ਮੀਨਾਕਸ਼ੀ ਸ਼ੇਸ਼ਾਧਰੀ ਦੇ ਦਿਹਾਂਤ ਦੀ ਉੱਡੀ ਅਫਵਾਹ, ਅਭਿਨੇਤਰੀ ਨੇ ਆਪਣੀ ਨਵੀਂ ਤਸਵੀਰ ਸਾਂਝੀ ਕੀਤੀ ਅਤੇ ਸਾਬਤ ਕੀਤਾ ਕਿ ਉਹ ਸਹੀ ਸਲਾਮਤ ਹੈ

written by Shaminder | May 04, 2021

ਦੇਸ਼ ਭਰ ‘ਚ ਕੋਰੋਨਾ ਵਾਇਰਸ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ । ਇਸ ਵਾਇਰਸ ਦੇ ਨਾਲ ਹੁਣ ਤੱਕ ਕਈ ਲੋਕ ਆਪਣੀ ਜਾਨ ਗੁਆ ਚੁੱਕੇ ਹਨ । ਜਦੋਂਕਿ ਲੱਖਾਂ ਲੋਕ ਇਸ ਵਾਇਰਸ ਦੇ ਨਾਲ ਪੀੜਤ ਹਨ । ਕੋਰੋਨਾ ਦੇ ਕਾਰਨ ਹੁਣ ਤੱਕ ਕਈ ਸੈਲੀਬ੍ਰੇਟੀਜ਼ ਵੀ ਆਪਣੀ ਜਾਨ ਗੁਆ ਚੁੱਕੇ ਹਨ ।ਇਸ ਦਰਮਿਆਨ ਮੀਨਾਕਸ਼ੀ ਸ਼ੇਸ਼ਾਧਰੀ ਦੇ ਦਿਹਾਂਤ ਦੀ ਅਫਵਾਹ ਨੇ ਉਸ ਦੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ।

meenakashi sheshadhri Image From meenakashi sheshadhri;s Instagram

ਹੋਰ ਪੜ੍ਹੋ : ਕੌਰ ਬੀ ਨਵੇਂ ਘਰ ‘ਚ ਸ਼ਿਫਟ, ਪ੍ਰਮਾਤਮਾ ਦਾ ਕੀਤਾ ਸ਼ੁਕਰਾਨਾ 

Meenakashi Image From meenakashi sheshadhri;s Instagram

ਪਰ ਅਦਾਕਾਰਾ ਨੇ ਆਪਣੀ ਇੱਕ ਨਵੀਂ ਤਸਵੀਰ ਸਾਂਝੀ ਕਰਕੇ ਇਹ  ਸ਼ਾਬਿਤ ਕਰ ਦਿੱਤਾ ਕਿ ਅਜਿਹਾ ਕੁਝ ਨਹੀਂ ਹੋਇਆ ਅਤੇ ਉਹ ਸਹੀ ਸਲਾਮਤ ਹਨ ।

Meenakashi Image From meenakashi sheshadhri;s Instagram

ਉਸ ਦੇ ਚਿਹਰੇ ‘ਤੇ ਉਮਰ ਦਾ ਅਸਰ ਤਾਂ ਦਿਖ ਰਿਹਾ ਸੀ, ਪਰ ਉਸ ਦੀ ਫਿਟਨੈੱਸ ਉਵੇਂ ਹੀ ਬਰਕਰਾਰ ਹੈ । ਇਸ ਤਸਵੀਰ ‘ਚ ਮੀਨਾਕਸ਼ੀ ਨੇ ਰੈੱਡ ਕਲਰ ਦਾ ਕੁੜਤਾ ਪਾਇਆ ਹੋਇਆ ਹੈ ।

 

View this post on Instagram

 

A post shared by FilmiFever (@filmifever)

ਮੀਨਾਕਸ਼ੀ ਸ਼ੇਸ਼ਾਧਰੀ ਨੇ 80 ਅਤੇ ਨੱਬੇ ਦੇ ਦਹਾਕੇ ‘ਚ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ।ਇਸ ਤੋਂ ਇਲਾਵਾ ਫ਼ਿਲਮੀ ਫੀਵਰ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਮੀਨਾਕਸ਼ੀ ਸ਼ੇਸ਼ਾਧਰੀ ਬਿਲਕੁਲ ਫਿੱਟ ਹੈ ।

You may also like