ਵਿੱਕੀ ਕੌਸ਼ਲ ਅਤੇ ਕੈਟਰੀਨਾ ਦੀ ਮੰਗਣੀ ਦੀਆਂ ਅਫਵਾਹਾਂ ਤੋਂ ਬਾਅਦ ਸੋਸ਼ਲ ਮੀਡੀਆ ਤੇ ਬਣਾਇਆ ਜਾ ਰਿਹਾ ਹੈ ਮਜ਼ਾਕ, ਤੁਹਾਡਾ ਵੀ ਨਿਕਲ ਜਾਵੇਗਾ ਹਾਸਾ

written by Rupinder Kaler | August 20, 2021

ਵਿੱਕੀ ਕੌਸ਼ਲ (Vicky Kaushal) ਅਤੇ ਕੈਟਰੀਨਾ (Katrina Kaif) ਦੀ ਮੰਗਣੀ ਦੀਆਂ ਖਬਰਾਂ ਹਰ ਪਾਸੇ ਵਾਇਰਲ ਹੋ ਰਹੀਆਂ ਹਨ । ਇਹ ਖ਼ਬਰਾਂ ਨੂੰ ਲੈ ਕੇ ਇਸ ਜੋੜੀ ਦੇ ਫੈਨਸ ਕਾਫੀ ਖੁਸ਼ ਹੋ ਰਹੇ ਸਨ । ਪਰ ਇਸ ਸਭ ਦੇ ਚਲਦੇ ਕੈਟਰੀਨਾ (Katrina Kaif) ਨੇ ਬਿਆਨ ਦਿੱਤਾ ਹੈ ਕਿ ਇਹ ਖ਼ਬਰਾਂ ਝੂਠੀਆਂ ਹਨ ।ਇਹ ਖਬਰ ਸਿਰਫ ਇੱਕ ਅਫਵਾਹ ਹੈ, ਇਸ ਖਬਰ ਵਿੱਚ ਕੋਈ ਸੱਚਾਈ ਨਹੀਂ ਹੈ। ਕੈਟਰੀਨਾ (Katrina Kaif) ਕੈਫ ਦੀ ਟੀਮ ਨੇ ਫੋਟੋਗ੍ਰਾਫਰ ਵਿਰਲ ਭਯਾਨੀ ਨੂੰ ਫੋਨ ਕੀਤਾ ਅਤੇ ਇਸ ਖਬਰ ਨੂੰ ਗਲਤ ਦੱਸਿਆ।

ਹੋਰ ਪੜ੍ਹੋ :

ਅਦਾਕਾਰ ਧੀਰਜ ਕੁਮਾਰ ਨੇ ਆਪਣੀ ਨਵੀਂ ਫ਼ਿਲਮ ਦਾ ਕੀਤਾ ਐਲਾਨ, ਇਸ ਫ਼ਿਲਮ ਵਿੱਚ ਆਉਣਗੇ ਨਜ਼ਰ

ਇਸ ਦੇ ਨਾਲ ਹੀ ਕੈਟਰੀਨਾ (Katrina Kaif) ਦੀ ਟੀਮ ਤੋਂ ਬਾਅਦ ਵਿੱਕੀ ਕੌਸ਼ਲ (Vicky Kaushal)  ਦੇ ਪਿਤਾ ਨੇ ਵੀ ਇਸ ਖਬਰ ‘ਤੇ ਚੁੱਪੀ ਤੋੜੀ ਹੈ। ਫਿਲਮ ਬੀਟ ਨਾਲ ਗੱਲਬਾਤ ਵਿੱਚ, ਅਭਿਨੇਤਾ ਦੇ ਪਿਤਾ ਨੇ ਇਸ ਖ਼ਬਰ ਦਾ ਖੰਡਨ ਕੀਤਾ ਅਤੇ ਕਿਹਾ, ‘ਇਹ ਸੱਚ ਨਹੀਂ ਹੈ।’

ਪਰ ਸੋਸ਼ਲ ਮੀਡੀਆ 'ਤੇ ਇਨ੍ਹਾਂ ਦੋਨਾਂ ਦੇ ਮੀਮਜ਼ ਕਾਫੀ ਵਾਇਰਲ ਹੋ ਰਹੇ ਹਨ । ਲੋਕ ਦੋਹਾਂ ਦਾ ਖੂਬ ਮਜ਼ਾਕ ਬਣਾ ਰਹੇ ਹਨ । ਤੁਹਾਨੂੰ ਦੱਸ ਦਈਏ ਕੀ ਕੈਟਰੀਨਾ ਟਾਈਗਰ 3 ਦੀ ਸ਼ੂਟਿੰਗ ਲਈ ਰੂਸ ਵਾਸਤੇ ਰਵਾਨਾ ਹੋਈ ਹੈ।

You may also like