Advertisment

ਰੁਬੀਨਾ ਬਾਜਵਾ ਨੇ ‘ਪੰਜਾਬ’ ਦੇ ਭਲੇ ਲਈ ਲੋਕਾਂ ਨੂੰ ਕੀਤੀ ਇਹ ਅਪੀਲ, ਕੀਤਾ ਵੱਡਾ ਐਲਾਨ

author-image
By Rupinder Kaler
New Update
ਰੁਬੀਨਾ ਬਾਜਵਾ ਨੇ ‘ਪੰਜਾਬ’ ਦੇ ਭਲੇ ਲਈ ਲੋਕਾਂ ਨੂੰ ਕੀਤੀ ਇਹ ਅਪੀਲ, ਕੀਤਾ ਵੱਡਾ ਐਲਾਨ
Advertisment
ਕੋਰੋਨਾ ਵਾਇਰਸ ਮਹਾਂਮਾਰੀ ਕਰਕੇ ਪੂਰੀ ਦੁਨੀਆ ਮੁਸ਼ਕਿਲ ਦੀ ਘੜੀ ਵਿੱਚੋਂ ਗੁਜ਼ਰ ਰਹੀ ਹੈ ਤੇ ਕਈ ਦੇਸ਼ ਤਲਾਬੰਦੀ ਦਾ ਸਾਹਮਣੇ ਕਰ ਰਹੇ ਹਨ । ਬਹੁਤ ਸਾਰੇ ਲੋਕ ਇਸ ਬਿਮਾਰੀ ਨਾਲ ਜੂਝ ਰਹੇ ਹਨ । ਇਸ ਸਭ ਦੇ ਚਲਦੇ ਅਦਾਕਾਰਾ ਰੁਬੀਨਾ ਬਾਜਵਾ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ’ਤੇ ਸ਼ੇਅਰ ਕੀਤਾ ਹੈ । ਇਸ ਵੀਡੀਓ ਵਿੱਚ ਰੁਬੀਨਾ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ’ਤੇ ਚਿੰਤਾ ਪ੍ਰਗਟਾ ਰਹੀ ਹੈ । https://www.instagram.com/p/B-8urCNhN0O/?utm_source=ig_embed ਵੀਡੀਓ ਵਿੱਚ ਸਭ ਤੋਂ ਪਹਿਲਾਂ ਉਹ ਪੰਜਾਬ ਦੇ ਲੋਕਾਂ ਨੂੰ ਵਿਸਾਖੀ ਦੀ ਵਧਾਈ ਦਿੰਦੀ ਹੈ ਤੇ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਬਾਰੇ ਦੱਸਦੀ ਹੈ । ਇਸ ਦੇ ਨਾਲ ਹੀ ਉਹ ਦੱਸਦੀ ਹੈ ਕਿ ਗੁਰਬੱਖਸ਼ ਚਾਹਲ ਦੀ ਫਾਊਂਡੇਸ਼ਨ ਕੋਵਿਡ-19 ਰਾਹਤ ਫੰਡ ਲਈ ਕੰਮ ਕਰ ਰਹੀ ਹੈ । ਇਹ ਸੰਸਥਾ ਹਸਪਤਾਲਾਂ ਵਿੱਚ ਟੈਸਟ ਕਿੱਟ ਤੇ ਹੋਰ ਮੈਡੀਕਲ ਉਪਕਰਣ ਵੰਡ ਰਹੀ ਹੈ । https://www.instagram.com/p/B-8rWTnhjuV/ ਇਸ ਦੇ ਨਾਲ ਹੀ ਰੁਬੀਨਾ ਆਪਣੇ ਪ੍ਰਸ਼ੰਸਕਾਂ ਨੂੰ ਵੀ ਦਾਨ ਕਰਨ ਦੀ ਅਪੀਲ ਕਰ ਰਹੀ ਹੈ ਤੇ ਕਹਿ ਰਹੀ ਹੈ ਕਿ ਉਹਨਾਂ ਦਾ ਦਾਨ ਕੀਤਾ ਪੈਸਾ ਚੰਗੇ ਕੰਮ ਤੇ ਲਗਾਇਆ ਜਾਵੇਗਾ । ਇਸ ਤੋਂ ਪਹਿਲਾਂ ਫਾਉਂਡੇਸ਼ਨ ਨੇ ਕੋਰੋਨਾ ਵਾਇਰਸ ਨੂੰ ਰੋਕਣ ਲਈ ਹਾਂਗਕਾਂਗ ਨੂੰ ਕਈ ਮਾਸਕ ਭੇਜੇ ਹਨ । ਰੁਬੀਨਾ ਬਾਜਵਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਰੁਬੀਨਾ ‘ਪਰੋਣਿਆਂ ਨੂੰ ਦਫਾ ਕਰੋ’, ‘ਗੁੱਡ ਲੱਕ ਜ ੱਟਾ’, ‘ਬਿਊਟੀਫੁੱਲ ਬਿੱਲੋ’, ‘ਤੇਰੀ ਮੇਰੀ ਗੱਲ ਬਣ ਗਈ’ ਵਿੱਚ ਨਜ਼ਰ ਆਉਣ ਵਾਲੀ ਹੈ । https://www.instagram.com/p/B-7DSwFBKmc/
Advertisment

Stay updated with the latest news headlines.

Follow us:
Advertisment
Advertisment
Latest Stories
Advertisment