ਰੁਬੀਨਾ ਬਾਜਵਾ ਨੇ ਆਪਣੇ ਬੁਆਏ ਫ੍ਰੈਂਡ ਗੁਰਬਖਸ਼ ਚਾਹਲ ਦੇ ਜਨਮ ਦਿਨ ‘ਤੇ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ, ਇਸ ਤਰ੍ਹਾਂ ਕੀਤਾ ਬਰਥਡੇ ਵਿਸ਼

Written by  Shaminder   |  July 17th 2020 02:28 PM  |  Updated: July 17th 2020 02:29 PM

ਰੁਬੀਨਾ ਬਾਜਵਾ ਨੇ ਆਪਣੇ ਬੁਆਏ ਫ੍ਰੈਂਡ ਗੁਰਬਖਸ਼ ਚਾਹਲ ਦੇ ਜਨਮ ਦਿਨ ‘ਤੇ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ, ਇਸ ਤਰ੍ਹਾਂ ਕੀਤਾ ਬਰਥਡੇ ਵਿਸ਼

ਅਦਾਕਾਰਾ ਰੁਬੀਨਾ ਬਾਜਵਾ ਨੇ ਆਪਣੇ ਬੁਆਏ ਫ੍ਰੈਂਡ ਗੁਰਬਖਸ਼ ਚਾਹਲ ਦੇ ਜਨਮ ਦਿਨ ‘ਤੇ ਬਹੁਤ ਹੀ ਪਿਆਰੀ ਜਿਹੀ ਵੀਡੀਓ ਸਾਂਝੀ ਕਰਦਿਆਂ ਹੋਇਆਂ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਰੁਬੀਨਾ ਬਾਜਵਾ  ਦੀਆਂ ਵੱਖ-ਵੱਖ ਤਸਵੀਰਾਂ ਨਜ਼ਰ ਆ ਰਹੀਆਂ ਨੇ ।

https://www.instagram.com/p/CCtYiHfBYGT/

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਰੁਬੀਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਹੈਪੀ ਬਰਥਡੇ ਗੁਰਬਖਸ਼!! ਹਰ ਦਿਨ ਜਸ਼ਨ ਮਨਾਓ, ਤੁਸੀਂ ਜ਼ਿੰਦਗੀ ਨੂੰ ਸੰਪੂਰਨ ਬਣਾਉਂਦੇ ਹੋ। ਮੇਰੇ ਲਈ ਤੁਸੀਂ ਬਹੁਤ ਹੀ ਸਪੈਸ਼ਲ ਹੋ, ਹਮੇਸ਼ਾ ਦਿਆਲੂ ਬਣੇ ਰਹੋ।ਇਹ ਸਮਾਂ ਸਾਡੇ ਸਟਾਈਲ ‘ਚ ਪਾਰਟੀ ਕਰਨ ਦਾ ਹੈ।

https://www.instagram.com/p/CCsIfvmBvD4/

ਮੈਂ ਤੁਹਾਨੂੰ ਪਿਆਰ ਕਰਦੀ ਹਾਂ’। ਨੀਰੂ ਬਾਜਵਾ ਨੇ ਵੀ ਗੁਰਬਖਸ਼ ਚਾਹਲ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ । ਇਸ ਦੇ ਨਾਲ ਹੀ ਰੁਬੀਨਾ ਬਾਜਵਾ ਦੇ ਫੈਨਸ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਨੇ ਅਤੇ ਕਮੈਂਟਸ ਕਰ ਰਹੇ ਨੇ ।

https://www.instagram.com/p/CBiVR1Nhy8O/

ਦੱਸ ਦਈਏ ਕਿ ਦੋਵਾਂ ਦੀ ਬਹੁਤ ਹੀ ਵਧੀਆ ਬਾਂਡਿੰਗ ਹੈ ਪਿੱਛੇ ਜਿਹੇ ਦੋਨਾਂ ਨੇ ਇੱਕਠਿਆਂ ਛੁੱਟੀਆਂ ਬਿਤਾਈਆਂ ਸਨ । ਜਿਸ ਦੀਆਂ ਤਸਵੀਰਾਂ ਰੁਬੀਨਾ ਨੇ ਆਪਣੇ ਇੰਸਟਾਗ੍ਰਾਮ ‘ਤੇ ਸਾਂਝੀਆਂ ਕੀਤੀਆਂ ਸਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network