PTC Punjabi- Live Gurbani | World's No.1 Punjabi Entertainment Channel | Punjabi-virsa
[caption id="attachment_411433" align="alignnone" width="1280"] Image Source : Youtube[/caption]
ਹੋਰ ਪੜ੍ਹੋ : ਪੀਟੀਸੀ ਨੈੱਟਵਰਕ ਦੇ ਐੱਮ ਡੀ ਅਤੇ ਪ੍ਰੈਜ਼ੀਡੈਂਟ ਰਾਬਿੰਦਰ ਨਰਾਇਣ ਨੇ ‘ਕ੍ਰੋਮ ਟਾਕੀਜ਼’ ਸ਼ੋਅ ‘ਚ ਡਿਜੀਟਲ ਦੇ ਭਵਿੱਖ ਬਾਰੇ ਕੀਤੀ ਖ਼ਾਸ ਗੱਲਬਾਤ, ਵੇਖੋ ਗੱਲਬਾਤ ਦੇ ਕੁਝ ਖ਼ਾਸ ਨੁਕਤੇ
ਬਚਪਨ ਤੋਂ ਹੀ ਦੋਵਾਂ ਦਰਮਿਆਨ ਗੂੜ੍ਹਾ ਪਿਆਰ ਸੀ ।ਦੋਵੇਂ ਇੱਕਠੇ ਖਾਂਦੇ, ਪੜ੍ਹਦੇ ਅਤੇ ਖੇਡਦੇ ਹੁੰਦੇ ਸਨ। ਬਾਲ ਉਮਰ ‘ਚ ਦੋਵਾਂ ਦਾ ਇਹ ਪਿਆਰ ਜਵਾਨੀ ‘ਚ ਵੀ ਬਰਕਰਾਰ ਰਿਹਾ ਅਤੇ ਦੋਵਾਂ ਨੂੰ ਇੱਕ ਦੂਜੇ ਦੇ ਨਾਲ ਮੁਹੱਬਤ ਹੋ ਗਈ । ਸਾਹਿਬਾ ਜਵਾਨ ਹੋਈ ਤਾਂ ਅੰਤਾਂ ਦਾ ਸੁਹੱਪਣ ਵੇਖ ਕੇ ਮਿਰਜ਼ਾ ਤਾਂ ਉਸ ਦਾ ਦੀਵਾਨਾ ਹੋ ਗਿਆ ਸੀ । ਦੋਵੇਂ ਇੱਕ ਦੂਜੇ ਦੇ ਪਿਆਰ ‘ਚ ਗੁੰਮ ਜਿਹੇ ਹੋ ਗਏ ਸਨ ।
[caption id="attachment_411434" align="alignnone" width="1280"] Image Source : Youtube[/caption]
ਹੋਰ ਪੜ੍ਹੋ : ਵੈਲੇਂਨਟਾਈਨ ਵੀਕ ‘ਤੇ ਨੇਹਾ ਕੱਕੜ ਆਪਣੇ ਪਤੀ ਰੋਹਨਪ੍ਰੀਤ ਦੇ ਨਾਲ ਰੋਮਾਂਸ ਕਰਦੀ ਆਈ ਨਜ਼ਰ, ਵੇਖੋ ਵੀਡੀਓ
ਪਰ ਸਮਾਜ ਦੇ ਕੁਝ ਲੋਕਾਂ ਨੂੰ ਉਨ੍ਹਾਂ ਦੋਵਾਂ ਦਾ ਪਿਆਰ ਪਸੰਦ ਨਾ ਆਇਆ । ਦੋਵਾਂ ਦੇ ਪਿਆਰ ਦੇ ਚਰਚੇ ਹੋਣ ਲੱਗ ਪਏ ।ਇੱਕ ਦਿਨ ਦੋਵੇਂ ਜਦੋਂ ਜੰਡ ਦੇ ਰੁੱਖ ਹੇਠਾਂ ਇੱਕ ਦੂਜੇ ਦੇ ਨਾਲ ਵਸਲ ਕਰ ਰਹੇ ਸਨ ਤਾਂ ਇਸ ਦੀ ਖ਼ਬਰ ਸਾਹਿਬਾ ਦੇ ਭਰਵਾਂ ਨੂੰ ਲੱਗ ਗਈ ਅਤੇ ਮਿਰਜ਼ਾ ਜੋ ਕਿ ਆਪਣੇ ਤੀਰ ਕਮਾਨ ਦੇ ਨਾਲ ਲੈਸ ਸੀ ।
[caption id="attachment_411435" align="alignnone" width="1280"] Image Source : Youtube[/caption]
ਪਰ ਜਦੋਂ ਘੋੜੇ ਦੀਆਂ ਟਾਪਾਂ ਦੀ ਆਵਾਜ਼ ਉਸ ਨੇਸ ਸੁਣੀ ਤਾਂ ਉਸ ਨੇ ਮਿਰਜ਼ੇ ਦੇ ਸਾਰੇ ਤੀਰ ਜੰਡ ਦੇ ਰੁੱਖ ‘ਤੇ ਲੁਕਾ ਦਿੱਤੇ । ਜਿਸ ਤੋਂ ਬਾਅਦ ਮਿਰਜ਼ਾ ਨਿਹੱਥਾ ਹੋ ਗਿਆ ਅਤੇ ਸਾਹਿਬਾ ਦੇ ਭਰਾਵਾਂ ਨੇ ਮਿਰਜ਼ੇ ਨੂੰ ਮਾਰ ਮੁਕਾਇਆ ਸੀ । ਜਿਸ ਜੰਡ ਦੇ ਰੁੱਖ ਹੇਠਾਂ ਮਿਰਜ਼ੇ ਨੂੰ ਵੱਢਿਆ ਗਿਆ ਸੀ । ਉਹ ਜੰਡ ਦਾ ਰੁੱਖ ਪਾਕਿਸਤਾਨ ‘ਚ ਅੱਜ ਵੀ ਮੌਜੂਦ ਹੈ ਅਤੇ ਮਿਰਜ਼ੇ ਦੀ ਮਜ਼ਾਰ ਵੀ ਇਸ ਜਗ੍ਹਾ ‘ਤੇ ਬਣਾਈ ਗਈ ਹੈ ।
[caption id="attachment_406161" align="alignnone" width="640"] image Source : Google[/caption]
ਹੋਰ ਪੜ੍ਹੋ : ਲੋਹੜੀ ਦੇ ਗੀਤਾਂ ‘ਚ ਕਿਉਂ ਹੁੰਦਾ ਹੈ ਦੁੱਲਾ ਭੱਟੀ ਦਾ ਜ਼ਿਕਰ, ਪੜ੍ਹੋ ਪੂਰੀ ਖ਼ਬਰ
ਇਸ ਦੇ ਨਾਲ ਹੀ ਬੱਚਿਆਂ ਨੂੰ ਸ਼ਗਨ ਦੇ ਤੌਰ ‘ਤੇ ਪੈਸੇ ਵੀ ਦਿੱਤੇ ਜਾਂਦੇ ਹਨ । ਬੱਚੇ ਲੋਹੜੀ ਦੇ ਗੀਤ ਗਾਉਂਦੇ ਹਨ ।ਜਿਨ੍ਹਾਂ ਦੇ ਘਰ ਵਿਆਹ ਹੋਇਆ ਹੋਵੇ ਜਾਂ ਫਿਰ ਬੱਚੇ ਦਾ ਜਨਮ ਹੋਇਆ ਹੋਵੇ । ਉਸ ਘਰ ‘ਚ ਲੋਹੜੀ ਦੇ ਮੌਕੇ ‘ਤੇ ਖ਼ਾਸ ਜਸ਼ਨ ਮਨਾਇਆ ਜਾਂਦਾ ਹੈ।
ਸੁੰਦਰ ਮੁੰਦਰੀਏ ਹੋ ,ਤੇਰਾ ਕੌਣ ਵਿਚਾਰਾ ਹੋ
ਦੁੱਲਾ ਭੱਟੀ ਵਾਲਾ ,ਹੋ
ਦੁੱਲੇ ਦੀ ਧੀ ਵਿਆਹੀ ,ਹੋ
ਸੇਰ ਸੱਕਰ ਪਾਈ ,ਹੋ
ਕੁੜੀ ਦਾ ਲਾਲ ਪਟਾਕਾ ,ਹੋ
ਕੁੜੀ ਦਾ ਸ਼ਾਲੂ ਪਾਟਾ ,ਹੋ
[caption id="attachment_406173" align="alignnone" width="640"] Image Source : Google[/caption]
ਹੋਰ ਪੜ੍ਹੋ : ਹਰਿੰਦਰ ਭੁੱਲਰ ਆਪਣੇ ਦਾਦੇ ਦੇ ਜੱਦੀ ਘਰ ਨੂੰ ਵੇਖਣ ਪਾਕਿਸਤਾਨ ਪਹੁੰਚੇ, ਪੁਰਖਿਆਂ ਦੇ ਜੱਦੀ ਘਰ ਨੂੰ ਵੇਖ ਹੋਏ ਭਾਵੁਕ
ਲੋਹੜੀ ਵਾਲੇ ਦਿਨ ਕੁੜੀਆਂ ਵੀ ਬੜੇ ਚਾਅ ਦੇ ਨਾਲ ਲੋਕਾਂ ਦੇ ਘਰੋਂ ਲੋਹੜੀ ਮੰਗਣ ਲਈ ਜਾਂਦੀਆਂ ਹਨ ।  ਕੁੜੀਆਂ ਲੋਹੜੀ ਦੇ ਗੀਤ ਗਾਉਂਦੀਆਂ ਹੋਈਆਂ ਕਹਿੰਦੀਆਂ ਹਨ।
ਰਾਤ ਪਈ ਤ੍ਰਿਕਾਲਾਂ ਪਈਆਂ ,ਤਾਰੇ ਚਮਕਣ ਲਾਲ-ਲਾਲ
ਕਿਸੇ ਕੁੜੀ ਮੈਨੂੰ ਆ ਕੇ ਦੱਸਿਆ ਤੇਰਾ ਵੀਰਾ ਤ੍ਰਿਹਾਇਆ
[caption id="attachment_406174" align="alignnone" width="640"] image Source : Google[/caption]
ਇਸ ਦੇ ਨਾਲ ਹੀ ਕੁੜੀਆਂ ਨੂੰ ਜੇ ਲੋਹੜੀ ਦੇਣ 'ਚ ਦੇਰੀ ਕੀਤੀ ਜਾਂਦੀ ਹੈ ਤਾਂ ਕੁੜੀਆਂ ਗਾਉਂਦੀਆਂ ਕਹਿੰਦੀਆਂ ਨੇ
ਅੰਦਰ ਕੀ ਬਣਾਉਂਦੀ ਏਂ
ਸੁੱਥਣ ਨੂੰ ਟਾਕੀ ਲਾਉਂਦੀ ਏਂ
ਟਾਕੀ ਨਾ ਪਾ ਨੀ ਸੁੱਥਣ ਨਵੀਂ ਪਾ ਨੀ
ਜੇ ਕੁੜੀਆਂ ਨੂੰ ਥੋੜੇ ਪੈਸੇ ਦਿੱਤੇ ਜਾਣ ਤਾਂ ਕੁੜੀਆਂ ਗਾਉਂਦੀਆਂ ਹੋਈਆਂ ਕਹਿੰਦੀਆਂ ਨੇ …
ਆਪਣੇ ਪੈਸਿਆਂ ਵੱਲ ਵੇਖ ਸਾਡੀਆਂ ਕੁੜੀਆਂ ਵੱਲ ਵੇਖ
ਅਤੇ ਇਸ ਦੇ ਨਾਲ ਹੀ ਜੇ ਉਨ੍ਹਾਂ ਨੂੰ ਘੱਟ ਲੋਹੜੀ ਦਿੱਤੀ ਜਾਂਦੀ ਹੈ ਤਾਂ ਉਹ ਗਾਉਂਦੀਆਂ ਨੇ…
ਦੋ ਕੁ ਫੁੱਲੜੀਆਂ ਲਿਆਈ ਉੱਤੇ ਮੇਂਗਣ ਧਰ ਲਿਆਈ
ਜੇ ਕੁੜੀਆਂ ਨੂੰ ਉਨ੍ਹਾਂ ਦੇ ਮਨ ਮਾਫਿਕ ਪੈਸੇ ਅਤੇ ਲੋਹੜੀ ਮਿਲਦੀ ਹੈ ਤਾਂ ਕੁੜੀਆਂ ਖੁਸ਼ ਹੋ ਕੇ ਉਸ ਪਰਿਵਾਰ ਨੂੰ ਅਸੀਸਾਂ ਦਿੰਦੀਆਂ ਹਨ ਕਿ ….
ਕੋਠੇ ਉੱਤੇ ਮੋਰ ਇੱਥੇ ਮੁੰਡਾ ਜੰਮੇ ਹੋਰ
ਸਾਲ ਨੂੰ ਫੇਰ ਆਈਏ
ਇਸ ਤੋਂ ਇਲਾਵਾ ਹੋਰ ਵੀ ਕਈ ਲੋਕ ਗੀਤ ਗਾਏ ਜਾਂਦੇ ਹਨ । ਲੋਹੜੀ ਵਾਲੇ ਦਿਨ ਘਰਾਂ ‘ਚ ਕਈ ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਹਨ । ਜਿਸ ‘ਚ ਸਾਗ, ਰਹੁ ਦੀ ਖੀਰ, ਖਿੱਚੜੀ ਅਤੇ ਹੋਰ ਕਈ ਤਰ੍ਹਾਂ ਦੇ ਪਕਵਾਨ ਸ਼ਾਮਿਲ ਹੁੰਦੇ ਹਨ ।
image Source : Googleਹੋਰ ਪੜ੍ਹੋ : ਹਰਿੰਦਰ ਭੁੱਲਰ ਆਪਣੇ ਦਾਦੇ ਦੇ ਜੱਦੀ ਘਰ ਨੂੰ ਵੇਖਣ ਪਾਕਿਸਤਾਨ ਪਹੁੰਚੇ, ਪੁਰਖਿਆਂ ਦੇ ਜੱਦੀ ਘਰ ਨੂੰ ਵੇਖ ਹੋਏ ਭਾਵੁਕ
ਇਤਿਹਾਸ ਮੁਤਾਬਕ ਪ੍ਰਾਚੀਨ ਸਮੇਂ 'ਚ ਇੱਕ ਰਾਜਾ ਹੁੰਦਾ ਸੀ ਜੋ ਕਿ ਅਕਸਰ ਗਰੀਬ ਅਤੇ ਮਜ਼ਲੂਮ ਲੋਕਾਂ ਨਾਲ ਧੱਕਾ ਕਰਦਾ ਸੀ । ਉਹ ਗਰੀਬ ਕੁੜੀ ਜਿਸ ਨੂੰ ਵੀ ਉਹ ਪਸੰਦ ਕਰਦਾ ਸੀ ਉਹ ਚੁੱਕ ਕੇ ਲੈ ਜਾਂਦਾ ਸੀ ।ਇਸੇ ਤਰ੍ਹਾਂ ਇੱਕ ਪੰਡਤ ਜਿਸ ਦੀਆਂ ਕਿ ਦੋ ਧੀਆਂ ਸਨ ਸੁੰਦਰੀ ਅਤੇ ਮੁੰਦਰੀ ਜਿਨ੍ਹਾਂ ਦਾ ਵਿਆਹ ਉਸ ਨੇ ਤੈਅ ਕੀਤਾ ਹੋਇਆ ਸੀ । ਪਰ ਰਾਜੇ ਦੇ ਡਰੋਂ ਉਹ ਰਾਤ ਨੂੰ ਹੀ ਆਪਣੀਆਂ ਦੋਨਾਂ ਧੀਆਂ ਨੂੰ ਲੈ ਕੇ ਜਾ ਰਿਹਾ ਸੀ ਤਾਂ ਰਸਤੇ 'ਚ ਦੁੱਲਾ ਭੱਟੀ (Dulla Bhatti) ਨਾਂਅ ਦਾ ਬਹਾਦਰ ਯੋਧਾ ਪੰਡਤ ਨੂੰ ਮਿਲਿਆ ।
[caption id="attachment_406156" align="alignnone" width="640"] image Source : google[/caption]
ਹੋਰ ਪੜ੍ਹੋ : ਹਰਭਜਨ ਮਾਨ ਦੇ ਨਵੇਂ ਗੀਤ ‘ਸ਼ਰਾਰਾ’ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ, ਗਾਇਕ ਨੇ ਪਿਆਰ ਦੇਣ ਲਈ ਕੀਤਾ ਸ਼ੁਕਰੀਆ ਅਦਾ
ਦੁੱਲਾ ਭੱਟੀ ਨੇ ਜਦੋਂ ਪੰਡਤ ਨੂੰ ਆਪਣੀਆਂ ਦੋਹਾਂ ਧੀਆਂ ਨੂੰ ਅੱਧੀ ਰਾਤ ਨੂੰ ਨਾਲ ਲਿਜਾਣ ਦਾ ਕਾਰਨ ਪੁੱਛਿਆ ਤਾਂ ਪੰਡਤ ਨੇ ਆਪਣੀ ਸਾਰੀ ਵਿਥਿਆ ਸੁਣਾਈ ।ਜਿਸ ਤੋਂ ਬਾਅਦ ਦੁੱਲਾ ਭੱਟੀ ਨੇ ਉਸੇ ਜੰਗਲ 'ਚ ਦੋਨਾਂ ਕੁੜੀਆਂ ਦਾ ਕੰਨਿਆ ਦਾਨ ਖੁਦ ਕੀਤਾ ਅਤੇ ਦੋਹਾਂ ਦੇ ਫੇਰੇ ਉਸ ਜੰਗਲ 'ਚ ਹੀ ਕਰਵਾਏ । ਇਸੇ ਲਈ ਇਸ ਲੋਕ ਨਾਇਕ ਦੀ ਬਹਾਦਰੀ ਨੂੰ ਲੋਹੜੀ (Lohri 2023) ਦੇ ਮੌਕੇ 'ਤੇ ਯਾਦ ਕੀਤਾ ਜਾਂਦਾ ਹੈ ।
[caption id="attachment_406161" align="alignnone" width="640"] image Source : Google[/caption]
ਲੋਹੜੀ ਦੇ ਗੀਤਾਂ ‘ਚ ਵੀ ਦੁੱਲਾ ਭੱਟੀ ਦਾ ਜ਼ਿਕਰ ਆਉਂਦਾ ਹੈ । ‘ਸੁੰਦਰ ਮੁੰਦਰੀਏ ਹੋ ,ਤੇਰਾ ਕੌਣ ਵਿਚਾਰਾ ਹੋ, ਦੁੱਲਾ ਭੱਟੀ ਵਾਲਾ ,ਹੋ ।ਪੰਜਾਬ ‘ਚ ਲੋਹੜੀ ਦਾ ਤਿਉਹਾਰ ਬੱਚਾ ਪੈਦਾ ਹੋਣ ਦੀ ਖੁਸ਼ੀ ‘ਚ ਮਨਾਇਆ ਜਾਂਦਾ ਹੈ । ਇਸ ਦੇ ਨਾਲ ਹੀ ਜਿਨ੍ਹਾਂ ਘਰਾਂ ‘ਚ ਮੁੰਡਿਆਂ ਦਾ ਵਿਆਹ ਹੋਇਆ ਹੁੰਦਾ ਹੈ । ਉਨ੍ਹਾਂ ਘਰਾਂ ‘ਚ ਵੀ ਲੋਹੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ । ਮੁੰਡਿਆਂ ਅਤੇ ਕੁੜੀਆਂ ਦੀਆਂ ਟੋਲੀਆਂ ਲੋਹੜੀ ਮੰਗਣ ਲਈ ਜਾਂਦੀਆਂ ਹਨ । ਲੋਹੜੀ ਮੰਗਣ ਆਉਣ ਵਾਲੇ ਮੁੰਡੇ ਕੁੜੀਆਂ ਨੂੰ ਤਿਲ,ਗੁੜ, ਰਿਉੜੀਆਂ ਅਤੇ ਮੂੰਗਫਲੀ ਦਿੱਤੀ ਜਾਂਦੀ ਹੈ ।
[caption id="attachment_405025" align="alignnone" width="640"] image Source : Instagram[/caption]
ਹੋਰ ਪੜ੍ਹੋ : ਪਰਵੀਨ ਭਾਰਟਾ ਦੇ ਪੁੱਤਰ ਦਾ ਅੱਜ ਹੈ ਜਨਮਦਿਨ, ਗਾਇਕਾ ਨੇ ਤਸਵੀਰ ਸ਼ੇਅਰ ਕਰ ਦਿੱਤੀ ਵਧਾਈ
ਜਿਨ੍ਹਾਂ ਨੂੰ ਕੜਾਕੇ ਦੀ ਠੰਢ ‘ਚ ਖੁੱਲੇ ਅਸਮਾਨ ਦੇ ਥੱਲੇ ਜੀਵਨ ਗੁਜ਼ਾਰਨਾ ਪੈਂਦਾ ਹੈ । ਇਨ੍ਹਾਂ ਲੋਕਾਂ ਕੋਲ ਨਾਂ ਤਾਂ ਸਿਰ ਛੁਪਾਉਣ ਦੇ ਲਈ ਛੱਤ ਹੈ ਅਤੇ ਨਾਂ ਹੀ ਠੰਢ ਤੋਂ ਬਚਣ ਦੇ ਲਈ ਗਰਮ ਕੱਪੜੇ । ਅਜਿਹੇ ਲੋਕਾਂ ਦੀ ਮਦਦ ਦੇ ਲਈ ਹੇਮਕੁੰਟ ਫਾਊਂਡੇਸ਼ਨ ਅੱਗੇ ਆਈ ਹੈ ।
[caption id="attachment_405026" align="alignnone" width="640"] image Source : Instagram[/caption]
ਹੋਰ ਪੜ੍ਹੋ : ਹਨੀ ਸਿੰਘ ਦਾ ਸੁਸ਼ਾਂਤ ਸਿੰਘ ਰਾਜਪੂਤ ‘ਤੇ ਵੱਡਾ ਬਿਆਨ ਕਿਹਾ ‘ਪਰਿਵਾਰ ਦੇ ਨਾਲ ਹੁੰਦੇ ਤਾਂ ਸੂਸਾਈਡ ਨਹੀਂ ਸੀ ਕਰਨਾ’
ਦਿੱਲੀ ਦੇ ਏਮਸ ਸਥਿਤ ਓਪੀਡੀ ਦੇ ਬਾਹਰ ਆਪਣੇ ਇਲਾਜ ਦੀ ਉਡੀਕ ‘ਚ ਸੁੱਤੇ ਪਏ ਲੋਕਾਂ ਨੂੰ ਹੇਮਕੁੰਟ ਫਾਊਂਡੇਸ਼ਨ ਦੇ ਵਲੰਟੀਅਰਸ ਦੇ ਵੱਲੋਂ ਕੰਬਲ ਵੰਡੇ ਗਏ । ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ।
ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸੰਸਥਾ ਦੇ ਵਲੰਟੀਅਰਸ ਜ਼ਰੂਰਤਮੰਦ ਲੋਕਾਂ ਨੂੰ ਕੰਬਲ ਵੰਡਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ‘ਤੇ ਲੋਕਾਂ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ।
View this post on Instagram
A post shared by Harteerath Singh Ahluwalia (@harteerathsingh)
ਪੋਹ ਮਹੀਨੇ ਦੀਆਂ ਬਰਫੀਲੀਆਂ ਸਰਦ ਰਾਤਾਂ, ਹੱਡ ਚੀਰਵੀਂ ਠੰਡ, ਹਰ ਮਨੁੱਖ ਨੂੰ ਉਨ੍ਹਾਂ ਦਿਹਾੜਿਆਂ ਦਾ ਅਹਿਸਾਸ ਵੀ ਕਰਵਾਉਂਦੀ ਹੈ ਜਦੋਂ ਦਸ਼ਮੇਸ਼ ਪਿਤਾ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਨੇ ਆਪਣੀ ਦਾਦੀ ਦੇ ਸਾਥ ਵਿੱਚ ਜਰਵਾਣਿਆਂ ਦੇ ਜਬਰ, ਕਹਿਰ ਅਤੇ ਅਤਿਆਚਾਰ ਦਾ ਆਪਣੇ ਸਿਦਕੀ ਪ੍ਰੇਮ ਦੀ ਪਰਖ ਨਾਲ ਜ਼ਿੰਦਾ ਨੀਹਾਂ ਵਿੱਚ ਚਿਣ ਕੇ ਸ਼ਹੀਦ ਹੋ ਜਾਵਣ ਨੂੰ ਕਬੂਲ ਕੀਤਾ । ਜਦੋਂ ਦਸ਼ਮੇਸ਼ ਪਿਤਾ (Guru Gobind Singh ji )ਨੇ ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਤਾਂ ਸਰਸਾ ਨਦੀ ਪਾਰ ਕਰਨ ਤੋਂ ਬਾਦ ਪਿੱਛੋਂ ਆ ਰਹੀ ਦੁਸ਼ਮਣ ਦੀ ਫ਼ੌਜ ਨੇ ਮੁੜ ਹਮਲਾ ਕਰ ਦਿੱਤਾ । ਸਰਸਾ ਨਦੀ ਵਿੱਚ ਉਸ ਵੇਲੇ ਹੜ੍ਹ ਆਇਆ ਹੋਇਆ ਸੀ । ਇਸ ਸਥਾਨ ’ਤੇ ਲਹੂ ਡੋਲਵੀਂ ਟੱਕਰ ਸ਼ੁਰੂ ਹੋਈ । ਬਹੁਤ ਕੀਮਤੀ ਇਤਿਹਾਸ ਸਰਸਾ ਨਦੀ ਵਿੱਚ ਰੁੜ ਗਿਆ ।
[caption id="attachment_403538" align="alignnone" width="640"] Image Source : Google[/caption]
ਹੋਰ ਪੜ੍ਹੋ : ਤੁਨੀਸ਼ਾ ਸ਼ਰਮਾ ਦੇ ਅੰਤਿਮ ਸਸਕਾਰ ‘ਤੇ ਅਦਾਕਾਰਾ ਅਵਨੀਤ ਕੌਰ ਸਣੇ ਕਈ ਹਸਤੀਆਂ ਨੇ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ
ਇਸੇ ਹੀ ਸਥਾਨ ’ਤੇ ਗੁਰੂ ਜੀ ਦਾ ਪਰਿਵਾਰ ਵਿਛੜਿਆ । ਵੱਡੇ ਸਾਹਿਬਜ਼ਾਦੇ, ਪਿਤਾ ਗੁਰੂ ਗੋਬਿੰਦ ਸਿੰਘ ਜੀ ਨਾਲ ਚਮਕੌਰ ਸਾਹਿਬ ਵੱਲ ਚਲੇ ਗਏ । ਛੋਟੇ ਸਾਹਿਬਜ਼ਾਦੇ (Chotte Sahibzade) ਅਤੇ ਬਿਰਧ ਮਾਂ ਗੁਜਰੀ ਇਕੱਲੇ ਰਹਿ ਗਏ । ਪੋਹ ਦੀ ਰੁੱਤ ਅਤੇ ਕਹਿਰ ਦੀ ਸਰਦੀ ਵਿੱਚ ਦੋ ਛੋਟੇ-ਛੋਟੇ ਬਾਲ ਦਾਦੀ ਦੀ ਉਂਗਲ ਫੜ ਕੇ ਜੰਗਲਾਂ ਵਿੱਚ ਦੀ ਹੁੰਦੇ ਹੋਏ ਹਨੇਰੇ ਨੂੰ ਚੀਰਦੇ ਆਪਣੀ ਜ਼ਿੰਦਗੀ ਦਾ ਔਕੜਾਂ ਭਰਿਆ ਸਫ਼ਰ ਤਹਿ ਕਰ ਰਹੇ ਸਨ । ਇੰਝ ਤੁਰਦੇ-ਤੁਰਦੇ ਗੰਗੂ, ਜੋ ਗੁਰੂ ਘਰ ਦਾ ਰਸੋਈਆ ਸੀ, ਦੇ ਪਿੰਡ ਸਹੇੜੀ ਜਾ ਪਹੁੰਚੇ । ਉਹ ਬੱਚਿਆਂ ਨੂੰ ਅਤੇ ਦਾਦੀ ਜੀ ਨੂੰ ਆਪਣੇ ਘਰ ਲੈ ਗਿਆ । ਅਤੇ ਫ਼ਿਰ ਲਾਲਚ ਵੱਸ ਮੁਗਲ ਹਕੂਮਤ ਦੇ ਕਰਿੰਦਿਆਂ ਨੂੰ ਗੁਰੂ ਪਰਿਵਾਰ ਦੇ ਟਿਕਾਣੇ ਦੀ ਸੂਹ ਦਿੱਤੀ । ਗੰਗੂ ਦੇ ਮੋਰਿੰਡੇ ਦੇ ਰੰਘੜ ਕੋਲ ਇਤਲਾਹ ਦੇਣ ਤੋਂ ਬਾਦ ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਨ ਦਾ ਬੰਦੀ ਬਣਾ ਦਿੱਤਾ ਗਿਆ ।
[caption id="attachment_403535" align="alignnone" width="640"] Image Source : Google[/caption]
ਹੋਰ ਪੜ੍ਹੋ : ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਗੁਰਲੇਜ ਅਖਤਰ ਅਤੇ ਕੁਲਵਿੰਦਰ ਕੈਲੀ ਦੀ ਆਵਾਜ਼ ‘ਚ ਧਾਰਮਿਕ ਗੀਤ ‘ਸ਼ਰਧਾਂਜਲੀ’ ਰਿਲੀਜ਼
ਸਾਹਿਬਜ਼ਾਦਿਆਂ ਅਤੇ ਦਾਦੀ ਜੀ ਨੂੰ ਠੰਢੇ ਬੁਰਜ ਵਿੱਚ ਕੈਦ ਰੱਖਿਆ ਗਿਆ । ਸਾਹਿਬਜ਼ਾਦੇ ਭੁੱਖਣ-ਭਾਣੇ ਠੰਢੇ ਬੁਰਜ ਵਿੱਚ ਬੈਠੇ ਦਾਦੀ ਮਾਂ ਦੀਆਂ ਬਾਤਾਂ ਸੁਣ ਰਹੇ ਸਨ । ਦਾਦੀ ਮਾਂ ਦੀਆਂ ਦਿੱਤੀਆਂ ਨਸੀਹਤਾਂ ’ਤੇ ਫੁੱਲ ਚੜ੍ਹਾਉਂਦਿਆਂ ਬੱਚਿਆਂ ਨੇ ਕਿਹਾ, “ਸਿਰ ਦੇ ਕੇ ਸਿਦਕ ਬਚਾਵਾਂਗੇ” । 24 ਦਸੰਬਰ 1704 ਈ: ਦਾ ਦਿਨ ਚੜ੍ਹਿਆ । ਠੰਢੇ ਬੁਰਜ ’ਚੋਂ ਸਾਹਿਬਜ਼ਾਦਿਆਂ ਨੂੰ ਲੈਣ ਲਈ ਸਿਪਾਹੀ ਆਏ । ਦਾਦੀ ਨੇ ਬੜੇ ਸਿਦਕ ਨਾਲ ਨਿੱਕੇ ਬਾਲਾਂ ਨੂੰ ਸ਼ਹੀਦੀ ਸਫ਼ਰ ਦੀ ਪਹਿਰੇਦਾਰੀ ਕਰਨ ਦੀ ਜਾਚ ਦਰਸਾਈ ।
ਜਾਨੇ ਸੇ ਪਹਿਲੇ ਆਓ ਗਲੇ ਸੇ ਲਗਾ ਤੋ ਲੂੰ,
ਕੇਸੋਂ ਕੋ ਕੰਘੀ ਕਰੂੰ ਜਰਾ ਮੂੰਹ ਧੁਲਾ ਤੋ ਲੂੰ,
ਪਿਆਰੇ ਸਰੋਂ ਪੇ ਨੰਨ੍ਹੀ ਸੀ ਕਲਗੀ ਸਜਾ ਤੋ ਲੂੰ,
ਮਰਨ ਸੇ ਪਹਿਲੇ ਤੁਮ ਕੋ ਦੁਲਹਾ ਬਨਾ ਤੋ ਲੂੰ ।
[caption id="attachment_403533" align="alignnone" width="640"] Image Source : Google[/caption]
ਅੱਲ੍ਹਾ ਯਾਰ ਖਾਂ ਯੋਗੀ
ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਪੇਸ਼ ਕੀਤਾ । ਸੂਰਮਿਆਂ ਨੇ ਕਚਿਹਰੀ ਵਿੱਚ ਖਲੋ ਕੇ ਫ਼ਤਹਿ ਬੁਲਾਈ । ਇਹ ਦੇਖ ਕੇ ਸੂਬਾ ਕੰਬ ਉੱਠਿਆ । ਸੂਬੇ ਨੇ ਸਾਹਿਬਜ਼ਾਦਿਆਂ ਨੂੰ ਧਰਮ ਤੋਂ ਡੁਲਾਉਣ ਦੇ ਲੱਖਾਂ ਯਤਨ ਕੀਤੇ । ਤਰ੍ਹਾਂ-ਤਰ੍ਹਾਂ ਦੇ ਲਾਲਚ ਦਿੱਤੇ ਤਾਂ ਕਿ ਉਹ ਸਿੱਖ ਧਰਮ ਨੂੰ ਛੱਡ ਕੇ ਇਸਲਾਮ ਕਬੂਲ ਕਰ ਲੈਣ । ਪਰ ਗੁਰੂ ਕੇ ਦੁਲਾਰੀਆਂ ਨੇ ਸਿਦਕੀ ਪਰਵਾਨੇ ਬਣਦਿਆਂ ਬੜੀ ਜੁਰਅੱਤ ਅਤੇ ਦਲੇਰੀ ਦਾ ਜੁਆਬ ਦਿੱਤਾ ।
ਸਾਡੇ ਸਬਰ ਵਾਲੀ ਤੇਰੇ ਜ਼ਬਰ ਵਾਲੀ
ਹਰ ਬੁੱਲ੍ਹ ਉੱਤੇ ਦਾਸਤਾਨ ਰਹਿਣੀ
ਤੇਰੇ ਰਾਜ ਦਾ ਸ਼ਾਇਦ ਹੀ ਕੋਈ ਲੱਭੇ
ਪਰ ਫਤਿਹਗੜ੍ਹ ਹੈ ਸਾਡੀ ਪਹਿਚਾਣ ਰਹਿਣੀ
ਸੂਰਜ ਪ੍ਰਕਾਸ਼ ਦੇ ਕਰਤਾ ਭਾਈ ਸੰਤੋਖ ਸਿੰਘ ਲਿਖਦੇ ਹਨ ਕਿ ਮੋਰਿੰਡੇ ਦੇ ਇੱਕ ਅਹਿਲਕਾਰ ਨੇ ਸਾਹਿਬਜ਼ਾਦਿਆਂ ਨੂੰ ਕਿਹਾ ਕਿ ਤੁਹਾਡੇ ਪਿਤਾ ਜੀ ਅਤੇ ਭਰਾ ਚਮਕੌਰ ਦੀ ਜੰਗ ਵਿੱਚ ਮਾਰੇ ਗਏ ਹਨ, ਸੋ ਤੁਹਾਡਾ ਕੋਈ ਆਸਰਾ ਨਹੀਂ ਰਿਹਾ । ਜੇ ਤੁਸੀਂ ਇਸਲਾਮ ਕਬੂਲ ਕਰ ਲਵੋ ਤਾਂ ਵਜ਼ੀਰ ਖਾਨ ਤੁਹਾਡੀ ਰੱਖਿਆ ਕਰ ਸਕਦਾ ਹੈ ।ਸਾਹਿਬਜ਼ਾਦਿਆਂ ਨੇ ਜੁਆਬ ਦਿੱਤਾ ਕਿ ਅਜਿਹਾ ਨਾਮੁਮਕਿਨ ਹੈ ਕਿਓਂਕਿ ਸਾਡਾ ਰਖਵਾਲਾ ਅਕਾਲ ਪੁਰਖ ਹੈ । ਹੋਰ ਕੋਈ ਆਸਰੇ ਦੀ ਲੋੜ ਨਹੀਂ । ਸੂਬੇ ਨੂੰ ਜਦ ਕੋਈ ਗੱਲ ਰਾਹ ਪੈਂਦੀ ਨਾ ਦਿਸੀ ਤਾਂ ਉਸ ਨੇ ਸਾਹਿਬਜ਼ਾਦਿਆਂ ਨੂੰ ਇੱਕ ਰਾਤ ਹੋਰ ਠੰਢੇ ਬੁਰਜ ’ਚ ਰੱਖਣ ਦਾ ਹੁਕਮ ਕੀਤਾ । ਭੁੱਖੇ-ਤਿਹਾਏ ਛੋਟੇ ਬੱਚੇ ਦੂਜੇ ਦਿਨ ਬੁਰਜ ਦੀ ਤਸੀਹਿਆਂ ਭਰੀ ਰਾਤ ਪਲ-ਪਲ ਕਰ ਕੇ ਗੁਜ਼ਾਰ ਰਹੇ ਸਨ । ਇਸ ਸਮੇਂ ਹੀ ਗੁਰੂ ਘਰ ਦਾ ਇੱਕ ਪ੍ਰੇਮੀ ਬਾਬਾ ਮੋਤੀ ਰਾਮ ਮਹਿਰਾ, ਜੋ ਵਜ਼ੀਰ ਖਾਨ ਦੇ ਰਸੋਈਖ਼ਾਨੇ ਵਿੱਚ ਨੌਕਰੀ ਕਰਦਾ ਸੀ, ਦੁੱਧ ਦੀ ਗੜਵੀ ਲੈ ਕੇ ਬੁਰਜ ਵਿੱਚ ਪਹੁੰਚਿਆ ।
[caption id="attachment_403538" align="alignnone" width="640"] Image Source : Google[/caption]
ਰਸਤੇ ਵਿੱਚ ਕਿਸੇ ਪਹਿਰੇਦਾਰ ਨੇ ਬਾਬਾ ਜੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਮੋਹਰਾਂ ਅਤੇ ਪੈਸੇ ਵੀ ਦੇਣੇ ਪਏ । ਮਾਤਾ ਗੁਜਰੀ ਜੀ ਨੇ ਦੁੱਧ ਪੋਤਿਆਂ ਨੂੰ ਛਕਾਇਆ ਅਤੇ ਮੋਤੀ ਮਹਿਰੇ ਦਾ ਧੰਨਵਾਦ ਕੀਤਾ ।ਸਾਹਿਬਜ਼ਾਦਿਆਂ ਦੀ ਦੂਸਰੀ ਪੇਸ਼ੀ 25 ਦਸੰਬਰ 1704 ਈ. ਨੂੰ ਹੋਈ । ਜਦੋਂ ਸਿਪਾਹੀ ਬੱਚਿਆਂ ਨੂੰ ਲੈਣ ਆਏ ਤਾਂ ਦਾਦੀ ਮਾਂ ਨੇ ਬੱਚਿਆਂ ਨੂੰ ਸਿਦਕ ਦੇ ਪੱਕੇ ਰਹਿਣ ਦੀ ਪ੍ਰੇਰਨਾ ਦਿੱਤੀ । ਸਾਹਿਬਜ਼ਾਦਿਆਂ ਨੇ ਕਚਿਹਰੀ ਵਿੱਚ ਜਾ ਫਿਰ ਫ਼ਤਹਿ ਬੁਲਾਈ । ਸੂਬੇ ਨੇ ਫਿਰ ਉਹ ਹੀ ਇਸਲਾਮ ਕਬੂਲ ਕਰਨ ਦੀ ਪੇਸ਼ਕਾਰੀ ਕੀਤੀ ਪਰ ਸਾਹਿਬਜ਼ਾਦਿਆਂ ਨੇ ਇਹ ਪੇਸ਼ਕਾਰੀ ਠੁਕਰਾ ਦਿੱਤੀ । ਸੂਬੇ ਨੇ ਆਪਣੀ ਹਾਰ ਛੁਪਾਉਣ ਲਈ ਕਾਜ਼ੀ ਕੋਲੋਂ ਫ਼ਤਵਾ ਲਵਾਇਆ ।
ਕਾਜ਼ੀ ਨੇ ਸ਼ਰ੍ਹਾ ਦੀ ਕਿਤਾਬ ਫੋਲਦਿਆਂ ਕਿਹਾ ਕਿ ਇਨ੍ਹਾਂ ਨੂੰ ਜਿਉਂਦਿਆਂ ਨੀਹਾਂ ਵਿੱਚ ਚਿਣ ਦੇਣਾ ਚਾਹੀਦਾ ਹੈ । ਜਿਸ ਸਮੇਂ ਇਹ ਫੈਸਲਾ ਸੁਣਾਇਆ ਗਿਆ ਉਸ ਵੇਲੇ ਮਲੇਰਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖਾਨ ਵੀ ਉਥੇ ਮੌਜੂਦ ਸੀ । ਉਹ ਉਠ ਖਲੋਤਾ ਅਤੇ ‘ਹਾਅ ਦਾ ਨਾਅਰਾ’ ਮਾਰਿਆ । ਇਸ ਹਾਅ ਦੇ ਨਾਅਰੇ ਨੂੰ ਸੁਣ ਕੇ ਵਜ਼ੀਰ ਖਾਨ ਦਾ ਮਨ ਕੁਝ ਬਦਲਿਆ ਪਰ ਕੋਲ ਬੈਠੇ ਸੁੱਚਾ ਨੰਦ ਨੇ ਭਾਨੀ ਮਾਰਦਿਆਂ ਕਿਹਾ, “ਵਜ਼ੀਰ ਖਾਨ ਇਨ੍ਹਾਂ ਬੱਚਿਆਂ ਨੂੰ ਜਿਉਂਦੇ ਛੱਡ ਕੇ ਤੂੰ ਸੁੱਖ ਦੀ ਨੀਂਦ ਨਹੀਂ ਸੌਂ ਸਕਦਾ” ।
[caption id="attachment_403541" align="alignnone" width="640"] image source : Google[/caption]
ਇਸ ਮਗਰੋਂ ਸੂਬੇ ਨੇ ਸਾਹਿਬਜ਼ਾਦਿਆਂ ਨੂੰ ਨੀਹਾਂ ’ਚ ਚਿਣਨ ਦਾ ਹੁਕਮ ਦਿੱਤਾ । ਹਾਲੇ ਕੰਧ ਛਾਤੀ ਤਕ ਪਹੁੰਚੀ ਸੀ ਕਿ ਇੱਟਾਂ ਦਾ ਇਹ ਢਾਂਚਾ ਡਿੱਗ ਪਿਆ । ਕੁਝ ਇਤਿਹਾਸਕਾਰਾਂ ਅਨੁਸਾਰ ਸਾਹਿਬਜ਼ਾਦਿਆਂ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਹੀ ਜੇਲ੍ਹ ਭੇਜ ਦਿੱਤਾ ਗਿਆ ਅਤੇ ਉਹ ਮੁੜ ਹੋਸ਼ ਵਿੱਚ ਆ ਗਏ । ਵਜ਼ੀਰ ਖਾਨ ਨੇ ਇਸਲਾਮ ਧਾਰਨ ਕਰਨ ਦੀ ਰਟ ਮੁੜ ਦੁਹਰਾਈ ਪਰ ਸਾਹਿਬਜ਼ਾਦਿਆਂ ਨੇ ਸਿਦਕ ਦੇ ਪੱਕੇ ਰਹਿਣ ਦਾ ਪ੍ਰਣ ਦੁਹਰਾਇਆ । ਇਸ ਮਗਰੋਂ ਸੂਬੇ ਨੇ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਨਾਮੀ ਦੋ ਭਰਾਵਾਂ ਨੂੰ ਸਾਹਿਬਜ਼ਾਦਿਆਂ ਦੇ ਸਿਰ ਕਲਮ ਕਰਨ ਦਾ ਹੁਕਮ ਕੀਤਾ ।