ਰੁਬੀਨਾ ਬਾਜਵਾ ਨੇ ‘All Bamb’ ਗੀਤ ਤੇ ਬਿਖੇਰੀਆਂ ਦਿਲਕਸ਼ ਅਦਾਵਾਂ, ਨੀਰੂ ਬਾਜਵਾ ਨੇ ਵੀ ਛੋਟੀ ਭੈਣ ਦੀ ਤਾਰੀਫ ਕਰਦੇ ਹੋਏ ਸਾਂਝੀ ਕੀਤੀ ਵੀਡੀਓ

written by Lajwinder kaur | June 10, 2021

ਹਾਲ ਹੀ ‘ਚ ਰਿਲੀਜ਼ ਹੋਇਆ ਅੰਮ੍ਰਿਤ ਮਾਨ, ਗੁਰਲੇਜ਼ ਅਖਤਰ, ਤੇ ਨੀਰੂ ਬਾਜਵਾ ਦਾ ਗੀਤ ‘All Bamb’ ਗੀਤ ਖੂਬ ਸੁਰਖੀਆਂ ਬਟੋਰ ਰਿਹਾ ਹੈ । ਸੋਸ਼ਲ ਮੀਡੀਆ ਉੱਤੇ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਜਿਸ ਕਰਕੇ ਇਹ ਗੀਤ ਯੂਟਿਊਬ ਤੇ ਟਰੈਂਡਿੰਗ ‘ਚ ਚੱਲ ਰਿਹਾ ਹੈ।

Amrit-Neeru Bajwa-All Bamb Image Source: Instagram
ਹੋਰ ਪੜ੍ਹੋ : ਹਰਭਜਨ ਮਾਨ ਦੀ ਪਤਨੀ ਹਰਮਨ ਮਾਨ ਨੇ ਸਾਂਝੀ ਕੀਤੀ ਖ਼ਾਸ ਤਸਵੀਰ, ਜੇਠ ਜਸਬੀਰ ਮਾਨ ਦੀ ਬਰਸੀ ‘ਤੇ ਪਾਈ ਭਾਵੁਕ ਪੋਸਟ
acting rubina bawa Image Source: Instagram
ਨੀਰੂ ਬਾਜਵਾ ਨੇ ਆਪਣੀ ਛੋਟੀ ਭੈਣ ਦਾ ਡਾਂਸ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਰੁਬੀਨਾ ਬਾਜਵਾ ਆਲ ਬੰਬ ਗੀਤ ਉੱਤੇ ਆਪਣੀ ਦਿਲਕਸ਼ ਅਦਾਵਾਂ ਬਿਖੇਰਦੀ ਹੋਈ ਨਜ਼ਰ ਆ ਰਹੀ ਹੈ। ਨੀਰੂ ਬਾਜਵਾ ਨੇ ਕੈਪਸ਼ਨ ‘ਚ ਲਿਖਿਆ ਹੈ- ਬਹੁਤ ਪਿਆਰੀ @rubina.bajwa ! ਤੇਰੇ ਪਹਿਲੀ ਰੀਲ 🙌💥💥💥💥🧿 I woke up with whaaaaaaat ! I freakin love it ❤️ ਇਸ ਖ਼ਾਸ ਵੀਡੀਓ ਲਈ ਬਹੁਤ ਧੰਨਵਾਦ ਮੇਰੀ ਭੈਣ ’ । ਇਹ ਵੀਡੀਓ ਪ੍ਰਸ਼ੰਸਕਾਂ ਨੂੰ ਕਾਫੀ ਜ਼ਿਆਦਾ ਪਸੰਦ ਆ ਰਹੀ ਹੈ। ਵੱਡੀ ਗਿਣਤੀ ਚ ਲਾਈਕਸ ਤੇ ਕਮੈਂਟ ਇਸ ਵੀਡੀਓ ਉੱਤੇ ਆ ਚੁੱਕੇ ਨੇ।
rubina bajwa with sister Image Source: Instagram
ਦੱਸ ਦਈਏ ਰੁਬੀਨਾ ਬਾਜਵਾ ਵੀ ਆਪਣੀ ਵੱਡੀ ਭੈਣ ਵਾਂਗ ਪੰਜਾਬੀ ਫ਼ਿਲਮਾਂ 'ਚ ਕੰਮ ਕਰ ਰਹੀ ਹੈ। ਰੁਬੀਨਾ ਨੇ ਵੀ ਕਈ ਬਿਹਤਰੀਨ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ।
 
View this post on Instagram
 

A post shared by Neeru Bajwa (@neerubajwa)

0 Comments
0

You may also like