PTC Punjabi- Live Gurbani | World's No.1 Punjabi Entertainment Channel | Exclusive-songs
<link><![CDATA[ https://www.ptcpunjabi.co.in/inderjit-nikkus-new-song-kasoor-will-be-released-on-25th-september-only-on-ptc-punjabi ]]></link><pubDate><![CDATA[Sat, 24 Sep 2022 19:46:12 +0530 ]]></pubDate><description><![CDATA[ Inderjit Nikku's new song 'Kasoor': ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਇੰਦਰਜੀਤ ਨਿੱਕੂ ਨੂੰ ਮਿਊਜ਼ਿਕ ਇੰਡਸਟਰੀ ਵਿੱਚ ਨਵੀਂ ਦਿਸ਼ਾ ਮਿਲ ਚੁੱਕੀ ਹੈ। ਲੰਮੇਂ ਸਮੇਂ ਦੇ ਬ੍ਰੇਕ ਤੋਂ ਬਾਅਦ ਇੰਦਰਜੀਤ ਨਿੱਕੂ ਦੇ ਇੱਕ ਤੋਂ  ]]></description><content:encoded><![CDATA[ Inderjit Nikku's new song 'Kasoor': ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਇੰਦਰਜੀਤ ਨਿੱਕੂ ਨੂੰ ਮਿਊਜ਼ਿਕ ਇੰਡਸਟਰੀ ਵਿੱਚ ਨਵੀਂ ਦਿਸ਼ਾ ਮਿਲ ਚੁੱਕੀ ਹੈ। ਲੰਮੇਂ ਸਮੇਂ ਦੇ ਬ੍ਰੇਕ ਤੋਂ ਬਾਅਦ ਇੰਦਰਜੀਤ ਨਿੱਕੂ ਦੇ ਇੱਕ ਤੋਂ ਬਾਅਦ ਇੱਕ ਨਵੇਂ ਗੀਤ ਰਿਲੀਜ਼ ਹੋ ਰਹੇ ਹਨ। ਫੈਨਜ਼ ਵੱਲੋਂ ਉਨ੍ਹਾਂ ਦੇ ਗੀਤਾਂ ਨੂੰ ਭਰਪੂਰ ਪਿਆਰ ਮਿਲ ਰਿਹਾ ਹੈ। 25 ਸਤੰਬਰ ਨੂੰ ਇੰਦਰਜੀਤ ਨਿੱਕੂ ਦਾ ਇੱਕ ਹੋਰ ਨਵਾਂ ਗੀਤ ਰਿਲੀਜ਼ ਹੋਣ ਜਾ ਰਿਹਾ ਹੈ। ਇਹ ਗੀਤ ਪੀਟੀਸੀ ਪੰਜਾਬੀ ਉੱਤੇ ਰਿਲੀਜ਼ ਹੋਵੇਗਾ।
[caption id="attachment_387183" align="alignnone" width="640"] Image Source: ptc network[/caption]
ਇੰਦਰਜੀਤ ਨਿੱਕੂ ਦੇ ਇਸ ਨਵੇਂ ਗੀਤ ਦਾ ਟਾਈਟਲ 'ਕਸੂਰ' ਹੈ। ਦਰਜੀਤ ਨਿੱਕੂ ਦਾ ਨਵਾਂ ਗੀਤ 'ਕਸੂਰ' 25 ਸਤੰਬਰ ਨੂੰ ਪੀਟੀਸੀ ਪੰਜਾਬੀ 'ਤੇ ਰਿਲੀਜ਼ ਹੋਵੇਗਾ। ਦਰਸ਼ਕ ਪੀਟੀਸੀ ਦੇ ਅਧਿਕਾਰਿਤ ਯੂਟਿਊਬ ਚੈਨਲ, ਵੈਬਸਾਈਟ ਤੇ ਪੀਟੀਸੀ ਦੇ ਮਿਊਜ਼ਿਕ ਚੈਨਲ ਉੱਤੇ ਇਸ ਗੀਤ ਨੂੰ ਸੁਣ ਸਕਣਗੇ।
ਇਸ ਗੀਤ ਨੂੰ ਗਾਇਕ ਇੰਦਰਜੀਤ ਨਿੱਕੂ ਨੇ ਆਪਣੀ ਆਵਾਜ਼ ਵਿੱਚ ਗਾਇਆ ਹੈ। ਗੀਤ ਦੇ ਬੋਲ ਵੀ ਗਾਇਕ ਨੇ ਖ਼ੁਦ ਹੀ ਲਿਖੇ ਹਨ। ਇਸ ਗੀਤ ਨੂੰ ਐਸਕੇਵੀ ਮਿਊਜ਼ਿਕ ਕੰਪਨੀ ਹੇਠ ਤਿਆਰ ਕੀਤਾ ਗਿਆ ਹੈ। ਇਸ ਗੀਤ ਦੇ ਵੀਡੀਓ ਨੂੰ ਅਮ੍ਰਿਤ ਰੰਧਾਵਾ ਅਤੇ ਨੀਰਜ ਸੈਨੀ ਵੱਲੋਂ ਡਾਇਰੈਕਟ ਕੀਤਾ ਗਿਆ ਹੈ।
[caption id="attachment_387185" align="alignnone" width="640"] Image Source: ptc network[/caption]
ਇੰਦਰਜੀਤ ਨਿੱਕੂ ਦੇ ਨਵੇਂ ਰਿਲੀਜ਼ ਹੋਣ ਵਾਲੇ ਗੀਤਾਂ ਲਈ ਮਸ਼ਹੂਰ ਬਾਲੀਵੁੱਡ ਤੇ ਪੰਜਾਬੀ ਗਾਇਕ ਮੀਕਾ ਸਿੰਘ ਨੇ ਵੀ ਵਧਾਈ ਦਿੱਤੀ ਹੈ। ਮੀਕਾ ਸਿੰਘ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਸਟੋਰੀ ਸ਼ੇਅਰ ਕਰਦੇ ਹੋਏ ਇੱਕ ਇੰਦਰਜੀਤ ਨਿੱਕੂ ਦੀ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਮੀਕਾ ਸਿੰਘ ਨੇ ਕੈਪਸ਼ਨ ਦੇ ਵਿੱਚ ਲਿਖਿਆ, "chaa gaya @inderjitnikku"। ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਮੀਕਾ ਸਿੰਘ ਗਾਇਕ ਦੀ ਸ਼ਲਾਘਾ ਕਰਦੇ ਹੋਏ ਨਜ਼ਰ ਆਏ।
ਦੱਸ ਦਈਏ ਕਿ ਅਗਸਤ ਮਹੀਨੇ `ਚ ਨਿੱਕੂ ਉਸ ਸਮੇਂ ਸੁਰਖੀਆਂ `ਚ ਆ ਗਏ ਸੀ, ਜਦੋਂ ਉਹ ਇੱਕ ਬਾਬੇ ਦੇ ਦਰਬਾਰ `ਚ ਰੋ ਕੇ ਆਪਣਾ ਦੁੱਖੜਾ ਸੁਣਾਉਂਦੇ ਨਜ਼ਰ ਆਏ ਸੀ। ਉਨ੍ਹਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈ ਸੀ।
[caption id="attachment_387184" align="alignnone" width="640"] Image Source: ptc network[/caption]
ਹੋਰ ਪੜ੍ਹੋ: ਗਿੱਪੀ ਗਰੇਵਾਲ ਨੇ ਪੁੱਤਰ ਸ਼ਿੰਦਾ ਗਰੇਵਾਲ ਨਾਲ ਫਨੀ ਅੰਦਾਜ਼ 'ਚ ਪਾਇਆ ਭੰਗੜਾ, ਹੱਸ ਹੱਸ ਦੂਹਰੇ ਹੋਏ ਫੈਨਜ਼, ਵੇਖੋ ਵੀਡੀਓ
ਇਸ ਤੋਂ ਬਾਅਦ ਸਭ ਦੇ ਸਾਹਮਣੇ ਆ ਗਿਆ ਸੀ ਕਿ ਨਿੱਕੂ ਬੁਰੇ ਦੌਰ `ਚੋਂ ਗੁਜ਼ਰ ਰਹੇ ਹਨ। ਨਿੱਕੂ ਦੀ ਜ਼ਿੰਦਗੀ `ਚੋਂ ਉਹ ਬੁਰਾ ਦੌਰ ਹੁਣ ਗੁਜ਼ਰ ਚੁੱਕਿਆ ਹੈ। ਇੱਕ ਵਾਰ ਫ਼ਿਰ ਤੋਂ ਉਨ੍ਹਾਂ ਦੀ ਜ਼ਿੰਦਗੀ `ਚ ਖੁਸ਼ੀਆਂ ਦੇ ਰੰਗ ਭਰ ਗਏ ਹਨ। ਹਾਲ ਹੀ ਵਿੱਚ ਨੀਰੂ ਬਾਜਵਾ ਦੀ ਫ਼ਿਲਮ ਕ੍ਰਿਮੀਨਲ ਤੋਂ ਨਿੱਕੂ ਦਾ ਗੀਤ ਪਿਆਰ ਦੀ ਗੱਲ ਰਿਲੀਜ਼ ਹੋਇਆ ਹੈ। ਦਰਸ਼ਕਾਂ ਵੱਲੋਂ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ ]]></content:encoded><enclosure url='https://media.ptcpunjabi.co.in/wp-content/uploads/2022/09/Inderjit-Nikkus-new-song-Kasoor-feature-image.jpg' length='92269' type='image/jpeg' /><media:description type='plain'><![CDATA[ ਪੀਟੀਸੀ ਪੰਜਾਬੀ 'ਤੇ ਗਾਇਕ ਇੰਦਰਜੀਤ ਨਿੱਕੂ ਦਾ ਨਵਾਂ ਗੀਤ 'ਕਸੂਰ' 25 ਸਤੰਬਰ ਨੂੰ ਹੋਵੇਗਾ ਰਿਲੀਜ਼ ]]></media:description></item><item><guid isPermaLink='true'><![CDATA[ https://www.ptcpunjabi.co.in/mehtab-virk-latest-song-yaara-o-yaara-on-trending ]]></guid>
<link><![CDATA[ https://www.ptcpunjabi.co.in/mehtab-virk-latest-song-yaara-o-yaara-on-trending ]]></link><pubDate><![CDATA[Mon, 09 Nov 2020 10:43:12 +0530 ]]></pubDate><description><![CDATA[ ਪੰਜਾਬੀ ਗਾਇਕ ਮਹਿਤਾਬ ਵਿਰਕ ਜੋ ਕਿ ਲੰਬੇ ਸਮੇਂ ਤੋਂ ਬਾਅਦ ਆਪਣਾ ਨਵਾਂ ਸਿੰਗਲ ਟਰੈਕ ਲੈ ਕੇ ਆਏ ਨੇ । ਜੀ ਹਾਂ ਉਹ ‘ਯਾਰਾ ਓ ਯਾਰਾ’ (Yaara O Yaara) ਟਾਈਟਲ ਹੇਠ ਸੈਡ ਸੌਂਗ ਲੈ ਕੇ ਆਏ ਨੇ। ਇਸ ਗੀਤ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਉੱਤ ]]></description><content:encoded><![CDATA[ ਪੰਜਾਬੀ ਗਾਇਕ ਮਹਿਤਾਬ ਵਿਰਕ ਜੋ ਕਿ ਲੰਬੇ ਸਮੇਂ ਤੋਂ ਬਾਅਦ ਆਪਣਾ ਨਵਾਂ ਸਿੰਗਲ ਟਰੈਕ ਲੈ ਕੇ ਆਏ ਨੇ । ਜੀ ਹਾਂ ਉਹ ‘ਯਾਰਾ ਓ ਯਾਰਾ’ (Yaara O Yaara) ਟਾਈਟਲ ਹੇਠ ਸੈਡ ਸੌਂਗ ਲੈ ਕੇ ਆਏ ਨੇ। ਇਸ ਗੀਤ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ ।
ਹੋਰ ਪੜ੍ਹੋ : ਮਾਂ ਦੇ ਨਾਲ ਪਿਆਰ ਜਤਾਉਂਦੀ ਨਜ਼ਰ ਆਈ ਸ਼ਹਿਨਾਜ਼ ਗਿੱਲ, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਮਾਂ-ਧੀ ਦੀਆਂ ਇਹ ਕਿਊਟ ਤਸਵੀਰਾਂ
ਇਸ ਗੀਤ ‘ਚ ਪਿਆਰ ‘ਚ ਖਾਏ ਧੋਖੇ ਨੂੰ ਬਿਆਨ ਕੀਤਾ ਹੈ । ਦਿਲ ਦੇ ਦਰਦ ਨੂੰ ਮਹਿਤਾਬ ਵਿਰਕ ਨੇ ਆਪਣੀ ਦਰਦ ਭਰੀ ਆਵਾਜ਼ ‘ਚ ਪੇਸ਼ ਕੀਤਾ ਹੈ ।
ਜੇ ਗੱਲ ਕਰੀਏ ਗਾਣੇ ਦੇ ਬੋਲਾਂ ਦੀ ਤਾਂ ਉਹ ਮਨਿੰਦਰ ਕੈਲੇ ਦੀ ਕਲਮ ਚੋਂ ਨਿਕਲੇ ਨੇ ਤੇ ਮਿਊਜ਼ਿਕ ਦੇਸੀ ਰੂਟਜ਼ ਵਾਲਿਆਂ ਨੇ ਦਿੱਤਾ ਹੈ । ਗਾਣੇ ਦਾ ਸ਼ਾਨਦਾਰ ਵੀਡੀਓ ਟਰੂ ਮੇਕਰਜ਼ ਵਾਲਿਆਂ ਨੇ ਤਿਆਰ ਕੀਤਾ ਹੈ ।
ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਮਹਿਤਾਬ ਵਿਰਕ ਤੇ ਫੀਮੇਲ ਮਾਡਲ Srishti Mann । ਟੀ-ਸੀਰੀਜ਼ ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗਾਣੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਜਿਸ ਕਰਕੇ ਟਰੈਂਡਿੰਗ ‘ਚ ਚੱਲ ਰਿਹਾ ਹੈ । ਮਹਿਤਾਬ ਵਿਰਕ ਇਸ ਤੋਂ ਪਹਿਲਾਂ ਵੀ ਕਈ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਜਗਤ ਨੂੰ ਦੇ ਚੁੱਕੇ ਨੇ।
<link><![CDATA[ https://www.ptcpunjabi.co.in/veham-full-video-mani-kahlon-desi-routz-trumakers ]]></link><pubDate><![CDATA[Fri, 21 Aug 2020 14:29:01 +0530 ]]></pubDate><description><![CDATA[ ਗਾਇਕ ਮਨੀ ਕਾਹਲੋਂ ਦਾ ਗੀਤ ‘ਵਹਿਮ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦਾ ਐਕਸਕਲਿਊਸਿਵ ਵੀਡੀਓ ਤੁਸੀਂ ਪੀਟੀਸੀ ਪੰਜਾਬੀ ‘ਤੇ ਵੀ ਵੇਖ ਸਕਦੇ ਹੋ । ਗੀਤ ਸੈਡ ਸੌਂਗ ਜੋਨਰ ਦਾ ਹੈ ਜਿਸ ‘ਚ ਇੱਕ ਗੱਭਰੂ ‘ਤੇ ਮੁਟਿਆਰ ਦੇ ਪਿਆਰ ਨੂੰ ਦਰਸਾਉਣ ਦੀ ਕੋਸ਼ਿਸ਼ ਕ ]]></description><content:encoded><![CDATA[ ਗਾਇਕ ਮਨੀ ਕਾਹਲੋਂ ਦਾ ਗੀਤ ‘ਵਹਿਮ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦਾ ਐਕਸਕਲਿਊਸਿਵ ਵੀਡੀਓ ਤੁਸੀਂ ਪੀਟੀਸੀ ਪੰਜਾਬੀ ‘ਤੇ ਵੀ ਵੇਖ ਸਕਦੇ ਹੋ । ਗੀਤ ਸੈਡ ਸੌਂਗ ਜੋਨਰ ਦਾ ਹੈ ਜਿਸ ‘ਚ ਇੱਕ ਗੱਭਰੂ ‘ਤੇ ਮੁਟਿਆਰ ਦੇ ਪਿਆਰ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਪਰ ਦੋਵਾਂ ਨੂੰ ਵੱਖ ਵੱਖ ਜਾਤਾਂ ਦੇ ਹੋਣ ਕਾਰਨ ਆਪੋ ਆਪਣੇ ਰਸਤੇ ਵੱਖੋ ਵੱਖ ਕਰਨੇ ਪੈ ਜਾਂਦੇ ਹਨ ।
https://www.instagram.com/p/CEHA3wPF4dv/
ਜਿਸ ਤੋਂ ਬਾਅਦ ਗੱਭਰੂ ਮੁਟਿਆਰ ਦੀ ਜੁਦਾਈ ਸਹਿਣ ਨਹੀਂ ਕਰ ਪਾਉਂਦਾ । ਪਰ ਅਸਲੀਅਤ ਕੁਝ ਹੋਰ ਹੀ ਨਿਕਲਦੀ ਹੈ ਕਿਉਂਕਿ ਇੰਟਰ ਕਾਸਟ ਨਹੀਂ, ਬਲਕਿ ਕੁੜੀ ਦੀ ਬੇਵਫਾਈ ਹੀ ਦੋਹਾਂ ਦੇ ਦੂਰ ਹੋਣ ਦਾ ਕਾਰਨ ਬਣ ਜਾਂਦੀ ਹੈ ।
ਗੀਤ ਦੇ ਬੋਲ ਖੁਦ ਮਨੀ ਕਾਹਲੋਂ ਨੇ ਲਿਖੇ ਹਨ । ਜਦੋਂਕਿ ਮਿਊਜ਼ਿਕ ਦਿੱਤਾ ਹੈ ਦੇਸੀ ਰੂਟਜ਼ ਨੇ । ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ]]></content:encoded><enclosure url='https://media.ptcpunjabi.co.in/wp-content/uploads/2020/08/Mani-Kahlon.jpg' length='65266' type='image/jpeg' /><media:description type='plain'><![CDATA[ ਮਨੀ ਕਾਹਲੋਂ ਦੇ ਦਿਲ ਵਿੱਚੋਂ ‘ਵਹਿਮ’ ਕੱਢ ਗਈ ਮੁਟਿਆਰ ]]></media:description></item><item><guid isPermaLink='true'><![CDATA[ https://www.ptcpunjabi.co.in/ptc-premiere-of-the-latest-track-baarish-by-deep-moneey-exclusively-only-on-ptc-punjabi-and-ptc-chak-de ]]></guid>
<link><![CDATA[ https://www.ptcpunjabi.co.in/ptc-premiere-of-the-latest-track-baarish-by-deep-moneey-exclusively-only-on-ptc-punjabi-and-ptc-chak-de ]]></link><pubDate><![CDATA[Thu, 09 Jul 2020 17:04:35 +0530 ]]></pubDate><description><![CDATA[ ਗਾਇਕ ਦੀਪ ਮਨੀ ਆਪਣੇ ਨਵੇਂ ਗੀਤ ‘ਬਾਰਿਸ਼’ ਦੇ ਨਾਲ ਸਰੋਤਿਆਂ ਦੀ ਕਚਹਿਰੀ ‘ਚ ਹਾਜ਼ਰ ਹੋ ਚੁੱਕੇ ਹਨ । ਇਸ ਗੀਤ ਦੀ ਫੀਚਰਿੰਗ ‘ਚ ਇਹਾਨਾ ਢਿੱਲੋਂ ਵੀ ਨਜ਼ਰ ਆ ਰਹੇ ਨੇ । ਇਸ ਗੀਤ ਦੇ ਬੋਲ ਰੂਹ ਕੌਰ ਵੱਲੋਂ ਲਿਖੇ ਗਏ ਨੇ ਅਤੇ ਮਿਊਜ਼ਿਕ ਦੀਪ ਮਨੀ ਨੇ ਖੁਦ ਦ ]]></description><content:encoded><![CDATA[ ਗਾਇਕ ਦੀਪ ਮਨੀ ਆਪਣੇ ਨਵੇਂ ਗੀਤ ‘ਬਾਰਿਸ਼’ ਦੇ ਨਾਲ ਸਰੋਤਿਆਂ ਦੀ ਕਚਹਿਰੀ ‘ਚ ਹਾਜ਼ਰ ਹੋ ਚੁੱਕੇ ਹਨ । ਇਸ ਗੀਤ ਦੀ ਫੀਚਰਿੰਗ ‘ਚ ਇਹਾਨਾ ਢਿੱਲੋਂ ਵੀ ਨਜ਼ਰ ਆ ਰਹੇ ਨੇ । ਇਸ ਗੀਤ ਦੇ ਬੋਲ ਰੂਹ ਕੌਰ ਵੱਲੋਂ ਲਿਖੇ ਗਏ ਨੇ ਅਤੇ ਮਿਊਜ਼ਿਕ ਦੀਪ ਮਨੀ ਨੇ ਖੁਦ ਦਿੱਤਾ ਹੈ ।ਇਹ ਇੱਕ ਸੈਡ ਸੌਂਗ ਹੈ ਜਿਸ ‘ਚ ਦੋ ਦਿਲਾਂ ਦੇ ਪਿਆਰ ਨੂੰ ਦਰਸਾਇਆ ਗਿਆ ਹੈ ।
ਜਿਨ੍ਹਾਂ ਦੀ ਆਪਸ ‘ਚ ਖੱਟੀ ਮਿੱਠੀ ਨੋਕ ਝੋਕ ਹੁੰਦੀ ਰਹਿੰਦੀ ਹੈ । ਪਰ ਇਹ ਨੋਕ ਝੋਕ ਇੱਕ ਦਿਨ ਗੰਭੀਰ ਰੂਪ ਅਖਤਿਆਰ ਕਰ ਲੈਂਦੀ ਹੈ । ਕਿਉਂਕਿ ਦੋਵਾਂ ਦੇ ਦਿਲਾਂ ‘ਚ ਖਟਾਸ ਆ ਜਾਂਦੀ ਹੈ ਜਿਸ ਦਾ ਕਾਰਨ ਹੈ ਦੋਵਾਂ ਦੇ ਪਿਆਰ ‘ਚ ਕਿਸੇ ਤੀਜੇ ਦਾ ਆ ਜਾਣਾ । ਜਿਸ ਤੋਂ ਬਾਅਦ ਇਹ ਗਲਤ ਫਹਿਮੀ ਦੋਹਾਂ ਦਰਮਿਆਨ ਦੂਰੀ ਦਾ ਕਾਰਨ ਬਣ ਜਾਂਦੀ ਹੈ । ਇਸ ਗੀਤ ਦਾ ਪ੍ਰੀਮੀਅਰ ਪੀਟੀਸੀ ਪੰਜਾਬੀ ‘ਤੇ ਕੀਤਾ ਗਿਆ ਹੈ । ਇਸ ਗੀਤ ਨੂੰ ਤੁਸੀਂ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ ਤੇ ਵੀ ਸੁਣ ਸਕਦੇ ਹੋ । ਇਸ ਦੇ ਨਾਲ ਹੀ ਗੀਤ ਨੂੰ ਯੂਟਿਊਬ ‘ਤੇ ਜਾਰੀ ਕੀਤਾ ਗਿਆ ਹੈ । ]]></content:encoded><enclosure url='https://media.ptcpunjabi.co.in/wp-content/uploads/2020/07/Ihana-And-Deep-Moneey-.jpg' length='84428' type='image/jpeg' /><media:description type='plain'><![CDATA[ ਦੀਪ ਮਨੀ ਦੀ ਆਵਾਜ਼ ‘ਚ ਰਿਲੀਜ਼ ਹੋਇਆ ਗੀਤ ‘ਬਾਰਿਸ਼’ ]]></media:description></item><item><guid isPermaLink='true'><![CDATA[ https://www.ptcpunjabi.co.in/chunni-rang-de-%e2%97%8f-gursewak-lambi-%e2%97%8f-offical-video-%e2%97%8f-latest-punjabi-song ]]></guid>
<link><![CDATA[ https://www.ptcpunjabi.co.in/chunni-rang-de-%e2%97%8f-gursewak-lambi-%e2%97%8f-offical-video-%e2%97%8f-latest-punjabi-song ]]></link><pubDate><![CDATA[Wed, 27 May 2020 16:43:27 +0530 ]]></pubDate><description><![CDATA[ ਗਾਇਕ ਗੁਰਸੇਵਕ ਲੰਬੀ ਦੀ ਆਵਾਜ਼ ‘ਚ ਨਵਾਂ ਗੀਤ ‘ਚੁੰਨੀ ਰੰਗ ਦੇ’ ਟਾਈਟਲ ਹੇਠ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦਾ ਐਕਸਕਲਿਊਸਿਵ ਵੀਡੀਓ ਤੁਸੀਂ ਪੀਟੀਸੀ ਪੰਜਾਬੀ ‘ਤੇ ਵੇਖ ਸਕਦੇ ਹੋ ।ਇਸ ਗੀਤ ‘ਚ ਬਹੁਤ ਹੀ ਖੂਬਸੂਰਤ ਸੁਨੇਹਾ ਦੇਣ ਦੀ ਕੋਸ਼ਿਸ਼ ਗਾਇਕ ਵ ]]></description><content:encoded><![CDATA[ ਗਾਇਕ ਗੁਰਸੇਵਕ ਲੰਬੀ ਦੀ ਆਵਾਜ਼ ‘ਚ ਨਵਾਂ ਗੀਤ ‘ਚੁੰਨੀ ਰੰਗ ਦੇ’ ਟਾਈਟਲ ਹੇਠ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦਾ ਐਕਸਕਲਿਊਸਿਵ ਵੀਡੀਓ ਤੁਸੀਂ ਪੀਟੀਸੀ ਪੰਜਾਬੀ ‘ਤੇ ਵੇਖ ਸਕਦੇ ਹੋ ।ਇਸ ਗੀਤ ‘ਚ ਬਹੁਤ ਹੀ ਖੂਬਸੂਰਤ ਸੁਨੇਹਾ ਦੇਣ ਦੀ ਕੋਸ਼ਿਸ਼ ਗਾਇਕ ਵੱਲੋਂ ਕੀਤੀ ਗਈ ਹੈ । ਇੱਕ ਤਾਂ ਮਾਂ ਬੋਲੀ ਪੰਜਾਬੀ ਨੂੰ ਪ੍ਰਫੁੱਲਿਤ ਕਰਨ ਦੀ ਗੱਲ ਆਖੀ ਗਈ ਹੈ ਅਤੇ ਇਸ ਦੇ ਨਾਲ ਹੀ ਗੁਰੂ ਸਾਹਿਬਾਨ ਦੇ ਪਾਏ ਪੂਰਨਿਆਂ ‘ਤੇ ਚੱਲਣ ਲਈ ਵੀ ਹਰ ਕਿਸੇ ਨੂੰ ਪ੍ਰੇਰਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ।
https://www.instagram.com/p/CAqDCvAlhLg/
ਕੁਲ ਮਿਲਾ ਕੇ ਵੇਖਿਆ ਜਾਵੇ ਤਾਂ ਇਸ ਗੀਤ ‘ਚ ਗਾਇਕ ਨੇ ਇੱਕ ਪੰਥ ਦੋ ਕਾਜ ਵਾਲੀ ਗੱਲ ਨੂੰ ਸਾਬਿਤ ਕਰ ਵਿਖਾਇਆ ਹੈ।ਗੀਤ ਦੇ ਬੋਲ ਖੁਦ ਗੁਰਸੇਵਕ ਲੰਬੀ ਵੱਲੋਂ ਲਿਖੇ ਗਏ ਨੇ ਅਤੇ ਮਿਊਜ਼ਿਕ ਦਿੱਤਾ ਹੈ ਵਿਜੇ ਯਮਲਾ ਨੇ।
ਵੀਡੀਓ ਪ੍ਰਿੰਸ ਕਾਊਣੀ ਵੱਲੋਂ ਬਣਾਇਆ ਗਿਆ ਹੈ । ਇਸ ਗੀਤ ਨੂੰ ਗਾਇਕ ਨੇ ਆਪਣੇ ਆਫੀਸ਼ੀਅਲ ਯੂਟਿਊਬ ਚੈਨਲ ‘ਤੇ ਵੀ ਸਾਂਝਾ ਕੀਤਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਪੀਟੀਸੀ ਪੰਜਾਬੀ ਵੱਲੋਂ ਆਏ ਦਿਨ ਨਵੇਂ-ਨਵੇਂ ਗੀਤ ਰਿਲੀਜ਼ ਕੀਤੇ ਜਾ ਰਹੇ ਨੇ ਅਤੇ ਇਨ੍ਹਾਂ ਗੀਤਾਂ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ]]></content:encoded><enclosure url='https://media.ptcpunjabi.co.in/wp-content/uploads/2020/05/Gursewak-Lambi.jpg' length='48635' type='image/jpeg' /><media:description type='plain'><![CDATA[ ਗਾਇਕ ਗੁਰਸੇਵਕ ਲੰਬੀ ਦੀ ਆਵਾਜ਼ ‘ਚ ਗੀਤ ‘ਚੁੰਨੀ ਰੰਗ ਦੇ’ ਹੋਇਆ ਰਿਲੀਜ਼, ਸਰੋਤਿਆਂ ਦਾ ਮਿਲ ਰਿਹਾ ਭਰਵਾਂ ਹੁੰਗਾਰਾ ]]></media:description></item></channel></rss>