ਰੁਬੀਨਾ ਬਾਜਵਾ ਨੇ ਮਾਂ ਦੇ ਜਨਮਦਿਨ 'ਤੇ ਸਾਂਝੀ ਕੀਤੀ ਭਾਵੁਕ ਪੋਸਟ, ਹਮੇਸ਼ਾ ਸਾਥ ਦੇਣ ਲਈ ਕੀਤਾ ਧੰਨਵਾਦ

Written by  Aaseen Khan   |  September 26th 2019 12:52 PM  |  Updated: September 26th 2019 12:52 PM

ਰੁਬੀਨਾ ਬਾਜਵਾ ਨੇ ਮਾਂ ਦੇ ਜਨਮਦਿਨ 'ਤੇ ਸਾਂਝੀ ਕੀਤੀ ਭਾਵੁਕ ਪੋਸਟ, ਹਮੇਸ਼ਾ ਸਾਥ ਦੇਣ ਲਈ ਕੀਤਾ ਧੰਨਵਾਦ

ਬਾਜਵਾ ਭੈਣਾਂ ਨੂੰ ਅੱਜ ਕੌਣ ਨਹੀਂ ਜਾਣਦਾ ਜਿੰਨ੍ਹਾਂ ਦਾ ਪੰਜਾਬੀ ਇੰਡਸਟਰੀ 'ਚ ਸਿੱਕਾ ਚੱਲਦਾ ਹੈ। ਖ਼ਾਸ ਕਰਕੇ ਨੀਰੂ ਬਾਜਵਾ ਦੀ ਪੰਜਾਬੀ ਸਿਨੇਮਾ ਨੂੰ ਵੱਡੀ ਦੇਣ ਹੈ। ਉੱਥੇ ਹੀ ਨੀਰੂ ਬਾਜਵਾ ਦੀ ਭੈਣ ਰੁਬੀਨਾ ਬਾਜਵਾ ਵੀ ਫ਼ਿਲਮਾਂ 'ਚ ਚੰਗਾ ਕੰਮ ਕਰ ਰਹੀ ਹੈ ਤੇ ਆਪਣੇ ਪਰਿਵਾਰ ਦਾ ਨਾਮ ਚਮਕਾ ਰਹੀ ਹੈ। ਬਾਜਵਾ ਭੈਣਾਂ ਨੂੰ ਜਨਮ ਦੇਣ ਵਾਲੀ ਮਾਂ ਸੁਰਿੰਦਰ ਬਾਜਵਾ ਦਾ ਅੱਜ ਜਨਮਦਿਨ ਹੈ ਅਤੇ ਰੁਬੀਨਾ ਬਾਜਵਾ ਨੇ ਆਪਣੀ ਮਾਂ ਦੇ ਜਨਮਦਿਨ 'ਤੇ ਮਾਂ ਦੀ ਪੁਰਾਣੀ ਤਸਵੀਰ ਸਾਂਝੀ ਕਰ ਭਾਵੁਕ ਪੋਸਟ ਸੋਸ਼ਲ ਮੀਡੀਆ 'ਤੇ ਪਾਈ ਹੈ।

ਰੁਬੀਨਾ ਬਾਜਵਾ ਨੇ ਲਿਖਿਆ,''ਜਨਮਦਿਨ ਦੀਆਂ ਮੁਬਾਰਕਾਂ ਮਾਂ ! ਤੁਸੀਂ ਸਭ ਤੋਂ ਪਹਿਲਾਂ ਹੋ, ਤੁਸੀਂ ਬਹੁਤ ਮਜ਼ਬੂਤ, ਖੂਬਸੂਰਤ, ਸਮਝਦਾਰ ਅਤੇ ਬਹੁਤ ਭੋਲੇ ਮਹਿਲਾ ਹੋ। ਉਸ ਸਭ ਲਈ ਬਹੁਤ ਧੰਨਵਾਦ ਜੋ ਵੀ ਤੁਸੀਂ ਮੇਰੇ ਲਈ ਕੀਤਾ ਹੈ। ਮੈਨੂੰ ਬਿਨਾਂ ਸ਼ਰਤ ਪਿਆਰ ਅਤੇ ਹਮੇਸ਼ਾ ਮੇਰਾ ਪੱਖ ਤੇ ਜਦੋਂ ਵੀ ਸਭ ਤੋਂ ਵੱਧ ਜ਼ਰੂਰਤ ਪਈ ਮੇਰੇ ਹੱਥ ਫੜ੍ਹਨ ਲਈ ਧੰਨਵਾਦ। ਤੁਸੀਂ ਮੇਰੇ ਲਈ ਬਹੁਤ ਖ਼ਾਸ ਹੋ ਮਾਂ, ਮੈਂ ਦਿਲ ਤੋਂ ਤੁਹਾਨੂੰ ਪਿਆਰ ਕਰਦੀ ਹਾਂ। ਜਨਮਦਿਨ ਦੀਆਂ ਵਧਾਈਆਂ ਮੇਰੀ ਖੂਬਸੂਰਤ ਮਾਂ''।

ਹੋਰ ਵੇਖੋ : ਅੱਖਾਂ ਭਰ ਆਉਣਗੀਆਂ ਗੈਰੀ ਸੰਧੂ ਤੇ ਉਹਨਾਂ ਦੀ ਮਾਂ ਅਵਤਾਰ ਕੌਰ ਦੀ ਇਹ ਵੀਡੀਓ ਦੇਖ

 

View this post on Instagram

 

Mommy n me❤️

A post shared by Neeru Bajwa (@neerubajwa) on

ਇਸ ਪਿਆਰੇ ਸੰਦੇਸ਼ ਤੋਂ ਜ਼ਾਹਿਰ ਹੈ ਰੁਬੀਨਾ ਬਾਜਵਾ ਨੂੰ ਮਾਂ ਨਾਲ ਬਹੁਤ ਮੋਹ ਹੈ। ਉਹਨਾਂ ਦੇ ਫੈਨਸ ਵੱਲੋਂ ਵੀ ਸੁਰਿੰਦਰ ਬਾਜਵਾ ਯਾਨੀ ਬਾਜਵਾ ਭੈਣਾਂ ਦੀ ਮਾਂ ਨੂੰ ਜਨਮਦਿਨ ਦੀਆਂ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਹਨ। ਵਰਕ ਫਰੰਟ ਦੀ ਗੱਲ ਕਰੀਏ ਤਾਂ ਬਹੁਤ ਜਲਦ ਰੁਬੀਨਾ ਬਾਜਵਾ ਰੌਸ਼ਨ ਪ੍ਰਿੰਸ ਨਾਲ ਲਾਵਾਂ ਫੇਰੇ ਫ਼ਿਲਮ ਤੋਂ ਬਾਅਦ ਨਾਨਕਾ ਮੇਲ 'ਚ ਸਕਰੀਨ ਸਾਂਝੀ ਕਰਦੀ ਹੋਈ ਨਜ਼ਰ ਆਉਣ ਵਾਲੀ ਹੈ। ਨਾਨਕਾ ਮੇਲ 15 ਨਵੰਬਰ ਨੂੰ ਵੱਡੇ ਪਰਦੇ 'ਤੇ ਦੇਖਣ ਨੂੰ ਮਿਲੇਗੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network