ਪਿਤਾ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਭਾਵੁਕ ਹੋਈ ਰੁਬੀਨਾ ਬਾਜਵਾ, ਲਿਖਿਆ ਭਾਵੁਕ ਨੋਟ

Written by  Rupinder Kaler   |  March 05th 2021 10:22 AM  |  Updated: March 05th 2021 10:22 AM

ਪਿਤਾ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਭਾਵੁਕ ਹੋਈ ਰੁਬੀਨਾ ਬਾਜਵਾ, ਲਿਖਿਆ ਭਾਵੁਕ ਨੋਟ

ਰੁਬੀਨਾ ਬਾਜਵਾ ਸੋਸ਼ਲ ਮੀਡੀਆ ਤੇ ਖੂਬ ਐਕਟਿਵ ਰਹਿੰਦੀ ਹੈ । ਉਹਨਾਂ ਵੱਲੋਂ ਅਕਸਰ ਕੁਝ ਨਾ ਕੁਝ ਸ਼ੇਅਰ ਕੀਤਾ ਜਾਂਦਾ ਹੈ । ਹਾਲ ਹੀ ਵਿੱਚ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਆਪਣੇ ਪਿਤਾ ਜਸਵੰਤ ਬਾਜਵਾ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ । ਇਹਨਾਂ ਤਸਵੀਰਾਂ ਵਿੱਚ ਨੀਰੂ ਤੇ ਉਸ ਦੇ ਪਿਤਾ ਦਿਖਾਈ ਦੇ ਰਹੇ ਹਨ ।

image from rubina.bajwa's Instagram

ਹੋਰ ਪੜ੍ਹੋ :

ਹਿਮਾਂਸ਼ ਕੋਹਲੀ ਨੇ ਆਪਣੀ ਭੈਣ ਲਈ ਲਿਖਿਆ ਭਾਵੁਕ ਨੋਟ, ਕੁਝ ਦਿਨ ਪਹਿਲਾਂ ਹੋਇਆ ਭੈਣ ਦਾ ਵਿਆਹ

image from rubina.bajwa's Instagram

ਇਹਨਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਰੁਬੀਨਾ ਬਾਜਵਾ ਨੇ ਭਾਵੁਕ ਨੋਟ ਵੀ ਲਿਖਿਆ ਹੈ । ਉਹਨਾਂ ਨੇ ਲਿਖਿਆ ਹੈ ‘ਮੇਰੀ ਸਭ ਤੋਂ ਵੱਡੀ ਖੁਸ਼ੀ ਮੇਰੇ ਪਿਤਾ । ਉਹ ਕੀ ਸ਼ਾਮਾਂ ਹੁੰਦੀਆਂ ਸਨ ਜਦੋਂ ਅਸੀਂ ਬਾਲੀਵੁੱਡ ਦੇ ਕਲਾਸੀਕਲ ਗਾਣੇ ਘਰ ਵਿੱਚ ਸੁਣਦੇ ਹੁੰਦੇ ਸਾਂ । ਮੈਂ ਉਹਨਾਂ ਦਿਨਾਂ ਵਿੱਚ ਵਾਪਿਸ ਜਾਣਾ ਚਾਹਾਂਗੀ ।

image from rubina.bajwa's Instagram

ਮੇਰਾ ਮਨ ਅੱਜ ਵੀ ਤੁਹਾਡੇ ਨਾਲ ਗੱਲ ਕਰਦਾ ਹੈ । ਮੇਰਾ ਦਿਲ ਅੱਜ ਵੀ ਤੁਹਾਨੂੰ ਲੱਭਦਾ ਹੈ ….ਮੈਂ ਤੁਹਾਡੀ ਜੱਫੀ, ਤੁਹਾਡਾ ਦੁਲਾਰ, ਖਾਣਾ ਪਕਾਉਣਾ ਤੇ ਇੱਕਠੇ ਬੈਠ ਕੇ ਖਾਣਾ ਮਿਸ ਕਰਦੀ ਹਾਂ । ਮੇਰੇ ਫਲਾਂ ਨੂੰ ਕਾਲਜ ਜਾਣ ਤੋਂ ਪਹਿਲਾਂ ਪੈਕ ਕਰਨਾ ।ਡੈਡੀ ਤੁਹਾਡੇ ਤੋਂ ਵੱਧ ਸਾਨੂੰ ਕੋਈ ਵੀ ਪਿਆਰ ਨਹੀਂ ਕਰ ਸਕਦਾ !!! ਮੈਨੂੰ ਦੁਨੀਆ ਦਿਖਾਉਣ ਲਈ ਧੰਨਵਾਦ’ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network