ਰੁਬੀਨਾ ਬਾਜਵਾ ਨੂੰ ਬਾਕਸਿੰਗ ਕਰਦੇ ਦੇਖਕੇ ਵੱਡੀ ਭੈਣ ਨੀਰੂ ਬਾਜਵਾ ਨੇ ਕੀਤਾ ਅਜਿਹਾ ਕਮੈਂਟ

Written by  Lajwinder kaur   |  September 16th 2019 11:29 AM  |  Updated: September 16th 2019 11:29 AM

ਰੁਬੀਨਾ ਬਾਜਵਾ ਨੂੰ ਬਾਕਸਿੰਗ ਕਰਦੇ ਦੇਖਕੇ ਵੱਡੀ ਭੈਣ ਨੀਰੂ ਬਾਜਵਾ ਨੇ ਕੀਤਾ ਅਜਿਹਾ ਕਮੈਂਟ

ਰੁਬੀਨਾ ਬਾਜਵਾ ਜੋ ਕਿ ਪੰਜਾਬੀ ਫ਼ਿਲਮਾਂ ‘ਚ ਕਾਫੀ ਸਰਗਰਮ ਨੇ, ਜਿਸਦੇ ਚੱਲਦੇ ਉਹ ਬਹੁਤ ਜਲਦ ਵੱਡੇ ਪਰਦੇ ਉੱਤੇ ਨਜ਼ਰ ਆਉਣ ਵਾਲੇ ਹਨ। ਜੀ ਹਾਂ ਉਨ੍ਹਾਂ ਦੀ ਜੌਰਡਨ ਸੰਧੂ ਨਾਲ ਆਉਣ ਵਾਲੀ ਫ਼ਿਲਮ ਗਿੱਦੜ ਸਿੰਗੀ ਦੀ ਵੀ ਰਿਲੀਜ਼ ਡੇਟ ਸਾਹਮਣੇ ਆ ਚੁੱਕੀ ਹੈ।

 

View this post on Instagram

 

?

A post shared by Rubina Bajwa (@rubina.bajwa) on

ਰੁਬੀਨਾ ਬਾਜਵਾ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ ਆਪਣੀ ਬਾਕਸਿੰਗ ਕਰਦਿਆਂ ਦਾ ਇੱਕ ਵੀਡੀਓ ਆਪਣੇ ਫੈਨਜ਼ ਨਾਲ ਸਾਂਝਾ ਕੀਤਾ ਹੈ। ਜਿਸ ‘ਤੇ ਉਨ੍ਹਾਂ ਦੀ ਸਟਾਰ ਤੇ ਵੱਡੀ ਭੈਣ ਨੀਰੂ ਬਾਜਵਾ ਨੇ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਨੀਰੂ ਬਾਜਵਾ ਨੇ ਆਪਣੀ ਭੈਣ ਨੂੰ ਮਜ਼ਾਕ ਕਰਦੇ ਹੋਏ ਲਿਖਿਆ ਹੈ ਕਿ, ‘ਬਸ ਕਲਪਨਾ ਨਾ ਕਰੀ ਕਿ ਮੈਂ ਹਾਂ..’

ਹੋਰ ਵੇਖੋ:ਨਿੰਜਾ ਦਾ ਇਹ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਕੈਰੇਬੀਅਨ ਅਦਾਕਾਰਾ ਨੂੰ ਸਿਖਾ ਰਹੇ ਨੇ ਭੰਗੜਾ, ਦੇਖੋ ਵੀਡੀਓ

ਦੋਵਾਂ ਭੈਣਾਂ ਦੀਆਂ ਅਕਸਰ ਹੀ ਸੋਸ਼ਲ ਮੀਡੀਆ ਉੱਤੇ ਨੋਕ-ਝੋਕ ਕਰਦੀਆਂ ਤੋਂ ਇਲਾਵਾ ਇੱਕ ਦੂਜੇ ਲਈ ਪਿਆਰ ਜ਼ਾਹਿਰ ਕਰਦਿਆਂ ਦੀਆਂ ਤਸਵੀਰਾਂ ਤੇ ਵੀਡੀਓਜ਼ ਦੇਖਣ ਨੂੰ ਮਿਲਦੀਆਂ ਹਨ।

 

View this post on Instagram

 

Releasing November 15, 2019 #nankamel @theroshanprince world wide release by @omjeegroup

A post shared by Rubina Bajwa (@rubina.bajwa) on

ਇਸ ਵੀਡੀਓ ਨੂੰ ਵੀ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਜੇ ਗੱਲ ਕਰੀਏ ਦੋਵਾਂ ਭੈਣਾਂ ਦੇ ਕੰਮ ਦੀ ਤਾਂ ਨੀਰੂ ਬਾਜਵਾ ਜੋ ਕਿ ਜਗਦੀਪ ਸਿੱਧੂ ਦੀ ਬਲਾਕ ਬਸਟਰ ਹਿੱਟ ਫ਼ਿਲਮ ਛੜਾ ‘ਚ ਮੁੱਖ ਭੂਮਿਕਾ ਚ ਨਜ਼ਰ ਆ ਚੁੱਕੇ ਹਨ। ਉਧਰ ਰੁਬੀਨਾ ਗਿੱਦੜ ਸਿੰਗੀ, ਨਾਨਕਾ ਮੇਲ ਤੋਂ ਇਲਾਵਾ ਤੇਰੀ ਮੇਰੀ ਗੱਲ ਬਣ ਗਈ ਫ਼ਿਲਮ ‘ਚ ਵੀ ਨਜ਼ਰ ਆਉਣਗੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network