ਰੁਬੀਨਾ ਬਾਜਵਾ ਤੇ ਅਨਮੋਲ ਗਗਨ ਮਾਨ ਵਹਾ ਰਹੀਆਂ ਨੇ ਜਿੰਮ ‘ਚ ਖੂਬ ਪਸੀਨਾ, ਦੇਖੋ ਵੀਡੀਓ

Written by  Lajwinder kaur   |  August 18th 2019 03:37 PM  |  Updated: August 18th 2019 03:37 PM

ਰੁਬੀਨਾ ਬਾਜਵਾ ਤੇ ਅਨਮੋਲ ਗਗਨ ਮਾਨ ਵਹਾ ਰਹੀਆਂ ਨੇ ਜਿੰਮ ‘ਚ ਖੂਬ ਪਸੀਨਾ, ਦੇਖੋ ਵੀਡੀਓ

ਜਿੱਥੇ ਅੱਜ ਕੱਲ ਜਿੰਮ ਕਰਨ ਅਤੇ ਆਪਣੇ ਸਰੀਰ ਨੂੰ ਫਿੱਟ ਰੱਖਣ ਦਾ ਟਰੈਂਡ ਹੀ ਚੱਲ ਰਿਹਾ ਹੈ। ਜਿਸਦੇ ਚੱਲਦੇ ਅਕਸਰ ਹੀ ਬਾਲੀਵੁੱਡ ਹੀਰੋਇਨਾਂ ਨੂੰ ਜਿੰਮ ਤੇ ਯੋਗ ਕਲਾਸਾਂ ਬਾਹਰ ਅਕਸਰ ਦੇਖਿਆ ਜਾਂਦਾ ਹੈ। ਪਰ ਪੰਜਾਬੀ ਸਿਤਾਰੇ ਵੀ ਆਪਣੀ ਗਾਇਕੀ ਤੇ ਅਦਾਕਾਰੀ ਦੇ ਨਾਲ-ਨਾਲ ਸਿਹਤ ਵੱਲ ਵੀ ਕਾਫੀ ਧਿਆਨ ਦੇ ਰਹੇ ਹਨ।

 

View this post on Instagram

 

It’s all about me ❤️ @sr07official #original ? and @thite_santosh I went partner!! ??

A post shared by Rubina Bajwa (@rubina.bajwa) on

ਹੋਰ ਵੇਖੋ:ਪਰਮੀਸ਼ ਵਰਮਾ ਨੇ ਸੋਨਮ ਬਾਜਵਾ ਲਈ ਕੀਤੀ ਅਜਿਹੀ ਅਨਾਊਂਸਮੈਂਟ ਕਿ ਸਭ ਹੋ ਗਏ ਹੈਰਾਨ, ਦੇਖੋ ਵੀਡੀਓ

ਸਾਡੀ ਪੰਜਾਬੀ ਫ਼ਿਲਮੀ ਜਗਤ ਦੀਆਂ ਹੀਰੋਇਨਾਂ ਵੀ ਕਿਸੇ ਤੋਂ ਘੱਟ ਨਹੀਂ ਹਨ। ਉਹ ਵੀ ਆਪਣੇ ਆਪ ਨੂੰ ਫਿੱਟ ਰੱਖਣ ਲਈ ਖੂਬ ਵਰਕ ਆਉਟ ਕਰਦੀਆਂ ਹਨ। ਜੀ ਹਾਂ ਅਜਿਹੀ ਹੀ ਵੀਡੀਓ ਰੁਬੀਨਾ ਬਾਜਵਾ ਦੀ ਸਾਹਮਣੇ ਆਈ ਹੈ। ਇਸ ਵੀਡੀਓ ‘ਚ ਉਹ ਜਿੰਮ ‘ਚ ਵਰਕ ਆਉਟ ਕਰਦੇ ਹੋਏ ਨਜ਼ਰ ਆ ਰਹੇ ਹਨ। ਰੁਬੀਨਾ ਬਾਜਵਾ ਆਪਣੀ ਫਿੱਟਨੈੱਸ ਨੂੰ ਲੈ ਕੇ ਕਾਫੀ ਐਕਟਿਵ ਰਹਿੰਦੇ ਨੇ।

Rubina Bajwa And Anmol Gagan Maan Share Gym Workout Video Anmol Gagan Maan

ਹੁਣ ਗੱਲ ਕਰਦੇ ਹਾਂ ਸੋਹਣੀ ਮੁਟਿਆਰ ਤੇ ਦਮਦਾਰ ਆਵਾਜ਼ ਦੀ ਮਾਲਿਕ ਅਨਮੋਲ ਗਗਨ ਮਾਨ ਦੀ, ਜੀ ਹਾਂ ਉਹ ਵੀ ਜਿੰਮ ‘ਚ ਖੂਬ ਪਸੀਨਾ ਵਹਾ ਰਹੇ ਹਨ। ਉਨ੍ਹਾਂ ਨੇ ਆਪਣੀ ਇੰਸਟਾ ਸਟੋਰੀ ‘ਚ ਆਪਣੀ ਜਿੰਮ ਵਾਲੀਆਂ ਵੀਡੀਓਜ਼ ਪਾਈਆਂ ਨੇ। ਉਹ ਵੀ ਜਿੰਮ ‘ਚ ਖੂਬ ਵਰਕ ਆਉਟ ਕਰਦੇ ਹੋਏ ਨਜ਼ਰ ਆ ਰਹੇ ਹਨ। ਜੇ ਗੱਲ ਕਰੀਏ ਉਨ੍ਹਾਂ ਦੇ ਸੰਗੀਤਕ ਸਫ਼ਰ ਦੀ ਤਾਂ ਉਹ ਬਹੁਤ ਸਾਰੇ ਹਿੱਟ ਗੀਤ ਗਾ ਚੁੱਕੇ ਹਨ ਜਿੰਨ੍ਹਾਂ ‘ਚ ਪਸੰਦ ਤੇਰੀ, ਸੂਟ, ਵਲਾਂ ਵਾਲੀ ਪੱਗ, ਘੈਂਟ ਪ੍ਰਪੋਜ਼, ਕੋਕਾ ਕੋਲਾ V/S ਮਿਲਕ, ਉਵਰ ਸਪੀਡ ਵਰਗੇ ਹਿੱਟ ਗੀਤ ਸ਼ਾਮਿਲ ਹਨ। ਉਨ੍ਹਾਂ ਵੱਲੋਂ ਗਾਏ ਗੀਤਾਂ ਨੂੰ ਦਰਸ਼ਕਾਂ ਵੱਲੋਂ ਹਮੇਸ਼ਾ ਹੀ ਭਰਵਾਂ ਹੁੰਗਾਰਾ ਮਿਲਦਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network