੀ। ਅੱਜ ਅਸੀਂ ਆਪਣੇ ਇਸ ਲੇਖ ਰਾਹੀਂ ਤੁਹਾਨੂੰ ਹਰੀ ਚਟਨੀ ਦੇ ਨਾਲ ਹੋਣ ਵਾਲੇ ਫਾਇਦੇ ਬਾਰੇ ਦੱਸਾਂਗੇ।
[caption id="attachment_412581" align="alignnone" width="1280"] image source: Google[/caption]
ਹਰੀ ਚਟਨੀ ਖਾਣ ਦੇ ਫਾਇਦੇ
ਹਰੀ ਚਟਨੀ ਨੂੰ ਆਮਤੌਰ 'ਤੇ ਤਾਜ਼ੇ ਹਰੇ ਧਨੀਏ ਧਨੀਆ ਅਤੇ ਪੁਦੀਨੇ ਦੀਆਂ ਪੱਤੀਆਂ ਨਾਲ ਬਣਾਇਆ ਜਾਂਦਾ ਹੈ। ਹਰੀ ਚਟਨੀ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ਨੂੰ ਖਾਣ ਦੇ ਕਈ ਲਾਭ ਹਨ। ਧਨੀਏ ਤੇ ਪੁਦੀਨੇ ਵਿੱਚ ਕੋਲੋਰੋਫਿਲ ਦੀ ਮਾਤਰਾ ਜ਼ਿਆਦਾ ਹੁੰਦੀ ਹੈ।
ਧਨੀਏ ਦੇ ਪੱਤੇ ਅਤੇ ਪੁਦੀਨੇ ਦੇ ਪੱਤੇ ਪਾਚਨ ਕਿਰਿਆ ਨੂੰ ਸੁਧਾਰਦੇ ਹਨ, ਕੋਲੈਸਟ੍ਰੋਲ ਦੇ ਪੱਧਰ ਨੂੰ ਘੱਟ ਕਰਦੇ ਹਨ, ਕਿਉਂਕਿ ਇਨ੍ਹਾਂ ਵਿੱਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਤੋਂ ਇਲਾਵਾ ਹਰੀ ਚਟਨੀ ਵਿੱਚ ਵਰਤਿਆ ਜਾਣ ਵਾਲਾ ਲਸਣ ਖੂਨ ਨੂੰ ਪਤਲਾ ਕਰਕੇ ਬਲੱਡ ਪ੍ਰੈਸ਼ਰ ਅਤੇ ਕੋਲੈਸਟ੍ਰਾਲ ਦੇ ਪੱਧਰ ਨੂੰ ਘੱਟ ਕਰਦਾ ਹੈ।
[caption id="attachment_412580" align="alignnone" width="1280"] image source: Google[/caption]
ਇਹ ਚਟਨੀ ਖੂਨ ਦੀਆਂ ਨਾੜੀਆਂ ਨੂੰ ਸੁੰਗੜਨ ਤੋਂ ਵੀ ਰੋਕਦੀ ਹੈ। ਇਸ ਦੇ ਨਾਲ ਹੀ ਫਲੈਕਸਸੀਡ ਦਾ ਤੇਲ ਜੋ ਇਸ ਚਟਨੀ ਵਿੱਚ ਮਿਲਾਇਆ ਜਾਂਦਾ ਹੈ, ਇਸ ਵਿੱਚ ਓਮੇਗਾ-3 ਚਰਬੀ ਨਾਲ ਭਰਪੂਰ ਹੁੰਦਾ ਹੈ, ਜੋ ਕੋਲੇਸਟ੍ਰੋਲ ਦੇ ਪੱਧਰ ਅਤੇ ਟ੍ਰਾਈਗਲਿਸਰਾਈਡਸ ਨੂੰ ਘੱਟ ਕਰਦਾ ਹੈ।
ਸ਼ੂਗਰ ਦੇ ਮਰੀਜ਼ਾਂ ਵਿੱਚ ਬਲੱਡ ਸ਼ੂਗਰ ਦੇ ਪੱਧਰ ਨੂੰ ਵਧਣ ਤੋਂ ਰੋਕਦਾ ਹੈ। ਇਸ ਸਭ ਦੇ ਮਿਸ਼ਰਨ ਨਾਲ ਤਿਆਰ ਕੀਤੀ ਹਰੀ ਚਟਨੀ ਸਾਡੀ ਸਿਹਤ ਲਈ ਬਹੁਤ ਲਾਭਦਾਇਕ ਹੁੰਦੀ ਹੈ।
ਹਰੀ ਚਟਨੀ ਬਣਾਉਣ ਲਈ ਸਮੱਗਰੀ
ਧਨੀਆ ਪੱਤੇ - 50 ਗ੍ਰਾਮ, ਪੁਦੀਨਾ - 20 ਗ੍ਰਾਮ, ਹਰੀ ਮਿਰਚ - ਲੋੜ ਅਨੁਸਾਰ, ਲਸਣ - 20 ਗ੍ਰਾਮ, ਫਲੈਕਸਸੀਡ ਤੇਲ - 15 ਗ੍ਰਾਮ, ਇਸਬਗੋਲ - 15 ਗ੍ਰਾਮ, ਲੂਣ - ਸੁਆਦ ਅਨੁਸਾਰ, ਨਿੰਬੂ ਦਾ ਰਸ - 10 ਮਿਲੀ, ਪਾਣੀ
[caption id="attachment_412582" align="alignnone" width="1280"] image source: Google[/caption]
ਹੋਰ ਪੜ੍ਹੋ: ਜੇਕਰ ਸਰਦੀਆਂ ‘ਚ ਹਰ ਸਮੇਂ ਰਹਿੰਦਾ ਹੈ ਆਲਸ ਤਾਂ ਡਾਈਟ ‘ਚ ਸ਼ਾਮਿਲ ਕਰੋ ਇਹ ਇਮਿਊਨਿਟੀ ਬੂਸਟਰ ਚੀਜ਼ਾਂ
ਹਰੀ ਚਟਨੀ ਬਣਾਉਣ ਦੀ ਵਿਧੀ
ਧਨੀਆ ਅਤੇ ਪੁਦੀਨੇ ਦੀਆਂ ਪੱਤੀਆਂ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਓ। ਧਨੀਆ ਪੱਤੇ, ਪੁਦੀਨੇ ਦੇ ਪੱਤੇ, ਮਿਰਚ, ਲਸਣ, ਫਲੈਕਸਸੀਡ ਦਾ ਤੇਲ, ਨਮਕ, ਇਸਬਗੋਲ, ਨਿੰਬੂ ਦਾ ਰਸ, ਥੋੜਾ ਜਿਹਾ ਪਾਣੀ ਬਲੈਂਡਰ ਵਿੱਚ ਬਲੈਂਡ ਕਰੋ। ਦੋ-ਤਿੰਨ ਵਾਰ ਬਲੈਂਡ ਕਰਨ ਨਾਲ ਇਹ ਬਰੀਕ ਪੇਸਟ ਬਣ ਜਾਵੇਗਾ। ਖਰਾਬ ਕੋਲੈਸਟ੍ਰਾਲ ਦੇ ਪ੍ਰਭਾਵ ਨੂੰ ਘੱਟ ਕਰਨ ਵਾਲੀ ਸਵਾਦਿਸ਼ਟ ਅਤੇ ਸਿਹਤਮੰਦ ਹਰੀ ਚਟਨੀ ਤਿਆਰ ਹੈ। ਇਸ ਨੂੰ ਤੁਸੀਂ ਡਿਨਰ ਜਾਂ ਲੰਚ ਵੇਲੇ ਖਾਣੇ ਦੇ ਨਾਲ ਸਰਵ ਕਰ ਸਕਦੇ ਹੋ। ]]></content:encoded><enclosure url='https://media.ptcpunjabi.co.in/wp-content/uploads/2023/02/Benefits-of-Green-Chutney-1.jpg' length='72396' type='image/jpeg' /><media:description type='plain'><![CDATA[ Benefits of Green Chutney: ਖਰਾਬ ਕੋਲੇਸਟ੍ਰੋਲ ਨੂੰ ਖ਼ਤਮ ਕਰਨ ਲਈ ਕਰੋ ਹਰੀ ਚਟਨੀ ਦਾ ਸੇਵਨ, ਹੋਣਗੇ ਕਈ ਫਾਇਦੇ ]]></media:description></item><item><guid isPermaLink='true'><![CDATA[ https://www.ptcpunjabi.co.in/health-tips-use-this-home-remedy-to-treat-sore-throat ]]></guid>
<link><![CDATA[ https://www.ptcpunjabi.co.in/health-tips-use-this-home-remedy-to-treat-sore-throat ]]></link><pubDate><![CDATA[Thu, 02 Feb 2023 18:56:14 +0530 ]]></pubDate><description><![CDATA[ Health Tips: ਸਰਦੀਆਂ ਦੇ ਮੌਸਮ ’ਚ ਜਿਆਦਾਤਰ ਲੋਕਾਂ ਨੂੰ ਬੁਖਾਰ ਅਤੇ ਗਲੇ ਦੀ ਖਰਾਸ਼ ਵਰਗੀ ਆਮ ਸਮੱਸਿਆ ਹੁੰਦੀ ਰਹਿੰਦੀ ਹੈ। ਜਿਸ ਕਾਰਨ ਗਲੇ ਦੀ ਖਰਾਸ਼ ਕਾਰਨ ਕਈ ਵਾਰ ਗਲੇ ਚ ਦਰਦ ਵੀ ਸ਼ੁਰੂ ਹੋ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਆਪਣੇ ਇਸ ਲੇਖ ਰਾਹ ]]></description><content:encoded><![CDATA[ Health Tips: ਸਰਦੀਆਂ ਦੇ ਮੌਸਮ ’ਚ ਜਿਆਦਾਤਰ ਲੋਕਾਂ ਨੂੰ ਬੁਖਾਰ ਅਤੇ ਗਲੇ ਦੀ ਖਰਾਸ਼ ਵਰਗੀ ਆਮ ਸਮੱਸਿਆ ਹੁੰਦੀ ਰਹਿੰਦੀ ਹੈ। ਜਿਸ ਕਾਰਨ ਗਲੇ ਦੀ ਖਰਾਸ਼ ਕਾਰਨ ਕਈ ਵਾਰ ਗਲੇ ਚ ਦਰਦ ਵੀ ਸ਼ੁਰੂ ਹੋ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਆਪਣੇ ਇਸ ਲੇਖ ਰਾਹੀਂ ਗਲੇ ਦੀ ਖਰਾਸ਼ ਦੂਰ ਕਰਨ ਦੇ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ। ਇਸ ਨਾਲ ਤੁਹਾਨੂੰ ਗਲੇ ਦੇ ਦਰਦ ਤੇ ਖਰਾਸ਼ ਤੋਂ ਰਾਹਤ ਮਿਲੇਗੀ।
[caption id="attachment_410002" align="alignnone" width="640"] image source : Google[/caption]
ਕਿਉਂ ਹੁੰਦੀ ਹੈ ਗਲੇ ਦੀ ਖਰਾਸ਼ ਦੀ ਸਮੱਸਿਆ
ਦਰਅਸਲ ਗਲੇ ਵਿੱਚ ਖਰਾਸ਼ ਦੀ ਸਮੱਸਿਆ ਵਾਇਰਲ ਅਤੇ ਬੈਕਟੀਰੀਅਲ ਇਨਫੈਕਸ਼ਨ ਕਾਰਨ ਹੁੰਦੀ ਹੈ। ਇਸ ਨਾਲ ਗਲੇ ਵਿੱਚ ਸੋਜ ਵੀ ਆ ਜਾਂਦੀ ਹੈ। ਗਲੇ ਵਿੱਚ ਖਰਾਸ਼ ਕਾਰਨ ਕਈ ਵਾਰ ਖਾਣ-ਪੀਣ ਵਿੱਚ ਤਕਲੀਫ ਹੁੰਦੀ ਹੈ ਅਤੇ ਭੋਜਨ ਨਿਗਲਣ ਵਿੱਚ ਵੀ ਮੁਸ਼ਕਿਲ ਹੁੰਦੀ ਹੈ। ਲੋਕ ਇਸਦੇ ਲਈ ਕਈ ਤਰ੍ਹਾਂ ਦੀਆਂ ਐਂਟੀ-ਬਾਇਓਟਿਕ ਦਵਾਈਆਂ ਲੈਂਦੇ ਹਨ ਪਰ ਆਰਾਮ ਨਾ ਮਿਲਣ 'ਤੇ ਪਰੇਸ਼ਾਨ ਹੁੰਦੇ ਹਨ।
[caption id="attachment_410004" align="alignnone" width="640"] image source : Google[/caption]
ਮੁਲੱਠੀ
ਤੁਸੀਂ ਅਕਸਰ ਬਜ਼ੁਰਗਾਂ ਕੋਲੋਂ ਮੁਲੱਠੀ ਦੇ ਫਾਇਦਿਆਂ ਬਾਰੇ ਸੁਣਿਆ ਹੋਵੇਗਾ। ਇਸ ਵਿੱਚ ਐਂਟੀਵਾਇਰਲ, ਐਂਟੀ-ਇੰਫਲੇਮੇਟਰੀ ਅਤੇ ਐਂਟੀਬੈਕਟੀਰੀਅਲ ਗੁਣ ਗਲੇ ਦੀ ਖਰਾਸ਼ ਵਿੱਚ ਆਰਾਮ ਦੇਣ ਲਈ ਜਾਣੇ ਜਾਂਦੇ ਹਨ। ਇਹ ਐਸਪਰੀਨ ਵਾਂਗ ਕੰਮ ਕਰਦੀ ਹੈ। ਤੁਸੀਂ ਇਸ ਦਾ ਪਾਊਡਰ ਬਣਾ ਕੇ ਲੈ ਸਕਦੇ ਹੋ ਜਾਂ ਇਸਨੂੰ ਪਾਣੀ ਵਿੱਚ ਉਬਾਲ ਕੇ ਗਰਾਰੇ ਕਰ ਸਕਦੇ ਹੋ।
ਗਰਾਰੇ ਕਰੋ
ਗਲੇ ਦੀ ਖਰਾਸ਼ ਨੂੰ ਦੂਰ ਕਰਨ ਦਾ ਇਹ ਸਭ ਤੋਂ ਪੁਰਾਣਾ ਅਤੇ ਅਸਰਦਾਰ ਤਰੀਕਾ ਹੈ। ਜੇਕਰ ਤੁਹਾਨੂੰ ਗਲੇ ਦੀ ਖਰਾਸ਼ ਪਰੇਸ਼ਾਨ ਕਰ ਰਹੀ ਹੈ ਤਾਂ ਕੋਸੇ ਪਾਣੀ ਵਿੱਚ ਲੂਣ ਮਿਲਾ ਕੇ ਗਰਾਰੇ ਕਰਨ ਨਾਲ ਤੁਹਾਨੂੰ ਆਰਾਮ ਮਿਲੇਗਾ। ਇਸ ਤਰ੍ਹਾਂ ਕਰਨ ਨਾਲ ਤੁਹਾਡੇ ਗਲੇ ਵਿੱਚ ਆਈ ਸੋਜ ਵੀ ਘੱਟ ਹੁੰਦੀ ਹੈ ਪਰ ਧਿਆਨ ਰਹੇ ਕਿ ਪਾਣੀ ਕੋਸਾ ਹੀ ਹੋਵੇ, ਗਰਮ ਪਾਣੀ ਨਾਲ ਟਿਸ਼ੂ ਨੂੰ ਨੁਕਸਾਨ ਹੋ ਸਕਦਾ ਹੈ।
[caption id="attachment_410003" align="alignnone" width="640"] image source : Google[/caption]
ਹੋਰ ਪੜ੍ਹੋ: Watch video: ਰੋਹਿਤ ਸ਼ੈੱਟੀ ਨੇ ਹਵਾ 'ਚ ਕੀਤਾ ਸ਼ਾਨਦਾਰ ਕਾਰ ਸਟੰਟ, ਵੀਡੀਓ ਹੋਈ ਵਾਇਰਲ
ਸ਼ਹਿਦ
ਘਰੇਲੂ ਨੁਸਖਿਆਂ ਵਿੱਚ ਸ਼ਹਿਦ ਦੇ ਲਾਜਵਾਬ ਫਾਇਦੇ ਹਨ। ਇਸ ਵਿੱਚ ਐਂਟੀਆਕਸੀਡੈਂਟਸ ਦੀ ਮਾਤਰਾ ਭਰਪੂਰ ਹੁੰਦੀ ਹੈ ਅਤੇ ਨਾਲ ਹੀ ਐਂਟੀ-ਇੰਫਲੇਮੇਟਰੀ ਅਤੇ ਐਂਟੀਬੈਕਟੀਰੀਅਲ ਗੁਣ ਵੀ ਹੁੰਦੇ ਹਨ ਜੋ ਤੁਹਾਡੇ ਗਲੇ ਨੂੰ ਆਰਾਮ ਦੇਣ ਵਿੱਚ ਸਹਾਇਤਾ ਕਰਦੇ ਹਨ। ਤੁਸੀਂ ਸ਼ਹਿਦ ਨੂੰ ਕੋਸੇ ਪਾਣੀ ਵਿੱਚ ਮਿਲਾ ਕੇ ਲੈ ਸਕਦੇ ਹੋ ਜਾਂ ਇਸਨੂੰ ਅਦਰਕ ਦੇ ਨਾਲ ਮਿਲਾ ਕੇ ਲੈ ਸਕਦੇ ਹੋ। ]]></content:encoded><enclosure url='https://media.ptcpunjabi.co.in/wp-content/uploads/2023/02/Sore-Throat-2.jpg' length='42704' type='image/jpeg' /><media:description type='plain'><![CDATA[ Health Tips:  ਜੇਕਰ ਤੁਸੀਂ ਵੀ ਗਲੇ ਦੀ ਖਰਾਸ਼ ਤੋਂ ਪਰੇਸ਼ਾਨ ਹੋ ਤਾਂ ਅਪਣਾਓ ਇਹ ਘਰੇਲੂ ਨੁਸਖੇ ]]></media:description></item><item><guid isPermaLink='true'><![CDATA[ https://www.ptcpunjabi.co.in/peanuts-completes-the-lack-of-nutrients-in-our-body-know-its-benefits ]]></guid>
<link><![CDATA[ https://www.ptcpunjabi.co.in/peanuts-completes-the-lack-of-nutrients-in-our-body-know-its-benefits ]]></link><pubDate><![CDATA[Wed, 01 Feb 2023 19:05:58 +0530 ]]></pubDate><description><![CDATA[ Health Benefits of Peanuts: ਮੂੰਗਫਲੀ ਨੂੰ ਸਰਦੀਆਂ ਦਾ ਮੇਵਾ ਵੀ ਕਿਹਾ ਜਾਂਦਾ ਹੈ। ਇਹ ਹਰ ਵਰਗ ਦੀ ਪਹੁੰਚ ਵਿੱਚ ਹੈ ਜਿਸ ਨੂੰ ਗ਼ਰੀਬ ਤੇ ਅਮੀਰ ਸਾਰੇ ਹੀ ਆਸਾਨੀ ਨਾਲ ਖਾ ਸਕਦੇ ਹਨ। ਸਰਦੀਆਂ ਦੇ ਮੌਸਮ ਵਿੱਚ ਮੂੰਗਫਲੀ ਖਾਣ ਨਾਲ ਸਰੀਰ ਨੂੰ ਕਈ ਫ ]]></description><content:encoded><![CDATA[ Health Benefits of Peanuts: ਮੂੰਗਫਲੀ ਨੂੰ ਸਰਦੀਆਂ ਦਾ ਮੇਵਾ ਵੀ ਕਿਹਾ ਜਾਂਦਾ ਹੈ। ਇਹ ਹਰ ਵਰਗ ਦੀ ਪਹੁੰਚ ਵਿੱਚ ਹੈ ਜਿਸ ਨੂੰ ਗ਼ਰੀਬ ਤੇ ਅਮੀਰ ਸਾਰੇ ਹੀ ਆਸਾਨੀ ਨਾਲ ਖਾ ਸਕਦੇ ਹਨ। ਸਰਦੀਆਂ ਦੇ ਮੌਸਮ ਵਿੱਚ ਮੂੰਗਫਲੀ ਖਾਣ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ। ਆਓ ਜਾਣਦੇ ਹਾਂ ਮੂੰਗਫਲੀ ਖਾਣ ਦੇ ਫਾਇਦੇ।
[caption id="attachment_409746" align="alignnone" width="640"] image From Google[/caption]
ਮਹਿੰਗਾਈ ਦੇ ਇਸ ਦੌਰ ਵਿੱਚ ਬਦਾਮ ਲੋਕਾਂ ਦੀ ਪਹੁੰਚ ਤੋਂ ਦੂਰ ਹੁੰਦੇ ਜਾ ਰਹੇ ਹਨ ਪਰ ਕੀ ਤੁਹਾਨੂੰ ਪਤਾ ਹੈ ਕਿ ਬਦਾਮ ਦੀ ਹੀ ਤਰ੍ਹਾਂ ਮੂੰਗਫਲੀ ਵੀ ਬਹੁਤ ਸਾਰੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਮਾਹਿਰਾਂ ਦੀ ਮੰਨੀਏ ਤਾਂ ਮੂੰਗਫਲੀ ਨੂੰ ਬਦਾਮ ਦੀ ਤਰ੍ਹਾਂ ਰਾਤ ਨੂੰ ਭਿਓ ਕੇ ਸਵੇਰੇ ਖਾਣਾ ਬਹੁਤ ਲਾਭਦਾਇਕ ਹੁੰਦਾ ਹੈ। ਇਸ ਨਾਲ ਸਰੀਰ ਨੂੰ ਸਾਰੇ ਤੱਤ ਸਹੀ ਮਾਤਰਾ ‘ਚ ਮਿਲਦੇ ਹਨ।
ਮੂੰਗਫਲੀ ਵਿਚ ਵਿਟਾਮਿਨ, ਕੈਲਸ਼ੀਅਮ, ਪੋਟਾਸ਼ੀਅਮ, ਮੈਂਗਨੀਜ਼, ਕਾਪਰ, ਆਇਰਨ ਅਤੇ ਸੇਲੇਨੀਅਮ ਤੱਤ ਪਾਏ ਜਾਂਦੇ ਹਨ। ਇਸ ਦੀ ਵਰਤੋਂ ਨਾਲ ਸਰੀਰ ਨੂੰ ਰੋਗਾਂ ਨਾਲ ਲੜਨ ਦੀ ਸ਼ਕਤੀ ਮਿਲਦੀ ਹੈ। ਮੂੰਗਫਲੀ 'ਚ ਐਂਟੀਆਕਸੀਡੈਂਟ, ਫੈਟੀ ਐਸਿਡ ਸਣੇ ਕਈ ਹੋਰ ਪੋਸ਼ਕ ਤੱਤ ਵੀ ਹੁੰਦੇ ਹਨ ਜੋ ਦਿਲ ਤੇ ਸਰੀਰ ਦੀਆਂ ਹੋਰਨਾਂ ਬਿਮਾਰੀਆਂ ਨੂੰ ਦੂਰ ਕਰਨ 'ਚ ਮਦਦਗਾਰ ਹਨ।
[caption id="attachment_409744" align="alignnone" width="640"] image From Google[/caption]
ਮੂੰਗਫਲੀ ਖਾਣ ਦੇ ਫਾਇਦੇ
ਰੋਜ਼ਾਨਾ ਸਵੇਰੇ ਭਿੱਜੀ ਹੋਈ ਮੂੰਗਫਲੀ ਦਾ ਸੇਵਨ ਦਿਮਾਗ ਦੇ ਸੈੱਲਾਂ ਨੂੰ ਵਧੀਆ ਤਰੀਕੇ ਨਾਲ ਕੰਮ ਕਰਨ ਦੀ ਤਾਕਤ ਦਿੰਦਾ ਹੈ। ਅਜਿਹੀ ‘ਚ ਦਿਮਾਗ ਦੀ ਸ਼ਕਤੀ ਤੇਜ਼ ਹੁੰਦੀ ਹੈ।
ਇਸ ਦਾ ਰੋਜ਼ਾਨਾ ਸੇਵਨ ਕਰਨ ਨਾਲ ਅੱਖਾਂ ਦੀ ਰੋਸ਼ਨੀ ਵੱਧਦੀ ਹੈ।
ਪੌਸ਼ਟਿਕ ਤੱਤਾਂ ਨਾਲ ਭਰਪੂਰ ਭਿੱਜੀ ਹੋਈ ਮੂੰਗਫਲੀ ਦਾ ਸੇਵਨ ਸਕਿਨ ਨੂੰ ਤੰਦਰੁਸਤ ਰਹਿਣ ਵਿੱਚ ਮਿਲਦੀ ਹੈ
ਮੂੰਗਫਲੀ ਨੂੰ ਹਰ ਰੋਜ਼ ਸਵੇਰੇ ਖਾਣ ਨਾਲ ਪੇਟ ਸਹੀ ਰਹਿੰਦਾ ਹੈ । ਪਾਚਨ ਤੰਤਰ ਮਜ਼ਬੂਤ ਹੁੰਦਾ ਹੈ ਤੇ ਪੇਟ ਦਰਦ, ਐਸਿਡਿਟੀ ਆਦਿ ਤੋਂ ਛੁਟਕਾਰਾ ਮਿਲਦਾ ਹੈ।
[caption id="attachment_409745" align="alignnone" width="640"] image From Google[/caption]
ਹੋਰ ਪੜ੍ਹੋ: Health Tips: ਸਰਦੀਆਂ 'ਚ ਇਮਿਊਨਟੀ ਵਧਾਉਣ ਲਈ ਜ਼ਰੂਰ ਖਾਓ ਗੋਂਦ ਦੇ ਲੱਡੂ, ਜਾਣੋ ਇਸ ਦੇ ਫਾਇਦੇ ਤੇ ਇਸ ਨੂੰ ਤਿਆਰ ਕਰਨ ਦਾ ਤਰੀਕਾ
ਮੂੰਗਫਲੀ ‘ਚ ਕੈਲਸ਼ੀਅਮ, ਆਇਰਨ ਆਦਿ ਜ਼ਿਆਦਾ ਮਾਤਰਾ ‘ਚ ਹੁੰਦਾ ਹੈ ਜਿਸ ਨਾਲ ਇਹ ਮਾਸਪੇਸ਼ੀਆਂ ਅਤੇ ਹੱਡੀਆਂ ਨੂੰ ਮਜ਼ਬੂਤ ਬਣਾ ਕੇ ਜੋੜਾਂ ਦੇ ਦਰਦ ਤੋਂ ਰਾਹਤ ਦਿਵਾਉਂਦੀ ਹੈ।
ਜਿਨ੍ਹਾਂ ਨੂੰ ਕਮਰ ਦਰਦ ਦੀ ਸ਼ਿਕਾਇਤ ਰਹਿੰਦੀ ਹੈ ਉਨ੍ਹਾਂ ਨੂੰ ਆਪਣੀ ਡਾਇਟ ‘ਚ ਭਿੱਜੀ ਹੋਈ ਮੂੰਗਫਲੀ ਨੂੰ ਸ਼ਾਮਲ ਕਰਨਾ ਚਾਹੀਦਾ ਹੈ।
ਦਿਲ ਦੀ ਬਿਮਾਰੀ ਵਿਚ ਭਿੱਜੀ ਮੂੰਗਫਲੀ ਖਾਣ ਨਾਲ ਲੋਕਾਂ ਦੀ ਦਿਲ ਦੀ ਸਿਹਤ ਬਰਕਰਾਰ ਰਹਿੰਦੀ ਹੈ।
<link><![CDATA[ https://www.ptcpunjabi.co.in/eat-gond-laddu-for-increase-immunity-in-winters-know-its-benefits ]]></link><pubDate><![CDATA[Sat, 28 Jan 2023 16:42:47 +0530 ]]></pubDate><description><![CDATA[ Gond Laddu benefits: ਸਰਦੀਆਂ ਦੇ ਮੌਸਮ ਵਿੱਚ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਕੋਈ ਜਲਦ ਬਿਮਾਰ ਹੋ ਜਾਂਦਾ ਹੈ। ਸਰਦੀ ਜ਼ੁਕਾਮ ਹੋਣਾ ਤਾਂ ਬੇਹੱਦ ਹੀ ਆਮ ਗੱਲ ਹੈ, ਪਰ ਕੀਤ ਤੁਸੀਂ ਜਾਣਦੇ ਹੋ ਇਸ ਸਭ ਤੋਂ ਕਿਵੇਂ ਬੱਚਿਆ ਜਾ ਸਕਦਾ ਹੈ। ਇਸ ਨਾਲ ]]></description><content:encoded><![CDATA[ Gond Laddu benefits: ਸਰਦੀਆਂ ਦੇ ਮੌਸਮ ਵਿੱਚ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਕੋਈ ਜਲਦ ਬਿਮਾਰ ਹੋ ਜਾਂਦਾ ਹੈ। ਸਰਦੀ ਜ਼ੁਕਾਮ ਹੋਣਾ ਤਾਂ ਬੇਹੱਦ ਹੀ ਆਮ ਗੱਲ ਹੈ, ਪਰ ਕੀਤ ਤੁਸੀਂ ਜਾਣਦੇ ਹੋ ਇਸ ਸਭ ਤੋਂ ਕਿਵੇਂ ਬੱਚਿਆ ਜਾ ਸਕਦਾ ਹੈ। ਇਸ ਨਾਲ ਤੁਸੀਂ ਗੋਂਦ ਦੇ ਲੱਡੂ ਖਾ ਕੇ ਅਸਾਨੀ ਨਾਲ ਬਚਾ ਕਰ ਸਕਦੇ ਹੋ। ਗੋਂਦ ਦੇ ਲੱਡੂ ਨਾਂ ਸਿਰਫ ਖਾਣ 'ਚ ਸੁਆਦ ਹੁੰਦੇ ਹਨ ਬਲਕਿ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦੇ ਹਨ। ਆਓ ਜਾਣਦੇ ਹਾਂ ਗੋਂਦ ਦੇ ਲੱਡੂ ਖਾਣ ਦੇ ਫਾਇਦੇ।
[caption id="attachment_408898" align="alignnone" width="640"] image From Google[/caption]
ਗੋਂਦ ਦੇ ਲੱਡੂ ਖਾਣ ਦੇ ਫਾਇਦੇ 
ਸਰੀਰ ਨੂੰ ਗਰਮ ਰੱਖਣ 'ਚ ਮਦਦਗਾਰ
ਮੌਸਮ ਦੇ ਹਿਸਾਬ ਨਾਲ ਸਾਡੇ ਖਾਣਿਆਂ 'ਚ ਤਬਦੀਲੀ ਆਉਂਦੀ ਰਹਿੰਦੀ ਹੈ। ਅੱਜਕਲ੍ਹ ਸਰਦੀਆਂ ਦਾ ਮੌਸਮ ਹੈ। ਇਹਨਾਂ ਦਿਨਾਂ 'ਚ ਅਜਿਹੇ ਕਈ ਖਾਣੇ ਖਾਧੇ ਜਾਂਦੇ ਹਨ ਜੋ ਸਾਡੇ ਸਰੀਰ ਨੂੰ ਗਰਮ ਰੱਖਣ 'ਚ ਮੱਦਦਗਾਰ ਹੁੰਦੇ ਹਨ। ਪੰਜੀਰੀ, ਪਿੰਨੀਆਂ, ਖੋਆ ਆਦਿ ਅਜਿਹੀਆਂ ਕਈ ਚੀਜ਼ਾਂ ਹਨ ਜੋ ਇਹਨੀਂ ਦਿਨੀਂ ਘਰਾਂ 'ਚ ਬਣਾਕੇ ਰੱਖ ਲਈਆਂ ਜਾਂਦੀਆਂ ਹਨ। ਇਹ ਸਾਡੇ ਸਰੀਰ ਨੂੰ ਪੌਸ਼ਕ ਤੱਤ ਦਿੰਦੀਆਂ ਹਨ, ਜਿਸ ਨਾਲ ਸਰੀਰ ਤਾਕਤਵਰ ਹੁੰਦਾ ਹੈ। ਆਮਤੌਰ ਤੇ ਇਹ ਚੀਜ਼ਾਂ ਰਿਚ ਪ੍ਰੋਟੀਨ ਹੁੰਦੀਆਂ ਹਨ। ਜਿਨ੍ਹਾਂ ਨੂੰ ਪਚਾਉਣਾ ਔਖਾ ਹੁੰਦਾ ਹੈ।
ਜੋੜਾਂ ਦੇ ਦਰਦ ਨੂੰ ਕਰੇ ਦੂਰ
ਗੋਂਦ ਦੇ ਲੱਡੂ ਖਾਣ ਨਾਲ ਕਮਰ ਦਰਦ ਤੇ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ। ਤੁਸੀਂ ਇਸ ਨੂੰ ਸਰਦੀਆਂ ਦੇ ਮੌਸਮ ਵਿੱਚ ਦੋ ਤੋਂ ਢਾਈ ਮਹੀਨਿਆਂ ਤੱਕ ਏਅਰ ਟਾਈਟ ਬਾੱਕਸ ‘ਚ ਸਟੋਰ ਕਰਕੇ ਵੀ ਰੱਖ ਸਕਦੇ ਹੋ।
ਪਾਚਨ ਪ੍ਰਣਾਲੀ ਨੂੰ ਰੱਖੇ ਠੀਕ
ਸਰਦੀਆਂ 'ਚ ਸਾਡੀ ਪਾਚਣ ਪ੍ਰਣਾਲੀ ਵਧੇਰੇ ਮਜ਼ਬੂਤ ਹੁੰਦੀ ਹੈ, ਜਿਸ ਕਾਰਨ ਇਹ ਚੀਜ਼ਾਂ ਆਸਾਨੀ ਨਾਲ ਖਾਣ ਪੀਣ ਦੀਆਂ ਚੀਜ਼ਾਂ ਅਸਾਨੀ ਨਾਲ ਹਜ਼ਮ ਹੋ ਜਾਂਦੀਆਂ ਹਨ। ਗੋਂਦ ਦੇ ਲੱਡੂ ਖਾਣ 'ਚ ਸੁਆਦਲੇ ਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ । ਇਹਸਾਡੇ ਸਰੀਰ ਨੂੰ ਠੰਡ ਨਾਲ ਲੜ੍ਹਨ ਦੇ ਯੋਗ ਬਣਾਉਂਦੇ ਹਨ।
[caption id="attachment_408897" align="alignnone" width="640"] image From Google[/caption]
ਗੋਂਦ ਦੇ ਲੱਡੂ ਬਨਾਉਣ ਦਾ ਤਰੀਕਾ
ਸਮੱਗਰੀ
ਇੱਕ ਕੱਪ ਖਾਣ ਵਾਲੀ ਗੋਂਦ, ਡੇਢ ਕੱਪ ਕਣਕ ਦਾ ਆਟਾ, 50-50 ਗ੍ਰਾਮ ਕਾਜੂ, ਬਾਦਾਮ, ਤਰਬੂਜ ਦੇ ਬੀਜ ਤੇ ਪਿਸਤਾ ਬਾਰੀਕ ਕਟੇ ਹੋਏ, ਇੱਕ ਕੱਪ ਦੇਸੀ ਘਿਉ ਤੇ ਇੱਕ ਕੱਪ ਬੂਰਾ ਖੰਡ।
ਗੋਂਦ ਦੇ ਲੱਡੂ ਬਨਾਉਣ ਦੇ ਵਿਧੀ
ਸਭ ਤੋਂ ਪਹਿਲਾਂ ਇਕ ਕੜਾਹੀ ਨੂੰ ਗੈਸ ਤੇ ਰੱਖੋ ਤੇ ਇਸ 'ਚ ਦੇਸੀ ਘਿਉ ਪਾ ਦਿਉ। ਜਦੋਂ ਘਿਉ ਗਰਮ ਹੋ ਜਾਵੇ ਤਾਂ ਇਸ 'ਚ ਗੋਂਦ ਪਾਓ ਤੇ ਲਗਾਤਾਰ ਹਿਲਾਉਂਦਿਆਂ ਹੋਇਆ ਭੁੰਨੋ। ਜਦੋਂ ਗੋਂਦ ਸੁਨਹਿਰੀ ਹੋ ਜਾਵੇ ਤਾਂ ਇਸ ਨੂੰ ਇੱਕ ਕੌਲੀ 'ਚ ਕੱਢ ਕੇ ਠੰਡਾ ਹੋਣ ਲਈ ਰੱਖ ਦਿਉ।
ਜਦੋਂ ਗੋਂਦ ਠੰਡੀ ਹੋ ਜਾਵੇ ਤਾਂ ਇਸ ਨੂੰ ਕੂੰਡੇ ਘੋਟੇ ਜਾਂ ਮਿਕਸਰ ਦੀ ਮੱਦਦ ਨਾਲ ਪੀਸ ਲਵੋ। ਅਗਲਾ ਕੰਮ ਆਟੇ ਨੂੰ ਭੁੰਨਣ ਦਾ ਹੈ। ਇੱਕ ਕੜਾਹੀ 'ਚ ਆਟਾ ਪਾ ਕੇ ਲਗਾਤਾਰ ਚਲਾਉਂਦੇ ਹੋਏ ਇਸ ਨੂੰ ਭੁੰਨ ਲਵੋ। ਜਦੋਂ ਆਟੇ ਦਾ ਰੰਗ ਬਦਲਣ ਲੱਗੇ ਤਾਂ ਇਸ 'ਚ ਗੋਂਦ ਦੇ ਨਾਲੋ ਨਾਲ ਬਾਦਾਮ, ਕਾਜੂ, ਪਿਸਤਾ ਤੇ ਤਰਬੂਜ ਦੇ ਬੀਜ ਸ਼ਾਮਿਲ ਕਰੋ ਤੇ ਚੰਗੀ ਤਰ੍ਹਾਂ ਮਿਲਾ ਦੋਵੋ। ਜਦੋਂ ਇਹ ਮਿਸ਼ਰਣ ਚੰਗੀ ਤਰ੍ਹਾਂ ਪੱਕ ਜਾਵੇ ਤਾਂ ਠੰਡਾ ਹੋਣ ਲਈ ਰੱਖ ਦਿਉ।
[caption id="attachment_408896" align="alignnone" width="640"] image From Google[/caption]
ਹੋਰ ਪੜ੍ਹੋ: ਜੇਕਰ ਤੁਸੀਂ ਵੀ ਚਾਹ ਨਾਲ ਖਾਂਦੇ ਹੋ ਇਹ ਚੀਜ਼ਾਂ ਤਾਂ ਹੋ ਜਾਓ ਸਾਵਧਾਨ, ਨਹੀਂ ਤਾਂ ਗੰਭੀਰ ਹੋ ਸਕਦੇ ਨੇ ਨਤੀਜੇ
ਜਦੋਂ ਮਿਸ਼ਰਣ ਠੰਡਾ ਹੋ ਜਾਵੇ ਤਾਂ ਇਸ 'ਚ ਪੀਸੀ ਖੰਡ ਮਿਲਾ ਦਿਉ। ਇਸ ਤੋਂ ਬਾਅਦ ਇਸ ਦੇ ਲੱਡੂ ਬਣਾ ਲਵੋ। ਪੌਸ਼ਕ ਤੱਤਾਂ ਨਾਲ ਭਰਪੂਰ ਤੇ ਸੁਆਦਲੇ ਗੋਂਦ ਦੇ ਲੱਡੂ ਤਿਆਰ ਹਨ। ਇਨ੍ਹਾਂ ਨੂੰ ਇੱਕ ਏਅਰਟਾਇਟ ਕੰਟੇਨਰ 'ਚ ਪਾ ਕੇ ਰੱਖ ਲਵੋ ਤੇ ਰੋਜ਼ਾਨਾ ਸੌਂਣ ਤੋਂ ਪਹਿਲਾਂ ਗਰਮ ਦੁੱਧ ਨਾਲ ਇੱਕ ਲੱਡੂ ਦਾ ਸੇਵਨ ਕਰੋ। ਇਹ ਲੱਡੂ ਤੁਹਾਨੂੰ ਕਈ ਬਿਮਾਰੀਆਂ ਤੋਂ ਬਚਾਵੇਗਾ। ]]></content:encoded><enclosure url='https://media.ptcpunjabi.co.in/wp-content/uploads/2023/01/gond-ke-laddu-benifits.jpg' length='105739' type='image/jpeg' /><media:description type='plain'><![CDATA[ Health Tips: ਸਰਦੀਆਂ 'ਚ ਇਮਿਊਨਟੀ ਵਧਾਉਣ ਲਈ ਜ਼ਰੂਰ ਖਾਓ ਗੋਂਦ ਦੇ ਲੱਡੂ, ਜਾਣੋ ਇਸ ਦੇ ਫਾਇਦੇ ਤੇ ਇਸ ਨੂੰ ਤਿਆਰ ਕਰਨ ਦਾ ਤਰੀਕਾ ]]></media:description></item><item><guid isPermaLink='true'><![CDATA[ https://www.ptcpunjabi.co.in/dnot-eat-these-foods-items-with-tea-know-its-disadvantages ]]></guid>
<link><![CDATA[ https://www.ptcpunjabi.co.in/dnot-eat-these-foods-items-with-tea-know-its-disadvantages ]]></link><pubDate><![CDATA[Thu, 19 Jan 2023 18:40:35 +0530 ]]></pubDate><description><![CDATA[ Foods items avoid with tea: ਅਕਸਰ ਲੋਕਾਂ ਨੂੰ ਚਾਹ ਦੇ ਨਾਲ ਗਰਮ-ਗਰਮ ਪਕੌੜੇ, ਤਲੀਆਂ ਹੋਈਆਂ ਚੀਜ਼ਾਂ ਸਨੈਕਸ ਦੇ ਤੌਰ 'ਤੇ ਖਾਣਾ ਬੇਹੱਦ ਪਸੰਦ ਹੁੰਦਾ ਹੈ। ਸਵੇਰ ਦਾ ਨਾਸ਼ਤਾ ਹੋਵੇ ਜਾਂ ਸ਼ਾਮ ਦਾ ਟੀ ਟਾਈਮ ਚਾਹ ਤੇ ਸਨੈਕਸ ਤੋਂ ਬਿਨਾਂ ਅਧੂਰਾ  ]]></description><content:encoded><![CDATA[ Foods items avoid with tea: ਅਕਸਰ ਲੋਕਾਂ ਨੂੰ ਚਾਹ ਦੇ ਨਾਲ ਗਰਮ-ਗਰਮ ਪਕੌੜੇ, ਤਲੀਆਂ ਹੋਈਆਂ ਚੀਜ਼ਾਂ ਸਨੈਕਸ ਦੇ ਤੌਰ 'ਤੇ ਖਾਣਾ ਬੇਹੱਦ ਪਸੰਦ ਹੁੰਦਾ ਹੈ। ਸਵੇਰ ਦਾ ਨਾਸ਼ਤਾ ਹੋਵੇ ਜਾਂ ਸ਼ਾਮ ਦਾ ਟੀ ਟਾਈਮ ਚਾਹ ਤੇ ਸਨੈਕਸ ਤੋਂ ਬਿਨਾਂ ਅਧੂਰਾ ਲੱਗਦਾ ਹੈ। ਜੇਕਰ ਘਰ ਕੋਈ ਮਹਿਮਾਨ ਆਉਂਦਾ ਹੈ ਤਾਂ ਚਾਹ ਦੇ ਨਾਲ ਸਨੈਕਸ ਵੀ ਪਰੋਸੇ ਜਾਂਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕੁਝ ਫੂਡ ਆਈਟਮਸ ਅਜਿਹੇ ਵੀ ਹੁੰਦੇ ਹਨ, ਜੋ ਚਾਹ ਨਾਲ ਲੈਣ ਨਾਲ ਸਾਰੇ ਸਰੀਰ ਨੂੰ ਨੁਕਸਾਨ ਪਹੁੰਚਾਉਂਦੇ ਹਨ ਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਕਾਰਨ ਬਣਦੇ ਹਨ। ਆਓ ਜਾਣਦੇ ਹਾਂ ਕਿ ਚਾਹ ਨਾਲ ਕਿਹੜੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ।
[caption id="attachment_407292" align="alignnone" width="640"] image From Google[/caption]
ਜੇਕਰ ਤੁਸੀਂ ਵੀ ਚਾਹ ਦੇ ਨਾਲ ਸਨੈਕਸ ਖਾਣਾ ਪਸੰਦ ਕਰਦੇ ਹੋ ਤਾਂ ਥੋੜਾ ਸਾਵਧਾਨ ਹੋ ਜਾਓ ਕਿਉਂਕਿ ਚਾਹ ਦੇ ਨਾਲ ਕੁਝ ਚੀਜ਼ਾਂ ਦਾ ਸੇਵਨ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ। ਆਓ ਜਾਣਦੇ ਹਾਂ ਚਾਹ ਨਾਲ ਕਿਹੜੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਚਾਹ ਨਾਲ ਇਨ੍ਹਾਂ ਚੀਜ਼ਾਂ ਦਾ ਨਾ ਕਰੋ ਸੇਵਨ
ਬੇਸਣ ਵਾਲੀਆਂ ਚੀਜ਼ਾਂ ਤੋਂ ਕਰੋ ਪਰਹੇਜ਼
ਅਕਸਰ ਲੋਕ ਚਾਹ ਦੇ ਨਾਲ ਪਕੌੜੇ, ਸਨੈਕਸ ਆਦਿ ਖਾਣਾ ਪਸੰਦ ਕਰਦੇ ਹਨ, ਜੋ ਛੋਲਿਆਂ ਦੀ ਵਰਤੋਂ ਕਰਕੇ ਬਣਾਏ ਜਾਂਦੇ ਹਨ। ਜੇਕਰ ਚਾਹ ਦੇ ਨਾਲ ਛੋਲਿਆਂ ਦੀਆਂ ਬਣੀਆਂ ਚੀਜ਼ਾਂ ਦਾ ਸੇਵਨ ਕੀਤਾ ਜਾਵੇ ਤਾਂ ਇਸ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ
ਨਾ ਖਾਓ ਠੰਢੀਆਂ ਚੀਜ਼ਾਂ
ਚਾਹ ਦੇ ਨਾਲ ਕੋਈ ਵੀ ਠੰਢੀ ਚੀਜ਼ ਨਾ ਖਾਓ। ਜਾਂ ਚਾਹ ਪੀਣ ਤੋਂ ਤੁਰੰਤ ਬਾਅਦ ਠੰਢੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰੋ। ਦਰਅਸਲ, ਵੱਖ-ਵੱਖ ਪ੍ਰਭਾਵਾਂ ਵਾਲੀਆਂ ਚੀਜ਼ਾਂ ਨੂੰ ਇਕੱਠੇ ਖਾਣ ਨਾਲ ਪਾਚਨ ਪ੍ਰਣਾਲੀ ਕਮਜ਼ੋਰ ਹੋ ਸਕਦੀ ਹੈ।
[caption id="attachment_407291" align="alignnone" width="640"] image From Google[/caption]
ਹਲਦੀ ਵਾਲਾ ਭੋਜਨ ਖਾਣ ਤੋਂ ਕਰੋ ਪਰਹੇਜ਼
ਚਾਹ ਦੇ ਨਾਲ ਹਲਦੀ ਵਾਲੇ ਭੋਜਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਨਾਲ ਪੇਟ 'ਚ ਗੈਸ, ਕਬਜ਼ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਆਇਰਨ ਨਾਲ ਭਰਪੂਰ ਸਬਜ਼ੀਆਂ ਨਾ ਖਾਓ
ਚਾਹ ਦੇ ਨਾਲ ਹਰੀਆਂ ਸਬਜ਼ੀਆਂ ਦਾ ਸੇਵਨ ਫਾਇਦੇ ਦੀ ਥਾਂ ਤੁਹਾਨੂੰ ਨੁਕਸਾਨ ਪਹੁੰਚਾ ਸਕਦਾ ਹੈ। ਚਾਹ ਦੇ ਨਾਲ ਆਇਰਨ ਨਾਲ ਭਰਪੂਰ ਚੀਜ਼ਾਂ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਦਰਅਸਲ, ਚਾਹ ਵਿੱਚ ਮੌਜੂਦ ਟੈਨਿਨ ਆਕਸਲੇਟ ਆਇਰਨ ਨੂੰ ਪੱਚਣ ਤੋਂ ਰੋਕਦੇ ਹਨ ਤੇ ਇਸ ਨਾਲ ਪਾਚਨ ਕਿਰਿਆ ਹੌਲੀ ਹੋ ਜਾਂਦੀ ਹੈ।
[caption id="attachment_407290" align="alignnone" width="640"] image From Google[/caption]
ਨਿੰਬੂ ਤੇ ਚਾਹਪੱਤੀ ਨੂੰ ਇਕੱਠੇ ਨਾ ਮਿਲਾਓ
ਅਕਸਰ ਲੋਕ ਸਵੇਰੇ ਖਾਲੀ ਪੇਟ ਨਿੰਬੂ ਵਾਲੀ ਚਾਹ ਯਾਨੀ ਕਿ ਲੈਮਨ ਟੀ ਪੀਣਾ ਪਸੰਦ ਕਰਦੇ ਹਨ, ਪਰ ਚਾਹਪੱਤੀ 'ਚ ਨਿੰਬੂ ਦਾ ਰਸ ਮਿਲਾਉਣ 'ਤੇ ਚਾਹ ਟਾਕਸਿਕ ਹੋ ਜਾਂਦੀ ਹੈ। ਇਸ ਦਾ ਖਾਲੀ ਪੇਟ ਸੇਵਨ ਕਰਨ ਨਾਲ ਪੇਟ 'ਚ ਸੋਜ ਵਰਗੀ ਸਮੱਸਿਆ ਹੋ ਸਕਦੀ ਹੈ, ਇਸ ਤੋਂ ਬੱਚਣ ਲਈ ਲੈਮਨ ਟੀ ਖਾਲੀ ਪੇਟ ਨਾਂ ਪਿਓ। ]]></content:encoded><enclosure url='https://media.ptcpunjabi.co.in/wp-content/uploads/2023/01/tea-with-snacks.jpg' length='82750' type='image/jpeg' /><media:description type='plain'><![CDATA[ ਜੇਕਰ ਤੁਸੀਂ ਵੀ ਚਾਹ ਨਾਲ ਖਾਂਦੇ ਹੋ ਇਹ ਚੀਜ਼ਾਂ ਤਾਂ ਹੋ ਜਾਓ ਸਾਵਧਾਨ, ਨਹੀਂ ਤਾਂ ਗੰਭੀਰ ਹੋ ਸਕਦੇ ਨੇ ਨਤੀਜੇ ]]></media:description></item></channel></rss>