PTC Punjabi- Live Gurbani | World's No.1 Punjabi Entertainment Channel | Turban-traveller
<link><![CDATA[ https://www.ptcpunjabi.co.in/spiritual-journey-of-the-turban-traveller-ep-166-gurdwara-sri-darbar-sahib-khadur-sahib ]]></link><pubDate><![CDATA[Tue, 17 Mar 2020 15:09:18 +0530 ]]></pubDate><description><![CDATA[ ਅਮਰਜੀਤ ਸਿੰਘ ਚਾਵਲਾ ਆਪਣੀ ਧਾਰਮਿਕ ਯਾਤਰਾ ਦੌਰਾਨ ਤਰਨਤਾਰਨ ਦੇ ਕਸਬਾ ਖਡੂਰ ਸਾਹਿਬ ਪਹੁੰਚ ਗਏ ਹਨ । ਆਪਣੀ ਇਸ ਯਾਤਰਾ ਦੌਰਾਨ ਸਾਨੂੰ ਉਹ ਕਈ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰਵਾ ਰਹੇ ਹਨ । ਖਡੂਰ ਸਾਹਿਬ ਪੰਜਾਬ ਦਾ ਉਹ ਸ਼ਹਿਰ ਹੈ, ਜਿਸ ਨੂੰ ਕਿ 8 ]]></description><content:encoded><![CDATA[ ਅਮਰਜੀਤ ਸਿੰਘ ਚਾਵਲਾ ਆਪਣੀ ਧਾਰਮਿਕ ਯਾਤਰਾ ਦੌਰਾਨ ਤਰਨਤਾਰਨ ਦੇ ਕਸਬਾ ਖਡੂਰ ਸਾਹਿਬ ਪਹੁੰਚ ਗਏ ਹਨ । ਆਪਣੀ ਇਸ ਯਾਤਰਾ ਦੌਰਾਨ ਸਾਨੂੰ ਉਹ ਕਈ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰਵਾ ਰਹੇ ਹਨ । ਖਡੂਰ ਸਾਹਿਬ ਪੰਜਾਬ ਦਾ ਉਹ ਸ਼ਹਿਰ ਹੈ, ਜਿਸ ਨੂੰ ਕਿ 8 ਗੁਰੂ ਸਾਹਿਬਾਨਾਂ ਦੀ ਚਰਨ ਛੋਹ ਪ੍ਰਾਪਤ ਹੈ । ਸਭ ਤੋਂ ਪਹਿਲਾਂ ਅਮਰਜੀਤ ਸਿੰਘ ਚਾਵਲਾ ਗੁਰਦੁਆਰਾ ਅੰਗੀਠਾ ਸਾਹਿਬ ਪਹੁੰਚੇ । ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਗੁਰੂ ਅੰਗਦ ਦੇਵ ਜੀ ਨਾਲ ਸਬੰਧਿਤ ਹੈ ।
ਇਸ ਸਥਾਨ ਤੇ ਗੁਰੂ ਅੰਗਦ ਦੇਵ ਜੀ ਨੇ 13 ਸਾਲ ਬਤੀਤ ਕੀਤੇ ਸਨ । ਇਸ ਸਥਾਨ ਤੇ ਗੁਰਮੁੱਖੀ ਲਿੱਪੀ ਦਾ ਜਨਮ ਹੋਇਆ ਸੀ । ਇਸ ਸਥਾਨ ਤੇ ਹੀ ਪਹਿਲੇ ਗੁਟਕਾ ਸਾਹਿਬ ਜੀ ਦੀ ਰਚਨਾ ਕੀਤੀ ਗਈ ਸੀ ।ਇਸ ਸਥਾਨ ਦੇ ਹੋਰ ਵੀ ਕਈ ਇਤਿਹਾਸਕ ਪੱਖ ਹਨ ਜਿਨ੍ਹਾਂ ਤੋਂ ਅਮਰਜੀਤ ਸਿੰਘ ਚਾਵਲਾ ਤੁਹਾਨੂੰ ਜਾਣੂ ਕਰਵਾਉਣਗੇ ।
https://www.youtube.com/watch?v=TmrSj1sQBNI&feature=youtu.be
ਇਸ ਗੁਰਦੁਆਰਾ ਸਾਹਿਬ ਦਾ ਹੋਰ ਇਤਿਹਾਸ ਜਾਨਣ ਲਈ ਦੇਖੋ ਟਰਬਨ ਟ੍ਰੈਵਲਰ ਸਿਰਫ ਪੀਟੀਸੀ ਪੰਜਾਬੀ ’ਤੇ । ਇਸ ਤੋਂ ਇਲਾਵਾ ਇਸ ਸ਼ੋਅ ਨੂੰ ਤੁਸੀਂ ‘ਪੀਟੀਸੀ ਪਲੇਅ’ ਐਪ ਤੇ ਵੀ ਦੇਖ ਸਕਦੇ ਹੋ । ]]></content:encoded><enclosure url='https://media.ptcpunjabi.co.in/wp-content/uploads/2020/03/Spiritual-Journey-of-The-Turban-Traveller.jpg' length='78976' type='image/jpeg' /><media:description type='plain'><![CDATA[ ਇਸ ਗੁਰਦੁਆਰਾ ਸਾਹਿਬ ਨੂੰ 8 ਗੁਰੂ ਸਾਹਿਬਾਨਾਂ ਦੀ ਚਰਨ ਛੋਹ ਹੈ ਪ੍ਰਾਪਤ ]]></media:description></item><item><guid isPermaLink='true'><![CDATA[ https://www.ptcpunjabi.co.in/spiritual-journey-of-the-turban-traveller-gurudwara-sri-kothri-sahib-sultanpur-lodhi ]]></guid>
<link><![CDATA[ https://www.ptcpunjabi.co.in/spiritual-journey-of-the-turban-traveller-gurudwara-sri-kothri-sahib-sultanpur-lodhi ]]></link><pubDate><![CDATA[Fri, 28 Feb 2020 12:58:41 +0530 ]]></pubDate><description><![CDATA[ ਅਮਰਜੀਤ ਸਿੰਘ ਚਾਵਲਾ ਆਪਣੀ ਧਾਰਮਿਕ ਯਾਤਰਾ ਦੌਰਾਨ ਇਤਿਹਾਸਕ ਨਗਰੀ ਸੁਲਤਾਪੁਰ ਲੋਧੀ ਵੀ ਪਹੁੰਚੇ । ਇਸ ਸਥਾਨ ’ਤੇ ਪਹੁੰਚ ਕੇ ਉਹਨਾਂ ਨੇ ਸਾਨੂੰ ਕਈ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰਵਾਏ ਹਨ । ਇਹਨਾਂ ਇਤਿਹਾਸਕ ਗੁਰਦੁਆਰਿਆਂ ਵਿੱਚੋਂ ਇੱਕ ਇਤਿਹਾਸ ]]></description><content:encoded><![CDATA[ ਅਮਰਜੀਤ ਸਿੰਘ ਚਾਵਲਾ ਆਪਣੀ ਧਾਰਮਿਕ ਯਾਤਰਾ ਦੌਰਾਨ ਇਤਿਹਾਸਕ ਨਗਰੀ ਸੁਲਤਾਪੁਰ ਲੋਧੀ ਵੀ ਪਹੁੰਚੇ । ਇਸ ਸਥਾਨ ’ਤੇ ਪਹੁੰਚ ਕੇ ਉਹਨਾਂ ਨੇ ਸਾਨੂੰ ਕਈ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰਵਾਏ ਹਨ । ਇਹਨਾਂ ਇਤਿਹਾਸਕ ਗੁਰਦੁਆਰਿਆਂ ਵਿੱਚੋਂ ਇੱਕ ਇਤਿਹਾਸਕ ਗੁਰਦੁਅਰਾ ਕੋਠੜੀ ਸਾਹਿਬ ਹੈ ।
ਕਹਿੰਦੇ ਹਨ ਕਿ ਜਦੋਂ ਗੁਰੂ ਨਾਨਕ ਦੇਵ ਜੀ ਦੀ ਸ਼ਿਕਾਇਤ ਨਵਾਬ ਦੌਲਤ ਖ਼ਾਨ ਕੋਲ ਕੀਤੀ ਗਈ ਕਿ ਗੁਰੂ ਜੀ ਰਾਸ਼ਨ ਵੱਧ ਤੋਲਦੇ ਹਨ ਤਾਂ ਉਹਨਾਂ ਨੂੰ ਇਸ ਸਥਾਨ ’ਤੇ ਨਜ਼ਰ ਬੰਦ ਕੀਤਾ ਗਿਆ ਸੀ । ਪਰ ਜਦੋਂ ਦੌਲਤ ਖ਼ਾਨੇ ਦਾ ਪੂਰਾ ਹਿਸਾਬ ਕੀਤਾ ਗਿਆ ਤਾਂ 760 ਰੁਪਏ ਫਾਲਤੂ ਨਿਕਲੇ ।ਇਹ ਗੁਰਦੁਆਰਾ ਜਿਸ ਸਥਾਨ ਤੇ ਬਣਿਆ ਹੋਇਆ ਹੈ ਉਹ ਦੌਲਤ ਖ਼ਾਨੇ ਦੇ ਮੁਨਸ਼ੀ ਦਾ ਘਰ ਹੋਇਆ ਕਰਦਾ ਸੀ ।
ਮੁਨਸ਼ੀ ਦੀ ਸ਼ਿਕਾਇਤ ਤੇ ਹੀ ਗੁਰੂ ਜੀ ਨੂੰ ਉਸ ਦੇ ਘਰ ਵਿੱਚ ਨਜ਼ਰ ਬੰਦ ਕਰਕੇ, ਗੁਰੂ ਜੀ ਤੋਂ ਹਿਸਾਬ ਮੰਗਿਆ ਗਿਆ ਸੀ ।ਇਸ ਗੁਰਦੁਆਰੇ ਦੇ ਦਰਸ਼ਨ ਕਰਨ ਤੋਂ ਬਾਅਦ ਅਮਰਜੀਤ ਸਿੰਘ ਚਾਵਲਾ ਇੱਕ ਹੋਰ ਗੁਰਦੁਰਆਰਾ ਸਾਹਿਬ ਪਹੁੰਚੇ ਜਿਸ ਦੇ ਦਰਸ਼ਨ ਕਰਨ ਲਈ ਬਣੇ ਰਹੋ ਟਰਬਨ ਟ੍ਰੈਵਲਰ ਦੇ ਨਾਲ ।
<link><![CDATA[ https://www.ptcpunjabi.co.in/spiritual-journey-of-the-turban-traveller-ep-160-gurdwara-hatt-sahib ]]></link><pubDate><![CDATA[Sat, 22 Feb 2020 13:40:31 +0530 ]]></pubDate><description><![CDATA[ ਸਪ੍ਰਿਚੂਅਲ ਜਰਨੀ ਆਫ਼ ਦੀ ਟਰਬਨ ਟ੍ਰੈਵਲਰ 'ਚ ਆਪਣੀ ਯਾਤਰਾ ਦੌਰਾਨ ਅਮਰਜੀਤ ਸਿੰਘ ਚਾਵਲਾ ਪਹੁੰਚੇ ਗੁਰਦੁਆਰਾ ਸ੍ਰੀ ਹੱਟ ਸਾਹਿਬ 'ਚ । ਇਸ ਗੁਰਦੁਆਰਾ ਸਾਹਿਬ ਦਾ ਸਬੰਧ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ਨਾਲ ਹੈ ।ਇਸੇ ਅਸਥਾਨ 'ਤੇ ਗੁਰੂ ਨਾਨਕ ਦ ]]></description><content:encoded><![CDATA[ ਸਪ੍ਰਿਚੂਅਲ ਜਰਨੀ ਆਫ਼ ਦੀ ਟਰਬਨ ਟ੍ਰੈਵਲਰ 'ਚ ਆਪਣੀ ਯਾਤਰਾ ਦੌਰਾਨ ਅਮਰਜੀਤ ਸਿੰਘ ਚਾਵਲਾ ਪਹੁੰਚੇ ਗੁਰਦੁਆਰਾ ਸ੍ਰੀ ਹੱਟ ਸਾਹਿਬ 'ਚ । ਇਸ ਗੁਰਦੁਆਰਾ ਸਾਹਿਬ ਦਾ ਸਬੰਧ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ਨਾਲ ਹੈ ।ਇਸੇ ਅਸਥਾਨ 'ਤੇ ਗੁਰੂ ਨਾਨਕ ਦੇਵ ਜੀ 'ਤੇਰਾ ਤੇਰਾ' ਕਰਦੇ ਹੋਏ ਗਰੀਬਾਂ ਅਤੇ ਲੋੜਵੰਦਾਂ ਦੀਆਂ ਝੋਲੀਆ ਰਸਦ ਨਾਲ ਭਰ ਦਿੰਦੇ ਸਨ । ਇਸੇ ਜਗ੍ਹਾ 'ਤੇ ਭਾਈ ਜੈ ਰਾਮ ਜੀ ਨੇ ਨਵਾਬ ਦੌਲਤ ਖਾਨ ਦੇ ਮੋਦੀਖਾਨੇ 'ਚ ਨੌਕਰੀ ਕੀਤੀ ਸੀ ।
ਹੋਰ ਵੇਖੋ:ਸਪ੍ਰਿਚੂਅਲ ਜਰਨੀ ਆਫ਼ ਦੀ ਟਰਬਨ ਟ੍ਰੈਵਲਰ ‘ਚ ਵੇਖੋ ਗੁਰਦੁਆਰਾ ਗਉ ਘਾਟ ਦੇ ਇਤਿਹਾਸ ਬਾਰੇ
ਦੱਸ ਦਈਏ ਕਿ ਇਹ ਗੁਰਦੁਆਰਾ ਸਾਹਿਬ ਸੁਲਤਾਨਪੁਰ ਲੋਧੀ 'ਚ ਸਥਿਤ ਹੈ । ਇਸ ਜਗ੍ਹਾ 'ਤੇ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਕਈ ਗੁਰਦੁਆਰਾ ਸਾਹਿਬ ਸੁਸ਼ੋਭਿਤ ਹਨ ।ਤੁਸੀਂ ਵੀ ਇਨ੍ਹਾਂ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰਨਾ ਚਾਹੁੰਦੇ ਹੋ ਤਾਂ ਵੇਖਦੇ ਰਹੋ ਟਰਬਨ ਟ੍ਰੈਵਲਰ । ਇਸ ਪ੍ਰੋਗਰਾਮ ਦਾ ਅਨੰਦ ਤੁਸੀਂ ਪੀਟੀਸੀ ਪਲੇਅ ਐਪ 'ਤੇ ਵੀ ਮਾਣ ਸਕਦੇ ਹੋ ।
<link><![CDATA[ https://www.ptcpunjabi.co.in/spiritual-journey-of-the-turban-traveller-gurdwara-sri-ber-sahib-sultanpur-lodhi-punjab ]]></link><pubDate><![CDATA[Fri, 21 Feb 2020 17:01:50 +0530 ]]></pubDate><description><![CDATA[ ਅਮਰਜੀਤ ਸਿੰਘ ਚਾਵਲਾ ਦੀ ਧਾਰਮਿਕ ਯਾਤਰਾ ਸੁਲਤਾਨਪੁਰ ਲੋਧੀ ਪਹੁੰਚ ਗਈ ਹੈ । ਇਸ ਯਾਤਰਾ ਦੌਰਾਨ ਉਹਨਾਂ ਨੇ ਸਾਨੂੰ ਕਈ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰਵਾਏ ਹਨ । ਇਸ ਸਭ ਦੇ ਚਲਦੇ ਉਹ ਗੁਰਦੁਆਰਾ ਬੇਰ ਸਾਹਿਬ ਪਹੁੰਚੇ । ਕਹਿੰਦੇ ਹਨ ਕਿ ਗੁਰਦੁਆਰਾ ]]></description><content:encoded><![CDATA[ ਅਮਰਜੀਤ ਸਿੰਘ ਚਾਵਲਾ ਦੀ ਧਾਰਮਿਕ ਯਾਤਰਾ ਸੁਲਤਾਨਪੁਰ ਲੋਧੀ ਪਹੁੰਚ ਗਈ ਹੈ । ਇਸ ਯਾਤਰਾ ਦੌਰਾਨ ਉਹਨਾਂ ਨੇ ਸਾਨੂੰ ਕਈ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰਵਾਏ ਹਨ । ਇਸ ਸਭ ਦੇ ਚਲਦੇ ਉਹ ਗੁਰਦੁਆਰਾ ਬੇਰ ਸਾਹਿਬ ਪਹੁੰਚੇ । ਕਹਿੰਦੇ ਹਨ ਕਿ ਗੁਰਦੁਆਰਾ ਸਾਹਿਬ ਵਿੱਚ ਜੋ ਬੇਰੀ ਦਾ ਦਰਖਤ ਹੈ, ਉਸ ਦੇ ਥੱਲੇ ਬੈਠਕੇ ਗੁਰੂ ਨਾਨਕ ਦੇਵ ਜੀ ਨੇ 14 ਸਾਲ ਭਗਤੀ ਕੀਤੀ ਸੀ ।
ਕਹਿੰਦੇ ਹਨ ਕਿ ਇਸ ਸਥਾਨ ਤੇ ਗੁਰੂ ਨਾਨਕ ਦੇਵ ਜੀ ਨੇ ਇੱਕ ਦਾਤਣ ਗੱਡੀ ਸੀ ਤੇ ਇਹ ਦਾਤਣ ਬਾਅਦ ਵਿੱਚ ਬੇਰੀ ਦੇ ਦਰਖਤ ਦੇ ਰੂਪ ਵਿੱਚ ਉੱਗ ਗਈ । ਇਸ ਸਥਾਨ ਤੇ ਇੱਕ ਭੋਰਾ ਵੀ ਹੈ ਜਿੱਥੇ ਗੁਰੂ ਜੀ ਨੇ ਤਪ ਕੀਤਾ ਸੀ । ਇਸ ਜਗ੍ਹਾ ਦੇ ਨਾਲ ਹੀ ਵੇਈ ਨਦੀ ਵੀ ਵਹਿੰਦੀ ਹੈ । ਇਸ ਸਥਾਨ ਦੇ ਨਾਲ ਬਹੁਤ ਸਾਰੀਆਂ ਸਾਖੀਆਂ ਜੁੜੀਆਂ ਹੋਈਆਂ ਹਨ । ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਨੂੰ ਹੋਰ ਨੇੜੇ ਤੋਂ ਜਾਨਣ ਲਈ ਦੇਖਦੇ ਰਹੋ ਟਰਬਨ ਟ੍ਰੈਵਲਰ ਸਿਰਫ਼ ਪੀਟੀਸੀ ਪੰਜਾਬੀ ’ਤੇ ।
<link><![CDATA[ https://www.ptcpunjabi.co.in/spiritual-journey-of-the-turban-traveller-ep-158-gurudwara-bebe-nanaki-ji ]]></link><pubDate><![CDATA[Thu, 20 Feb 2020 10:48:03 +0530 ]]></pubDate><description><![CDATA[ ਸਪ੍ਰਿਚੂਅਲ ਜਰਨੀ ਆਫ਼ ਦੀ ਟਰਬਨ ਟ੍ਰੈਵਲਰ 'ਚ ਇਸ ਵਾਰ ਟਰਬਨ ਟ੍ਰੈਵਲਰ ਅਮਰਜੀਤ ਸਿੰਘ ਚਾਵਲਾ ਪਹੁੰਚ ਚੁੱਕੇ ਹਨ । ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਅਸਥਾਨ ਸੁਲਤਾਨਪੁਰ ਲੋਧੀ 'ਚ ।ਇਸ ਇਲਾਕੇ 'ਚ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਛੇ ਗੁਰਦੁਆਰਾ ਸਾਹਿਬ ]]></description><content:encoded><![CDATA[ ਸਪ੍ਰਿਚੂਅਲ ਜਰਨੀ ਆਫ਼ ਦੀ ਟਰਬਨ ਟ੍ਰੈਵਲਰ 'ਚ ਇਸ ਵਾਰ ਟਰਬਨ ਟ੍ਰੈਵਲਰ ਅਮਰਜੀਤ ਸਿੰਘ ਚਾਵਲਾ ਪਹੁੰਚ ਚੁੱਕੇ ਹਨ । ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਅਸਥਾਨ ਸੁਲਤਾਨਪੁਰ ਲੋਧੀ 'ਚ ।ਇਸ ਇਲਾਕੇ 'ਚ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਛੇ ਗੁਰਦੁਆਰਾ ਸਾਹਿਬ ਸੁਸ਼ੋਭਿਤ ਹਨ ।ਇੱਥੇ ਗੁਰੂ ਨਾਨਕ ਪਾਤਸ਼ਾਹ ਦੀ ਭੈਣ ਬੇਬੇ ਨਾਨਕੀ ਜੀ ਦਾ ਘਰ ਵੀ ਮੌਜੂਦ ਹੈ ।
ਇਸੇ ਅਸਥਾਨ 'ਤੇ ਬੇਬੇ ਨਾਨਕੀ ਜੀ ਦਾ ਗੁਰਦੁਆਰਾ ਸੁਸ਼ੋਭਿਤ ਹੈ ।ਇਤਿਹਾਸਕਾਰਾਂ ਮੁਤਾਬਕ ਇੱਥੇ ਗੁਰੂ ਨਾਨਕ ਦੇਵ ਜੀ 14 ਸਾਲ 6 ਮਹੀਨੇ ਅਤੇ 13ਦਿਨ ਤੱਕ ਰਹੇ ਸਨ ।ਇਸੇ ਅਸਥਾਨ 'ਤੇ ਜਦੋਂ ਬਾਬਾ ਜੀ ਨੂੰ ਯਾਦ ਕਰਦੇ ਹੋਏ ਬੀਬੀ ਨਾਨਕੀ ਫੁਲਕਾ ਬਣਾਉਂਦੇ -ਬਣਾਉਂਦੇ ਯਾਦ ਕਰ ਰਹੇ ਸਨ ਤਾਂ ਗੁਰੂ ਨਾਨਕ ਸਾਹਿਬ ਨੇ ਇੱਥੇ ਆ ਕੇ ਦਰਸ਼ਨ ਦਿੱਤੇ ਸਨ । ਇੱਥੇ ਗੁਰੂ ਨਾਨਕ ਦੇਵ ਜੀ ਦਾ ਸਹੁਰਾ ਪਰਿਵਾਰ ਦਾ ਘਰ ਸੀ।ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਤੁਸੀਂ ਵੀ ਜਾਨਣਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ ਸਪ੍ਰਿਚੂਅਲ ਜਰਨੀ ਆਫ਼ ਦੀ ਟਰਬਨ ਟ੍ਰੈਵਲਰ।ਇਨ੍ਹਾਂ ਐਪੀਸੋਡ ਦਾ ਅਨੰਦ ਤੁਸੀਂ ਪੀਟੀਸੀ ਪਲੇਅ ਐਪ ਤੇ ਵੀ ਮਾਣ ਸਕਦੇ ਹੋ ।