<![CDATA[ ]]>https://www.ptcpunjabi.co.in/punjabi-articlesen-usSat, 30 Dec 2023 09:01:00 +0530<![CDATA[Happy New Year 2024 Wishes: ਆਪਣੇ ਚਹੇਤਿਆਂ ਨੂੰ ਇਨ੍ਹਾਂ ਪਿਆਰੇ ਸੁਨੇਹਿਆਂ ਨਾਲ ਦਿਓ ਨਵੇਂ ਸਾਲ ਦੀਆਂ ਵਧਾਈਆਂ ]]>https://www.ptcpunjabi.co.in/pollywood/happy-new-year-2024-wish-your-loved-ones-happy-new-year-with-these-cute-messages-2057515

Happy New Year 2024 Wishes: ਨਵਾਂ ਸਾਲ ਆਉਣ 'ਚ ਕੁਝ ਹੀ ਸਮਾਂ ਰਹਿ ਗਿਆ ਹੈ। ਸਾਲ 2024 ਦਾ ਸਵਾਗਤ ਕਰਨ ਲਈ ਹਰ ਕੋਈ ਉਤਸ਼ਾਹਿਤ ਹੈ। ਦੱਸ ਦਈਏ ਕਿ 25 ਦਸੰਬਰ ਯਾਨੀ ਕਿ ਕ੍ਰਿਸਮਸ ਵਾਲੇ ਦਿਨ ਤੋਂ ਹੀ ਲੋਕ ਨਵੇਂ ਸਾਲ ਦੇ ਜਸ਼ਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੰਦੇ ਹਨ। ਤੁਸੀਂ ਇਸ ਨਵੇਂ ਸਾਲ ਦੀ ਸ਼ੁਰੂਆਤ ਆਪਣੇ ਚਹੇਤਿਆਂ ਨੂੰ ਪਿਆਰੇ ਸੁਨੇਹਿਆਂ ਨਾਲ  ਵਧਾਈ ਕੇ ਕਰ ਸਕਦੇ ਹੋ। 

new year wish in  Punjabi 1

ਜਿੱਥੇ ਕੁਝ ਲੋਕ ਘਰ ਰਹਿ ਕੇ ਆਪਣੇ ਨਵੇਂ ਸਾਲ ਨੂੰ ਖਾਸ ਬਣਾਉਂਦੇ ਹਨ ਉੱਥੇ ਹੀ ਕੁਝ ਲੋਕ ਆਪਣੇ ਪਰਿਵਾਰ ਨਾਲ ਬਾਹਰ ਜਾ ਕੇ ਸਾਲ ਦੇ ਪਹਿਲੇ ਦਿਨ ਨੂੰ ਯਾਦਗਾਰ ਬਣਾਉਂਦੇ ਹਨ। ਦੂਜੇ ਪਾਸੇ ਜੇਕਰ ਤੁਸੀਂ ਆਪਣੇ ਘਰ, ਪਰਿਵਾਰ ਅਤੇ ਦੋਸਤਾਂ ਤੋਂ ਦੂਰ ਹੋ ਤਾਂ ਤੁਸੀਂ ਸੰਦੇਸ਼ ਰਾਹੀਂ ਨਵੇਂ ਸਾਲ ਦੀ ਵਧਾਈ ਦੇ ਸਕਦੇ ਹੋ। ਅਸੀਂ ਨਵੇਂ ਸਾਲ ਦੇ ਕੁਝ ਵਧੀਆ ਸੁਨੇਹੇ ਲੈ ਕੇ ਹਾਜ਼ਰ ਹਾਂ ਜੋ ਤੁਸੀਂ ਆਪਣੇ ਖਾਸ ਲੋਕਾਂ ਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦੇਣ ਲਈ ਭੇਜ ਸਕਦੇ ਹੋ।

ਨਵੇਂ ਸਾਲ ਦੀ ਸ਼ੁਰੂਆਤ ਅਕਸਰ ਹੀ ਸਾਇਰੀ ਤੋਂ ਕੀਤੀ ਜਾਂਦੀ ਹੈ। ਨਵੇਂ ਸਾਲ ਵਿੱਚ ਅਸੀ ਆਪਣੇ ਦੋਸਤਾ, ਮਿੱਤਰਾਂ ਅਤੇ ਆਪਣੇ ਪਿਆਰ ਨੂੰ ਨਵੇਂ ਸਾਲ ਦੀ ਮੁਬਾਰਕਾਂ ਭੇਜਦੇ ਹਾਂ ਅਤੇ ਉਹਨਾਂ ਨੂੰ ਬਹੁਤ ਖਾਸ ਹੋਣ ਦਾ ਅਹਿਸਾਸ ਹੁੰਦਾ ਹੈ।

ਨਵੇਂ ਸਾਲ 2024 ਦੀਆਂ ਵਧਾਈਆਂ, ਸ਼ੁਭਕਾਮਨਾਵਾਂ, ਮੁਬਾਰਕਾਂ ਵਾਲੇ ਸੁਨੇਹੇ 

1. ਜ਼ਿੰਦਗੀ ਜਿੰਦਾ ਦਿਲ,
   ਕਦੀ ਫਰੀ ਹੋ ਕੇ ਇਹਨੂੰ ਮਿਲ,
  ਫਿਰ ਦੇਖਣਾ 2024 ਵਿੱਚ ਦੁਨੀਆ ਜਾਊਗੀ ਹਿਲ..

****************************************************
2. 2024 ਵਿੱਚ ਭਰਾਂਗੇ ਉੱਚੀ ਉਡਾਨ,
ਇਸ ਸਾਲ ਬਣਾਉਣੀ ਆਪਣੀ ਲੱਗ ਪਹਿਚਾਣ,
ਦੁਖ ਤਾਂ ਰਹਿ ਗਏ ਬਸ ਇਕ ਦੋ ਪਲ ਦੇ ਮਹਿਮਾਨ…

****************************************************


new year wish in  Punjabi 2
 
3. ਹਰ ਸਾਲ ਆਉਂਦਾ ਤੇ ਹਰ ਸਾਲ ਜਾਂਦਾ ਹੈ, 
     ਇਸ ਸਾਲ ਤੁਹਾਨੂੰ ਉਹ ਸਭ ਮਿਲ ਜਾਵੇ,
     ਜੋ ਤੁਹਾਡਾ ਦਿਲ ਚਾਹੁੰਦਾ ਹੈ, ਨਵਾਂ ਸਾਲ 2024 ਮੁਬਾਰਕ..
****************************************************

4. ਜ਼ਿੰਦਗੀ ਦੀ ਨਵੇਂ ਸਾਲ ਵਿੱਚ ਨਵੀਂ ਸ਼ੁਰੂਆਤ ਕਰੇ..
ਭੁੱਲ ਕੇ ਸਾਰੇ ਗਿਲੇ ਸ਼ਿਕਵੇ, ਫਿਰ ਤੋਂ ਇੱਕ ਮੁਲਾਕਾਤ ਕਰੇ..

****************************************************
5. ਨਵੇਂ ਸਾਲ 'ਤੇ ਖੁਸ਼ੀਆਂ ਦੀ ਬਰਸਾਤ ਹੋਵੇ,
    ਪਿਆਰ ਦਾ ਦਿਨ ਅਤੇ ਪਿਆਰ ਦੀ ਰਾਤ ਹੋਵੇ,
    ਦੁਸ਼ਮਣੀ ਅਤੇ ਨਫ਼ਰਤ ਸਦਾ ਲਈ ਦੂਰ ਹੋ ਜਾਣ,
    ਸਾਰਿਆਂ ਲਈ ਨਵਾਂ ਸਾਲ ਖੁਸ਼ੀਆਂ ਨਾਲ ਭਰ ਜਾਣ ..
****************************************************
6. ਅੱਖਾਂ ਵਿੱਚ ਨਵਾਂ ਰੰਗ, ਨਵਾਂ ਜੋਸ਼, ਨਵੀਂ ਖੁਸ਼ੀ ਆਵੇ,
  ਨਵੇਂ ਅਸਮਾਨ ਨੂੰ ਛੂਹਣ ਲਈ ਮਨ ਵਿੱਚ ਨਵਾਂ ਵਿਸ਼ਵਾਸ ਆਵੇ,
   ਨਵਾਂ ਸਾਲ ਤੁਹਾਡੇ ਲਈ ਸਾਰੀਆਂ ਖੁਸ਼ੀਆਂ ਲਿਆਵੇ..  
 ****************************************************
7. ਇਹ ਨਵਾਂ ਸਾਲ ਤੇਰੇ ਲਈਏ Success ਲੈ ਕੇ ਆਵੇ,
ਖੁਸ਼ੀਆਂ ਤੇਰੀ ਜ਼ਿੰਦਗੀ ਵਿੱਚ ਬਾਰਿਸ਼ ਦੀ ਤਰ੍ਹਾਂ ਉੱਤਰ ਜਾਵੇ..
 ****************************************************

new year wish in  Punjabi 3

8. ਨਵੇਂ ਸਾਲ ਦਾ ਹਰ ਦਿਨ ਤੁਹਾਨੂੰ ਲੈ ਕੇ ਜਾਵੇ ਮੁਕਾਮ ਤੱਕ,
ਜ਼ਿੰਦਗੀ ਚਲਦੀ ਰਹੇ ਜਮੀਨ ਤੋਂ ਆਸਮਾਨ ਫਿਰ ਅਸਮਾਨ ਤੋਂ ਤੇਰੇ ਨਾਮ ਤੱਕ..
****************************************************
9. ਜ਼ਿੰਦਗੀ ਚਲਦੀ ਰਵੇ ਜਿਵੇਂ ਚਲਦੀ Bullet Train…
ਨਵੇਂ ਸਾਲ ਤੁਹਾਡੇ 'ਤੇ ਹੁੰਦੀ ਰਵੇ ਖੁਸ਼ੀਆਂ ਦੀ Rain....
****************************************************
10. ਨਵੇਂ ਸਾਲ ਤੇ ਤੇਰੀ ਜ਼ਿੰਦਗੀ ਵਿੱਚ ਨਾ ਕੋਈ ਹਨੇਰਾ ਹੋਵੇ,
ਜੋ ਤੂੰ ਚਾਹੇ ਰੱਬ ਕਰਕੇ ਉਹ ਸਭ ਤੇਰਾ ਹੋਵੇ..

]]>
Pushp RajSat, 30 Dec 2023 09:01:00 +053019870351987035
<![CDATA[ਕੇਸ ਦਰਜ ਹੋਣ ਮਗਰੋਂ ਗਾਇਕ ਕਮਲ ਗਰੇਵਾਲ ਨੇ ਤੋੜੀ ਚੁੱਪੀ, ਲਾਈਵ ਹੋ ਕੇ ਰੱਖਿਆ ਆਪਣਾ ਪੱਖ, ਵੇਖੋ ਵੀਡੀਓ ]]>https://www.ptcpunjabi.co.in/pollywood/singer-kamal-grewal-defended-his-side-after-the-case-filed-against-him-watch-video-2055814

Kamal Grewal latest video: ਮਸ਼ਹੂਰ ਪੰਜਾਬੀ ਗਾਇਕ ਕਮਲ ਗਰੇਵਾਲ ਦੇ ਖਿਲਾਫ ਕੁਝ ਦਿਨ ਪਹਿਲਾਂ  ਪੁਲਿਸ ਵੱਲੋਂ ਇੱਕ ਐਫਆਈਆਰ ਦਰਜ ਕੀਤੀ ਗਈ ਹੈ। ਗਾਇਕ ਉੱਤੇ ਗੀਤਾਂ ਰਾਹੀਂ ਹਥਿਆਰਾਂ ਨੂੰ ਪ੍ਰਮੋਟ ਕਰਨ ਦੇ ਦੋਸ਼ ਲਾਏ ਗਏ ਸਨ ਤੇ ਹੁਣ ਇਸ ਮੁੱਦੇ ਉੱਤੇ ਗਾਇਕ ਨੇ ਆਪਣੀ ਚੁੱਪੀ ਤੋੜਦਿਆਂ ਇੱਕ ਵੀਡੀਓ ਸ਼ੇਅਰ ਕੀਤੀ ਹੈ।


ਦੱਸਣਯੋਗ ਹੈ ਕਿ ਗਾਇਕੀ ਦੇ ਨਾਲ-ਨਾਲ ਕਮਲ ਗਰੇਵਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਬੀਤੇ ਦਿਨੀਂ ਪੰਜਾਬੀ ਗਾਇਕ ਦੇ ਖਿਲਾਫ ਪੁਲਿਸ ਵੱਲੋਂ ਇੱਕ ਐਫਆਈਆਰ ਦਰਜ ਕੀਤੀ ਗਈ ਹੈ। ਪੰਜਾਬੀ ਗਾਇਕ ਕਮਲ ਗਰੇਵਾਲ ਉੱਤੇ ਇੱਕ ਪ੍ਰੋਗਰਾਮ ਦੌਰਾਨ ਸਟੰਟ ਦਾ ਵੀਡੀਓ ਅਪਲੋਡ ਕਰਨ ਤੇ ਗੀਤਾਂ ਰਾਹੀਂ ਗਨ ਕਲਚਰ ਤੇ ਹਥਿਆਰਾਂ ਨੂੰ ਪ੍ਰਮੋਟ ਕਰਨ ਦੇ ਦੋਸ਼ ਲਾਏ ਗਏ ਸਨ। 

ਹੁਣ ਗਾਇਕ ਨੇ ਇੱਕ ਮੀਡੀਆ ਅਦਾਰੇ ਨਾਲ ਇੰਟਰਵਿਊ ਦੌਰਾਨ ਗੱਲਬਾਤ ਕਰਦੇ ਹੋਏ ਆਪਣੀ ਚੁੱਪੀ ਤੋੜੀ ਹੈ ਤੇ ਇਸ ਮੁੱਦੇ ਉੱਤੇ ਪੂਰੀ ਗੱਲਬਾਤ ਕੀਤੀ। ਇਸ ਗੱਲਬਾਤ ਦੇ ਦੌਰਾਨ ਗਾਇਕ ਨੇ ਆਪਣਾ ਪੱਖ ਰੱਖਿਆ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ। 

ਗਾਇਕ ਨੇ ਕਿਹਾ, ਜਿਸ ਗੀਤ ਨੂੰ ਲੈ ਕੇ ਉਨ੍ਹਾਂ ਉੱਤੇ ਐਫਆਈਆਰ ਦਰਜ ਕੀਤੀ ਗਈ ਹੈ, ਉਨ੍ਹਾਂ ਦਾ ਉਹ ਗੀਤ ਨੇ 7 ਸਾਲ ਪੁਰਾਣਾ ਹੈ। ਜੇਕਰ ਪੁਲਿਸ ਨੂੰ ਉਨ੍ਹਾਂ ਦੇ ਇਸ ਗੀਤ ਤੋਂ ਕਿਸੇ ਵੀ ਤਰ੍ਹਾਂ ਦਾ ਇਤਰਾਜ਼ ਸੀ ਤਾਂ ਉਹ ਗਾਇਕ ਨੂੰ ਜਾਂ ਉਨ੍ਹਾਂ ਦੀ ਟੀਮ ਨੂੰ ਲਿਖਤੀ ਤੌਰ ਉੱਤੇ ਕੋਈ ਨੋਟਿਸ ਭੇਜਦੇ। ਜਿਸ ਦਾ ਉਹ ਪੂਰੇ ਵਾਜਿਬ ਤਰੀਕੇ ਨਾਲ ਜਵਾਬ ਦਿੰਦੇ ਹੋਏ ਆਪਣਾ ਪੱਖ ਰੱਖਦੇ। ਗਾਇਕ ਨੇ ਕਿਹਾ ਕਿ ਬਿਨਾਂ ਕਿਸੇ ਵਜ੍ਹਾ ਅਤੇ ਸੱਚਾਈ ਜਾਣੇ ਕਿਸੇ ਵੀ ਗਾਇਕ ਉੱਤੇ ਪਰਚਾ ਦਰਜ ਕਰਨਾ ਸਰਾਸਰ ਗ਼ਲਤ ਹੈ। 



ਹੋਰ ਪੜ੍ਹੋ: ਨੀਰੂ ਬਾਜਵਾ ਦੀ ਮਿਊਜ਼ਿਕ ਕੰਪਨੀ ਨੇ ਰਿਲੀਜ਼ ਕੀਤਾ ਧਾਰਮਿਕ ਗੀਤ 'ਹੌਸਲੇ ਬੁਲੰਦ', ਨਿੱਕੀਆਂ ਜਿੰਦਾਂ ਦੇ ਵੱਡੇ ਸਾਕੇ ਨੂੰ ਯਾਦ ਕਰਵਾਉਂਦਾ ਹੈ ਇਹ ਗੀਤ

ਦੱਸਣਯੋਗ ਸਦਰ ਪੁਲਿਸ ਨੇ ਟਰੈਕਟਰ ‘ਤੇ ਖ਼ਤਰਨਾਕ ਸਟੰਟ ਕਰਨ ਦੇ ਇਲਜ਼ਾਮ ਹੇਠ ਸਟੰਟਮੈਨ ਹੈਪੀ ਮਹਾਲਣ ਅਤੇ ਪੰਜਾਬੀ ਗਾਇਕ ਕਮਲ ਗਰੇਵਾਲ ‘ਤੇ ਵੀਡੀਓ ਲਗਾਉਣ ‘ਤੇ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਖ਼ਿਲਾਫ਼ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤੇ ਹਨ।  ਸਟੰਟਮੈਨ ਹੈਪੀ ਨਾ ਮਹਿਲਨ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 188 ਅਤੇ 279 ਅਤੇ ਮੋਟਰ ਵਹੀਕਲ ਐਕਟ ਦੀ ਧਾਰਾ 184 ਤਹਿਤ ਕੇਸ ਨੰਬਰ 120 ਦਰਜ ਕੀਤਾ ਗਿਆ ਹੈ।

]]>
Pushp RajThu, 28 Dec 2023 18:59:47 +053019853691985369
<![CDATA[ਮਨਮੋਹਨ ਵਾਰਿਸ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਗੀਤ ਰਾਹੀਂ ਕੀਤਾ ਯਾਦ, ਵੇਖੋ ਵੀਡੀਓ ]]>https://www.ptcpunjabi.co.in/pollywood/manmohan-waris-rememberes-the-martyrdom-of-chhote-sahibzades-through-a-beautiful-song-2054391

Manmohan Waris rememberes martyrdom of Chhote Sahibzades : ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਇਸ ਸਾਲ ਵੀ ਸ਼ਰਧਾ ਭਾਵ ਸ਼ਹੀਦੀ ਜੋੜ ਮੇਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ 'ਚ ਸੰਗਤ ਸ਼ਹੀਦਾਂ ਦੀ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ ਵਖੇ ਨਤਮਸਤਕ ਹੋਣ ਪਹੁੰਚੀ।


ਮਸ਼ਹੂਰ ਪੰਜਾਬੀ ਗਾਇਕ ਮਨਮੋਹਨ ਵਾਰਿਸ ਨੇ ਛੋਟੇ ਸਾਹਿਬਜ਼ਾਦਿਆਂ ਦੀ ਲਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਇੱਕ ਧਾਰਮਿਕ ਗੀਤ ਗਾਇਆ ਹੈ। ਇਸ ਗੀਤ ਰਾਹੀਂ ਗਾਇਕ ਗੁਰੂ ਸਹਿਬਾਨ ਤੇ ਮਾਤਾ ਗੁਜਰੀ ਜੀ ਸਣੇ ਛੋਟੇ ਸਾਹਿਬਜ਼ਾਦਿਆਂ ਦੀ ਲਸਾਨੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਨਜ਼ਰ ਆਏ। 

 


ਗਾਇਕ ਆਪਣੇ ਇਸ ਧਾਰਮਿਕ ਗੀਤ ਰਾਹੀਂ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਉਨ੍ਹਾਂ ਦੇ ਪਰਿਵਾਰ ਸਣੇ ਚਮਕੌਰ ਸਾਹਿਬ ਦੀ ਲੜਾਈ ਵਿੱਚ ਸ਼ਹੀਦ ਹੋਏ ਸਿੰਘ ਨੂੰ ਸ਼ਰਧਾਂਜਲੀ ਦਿੰਦੇ ਹੋਏ ਨਜ਼ਰ ਆਏ। ਫੈਨਜ਼ ਗਾਇਕ ਦੀ ਇਸ ਵੀਡੀਓ ਨੂੰ ਵੇਖ ਕੇ ਬੇਹੱਦ ਭਾਵੁਕ ਹੋ ਗਏ।

 

ਹੋਰ ਪੜ੍ਹੋ: ਫਿੱਟਨੈਸ ਕੋਚ ਦਮਨ ਸਿੰਘ ਨੇ ਸ਼ਹੀਦੀ ਦਿਹਾੜੇ ਮੌਕੇ ਸ੍ਰੀ ਫ਼ਤਹਿਗੜ੍ਹ ਸਾਹਿਬ ਜਾ ਰਹੀ ਸੰਗਤਾਂ ਨਾਲ ਸਾਂਝੀਆਂ ਕੀਤੀਆਂ ਜ਼ਰੂਰੀ ਗੱਲਾਂ, ਵੇਖੋ ਵੀਡੀਓ 

ਮਨਮੋਹਨ ਵਾਰਿਸ ਆਪਣੀ ਸਾਫ਼ ਸੁਥਰੀ ਗਾਇਕੀ ਦੇ ਲਈ ਜਾਣੇ ਜਾਂਦੇ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਉਹ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਪਰ ਇੱਥੇ ਉਨ੍ਹਾਂ ਦੇ ਕੁਝ ਕੁ ਚੋਣਵੇਂ ਗੀਤਾ ਦੀ ਗੱਲ ਕਰਾਂਗੇ । ਜਿਸ ‘ਚ ਕਿਤੇ ਕੱਲੀ ਬਹਿ ਕੇ ਸੋਚੀ ਨੀਂ, ਤੀਰ ਤੇ ਤਾਜ, ਪੰਜਾਬੀ ਵਿਰਸਾ, ਮਿਲ ਨਹੀਂ ਸਕਦੀ ਸਣੇ ਕਈ ਹਿੱਟ ਗੀਤ ਉਨ੍ਹਾਂ ਦੀ ਹਿੱਟ ਲਿਸਟ ‘ਚ ਸ਼ਾਮਿਲ ਹਨ।

]]>
Pushp RajWed, 27 Dec 2023 18:56:38 +053019840321984032
<![CDATA[ਜਸਬੀਰ ਜੱਸੀ ਨੇ ਲਾਈਵ ਸ਼ੋਅ ਦੌਰਾਨ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਗਾਇਆ ਭਾਵੁਕ ਗੀਤ, ਵੇਖੋ ਵੀਡੀਓ ]]>https://www.ptcpunjabi.co.in/pollywood/jassbir-jassi-sang-religious-song-during-live-performance-singer-pays-heartfelt-tribute-to-char-sahibzaade-2053814

Jassbir jassi pays tribute to Chhote Sahibzade: ਇਨ੍ਹੀਂ ਦਿਨੀਂ ਪੰਜਾਬ 'ਚ ਸ਼ਹੀਦੀ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਜਿੱਥੇ ਇੱਕ ਪਾਸੇ ਸੰਗਤਾਂ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਪੁੱਜ ਕੇ ਗੁਰੂ ਸਹਿਬਾਨ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਭੇਂਟ ਕਰ ਰਹੇ ਹਨ, ਉੱਥੇ ਹੀ ਦੂਜੇ ਪਾਸੇ ਕਈ ਪਾਲੀਵੁੱਡ ਸਿਤਾਰੇ ਵੀ ਆਪੋ ਆਪਣੇ ਤਰੀਕੇ ਨਾਲ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰ ਰਹੇ ਹਨ।


ਹਾਲ ਹੀ ਵਿੱਚ ਸੋਸ਼ਲ ਮੀਡੀਆ ਉੱਤੇ ਮਸ਼ਹੂਰ ਪੰਜਾਬੀ ਗਾਇਕ ਜਸਬੀਰ ਜੱਸੀ ਦੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਗਾਇਕ ਜਸਬੀਰ ਜੱਸੀ ਆਪਣੀ ਲਾਈਵ ਪਰਫਾਰਮੈਂਸ ਦੇ ਦੌਰਾਨ ਧਾਰਮਿਕ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਹਨ।  


ਵਾਇਰਲ ਹੋ ਰਹੀ ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਕਿਸੇ ਥਾਂ ਉੱਤੇ ਲਾਈਵ ਪਰਫਾਰਮੈਂਸ ਦੇ ਰਹੇ ਹਨ। ਇਸ ਦੌਰਾਨ ਜਸਬੀਰ ਜੱਸੀ  ਨੇ ਚਲਦੇ ਲਾਈਵ ਸ਼ੋਅ 'ਚ ਸਿਰ ਢੱਕ ਕੇ ਧਾਰਮਿਕ ਗੀਤ ਨਾਲ ਸੰਗਤਾਂ ਨੂੰ ਛੋਟੇ ਸਾਹਿਬਜ਼ਾਦਿਆਂ ਅਤੇ ਕਈ ਸਿੰਘਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਸੰਗਤਾਂ ਨੂੰ ਚੇਤੇ ਕਰਵਾਈ।  ਗਾਇਕ ਆਪਣੇ ਇਸ ਧਾਰਮਿਕ ਗੀਤ ਰਾਹੀਂ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਉਨ੍ਹਾਂ ਦੇ ਪਰਿਵਾਰ ਸਣੇ ਚਮਕੌਰ ਸਾਹਿਬ ਦੀ ਲੜਾਈ ਵਿੱਚ ਸ਼ਹੀਦ ਹੋਏ ਸਿੰਘ ਨੂੰ ਸ਼ਰਧਾਂਜਲੀ ਦਿੰਦੇ ਹੋਏ ਨਜ਼ਰ ਆਏ। ਫੈਨਜ਼ ਗਾਇਕ ਦੀ ਇਸ ਵੀਡੀਓ ਨੂੰ ਵੇਖ ਕੇ ਬੇਹੱਦ ਭਾਵੁਕ ਹੋ ਗਏ।

 

 ਹੋਰ ਪੜ੍ਹੋ: Happy Birthday Salman Khan: ਭਾਈਜਾਨ ਨੂੰ ਜਨਮਦਿਨ ਦੀ ਵਧਾਈ ਦੇਣ ਲਈ ਗਲੈਕਸੀ ਦੇ ਬਾਹਰ ਪੁੱਜੇ ਹਜ਼ਾਰਾਂ ਫੈਨਜ਼, ਅਦਾਕਾਰ ਨੇ ਫੈਨਜ਼ ਦਾ ਕੀਤਾ ਧੰਨਵਾਦ


ਜਸਬੀਰ ਜੱਸੀ ਦੇ ਵਰਕ ਫਰੰਟ ਕਰੀਏ ਤਾਂ ਗਾਇਕ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਸਣੇ ਬਾਲੀਵੁੱਡ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਹਨ। ਜਿਸ ‘ਚ ਕੋਕਾ, ਚੰਨੋ ਦਾ ਜਵਾਨੀ ‘ਚ ਪੈਰ ਪੈ ਗਿਆ, ਕੁੜੀ ਜ਼ਹਿਰ ਦੀ ਪੁੜੀ, ਦਿਲ ਲੈ ਗਈ ਕੁੜੀ ਗੁਜਰਾਤ ਦੀ ਸਣੇ ਕਈ ਹਿੱਟ ਗੀਤ ਮਸ਼ਹੂਰ ਹਨ । 

]]>
Pushp RajWed, 27 Dec 2023 13:44:13 +053019834701983470
<![CDATA[ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ 'ਚ ਸ੍ਰੀ ਫਤਿਹਗੜ੍ਹ ਸਾਹਿਬ ਤੇ ਅੰਮ੍ਰਿਤਸਰ ਵਿਖੇ ਲਾਇਆ ਗਿਆ ਦਸਤਾਰਾਂ ਦਾ ਲੰਗਰ, ਵੇਖੋ ਵੀਡੀਓ ]]>https://www.ptcpunjabi.co.in/pollywood/dastar-langar-organised-in-fatehgarh-sahib-and-amritsar-in-the-memory-of-memory-of-mata-gujari-ji-and-chote-sahibzade-2052434

Dastar Langar : ਇਨ੍ਹੀਂ ਦਿਨੀ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਉਨ੍ਹਾਂ ਦੇ ਪਰਿਵਾਰ ਦੀ ਯਾਦ ਵਿੱਚ ਸ਼ਹੀਦੀ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਗੁਰੂ ਨਗਰੀ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸਥਿਤ ਗੁਰਦੁਆਰਾ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਪੁਜ ਰਹੀ ਹੈ। ਇਸ ਵਿਚਾਲੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ 'ਚ ਇੱਥੇ ਦਸਤਾਰਾਂ ਦਾ ਲੰਗਰ ਲਾਇਆ ਗਿਆ।

Dastar Langar 1


ਦੱਸ ਦਈਏ ਕਿ ਹਰ ਸਾਲ ਵਾਂਗ ਇਸ ਸਾਲ ਵੀ ਐਸਜੀਪੀਸੀ ਦੀ ਰਹਿਨੁਮਾਈ ਹੇਠ ਸ਼ਹੀਦੀ ਪੰਦਰਵਾੜੇ ਨੂੰ ਮੁੱਖ ਰੱਖਦੇ ਹੋਏ ਹਰ ਸਾਲ 20 ਦਸੰਬਰ ਤੋਂ 5 ਜਨਵਰੀ ਤੱਕ ਚਾਹ, ਰੋਟੀ, ਪਾਣੀ, ਸਬਜ਼ੀਆਂ ਅਤੇ ਪ੍ਰਸ਼ਾਦਿਆਂ ਦਾ ਲੰਗਰ ਲਾਇਆ ਜਾਂਦਾ, ਉਥੇ ਹੀ ਇਸ ਵਾਰ ਇਹ ਵਿਸ਼ੇਸ਼ ਉਪਰਾਲਾ ਕੀਤਾ ਗਿਆ।


ਇਸ ਦੌਰਾਨ ਇੱਥੇ ਦਸਤਾਰਾਂ ਦੇ ਲੰਗਰ ਵੀ ਲਗਾਏ ਗਏ। ਇਸ ਦੌਰਾਨ ਯੂਥ ਵਿੰਗ ਅਕਾਲੀ ਦਲ ਵੱਲੋਂ ਅੰਮ੍ਰਿਤਸਰ ਵਿਖੇ ਵੀ ਦਸਤਾਰਾਂ ਦਾ ਲੰਗਰ ਲਾਇਆ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਨੌਜਵਾਨ ਤੇ ਬੱਚੇ ਆਪਣੇ ਸਿਰਾਂ 'ਤੇ ਦਸਤਾਰ ਸਜਾਉਂਦੇ ਹੋਏ ਨਜ਼ਰ ਆਏ।
ਇਸ ਦਰਮਿਆਨ ਕਈ ਨੌਜਵਾਨਾਂ ਦੇ ਅੱਖਾਂ 'ਚ ਦਸਤਾਰਾਂ ਸਜਾਉਂਦੇ ਵੇਲੇ ਅੱਖਾਂ ਚ ਹੰਝੂ ਸਨ, ਜਿਨ੍ਹਾਂ ਦਸਤਾਰਾਂ ਸਜਾਉਦਿਆਂ ਇਹ ਪ੍ਰਣ ਵੀ ਕੀਤਾ ਕਿ ਉਹ ਹੁਣ ਨਸ਼ਾ ਤਿਆਗ ਗੁਰੂ ਵਾਲੇ ਬਣਨਗੇ ਅਤੇ ਹੁਣ ਤੋਂ ਕੇਸਾਂ ਦੀ ਬੇਅਦਬੀ ਨਹੀਂ ਕਰਨਗੇ ਅਤੇ ਰੋਜ਼ ਦਸਤਾਰ ਸਜਾਉਣਗੇ।

 

ਹੋਰ ਪੜ੍ਹੋ: ਸਤਵਿੰਦਰ ਬੁੱਗਾ ਦਾ ਭਰਾ ਨਾਲ ਵਧਿਆ ਵਿਵਾਦ, ਗਾਇਕ ਨੇ ਵੀਡੀਓ ਸਾਂਝੀ ਕਰ ਦੱਸੀ ਆਪਣੀ ਭਾਬੀ ਦੀ ਮੌਤ ਦੀ ਸੱਚਾਈ 


ਪ੍ਰਬੰਧਕਾਂ ਵੱਲੋਂ ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਕਈ ਲੋਕਾਂ ਨੂੰ ਦਸਤਾਰਾਂ ਬੰਨਣੀਆਂ ਵੀ ਸਿਖਾਈਆਂ ਗਈਆਂ। ਪ੍ਰਬੰਧਕਾਂ ਨੇ ਕਿਹਾ ਦਸਤਾਰਾਂ ਦਾ ਲੰਗਰ ਹੀ ਸਾਹਿਬਜ਼ਾਦਿਆਂ ਨੂੰ ਸੱਚੀ ਸ਼ਰਧਾਂਜਲੀ ਹੈ। ਸ਼ਹੀਦਾਂ ਦੀ ਯਾਦ 'ਚ ਦਸਤਾਰਾਂ ਦਾ ਲੰਗਰ ਲਗਾ ਕੇ ਅਸੀਂ ਲੋਕਾਂ ਨੂੰ ਸਿੱਖੀ ਸਾਂਭਣ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਨੂੰ ਆਪਣੇ ਬੱਚਿਆਂ ਨੂੰ ਸਿੱਖ ਸੱਭਿਆਚਾਰ ਤੇ ਇਤਿਹਾਸ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ ਤਾਂ ਜੋ ਉਹ ਧਰਮ ਦੀ ਰਾਖੀ ਲਈ ਗੁਰੂ ਸਹਿਬਾਨ, ਛੋਟੇ ਸਾਹਿਬਜ਼ਾਦਿਆਂ ਤੇ ਹੋਰਨਾਂ ਸਿੰਘਾਂ ਦੀ ਸ਼ਹਾਦਤ ਦਾ ਮਹੱਤਵ ਜਾਣ ਸਕਣ।

]]>
Pushp RajTue, 26 Dec 2023 12:57:12 +053019821411982141
<![CDATA[ਸਤਵਿੰਦਰ ਬੁੱਗਾ ਦਾ ਭਰਾ ਨਾਲ ਵਧਿਆ ਵਿਵਾਦ, ਗਾਇਕ ਨੇ ਵੀਡੀਓ ਸਾਂਝੀ ਕਰ ਦੱਸੀ ਆਪਣੀ ਭਾਬੀ ਦੀ ਮੌਤ ਦੀ ਸੱਚਾਈ ]]>https://www.ptcpunjabi.co.in/pollywood/satwinder-bugga-reveals-truth-about-accusations-in-sister-in-laws-murder-case-2052373

Satwinder Bugga Dispute With Brother : ਪੰਜਾਬੀ ਗਾਇਕ ਸਤਵਿੰਦਰ ਬੁੱਗਾ ਇਨ੍ਹੀਂ ਦਿਨੀਂ ਪਰਿਵਾਰਿਕ ਵਿਵਾਦ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਸਤਵਿੰਦਰ ਬੁੱਗਾ ਤੇ ਉਨ੍ਹਾਂ ਦੇ ਭਰਾ ਦਵਿੰਦਰ ਬੁੱਗਾ ਵਿਚਾਲੇ ਵਿਵਾਦ ਲਗਾਤਾਰ ਵੱਧਦਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਗਾਇਕ ਦੇ ਭਰਾ ਨੇ ਉਨ੍ਹਾਂ 'ਤੇ ਆਪਣੀ ਪਤਨੀ ਦਾ ਕਤਲ ਕਰਨ ਦੇ ਦੋਸ਼ ਲਾਏ ਹਨ, ਪਰ ਹੁਣ ਗਾਇਕ ਨੇ ਇੱਕ ਵੀਡੀਓ ਜਾਰੀ ਕਰਦੇ ਹੋਏ ਆਪਣਾ ਪੱਖ ਦੱਸਿਆ ਹੈ।

ਦੱਸ ਦੇਈਏ ਕਿ ਸਤਵਿੰਦਰ ਬੁੱਗਾ ਤੇ ਉਨ੍ਹਾਂ ਦੇ ਭਰਾ ਦਵਿੰਦਰ ਬੁੱਗਾ ਵਿਚਾਲੇ ਜ਼ਮੀਨੀ ਵਿਵਾਦ ਕਾਫੀ ਜ਼ਿਆਦਾ ਵੱਧ ਗਿਆ ਹੈ। ਇਸ ਵਿਚਾਲੇ ਕਲਾਕਾਰ ਦੇ ਛੋਟੇ ਭਰਾ ਦਵਿੰਦਰ ਦੀ ਪਤਨੀ ਦਾ ਦਿਹਾਂਤ ਵੀ ਹੋ ਗਿਆ ਹੈ। ਦਵਿੰਦਰ ਬੁੱਗਾ ਨੇ ਬੀਤੇ ਦਿਨੀਂ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਆਪਣੀ ਪਤਨੀ ਦਾ ਕਤਲ ਕਰਨ ਦੇ ਦੋਸ਼ ਗਾਇਕ ਸਤਵਿੰਦਰ ਬੁੱਗਾ ਉੱਤੇ ਲਾਏ ਹਨ। ਉਹ ਇਨਸਾਫ ਦੀ ਮੰਗ ਕਰ ਰਹੇ ਹਨ। ਇਸ ਵਿਚਾਲੇ ਉਨ੍ਹਾਂ ਵੱਲੋਂ ਇੱਕ ਹੋਰ ਵੀਡੀਓ ਸ਼ੇਅਰ ਕੀਤਾ ਗਿਆ ਹੈ, ਜਿਸ ਵਿੱਚ ਉਨ੍ਹਾਂ ਕਈ ਕਿਸਾਨ ਜੱਥੇਬੰਦੀਆ ਸਣੇ ਲੱਖਾ ਸਿਧਾਣਾ ਕੋਲੋਂ ਵੀ ਮਦਦ ਦੀ ਮੰਗ ਕੀਤੀ ਹੈ।

 

Posted by ਦਵਿੰਦਰ ਸਿੰਘ ਮਕਾਰੋਂਪੁਰ on Sunday, December 24, 2023


ਹਾਲ ਹੀ ਵਿੱਚ ਗਾਇਕ ਸਤਵਿੰਦਰ ਬੁੱਗਾ ਨੇ ਇੱਕ ਵੱਡੇ ਮੀਡੀਆ ਅਦਾਰੇ ਨਾਲ ਇੰਟਰਵਿਊ ਦਿੰਦੇ ਹੋਏ ਆਪਣੀ ਇੱਕ ਹੋਰ ਨਵੀਂ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਗਾਇਕ ਆਪਣੀ ਭਰਜਾਈ ਦੀ ਮੌਤ ਦੀ ਅਸਲ ਸੱਚਾਈ ਦੱਸ ਰਹੇ ਹਨ। ਵੀਡੀਓ ਦੇ ਵਿੱਚ ਤੁਸੀਂ ਗਾਇਕ ਨੂੰ ਸੁਣ ਸਕਦੇ ਹੋ, ਗਾਇਕ ਨੇ ਦੱਸਿਆ ਕਿ ਜਦੋਂ ਕਿਆਰੀਆਂ ਨੂੰ ਲੈ ਕੇ ਝਗੜਾ ਹੋਇਆ ਤਾਂ ਉਸ ਦੌਰਾਨ ਮੇਰੀ ਕਿਆਰੀ ਵੱਲ ਅਸੀ ਮੂੰਹ ਕਰਕੇ ਖੜ੍ਹੇ ਸੀ, ਬਾਕੀ ਸਾਰੇ ਦੂਜੀ ਕਿਆਰੀ ਵੱਲ ਮੂੰਹ ਕਰਕੇ ਖੜੇ ਹਨ। 


ਇਸੇ ਦੌਰਾਨ ਮੇਰੀ ਭਰਜਾਈ ਯਾਨੀ  ਮੇਰੇ ਭਰਾ ਦੀ ਪਤਨੀ ਪਿੱਛੇ ਖੜ੍ਹੀ-ਖੜ੍ਹੀ ਡਿੱਗ ਗਈ। ਇਸ ਤੋਂ ਬਾਅਦ ਮੌਕੇ ਉੱਤੇ ਮੌਜੂਦ ਪੁਲਿਸ ਮੁਲਾਜ਼ਮ ਨੇ ਉਨ੍ਹਾਂ ਦੀ ਪਤਨੀ ਦੇ ਹੱਥ ਪੈਰ ਝੱਸੇ ਤੇ ਉਨ੍ਹਾਂ ਨੂੰ ਹਸਪਤਾਲ ਲੈ ਗਏ। ਇਸ ਤੋਂ ਬਾਅਦ ਮੇਰੇ ਰਿਸ਼ਤੇਦਾਰ ਮੈਨੂੰ ਵੀ ਚੱਕ ਕੇ ਹਸਪਤਾਲ ਲੈ ਗਏ, ਹਾਲਾਂਕਿ ਇਸ ਤੋਂ ਪਹਿਲਾਂ ਅਸੀ ਇਨ੍ਹਾਂ ਖਿਲਾਫ ਥਾਣੇ ਵਿੱਚ ਰਿਪੋਰਟ ਕਰਨ ਪੁੱਜੇ ਜੋ ਇਨ੍ਹਾਂ ਨੇ ਮੇਰੇ ਉੱਤੇ ਗੱਡੀ ਚੜ੍ਹਾਈ, ਮੈਨੂੰ ਦੋਵਾਂ ਜਾਣਿਆਂ ਨੇ ਮਿਲ ਕੇ ਮਾਰਨ ਦੀ ਕੋਸ਼ਿਸ਼ ਕੀਤੀ ਸੀ।

 

ਹੋਰ ਪੜ੍ਹੋ: ਸ੍ਰੀ ਫਤਿਹਗੜ੍ਹ ਸਾਹਿਬ 'ਚ ਸ਼ਰਧਾ ਭਾਵ ਨਾਲ ਮਨਾਇਆ ਗਿਆ ਸ਼ਹੀਦੀ ਜੋੜ ਮੇਲਾ, ਸਾਹਿਬਜ਼ਾਦਿਆਂ ਨੂੰ ਸ਼ਰਧਾਜਲੀ ਦੇਣ ਵੱਡੀ ਗਿਣਤੀ 'ਚ ਪੁਜੀਆਂ ਸੰਗਤਾਂ 


ਫਿਲਹਾਲ ਦੋਹਾਂ ਭਰਾਵਾਂ ਵਿਚਾਲੇ ਜਾਰੀ ਇਹ ਵਿਵਾਦ ਸ਼ਾਂਤ ਨਹੀਂ ਹੋ ਪਾ ਰਿਹਾ ਹੈ। ਦੋਵੇਂ ਹੀ ਆਪੋ ਆਪਣਾ ਪੱਖ ਸੋਸ਼ਲ ਮੀਡੀਆ ਦੇ ਜ਼ਰੀਏ ਸਾਹਮਣੇ ਰੱਖ ਰਹੇ ਹਨ ਤੇ ਦੋਵੇਂ ਹੀ ਆਪੋ-ਆਪਣੇ ਲਈ ਇਨਸਾਫ ਦੀ ਮੰਗ ਕਰ ਰਹੇ ਹਨ, ਜਿਸ ਦੇ ਚੱਲਦੇ ਅਜੇ ਇਹ ਕਹਿਣਾ ਮੁਸ਼ਕਲ ਹੋਵੇਗਾ ਕਿ ਕੌਣ ਸਹੀ ਹੈ ਤੇ ਕੌਣ ਗ਼ਲਤ। ਇਸ ਮਾਮਲੇ ਵਿੱਚ ਪੁਲਿਸ ਕਾਰਵਾਈ ਜਾਰੀ ਹੈ। 

ਦੱਸਣਯੋਗ ਹੈ ਕਿ ਸਤਵਿੰਦਰ ਬੁੱਗਾ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਐਕਟਿਵ ਹਨ ਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਨ੍ਹਾਂ ਨੇ ਵਿੱਛੜਣ ਵਿੱਛੜਣ ਕਰਦੀ ਏਂ, ਇਸ਼ਕ ਇਸ਼ਕ ਸਣੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ਤੇ ਉਹ ਅਜੇ ਵੀ ਗਾਇਕੀ ਦੇ ਖੇਤਰ ‘ਚ ਕੰਮ ਕਰ ਰਹੇ ਹਨ।  

]]>
Pushp RajTue, 26 Dec 2023 12:26:40 +053019820861982086
<![CDATA[ਦਿਲਜੀਤ ਦੋਸਾਂਝ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਗਾਇਆ ਗੀਤ, 'ਹੋਣਾ ਨੀ ਦਰਵੇਸ਼ ਕੋਈ ਮੇਰੇ ਦਸ਼ਮੇਸ਼ ਜਿਹਾ' ]]>https://www.ptcpunjabi.co.in/pollywood/diljit-dosanjh-remembering-martyrdom-of-sri-guru-gobind-singh-jis-family-with-his-song-watch-the-video-2051348

Diljit Dosanjh remembering martyrdom of Sri Guru Gobind Singh Ji: ਇਨ੍ਹੀਂ  ਦਿਨੀਂ ਸ਼ਹੀਦੀ ਹਫਤਾ ਚੱਲ ਰਿਹਾ ਹੈ। ਇਸ ਮੌਕੇ ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਤੇ ਉਨ੍ਹਾਂ ਦੇ ਚਾਰ ਸਾਹਿਬਜ਼ਾਦਿਆਂ ਤੇ ਹੋਰਨਾਂ ਸਿੰਘ ਦੀ ਸ਼ਹਾਦਤ ਨੂੰ ਯਾਦ ਕਰ ਰਹੇ ਹਨ। ਇਸ ਮੌਕੇ ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਵੀ ਗੁਰੂ ਸਹਿਬਾਨ ਤੇ ਉਨ੍ਹਾਂ ਦੇ ਪਰਿਵਾਰ ਨੂੰ ਗੀਤ ਰਾਹੀਂ ਸ਼ਰਧਾਂਜਲੀ ਭੇਂਟ ਕਰਦੇ ਹੋਏ ਨਜ਼ਰ ਆਏ। 

 


ਦਿਲਜੀਤ ਦੋਸਾਂਝ ਪੰਜਾਬੀ ਮਿਊਜ਼ਿਕ ਇੰਡਸਰੀ ਦੇ ਨਾਮੀ ਕਲਾਕਾਰਾਂ ਚੋਂ ਇੱਕ ਹਨ। ਹਾਲ ਹੀ ਵਿੱਚ ਦਿਲਜੀਤ ਦੋਸਾਂਝ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ। ਦਿਲਜੀਤ ਦੋਸਾਂਝ ਇਸ ਵੀਡੀਓ ਵਿੱਚ ਧਾਰਮਿਕ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਹਨ।
 

ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਦਿਲਜੀਤ ਦੋਸਾਂਝ ਧਾਰਮਿਕ ਗੀਤ ਦੀਆਂ ਸਤਰਾਂ ਗਾ ਰਹੇ ਹਨ, "ਹੋਣਾ ਨੀ ਦਰਵੇਸ਼ ਕੋਈ ਮੇਰੇ ਦਸ਼ਮੇਸ਼ ਜਿਹਾ।" ਇਸ ਗੀਤ ਦੇ ਨਾਲ ਦਿਲਜੀਤ ਦੋਸਾਂਝ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਤੇ ਉਨ੍ਹਾਂ ਦੇ ਚਾਰ ਸਾਹਿਬਜ਼ਾਦਿਆਂ ਸਣੇ ਸਿੰਘਾਂ ਦੀ ਧਰਮ ਲਈ ਦਿੱਤੀ ਗਈ ਲਈ ਲਸਾਨੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਨਜ਼ਰ ਆ ਰਹੇ ਹਨ। 

 

ਹੋਰ ਪੜ੍ਹੋ: ਅਨਮੋਲ ਕਵਾਤਾਰਾ ਨੇ ਆਪਣੀ ਮਾਂ ਨੂੰ ਜਨਮਦਿਨ ਮੌਕੇ ਖਾਸ ਅੰਦਾਜ਼ 'ਚ ਦਿੱਤੀ ਵਧਾਈ, ਲੋੜਵੰਦ ਮਾਵਾਂ ਦੀ ਕੀਤੀ ਮਦਦ 


ਗਾਇਕ ਦੀ ਇਸ ਵੀਡੀਓ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਵੱਡੀ ਗਿਣਤੀ ਵਿੱਚ ਫੈਨਜ਼ ਕਮੈਂਟ ਕਰਕੇ ਤੇ ਈਮੋਜੀ ਸ਼ੇਅਰ ਕਰੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਦਿਲਜੀਤ ਦੋਸਾਂਝ ਬੀਤੇ ਦਿਨੀਂ ਆਪਣੀ ਨਵੀਂ ਐਲਬਮ Ghost ਤੇ ਫਿਲਮ ਜੋੜੀ ਨੂੰ ਲੈ ਕੇ ਕਾਫੀ ਚਰਚਾ ਵਿੱਚ ਰਹੇ। ਗਾਇਕ ਦੀ ਇਸ ਐਲਬਮ ਤੇ ਗੀਤ ਨੂੰ ਵੀ ਫੈਨਜ਼ ਵੱਲੋਂ ਭਰਵਾਂ ਹੁੰਗਾਰਾ ਮਿਲਿਆ। 

]]>
Pushp RajMon, 25 Dec 2023 13:29:15 +053019810581981058
<![CDATA['ਮੇਰੇ ਪੁੱਤ ਦੀ ਥਾਂ ਆਪਣੇ ਪੁੱਤ ਖੜੇ ਕਰੇ ਵੇਖੋ' ਸਿੱਧੂ ਮੂਸੇ ਵਾਲੇ ਦੀ ਮਾਂ ਚਰਨ ਕੌਰ ਨੇ ਗਾਇਕ ਦੀ ਮੌਤ 'ਤੇ ਸਿਆਸਤ ਕਰਨ ਵਾਲਿਆਂ ਨੂੰ ਕੀਤਾ ਸਵਾਲ ]]>https://www.ptcpunjabi.co.in/pollywood/sidhu-moosewalas-mother-questions-politicians-about-politics-involved-in-sons-death-2049716

Sidhu Moosewala's mother Charan Kaur Post: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਦਿਹਾਂਤ ਨੂੰ 1 ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਹੈ। ਅਜੇ ਸਿੱਧੂ ਮੂਸੇਵਾਲਾ ਦੇ ਮਾਪੇ ਤੇ ਉਨ੍ਹਾਂ ਦੇ ਫੈਨਜ਼ ਗਾਇਕ ਲਈ ਇਨਸਾਫ ਦੀ ਲੜਾਈ ਲੜ ਰਹੇ ਹਨ। ਹਾਲ ਹੀ ਵਿੱਚ ਗਾਇਕ ਦੀ ਮਾਤਾ ਚਰਨ ਕੌਰ ਨੇ ਪੁੱਤ ਦੀ ਮੌਤ 'ਤੇ ਸਿਆਸਤ ਕਰਨ ਵਾਲੇ ਲੀਡਰਾਂ ਲਈ ਇੱਕ ਪੋਸਟ ਪਾਈ ਹੈ, ਜੋ ਕਿ ਹਰ ਕਿਸੇ ਨੂੰ ਭਾਵੁਕ ਕਰ ਰਹੇ ਹਨ। 


ਦੱਸ ਦਈਏ ਕਿ ਹਾਲ ਹੀ ਵਿੱਚ ਮਰਹੂਮ ਗਾਇਕ ਦੀ ਮਾਤਾ ਚਰਨ ਕੌਰ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਉੱਤੇ ਇੱਕ ਪੋਸਟ ਸਾਂਝੀ ਕੀਤੀ ਹੈ। ਮਾਤਾ ਚਰਨ ਕੌਰ ਨੇ ਇਹ ਪੋਸਟ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ 'ਤੇ ਸਿਆਸਤ ਕਰਨ ਵਾਲੇ ਲੀਡਰਾਂ ਉੱਤੇ ਨਿਸ਼ਾਨਾ ਸਾਧਿਆ ਹੈ।

ਇਸ ਪੋਸਟ ਵਿੱਚ ਮਾਤਾ ਚਰਨ ਕੌਰ ਨੇ ਆਪਣੇ ਦਿਲ ਦਾ ਦਰਦ ਵੀ ਸਾਂਝਾ ਕੀਤਾ ਹੈ। ਮਾਤਾ ਚਰਨ ਕੌਰ ਨੇ ਪੋਸਟ ਦੇ ਵਿੱਚ ਲਿਖਿਆ, ' ਮੇਰੇ ਪੁੱਤਰ ਥਾਵੇਂ ਆਪਣੇ ਪੁੱਤ ਖੜਾ ਕੇ ਦੇਖੋ, ਗੱਭਰੂ ਸ਼ੇਰ ਦੀ ਧੇਹ ਤੇ ਸੁਰਮੇ ਸੇਹਰੇ ਲਾਕੇ ਦੇਖੋ, ਸ਼ਗਨਾਂ ਦੇ ਗਾਨੇ ਬੰਨਣ ਥਾਵੇਂ, ਜੁੜੇ ਗੁੰਦ ਕੇ ਦੇਖੋ, ਮੌੜ ਕੇ ਦੇਖੋ ਸੁੱਖਾ ਨੂੰ ਘਰ ਦੀ ਦੇਹਲੀ ਤੋਂ ਤੋਰ ਕੇ ਇੱਕੋ ਪੁੱਤ ਨੂੰ ਸੱਥਰਾਂ ਢਾਹ ਕੇ ਦੇਖੋ, ਤੋੜ ਨਾਤੇ ਖੁਸ਼ੀਆਂ ਨਾਲ, ਨੈਣ ਵਹਾ ਕੇ ਦੇਖੋ।'

ਮਾਤਾ ਚਰਨ ਕੌਰ ਨੇ ਅੱਗੇ ਲਿਖਿਆ, 'ਮੇਰੇ ਪੁੱਤਰ ਥਾਵੇਂ ਆਪਣੇ ਪੁੱਤ ਖੜਾ ਕੇ ਦੇਖੋ ਜੇ ਇਨ੍ਹਾਂ ਜਿਹਰਾ ਕਰ ਸਕਦੇ, ਐਸੇ ਦੁੱਖ ਨੂੰ ਜਰ ਸਕਦੇ, ਮਰਦੇ ਹੀ ਆ ਮਰ ਜਾਣਦੋ, ਕਹਿ ਕੇ ਹੌਸਲਾ ਕਰ ਸਕਦੇ, ਫੇਰ ਮੈਂ ਵੀ ਚੁੱਪੀ ਵਟ ਲਉਗੀ, ਸਬਰ ਦੇ ਘੁੱਟ ਭਰ ਲਉਗੀ, ਇਹ ਸਵਾਲ ਹੈ ਮੇਰਾ ਉਹਨਾਂ ਕੁਝ ਵੀਰ ਭੈਣਾਂ ਨੂੰ ਜੋ ਅਕਸਰ ਇਹ ਬੋਲ ਕੇ ਸਾਡੇ ਜ਼ਖ਼ਮ ਹਰੇ ਕਰਦੇ ਆ ਕਿ ਮਰ ਗਿਆ ਤਾਂ ਮਰ ਗਿਆ ਨਾਲ ਥੋੜੀ ਮਰਨਾ ਤੇ ਜੋ ਰਾਜਨੀਤਿਕ ਸ਼ਖਸੀਅਤਾਂ ਮੇਰੇ ਬੱਚੇ ਦੀ ਅਣਮੰਗੀ ਮੌਤ ਨੂੰ ਹਮਦਰਦੀ ਬਟੋਰਨ ਦਾ ਸਾਧਨ ਕਹਿੰਦੀਆਂ ਨੇ ਇਹ ਸਵਾਲ ਉਹਨਾਂ ਸਭ ਲੋਕਾਂ ਨੂੰ ਇੱਕਲੌਤੇ ਪੁੱਤਰ ਦੀ ਮਾਂ ਵੱਲੋਂ ਹੈ ! ਜੇ ਤੁਸੀਂ ਇਹ ਕਰ ਸਕਦੇ ਹੋ ਤਾਂ ਅਸੀਂ ਇਨਸਾਫ ਦੀ ਮੰਗ ਨਹੀਂ ਕਰਦੇ 😭😭😭।'

 

ਹੋਰ ਪੜ੍ਹੋ: ਕੁੱਲੜ੍ਹ ਪੀਜ਼ਾ ਕਪਲ ਨੇ ਨਿਹੰਗਾਂ 'ਤੇ ਲਾਏ ਇਲਜ਼ਾਮ, ਸਹਿਜ ਅਰੋੜਾ ਨੇ ਕਿਹਾ-ਸਾਡੇ ਕੋਲੋ ਮੰਗੇ 50 ਹਜ਼ਾਰ ਰੁਪਏ

ਮਾਤਾ ਚਰਨ ਕੌਰ ਦੀ ਇਹ ਪੋਸਟ ਕੇ ਗਾਇਕ ਦੇ ਫੈਨਜ਼ ਕਾਫੀ ਭਾਵੁਕ ਹੋ ਗਏ ਹਨ। ਵੱਡੀ ਗਿਣਤੀ ਵਿੱਚ ਫੈਨਜ਼ ਮਾਤਾ ਚਰਨ ਕੌਰ ਦੀ ਇਸ ਪੋਸਟ ਉੱਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਕੁਝ ਫੈਨਜ਼ ਨੇ ਕਿਹਾ ਕਿ ਦੋਂ ਇਹਨਾਂ ਦੇ ਆਪਣੇ ਘਰ ਅੱਗ ਲੱਗਣੀ ਫੇਰ ਪਤਾ ਲੱਗਣਾ ਇਹ ਲੋਕਾਂ ਨੂੰ ਜੋ ਬਕਵਾਸ ਕਰਦੇ ਆ, ਕੋਈ ਨਾ ਰੱਬ ਦੇਖਦਾ। ' ਫੈਨਜ਼ ਜਲਦ ਤੋਂ ਜਲਦ ਮਰਹੂਮ ਗਾਇਕ ਨੂੰ ਇਨਸਾਫ ਮਿਲਣ ਲਈ ਅਰਦਾਸ ਕਰ ਰਹੇ ਹਨ।

]]>
Pushp RajSat, 23 Dec 2023 17:56:55 +053019794901979490
<![CDATA[ਨਿਮਰਤ ਖਹਿਰਾ ਨੇ ਗੀਤ ਰਾਹੀਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੀਤਾ ਯਾਦ, ਗਾਇਆ ਭਾਵੁਕ ਕਰ ਦੇਣ ਵਾਲਾ ਗੀਤ, ਵੇਖੋ ਵੀਡੀਓ ]]>https://www.ptcpunjabi.co.in/pollywood/nimrat-khaira-pays-tribute-to-sahibzaade-with-vela-aa-giya-hai-judai-da-2049168

Nimrat khaira pays tribute to sahibzades: ਇਨ੍ਹੀਂ ਦਿਨੀਂ ਸਿੱਖਾਂ ਦੇ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਨ ਚੱਲ ਰਹੇ ਹਨ। ਇਸ ਮੌਕੇ 'ਤੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਗੁਰੂਘਰ ਨਤਮਸਤਕ ਹੋ ਕੇ ਸਾਹਿਬਜ਼ਾਦਿਆਂ ਦੀ ਲਸਾਨੀ ਸ਼ਹਾਦਤ ਨੂੰ ਪ੍ਰਣਾਮ ਕਰ ਰਹੇ ਹਨ। ਇਸ ਵਿਚਾਲੇ ਮਸ਼ਹੂਰ ਪੰਜਾਬੀ ਗਾਇਕਾ ਨਿਮਰਤ ਖਹਿਰਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਗੀਤ ਗਾ ਕੇ ਯਾਦ ਕਰ ਰਹੀ ਹੈ।

 

ਦੱਸ ਦਈਏ ਕਿ ਪੰਜਾਬੀ ਗਾਇਕਾ ਨਿਮਰਤ ਖਹਿਰਾ ਨੇ ਹਾਲ ਹੀ ਵਿੱਚ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਹਾਲਾਂਕਿ ਇਹ ਵੀਡੀਓ ਪੁਰਾਣੀ ਹੈ, ਪਰ ਇਸ ਵੀਡੀਓ ਰਾਹੀਂ ਗਾਇਕਾ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦੀ ਹੋਈ ਨਜ਼ਰ ਆ ਰਹੀ ਹੈ।

ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਗਾਇਕਾ ਨੇ ਸੂਟ ਪਹਿਨੀਆਂ ਹੋਇਆ ਹੈ ਤੇ ਉਸ ਨੇ ਆਪਣਾ ਸਿਰ ਦੁੱਪਟੇ ਨਾਲ ਢੱਕਿਆ ਹੋਇਆ ਹੈ। ਇਸ ਦੌਰਾਨ ਉਹ ਫਿਲਮ ਚਾਰ ਸਾਹਿਬਜ਼ਾਦੇ ਦਾ ਬੇਹੱਦ ਹੀ ਭਾਵੁਕ ਕਰ ਦੇਣ ਵਾਲਾ ਗੀਤ  'ਵੇਲਾ ਆ ਗਿਆ ਏ ਦਾਦੀ ਏ ਜੁਦਾਈ ਦਾ...', ਗਾਉਂਦੀ ਹੋਈ ਨਜ਼ਰ ਆ ਰਹੀ ਹੈ। 

ਇਸ ਵੀਡੀਓ ਨੂੰ ਵੇਖ ਕੇ ਫੈਨਜ਼ ਭਾਵੁਕ ਹੋ ਗਏ। ਵੱਡੀ ਗਿਣਤੀ ਵਿੱਚ ਲੋਕ ਇਸ ਵੀਡੀਓ ਨੂੰ ਪਸੰਦ ਕਰ ਰਹੇ ਹਨ ਅਤੇ ਗੁਰੂ ਸਹਿਬਾਨ ਤੇ ਉਨ੍ਹਾਂ ਦੇ ਸਾਹਿਬਜ਼ਾਦਿਆਂ ਨੂੰ ਯਾਦ ਕਰ ਰਹੇ ਹਨ। 

 

ਹੋਰ ਪੜ੍ਹੋ: ਅਨਮੋਲ ਕਵਾਤਰਾ ਦੇ ਸ਼ੋਅ 'ਚ ਪਹੁੰਚੀ ਹਰਿਆਣਵੀ ਗਾਇਕਾ ਸਪਨਾ ਚੌਧਰੀ, ਲੋੜਵੰਦ ਲੋਕਾਂ ਦੀ ਮਦਦ ਲਈ ਅੱਗੇ ਆਈ ਗਾਇਕਾ

ਵਰਕ ਫਰੰਟ ਦੀ ਗੱਲ ਕਰੀਏ ਤਾਂ ਨਿਮਰਤ ਖਹਿਰਾ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਮਸ਼ਹੂਰ ਗਾਇਕਾ ਹੈ। ਨਿਮਰਤ ਖਹਿਰਾ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਬੀਤੇ ਦਿਨੀਂ ਗਾਇਕਾ ਦੀ ਨਵੀਂ ਐਲਬਮ ਮਾਣਮੱਤੀ ਰਿਲੀਜ਼ ਹੋਈ ਸੀ, ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। 

]]>
Pushp RajSat, 23 Dec 2023 11:12:54 +053019789421978942
<![CDATA[ਮਸ਼ਹੂਰ ਕਵੀ ਤੇ ​​ਚਿੱਤਰਕਾਰ ਇਮਰੋਜ਼ ਦਾ 97 ਸਾਲ ਦੀ ਉਮਰ ‘ਚ ਹੋਇਆ ਦਿਹਾਂਤ, ਅੰਮ੍ਰਿਤਾ ਪ੍ਰੀਤਮ ਦੇ ਸਨ ਬੇਹੱਦ ਖਾਸ ਦੋਸਤ ]]>https://www.ptcpunjabi.co.in/pollywood/famous-poet-and-painter-imroz-passes-away-at-the-age-of-97-2046526

Poet Imroz Death News: ਪੰਜਾਬੀ ਸਾਹਿਤ ਜਗਤ ਤੋਂ ਹਾਲ ਹੀ ਵਿੱਚ ਇੱਕ ਦੁਖਦ ਖਬਰ ਸਾਹਮਣੇ ਆਈ ਹੈ। ਮਸ਼ਹੂਰ ਕਵੀ ਤੇ ਚਿੱਤਰਕਾਰ ਇਮਰੋਜ਼ ਦਾ ਅੱਜ ਦਿਹਾਂਤ ਹੋ ਗਿਆ ਹੈ। ਮਸ਼ਹੂਰ  ਲੇਖਿਕਾ ਅੰਮ੍ਰਿਤਾ ਪ੍ਰੀਤਮ ਨਾਲ ਉਨ੍ਹਾਂ ਦੇ ਰਿਸ਼ਤੇ ਹਮੇਸ਼ਾ ਹੀ ਚਰਚਾ ਵਿੱਚ ਰਹੇ ਹਨ। ਮੀਡੀਆ ਰਿਪੋਰਟਸ ਤੋਂ ਮਿਲੀ ਜਾਣਕਾਰੀ ਮੁਤਾਬਕ  ਇਮਰੋਜ਼ ਉਹ 97 ਸਾਲਾਂ ਦੇ ਸਨ ਤੇ ਉਹ ਪਿਛਲੇ ਲੰਮੇਂ ਸਮੇਂ ਤੋਂ ਉਮਰ ਸੰਬੰਧੀ ਸਮੱਸਿਆਵਾਂ ਤੋਂ ਗੁਜ਼ਰ ਰਹੇ ਸਨ। ਅੱਜ ਉਨ੍ਹਾਂ ਨੇ ਆਪਣੇ ਮੁੰਬਈ ਸਥਿਤ ਘਰ ਵਿੱਚ ਆਖਰੀ ਸਾਹ ਲਏ। 

Imroz Death news
ਅੰਮ੍ਰਿਤਾ ਪ੍ਰੀਤਮ ਤੇ ਇਮਰੋਜ਼ ਦੇ ਰਿਸ਼ਤੇ
ਦੱਸਣਯੋਗ ਹੈ ਕਿ ਇਮਰੋਜ਼ ਦਾ ਅਸਲੀ ਨਾਂ ਇੰਦਰਜੀਤ ਸਿੰਘ ਸੀ। ਅੰਮ੍ਰਿਤਾ ਪ੍ਰੀਤਮ ਨਾਲ ਰਿਸ਼ਤੇ ਤੋਂ ਬਾਅਦ ਇਮਰੋਜ਼ ਕਾਫੀ ਮਸ਼ਹੂਰ ਹੋ ਗਏ ਸਨ। ਹਾਲਾਂਕਿ, ਦੋਵਾਂ ਨੇ ਕਦੇ ਵਿਆਹ ਨਹੀਂ ਕੀਤਾ, ਪਰ 40 ਸਾਲ ਤੱਕ ਇੱਕ-ਦੂਜੇ ਨਾਲ ਰਹੇ। ਇਮਰੋਜ਼ ਨੇ ਅੰਮ੍ਰਿਤਾ ਦੇ ਦਿਹਾਂਤ ਮਗਰੋਂ ਉਨ੍ਹਾਂ ਨੂੰ ਆਪਣੀ ਯਾਦਾਂ ਤੇ ਉਨ੍ਹਾਂ ਵੱਲੋਂ ਲਿਖਿਆ ਕਵਿਤਾਵਾਂ ਤੇ ਕਿਤਾਬਾਂ ਰਾਹੀਂ ਹਮੇਸ਼ਾ ਜ਼ਿੰਦਾ ਰੱਖਿਆ।


ਇਮਰੋਜ਼ ਦਾ ਜੀਵਨ
ਇਮਰੋਜ਼ ਦਾ ਜਨਮ ਸਾਲ 1926 ਵਿੱਚ ਲਾਹੌਰ ਤੋਂ 100 ਕਿਲੋਮੀਟਰ ਦੂਰ ਇੱਕ ਪਿੰਡ ਵਿੱਚ ਹੋਇਆ ਸੀ। ਇਮਰੋਜ਼ ਨੇ ਜਗਜੀਤ ਸਿੰਘ ਦੀ ‘ਬਿਰਹਾ ਦਾ ਸੁਲਤਾਨ’ ਅਤੇ ਬੀਬੀ ਨੂਰਾਨ ਦੀ ‘ਕੁਲੀ ਰਹਿ ਵਿਚਾਰ’ ਸਣੇ ਕਈ ਮਸ਼ਹੂਰ ਐਲਪੀਜ਼ ਦੇ ਕਵਰ ਡਿਜ਼ਾਈਨ ਕੀਤੇ ਸਨ। ਇਮਰੋਜ਼ ਦੀ ਮੁਲਾਕਾਤ ਅੰਮ੍ਰਿਤਾ ਨਾਲ ਇਕ ਕਲਾਕਾਰ ਦੇ ਜ਼ਰੀਏ ਹੋਈ ਜਦੋਂ ਅੰਮ੍ਰਿਤਾ ਆਪਣੀ ਕਿਤਾਬ ਦਾ ਕਵਰ ਡਿਜ਼ਾਈਨ ਕਰਨ ਲਈ ਕਿਸੇ ਨੂੰ ਲੱਭ ਰਹੀ ਸੀ। ਅੰਮ੍ਰਿਤਾ ਪ੍ਰੀਤਮ ਨੇ ਪੰਜਾਬੀ ਅਤੇ ਹਿੰਦੀ ਵਿੱਚ ਕਵਿਤਾਵਾਂ ਅਤੇ ਨਾਵਲ ਲਿਖੇ। ਉਸ ਨੇ 100 ਤੋਂ ਵੱਧ ਕਿਤਾਬਾਂ ਲਿਖੀਆਂ। ਉਸ ਦੀਆਂ ਕੁਝ ਪ੍ਰਸਿੱਧ ਰਚਨਾਵਾਂ ਹਨ- ਫਾਈਵ ਈਅਰ ਲੌਂਗ ਰੋਡ, ਪਿੰਜਰ, ਅਦਾਲਤ, ਕੋਰੇ ਕਾਗਜ਼, ਅਣਚਾਸ ਦਿਨ, ਸਾਗਰ ਔਰ ਸਿਪੀਆਂ। 1935 ਵਿੱਚ ਅੰਮ੍ਰਿਤਾ ਦਾ ਵਿਆਹ ਲਾਹੌਰ ਦੇ ਵਪਾਰੀ ਪ੍ਰੀਤਮ ਸਿੰਘ ਨਾਲ ਹੋਇਆ, ਦੋਵਾਂ ਦੇ ਬੱਚੇ ਵੀ ਸਨ। ਉਸ ਨੇ 1960 ਵਿੱਚ ਆਪਣੇ ਪਤੀ ਨੂੰ ਛੱਡ ਦਿੱਤਾ। ਫਿਰ ਅੰਮ੍ਰਿਤਾ ਨੂੰ ਮਸ਼ਹੂਰ ਗੀਤਕਾਰ ਸਾਹਿਰ ਲੁਧਿਆਣਵੀ ਨਾਲ ਪਿਆਰ ਹੋ ਗਿਆ ਪਰ ਸਾਹਿਰ ਦੀ ਜ਼ਿੰਦਗੀ ‘ਚ ਇੱਕ ਔਰਤ ਦੀ ਐਂਟਰੀ ਕਾਰਨ ਦੋਵੇਂ ਇਕੱਠੇ ਨਹੀਂ ਹੋ ਸਕੇ।


ਇੰਝ ਕਵੀ ਬਣੇ ਇਮਰੋਜ਼
ਇਸ ਤੋਂ ਬਾਅਦ ਅੰਮ੍ਰਿਤਾ ਦੇ ਜੀਵਨ ਵਿੱਚ ਚਿੱਤਰਕਾਰ ਅਤੇ ਲੇਖਕ ਇਮਰੋਜ਼ ਦੀ ਐਂਟਰੀ ਹੋਈ। ਜਿਸ ਨੂੰ ਅੰਮ੍ਰਿਤਾ ਨਾਲ ਪਿਆਰ ਹੋ ਗਿਆ। ਕਿਹਾ ਜਾਂਦਾ ਹੈ ਕਿ ਅੰਮ੍ਰਿਤਾ ਅਕਸਰ ਆਪਣੀਆਂ ਉਂਗਲਾਂ ਨਾਲ ਇਮਰੋਜ਼ ਦੀ ਪਿੱਠ ‘ਤੇ ਸਾਹਿਰ ਦਾ ਨਾਂ ਲਿਖਦੀ ਸੀ। ਇਹ ਗੱਲ ਇਮਰੋਜ਼ ਨੂੰ ਵੀ ਪਤਾ ਸੀ ਪਰ ਉਹ ਆਪਣੇ ਪਿਆਰ ‘ਤੇ ਜ਼ਿਆਦਾ ਵਿਸ਼ਵਾਸ ਕਰਦਾ ਸੀ। ਉਹ ਕਹਿੰਦੀ ਸੀ, ਸਾਹਿਰ ਮੇਰੀ ਜ਼ਿੰਦਗੀ ਦਾ ਅਸਮਾਨ ਹੈ ਤੇ ਇਮਰੋਜ਼ ਮੇਰੇ ਘਰ ਦੀ ਛੱਤ ਹੈ। ਸਾਲ ਪਹਿਲਾਂ ਇਮਰੋਜ਼ ਨੇ ਅੰਮ੍ਰਿਤਾ ਅਤੇ ਸਾਹਿਰ ਦੇ ਰਿਸ਼ਤੇ ਬਾਰੇ ਖੁਲਾਸਾ ਕੀਤਾ ਸੀ। 

mroz and Amrita

ਉਸ ਨੇ ਸਰੀਰ ਛੱਡਿਆ ਹੈ ਸਾਥ ਨਹੀਂ- ਇਮਰੋਜ਼
ਇੱਕ ਇੰਟਰਵਿਊ ਦੌਰਾਨ ਇਮਰੋਜ਼ ਨੇ ਕਿਹਾ- ਮੈਨੂੰ ਨਹੀਂ ਲੱਗਦਾ ਕਿ ਅੰਮ੍ਰਿਤਾ ਅਤੇ ਸਾਹਿਰ ਲੁਧਿਆਣਵੀ ਇੱਕ ਦੂਜੇ ਨੂੰ ਪਿਆਰ ਕਰਦੇ ਸਨ। ਇਸ ਤੋਂ ਇਲਾਵਾ ਜਦੋਂ ਸਾਹਿਰ ਕਿਸੇ ਮੁਸ਼ਾਇਰੇ ਵਿੱਚ ਸ਼ਾਮਲ ਹੋਣ ਆਇਆ ਸੀ, ਉਹ ਕਦੇ ਵੀ ਅੰਮ੍ਰਿਤਾ ਨੂੰ ਮਿਲਣ ਦਿੱਲੀ ਨਹੀਂ ਆਇਆ। ਅੰਮ੍ਰਿਤਾ ਵੀ ਕਦੇ ਉਸ ਨੂੰ ਮਿਲਣ ਮੁੰਬਈ ਨਹੀਂ ਗਈ, ਜਿੱਥੇ ਉਹ ਰਹਿੰਦੀ ਸੀ।ਅੰਮ੍ਰਿਤਾ ਅਤੇ ਇਮਰੋਜ਼ ਦੀ ਉਮਰ ਵਿੱਚ ਸੱਤ ਸਾਲ ਦਾ ਅੰਤਰ ਸੀ। ਅੰਮ੍ਰਿਤਾ ਦੀ ਮੌਤ ਸਾਲ 2005 ਵਿੱਚ ਹੋਈ ਸੀ। ਆਪਣੀ ਮੌਤ ਤੋਂ ਪਹਿਲਾਂ ਅੰਮ੍ਰਿਤਾ ਨੇ ਇਮਰੋਜ਼ ਲਈ ਇੱਕ ਕਵਿਤਾ ਲਿਖੀ ਸੀ, ‘ਮੈਂ ਤੈਨੂੰ ਫੇਰ ਮਿਲਾਂਗੀ।’ ਇਸ ਦੇ ਨਾਲ ਹੀ ਇਮਰੋਜ਼ ਅੰਮ੍ਰਿਤਾ ਦੀ ਮੌਤ ਤੋਂ ਤੁਰੰਤ ਬਾਅਦ ਕਵੀ ਬਣ ਗਿਆ। ਉਸ ਨੇ ਅੰਮ੍ਰਿਤਾ ਦੀ ਇੱਕ ਪ੍ਰੇਮ ਕਵਿਤਾ ਪੂਰੀ ਕੀਤੀ- ‘ਉਸ ਨੇ ਸਰੀਰ ਛੱਡਿਆ ਹੈ, ਸਾਥ ਨਹੀਂ।’

ਹੋਰ ਪੜ੍ਹੋ: ਰਾਜਸਥਾਨੀ ਗੀਤਾਂ ਦਾ ਆਨੰਦ ਮਾਣਦੇ ਨਜ਼ਰ ਆਏ ਪੰਜਾਬੀ ਗਾਇਕ ਜਸਬੀਰ ਜੱਸੀ, ਵੀਡੀਓ ਹੋ ਰਹੀ ਵਾਇਰਲ 


ਸਾਹਿਤ ਪ੍ਰੇਮਿਆਂ ਨੇ ਇਮਰੋਜ਼ ਦੇ ਦਿਹਾਂਤ 'ਤੇ ਪ੍ਰਗਟਾਇਆ ਸੋਗ
ਇਮਰੋਜ਼ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਕੈਨੇਡਾ ਦੇ ਇਕਬਾਲ ਮਾਹਲ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਨੂੰ ਨਿੱਜੀ ਤੌਰ ‘ਤੇ ਉਨ੍ਹਾਂ ਨੂੰ 1978 ਤੋਂ ਜਾਣਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਅੰਮ੍ਰਿਤਾ ਉਨ੍ਹਾਂ ਨੂੰ ‘ਜੀਤ’ ਕਹਿ ਕੇ ਬੁਲਾਉਂਦੀ ਸੀ। 

]]>
Pushp RajFri, 22 Dec 2023 17:20:23 +053019763611976361
<![CDATA[ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਪਿਆ ਵੱਡਾ ਘਾਟਾ, ਮਸ਼ਹੂਰ ਗੀਤਕਾਰ ਤੇ ਗਾਇਕ Gurpreet Dhat ਦਾ ਹੋਇਆ ਦਿਹਾਂਤ ]]>https://www.ptcpunjabi.co.in/pollywood/sad-news-from-punjabi-industry-famous-singer-gurpreet-dhat-passes-away-due-to-heart-attack-2034940

Gurpreet Dhat Death: ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਹਾਲ ਹੀ ਵਿੱਚ ਇੱਕ ਦੁਖਦ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਮਸ਼ਹੂਰ ਸੰਗੀਤਕਾਰ ਗੁਰਪ੍ਰੀਤ ਸਿੰਘ ਢੱਟ (Gurpreet Singh Dhat) ਦਾ ਦਿਹਾਂਤ ਹੋ ਗਿਆ ਹੈ। ਇਹ ਖ਼ਬਰ ਸਾਹਮਣੇ ਆਉਂਦੇ ਹੀ ਇੰਡਸਟਰੀ ਵਿੱਚ ਸੋਗ ਲਹਿਰ ਛਾ ਗਈ ਹੈ।

ਮੀਡੀਆ ਰਿਪੋਰਟਸ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਗੁਰਪ੍ਰੀਤ ਸਿੰਘ ਢੱਟ 47 ਸਾਲਾਂ ਦੇ ਸਨ। ਦੱਸਿਆ ਜਾ ਰਿਹਾ ਹੈ ਕਿ ਗਾਇਕ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਗੁਰਪ੍ਰੀਤ ਸਿੰਘ ਢੱਟ ਨੂੰ ਅਚਾਨਕ ਛਾਤੀ ਵਿੱਚ ਤੇਜ਼ ਦਰਦ ਹੋਇਆ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਗੁਰਪ੍ਰੀਤ ਸਿੰਘ ਢੱਟ ਨੂੰ ਅਚਾਨਕ ਛਾਤੀ ਵਿੱਚ ਤੇਜ਼ ਦਰਦ ਹੋਇਆ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।


ਦੱਸਣਯੋਗ ਹੈ ਕਿ ਗੁਰਪ੍ਰੀਤ ਸਿੰਘ ਢੱਟ ਨੇ ਆਪਣੇ ਕਰੀਅਰ ਵਿੱਚ ਇੰਡਸਟਰੀ ਨੂੰ ਕਈ ਹਿੱਟ ਅਤੇ ਯਾਦਗਾਰ ਗੀਤ ਦਿੱਤੇ ਹਨ। ਜ਼ਿਕਰਯੋਗ ਹੈ ਕਿ ਗੁਰਪ੍ਰੀਤ ਸਿੰਘ ਢੱਟ ਨੇ ‘ਮੈਨੂੰ ਪੀਣ ਦਿਓ’, ‘ਖੂਫੀਆ ਰਿਪੋਰਟ ਆਈ ਲੰਡਨੋਂ’, ‘ਸਾਡੇ ਨਾਲੋਂ ਬੋਲਣੋਂ’, ‘ਗਮ ਤੇਰੇ ਵੈਰਨੇ’, ‘ਚਰਖਾ ਗਮਾ ਦਾ’, ‘ਰੁੱਤ ਪਿਆਰ ਦੀ’, ‘ਸੀਟੀ ਸੱਜਣਾਂ ਦੀ’, ‘ਤੇਰੇ ਜਿਹੇ ਸੱਜਣਾ’ ਨੂੰ ਅਪਣੀ ਆਵਾਜ਼ ਦਿਤੀ ਹੈ। 

Gurpreet Dhat Death News

ਹੋਰ ਪੜ੍ਹੋ: ਗਿੱਪੀ ਗਰੇਵਾਲ ਦਾ ਨਵਾਂ ਧਾਰਮਿਕ ਗੀਤ 'ਸਰਹਿੰਦ' ਹੋਇਆ ਰਿਲੀਜ਼, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੀਆਂ ਦੀ ਸ਼ਹਾਦਤ ਨੂੰ ਯਾਦ ਦਿਵਾਂਉਦਾ ਹੈ ਗੀਤ


ਦੱਸ ਦੇਈਏ ਕਿ ਗਾਇਕ ਗੁਰਪ੍ਰੀਤ ਸਿੰਘ ਢੱਟ ਜਲੰਧਰ ਦੇ ਮਕਸੂਦਾਂ ਨੇੜੇ ਆਨੰਦ ਨਗਰ ਦੇ ਰਹਿਣ ਵਾਲੇ ਸਨ। ਉਨ੍ਹਾਂ ਦੇ ਦਿਹਾਂਤ ਨਾਲ ਪੰਜਾਬੀ ਸੰਗੀਤ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਉਨ੍ਹਾਂ ਦੇ ਦਿਹਾਂਤ ਨਾਲ ਪੰਜਾਬੀ ਸੰਗੀਤ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਕਈ ਪਾਲੀਵੁੱਡ ਸੈਲਬਸ ਨੇ ਉਨ੍ਹਾਂ ਦੇ ਦਿਹਾਂਤ ਉੱਤੇ ਸੋਗ ਪ੍ਰਗਟਾਇਆ ਹੈ ਤੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਹੈ।

]]>
Pushp Raj Thu, 21 Dec 2023 13:17:00 +053019647801964780