ਅਦਾਕਾਰਾ ਰੁਬੀਨਾ ਬਾਜਵਾ ਦਾ ਡਾਂਸ ਵੀਡੀਓ ਹੋ ਰਿਹਾ ਵਾਇਰਲ 

Written by  Shaminder   |  August 08th 2019 01:44 PM  |  Updated: August 08th 2019 01:44 PM

ਅਦਾਕਾਰਾ ਰੁਬੀਨਾ ਬਾਜਵਾ ਦਾ ਡਾਂਸ ਵੀਡੀਓ ਹੋ ਰਿਹਾ ਵਾਇਰਲ 

ਅਦਾਕਾਰਾ ਰੁਬੀਨਾ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਉਹ ਇੱਕ ਗੀਤ 'ਤੇ ਪਰਫਾਰਮ ਕਰਦੇ ਹੋਏ ਨਜ਼ਰ ਆ ਰਹੇ ਹਨ । ਰੁਬੀਨਾ ਦੇ ਡਾਂਸ ਦਾ ਇਹ ਵੀਡੀਓ ਉਨ੍ਹਾਂ ਦੀ ਕਿਸੇ ਫ਼ਿਲਮ ਦਾ ਲੱਗ ਰਿਹਾ ਹੈ ਪਰ ਉਨ੍ਹਾਂ ਨੇ ਇਸ ਵੀਡੀਓ ਬਾਰੇ ਕੋਈ ਵੀ ਖੁਲਾਸਾ ਨਹੀਂ ਕੀਤਾ । ਇਸ ਵੀਡੀਓ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਦਰਸ਼ਕ ਉਨ੍ਹਾਂ ਦੇ ਇਸ ਵੀਡੀਓ 'ਤੇ ਲਗਾਤਾਰ ਕਮੈਂਟ ਕਰ ਰਹੇ ਹਨ ।

ਹੋਰ ਵੇਖੋ :ਅਖਿਲ ਤੇ ਰੁਬੀਨਾ ਬਾਜਵਾ ਦੀ ਫ਼ਿਲਮ ‘ਤੇਰੀ ਮੇਰੀ ਗੱਲ ਬਣ ਗਈ’ ਦੇ ਮਹੂਰਤ ‘ਤੇ ਪਹੁੰਚੀ ਬਾਲੀਵੁੱਡ ਅਦਾਕਾਰਾ ਜਯਾ ਪ੍ਰਦਾ

https://www.instagram.com/p/B02Ok9-h970/

ਰੁਬੀਨਾ ਬਾਜਵਾ ਨੇ ਇਸ ਤੋਂ ਪਹਿਲਾਂ 'ਲਾਈਏ ਜੇ ਯਾਰੀਆਂ' ਫ਼ਿਲਮ 'ਚ ਕੰਮ ਕੀਤਾ ਸੀ ਇਸ ਫ਼ਿਲਮ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ਅਤੇ ਇਸ ਤੋਂ ਬਾਅਦ ਸਮਾਜਿਕ ਕੁਰੀਤੀ ਨੂੰ ਦਰਸਾਉਂਦੀ ਇੱਕ ਫ਼ਿਲਮ ਉਨ੍ਹਾਂ ਨੇ ਕੀਤੀ ਸੀ 'ਮੁੰਡਾ ਹੀ ਚਾਹੀਦਾ' ਜਿਸ 'ਚ ਉਨ੍ਹਾਂ ਦੇ ਅਪੋਜਿਟ ਹਰੀਸ਼ ਵਰਮਾ ਸਨ ।

https://www.instagram.com/p/B0vJTG3h5HN/

ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਪਸੰਦ ਕੀਤਾ ਗਿਆ ਸੀ । ਰੁਬੀਨਾ ਬਾਜਵਾ ਹੁਣ ਪਾਲੀਵੁੱਡ ਕਾਫੀ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਫ਼ਿਲਮਾਂ 'ਚ ਕੰਮ ਕਰ ਰਹੇ ਹਨ । ਉਨ੍ਹਾਂ ਦੀ ਇੱਕ ਹੋਰ ਫ਼ਿਲਮ ਆ ਰਹੀ ਹੈ 'ਤੇਰੀ ਮੇਰੀ ਗੱਲ ਬਣ ਗਈ' ਇਸ 'ਚ ਉਨ੍ਹਾਂ ਦੇ ਨਾਲ ਨਿਖਿਲ ਹੋਣਗੇ ।ਇਸ ਦੇ ਨਾਲ ਹੀ ਰੌਸ਼ਨ ਪ੍ਰਿੰਸ ਨਾਲ ਨਾਨਕਾ ਮੇਲ 'ਚ ਵੀ ਉਹ ਨਜ਼ਰ ਆਉਣਗੇ ।

https://www.instagram.com/p/B0tHqE-hUl0/

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network