ਰੁਬੀਨਾ ਦਿਲੈਕ ਨੇ ਪਿੰਡ 'ਚ ਮਾਂ ਨਾਲ ਬੈਠ ਕੇ ਚੁੱਲ੍ਹੇ 'ਤੇ ਬਣਾਇਆ ਖਾਣਾ, ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਅਦਾਕਾਰਾ ਦਾ ਇਹ ਦੇਸੀ ਅੰਦਾਜ਼

written by Lajwinder kaur | November 02, 2021 10:40am

'ਬਿੱਗ ਬੌਸ 14' ਦੀ ਜੇਤੂ ਅਤੇ ਟੀਵੀ ਅਦਾਕਾਰਾ ਰੁਬੀਨਾ ਦਿਲੈਕ (Rubina Dilaik) ਇਸ ਸਮੇਂ ਆਪਣੇ ਪਿੰਡ 'ਚ ਹੈ ਅਤੇ ਹਿਮਾਚਲ ਦੀਆਂ ਵਾਦੀਆਂ ਦਾ ਆਨੰਦ ਮਾਣ ਰਹੀ ਹੈ। ਰੁਬੀਨਾ ਦਿਲੈਕ ਦਾ ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਿਹਾ ਹੈ। ਇਸ ਵੀਡੀਓ 'ਚ ਉਹ ਆਪਣੀ ਮਾਂ ਨਾਲ ਘਰ ਦੇ ਬਣੇ ਚੁੱਲ੍ਹੇ 'ਤੇ ਪਰਾਂਠੇ ਬਣਾਉਂਦੀ ਨਜ਼ਰ ਆ ਰਹੀ ਹੈ। ਆਪਣੇ ਘਰ ਦੀ ਰਸੋਈ ਦਾ ਇਹ ਵੀਡੀਓ ਰੁਬੀਨਾ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ।

Rubina Dilaik

ਹੋਰ ਪੜ੍ਹੋ : ਗਾਇਕਾ ਮਿਸ ਪੂਜਾ ਬਣੀ ਮਾਂ, ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਪਰਿਵਾਰ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਵਧਾਈ ਵਾਲੇ ਮੈਸੇਜਾਂ ਦਾ ਲੱਗਿਆ ਤਾਂਤਾ

ਰੁਬੀਨਾ ਇਸ ਸਮੇਂ ਮਾਇਆ ਨਗਰੀ ਦੇ ਸ਼ੌਰ ਸ਼ਰਾਬੇ ਤੋਂ ਦੂਰ ਦੂਰ ਪਹਾੜਾਂ ਵਿੱਚ ਆਪਣੇ ਪਰਿਵਾਰ ਨਾਲ ਛੁੱਟੀਆਂ ਦਾ ਅਨੰਦ ਮਨਾ ਰਹੀ ਹੈ। ਰੁਬੀਨਾ ਵੀ ਘਰ ਵਿੱਚ ਆਪਣੀ ਮਾਂ ਦੀ ਬਹੁਤ ਮਦਦ ਕਰਦੀ ਹੈ, ਜਿਸ ਦਾ ਨਜ਼ਾਰਾ ਇਸ ਵੀਡੀਓ ਵਿੱਚ ਸਾਫ਼ ਬਿਆਨ ਹੋ ਰਹੀ ਹੈ। ਰੁਬੀਨਾ ਘਰ ਦੀ ਰਸੋਈ ਵਿੱਚ ਬਣੇ ਚੁੱਲ੍ਹੇ ਕੋਲ ਨਜ਼ਰ ਆ ਰਹੀ ਹੈ , ਜਿਸ ‘ਚ ਇੱਕ ਪਾਸੇ ਮਾਂ ਬੈਠੀ ਦਿਖਾਈ ਦਿੰਦੀ ਹੈ ।

ਹੋਰ ਪੜ੍ਹੋ :  ਰੌਸ਼ਨ ਪ੍ਰਿੰਸ ਨੇ ਆਪਣੀ ਧੀ ਗੋਪਿਕਾ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਪਾਈ ਪਿਆਰੀ ਜਿਹੀ ਪੋਸਟ, ਕਲਾਕਾਰ ਵੀ ਕਮੈਂਟ ਕਰਕੇ ਗੋਪਿਕਾ ਨੂੰ ਦੇ ਰਹੇ ਅਸੀਸਾਂ

rubina dilaik shared her cooking video with fans

ਵੀਡੀਓ 'ਚ ਦੇਖ ਸਕਦੇ ਹੋ ਰੁਬੀਨਾ ਦੀ ਮਾਂ ਆਲੂ ਦੇ ਪਰਾਂਠੇ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ, ਜਦੋਂਕਿ ਧੀ ਚੁੱਲ੍ਹੇ ਦੀ ਅੱਗ 'ਚ ਪਰਾਠਾ ਪਕਾਉਂਦੀ ਨਜ਼ਰ ਆ ਰਹੀ ਹੈ। ਰੁਬੀਨਾ ਦੇ ਇਸ ਵੀਡੀਓ 'ਤੇ ਪ੍ਰਸ਼ੰਸਕ ਵੱਖ-ਵੱਖ ਤਰ੍ਹਾਂ ਦੇ ਕਮੈਂਟ ਕਰ ਰਹੇ ਹਨ। ਕੁਝ ਪ੍ਰਸ਼ੰਸਕਾਂ ਨੇ ਇਸ ਨੂੰ 'ਪਹਾੜੀ ਸਵੈਗ' ਕਿਹਾ ਹੈ। ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਆਪਣੀ ਅਦਾਕਾਰਾ ਦਾ ਇਹ ਦੇਸੀ ਅੰਦਾਜ਼ ਕਾਫੀ ਜ਼ਿਆਦਾ ਪਸੰਦ ਆ ਰਿਹਾ ਹੈ। ਜੇ ਗੱਲ ਕਰੀਏ ਰੁਬੀਨਾ ਦੇ ਵਰਕ ਫਰੰਟ ਦੀ ਤਾਂ ਉਹ ਟੀਵੀ ਜਗਤ ਦੇ ਕਈ ਨਾਮੀ ਸੀਰੀਅਲਾਂ ਚ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੀ ਹੈ। ਹਾਲ ਹੀ ‘ਚ ਉਹ ਕਈ ਨਾਮੀ ਗਾਇਕਾਂ ਦੇ ਮਿਊਜ਼ਿਕ ਵੀਡੀਓਜ਼ ‘ਚ ਵੀ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਦੇ ਹੋਈ ਨਜ਼ਰ ਆ ਚੁੱਕੀ ਹੈ।

 

View this post on Instagram

 

A post shared by Rubina Dilaik (@rubinadilaik)

You may also like