ਗਾਇਕ ਲੱਕੀ ਅਲੀ ਦੀ ਮੌਤ ਦੀ ਅਫਵਾਹ, ਲੱਕੀ ਦੀ ਦੋਸਤ ਨਫੀਸਾ ਅਲੀ ਨੇ ਕਿਹਾ ਗਾਇਕ ਪੂਰੀ ਤਰ੍ਹਾਂ ਹੈ ਤੰਦਰੁਸਤ

written by Shaminder | May 05, 2021

ਕੋਰੋਨਾ ਵਾਇਰਸ ਦੇ ਮਾਮਲੇ ਦੇਸ਼ ਭਰ ‘ਚ ਵੱਧਦੇ ਜਾ ਰਹੇ ਹਨ । ਹੁਣ ਤੱਕ ਇਸ ਵਾਇਰਸ ਦੇ ਨਾਲ ਵੱਡੀ ਗਿਣਤੀ ‘ਚ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂਕਿ ਇਸ ਵਾਇਰਸ ਦੇ ਨਾਲ ਪੀੜਤ ਲੋਕਾਂ ਦੀ ਗਿਣਤੀ ਵੀ ਲਗਾਤਾਰ ਵੱਧਦੀ ਜਾ ਰਹੀ ਹੈ । ਇਸੇ ਦੌਰਾਨ ਕਈ ਕਲਾਕਾਰਾਂ ਦੀ ਮੌਤ ਦੀਆਂ ਖ਼ਬਰਾਂ ਵੀ ਵਾਇਰਲ ਹੋ ਰਹੀਆਂ ਹਨ ।

lucky ali image From Lucky Ali's Instagram

ਹੋਰ ਪੜ੍ਹੋ : ਪੰਜਾਬੀ ਅਦਾਕਾਰ ਸੁਖਜਿੰਦਰ ਸ਼ੇਰਾ ਦਾ ਹੋਇਆ ਦਿਹਾਂਤ  

lucky ali Image From Lucky Ali's Instagram

ਹੁਣ 90 ਦੇ ਦਹਾਕੇ ‘ਚ ਮਸ਼ਹੂਰ ਗਾਇਕ ਰਹੇ ਲੱਕੀ ਅਲੀ ਦੀ ਮੌਤ ਦੀ ਅਫਵਾਹ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ।ਇਸ ਅਫਵਾਹ ਤੋਂ ਬਾਅਦ ਉਨ੍ਹਾਂ ਦੀ ਦੋਸਤ ਨਫੀਸਾ ਅਲੀ ਨੇ ਇਸ ਖਬਰ ਦਾ ਖੰਡਨ ਕੀਤਾ ਹੈ । ਨਫੀਸਾ ਅਲੀ ਨੇ
ਇੱਕ ਟਵੀਟ ਕੀਤਾ ਕਿ ‘ਲੱਕੀ ਅਲੀ ਦੀ ਮੌਤ ਮਹਿਜ਼ ਅਫਵਾਹ ਹੈ ਅਤੇ ਉਹ ਪੂਰੀ ਤਰ੍ਹਾਂ ਠੀਕ ਹੈ ਅਤੇ ਅੱਜ ਦੁਪਹਿਰ ਨੂੰ ਮੇਰੇ ਨਾਲ ਚੈਟ ਕਰ ਰਿਹਾ ਸੀ ।

Nafisa Ali

ਉਹ ਆਪਣੇ ਪਰਿਵਾਰ ਦੇ ਨਾਲ ਆਪਣੇ ਫਾਰਮ ‘ਤੇ ਹਨ ।ਉਨ੍ਹਾਂ ਨੂੰ ਕੋਵਿਡ ਨਹੀਂ ਹੈ ਅਤੇ ਉਹ ਪੂਰੀ ਤਰ੍ਹਾਂ ਤੰਦਰੁਸਤ ਨੇ । ਨਫੀਸਾ ਦਾ ਇਹ ਟਵੀਟ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ।

 

You may also like