
Urvashi Rautela's mom shares pic of hospital: ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਦੀ ਮਾਂ ਮੀਰਾ ਰੌਤੇਲਾ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਦੀ ਫੋਟੋ ਸ਼ੇਅਰ ਕੀਤੀ ਹੈ। ਮੀਰਾ ਰੌਤੇਲਾ ਨੇ ਇਸ ਪੋਸਟ ਦੇ ਕੈਪਸ਼ਨ 'ਚ ਲਿਖਿਆ- ਸਭ ਠੀਕ ਹੈ ਬੇਟਾ, ਚਿੰਤਾ ਨਾ ਕਰੋ। ਮੀਰਾ ਰੌਤੇਲਾ ਨੇ ਆਪਣੀ ਫੋਟੋ ਦੇ ਕੈਪਸ਼ਨ 'ਚ ਬੇਟੀ ਉਰਵਸ਼ੀ ਰੌਤੇਲਾ ਨੂੰ ਵੀ ਟੈਗ ਕੀਤਾ ਹੈ। ਹਾਲਾਂਕਿ ਉਨ੍ਹਾਂ ਦੀ ਇਸ ਪੋਸਟ 'ਤੇ ਲੋਕਾਂ ਨੇ ਉਨ੍ਹਾਂ ਨੂੰ ਟ੍ਰੋਲ ਕੀਤਾ ਹੈ। ਜਿਸ ਕਰਕੇ ਅਦਾਕਾਰਾ ਦੀ ਮੰਮੀ ਨੇ ਇਸ ਪੋਸਟ ਨੂੰ ਆਪਣੇ ਸੋਸ਼ਲ ਮੀਡੀਆ ਤੋਂ ਹਟਾ ਦਿੱਤਾ ਹੈ।
ਹੋਰ ਪੜ੍ਹੋ : ਜਸਬੀਰ ਜੱਸੀ ਨੇ ਖ਼ਾਸ ਸੁਨੇਹੇ ਨਾਲ ਸਾਂਝੀ ਕੀਤੀ ਕਪਿਲ ਸ਼ਰਮਾ ਤੇ ਗਿੰਨੀ ਚਤਰਥ ਨਾਲ ਇੱਕ ਪਿਆਰੀ ਜਿਹੀ ਤਸਵੀਰ

ਇਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ- ਇਹ ਗੱਲ ਕਾਲ ਜਾਂ ਵੀਡੀਓ ਕਾਲ ਕਰਕੇ ਵੀ ਦੱਸੀ ਜਾ ਸਕਦੀ ਸੀ। ਨਾਰਾਜ਼ਗੀ ਜ਼ਾਹਰ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ, 'ਕਿੰਨਾ ਬੇਸ਼ਰਮ ਪਰਿਵਾਰ ਹੈ। ਭੀਖ ਮੰਗ ਕੇ ਗੁਜ਼ਾਰਾ ਕਰਨ ਨਾਲੋਂ ਆਪਣੇ ਪ੍ਰਚਾਰ ਲਈ ਕਿਸੇ ਦੀ ਦੁਚਿੱਤੀ ਨੂੰ ਵਰਤਣਾ ਬਿਹਤਰ ਹੈ। ਕੁਝ ਸ਼ਰਮ ਕਰੋ।

ਕਈ ਲੋਕਾਂ ਨੇ ਕਮੈਂਟ ਕਰਕੇ ਆਪਣੀ ਨਾਰਾਜ਼ਗੀ ਜਤਾਈ ਹੈ ਅਤੇ ਉਰਵਸ਼ੀ ਰੌਤੇਲਾ ਅਤੇ ਉਸ ਦੀ ਮਾਂ ਨੂੰ ਅਜਿਹਾ ਕੰਮ ਨਾ ਕਰਨ ਲਈ ਕਿਹਾ ਹੈ। ਇੱਕ ਵਿਅਕਤੀ ਨੇ ਲਿਖਿਆ- ਸਾਨੂੰ ਅਜਿਹੀਆਂ ਮਸ਼ਹੂਰ ਹਸਤੀਆਂ ਨਹੀਂ ਚਾਹੀਦੀਆਂ। ਦੱਸ ਦੇਈਏ ਕਿ ਫੈਨਜ਼ ਲੰਬੇ ਸਮੇਂ ਤੋਂ ਉਰਵਸ਼ੀ ਰੌਤੇਲਾ ਅਤੇ ਰਿਸ਼ਭ ਪੰਤ ਨੂੰ ਜੋੜ ਰਹੇ ਹਨ। ਹਾਲਾਂਕਿ ਦੋਵਾਂ ਨੇ ਇਸ ਰਿਸ਼ਤੇ ਨੂੰ ਕਦੇ ਵੀ ਖੁੱਲ੍ਹ ਕੇ ਸਵੀਕਾਰ ਨਹੀਂ ਕੀਤਾ ਪਰ ਸੋਸ਼ਲ ਮੀਡੀਆ 'ਤੇ ਮੌਜੂਦ ਤਸਵੀਰਾਂ ਕੁਝ ਹੋਰ ਹੀ ਦੱਸਦੀਆਂ ਹਨ।

ਇਸ ਤੋਂ ਪਹਿਲਾਂ ਉਰਵਸ਼ੀ ਰੌਤੇਲਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ ਵਿੱਚ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਦੀ ਤਸਵੀਰ ਸਾਂਝੀ ਕੀਤੀ ਸੀ। ਜਿਸ ਤੋਂ ਬਾਅਦ ਹਰ ਕੋਈ ਦੋਚਿੱਤੀ ਵਿੱਚ ਪੈ ਗਿਆ ਸੀ ਕਿ ਉਰਵਸ਼ੀ ਰਿਸ਼ਭ ਨੂੰ ਮਿਲਕੇ ਆਈ ਹੈ ਜਾਂ ਫਿਰ ਇਹ ਜਾਣਬੁੱਝ ਕੇ ਇਵੇਂ ਦੀ ਤਸਵੀਰ ਸਾਂਝੀ ਕੀਤੀ ਹੈ।