Advertisment

'ਰੁਪਲ ਜੇ' ਦਾ ਨਵਾਂ ਗੀਤ ਕਰ ਰਿਹਾ ਹੈ ਸਭ ਨੂੰ ਭਾਵੁਕ, ਦੇਖੋ ਵੀਡੀਓ

author-image
By Lajwinder kaur
New Update
'ਰੁਪਲ ਜੇ' ਦਾ ਨਵਾਂ ਗੀਤ ਕਰ ਰਿਹਾ ਹੈ ਸਭ ਨੂੰ ਭਾਵੁਕ, ਦੇਖੋ ਵੀਡੀਓ
Advertisment
ਪੰਜਾਬੀ ਗਾਇਕੀ ਦੇ ਉੱਭਰਦੇ ਹੋਏ ਸਿਤਾਰੇ 'ਰੁਪਲ ਜੇ' ਆਪਣਾ ਨਵਾਂ ਗੀਤ ਟਰੂ ਲਵ ਲੈ ਕੇ ਸਰੋਤਿਆਂ ਦੇ ਰੂਬਰੂ ਹੋਏ ਨੇ। 'True Love' ਨੂੰ ਪੰਜਾਬੀ 'ਚ ਸੱਚਾ ਪਿਆਰ ਕਿਹਾ ਜਾਂਦਾ ਹੈ। ਇਸ ਗੀਤ ਨੂੰ ਬਹੁਤ ਸੋਹਣਾ ਗਾਇਆ ਹੈ ਤੇ ਗੀਤ ਦੀ ਵੀਡੀਓ ਨੂੰ ਵੀ ਸ਼ਾਨਦਾਰ ਬਣਾਇਆ ਗਿਆ ਹੈ। ਹੋਰ ਵੇਖੋ: ਸੱਜਣ ਅਦੀਬ ਮੁਟਿਆਰ ਦੀ ਕਿਹੜੀ ਕਿਹੜੀ ਆਦਵਾਂ ਗਿਣਵਾ ਰਹੇ ਨੇ ਇਹ ਗੀਤ ਸੈਂਡ ਸੌਂਗ ਹੈ ਤੇ ਵੀਡੀਓ ‘ਚ ਬਹੁਤ ਹੀ ਭਾਵੁਕ ਅੰਦਾਜ਼ ਨਾਲ ਗੀਤ ਦੇ ਬੋਲਾਂ ਨੂੰ ਅਦਾਕਾਰੀ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਗੀਤ ਦੇ ਬੋਲ ਗੋਰਾ ਗਿੱਦੜਬਾਹ ਨੇ ਕਲਮ ਬੱਧ ਕੀਤੇ ਨੇ ਤੇ ਮਿਊਜ਼ਿਕ SKB ਨੇ ਦਿੱਤਾ ਹੈ। ਰੁਪਲ ਜੇ ਨੇ ਟਰੂ ਲਵ ਗੀਤ ਨੂੰ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਤੇ ਇਸ ਚ ਉਹਨਾਂ ਦਾ ਸਾਥ ਨੀਤੂ ਭੱਲਾ ਨੇ ਦਿੱਤਾ ਹੈ। ਵੀਡੀਓ ‘ਚ ਅਦਾਕਾਰੀ ਦਿਲ ਬੁੱਟਰ ਤੇ ਭਾਵਨਾ ਘੁੰਮਣ ਨੇ ਕੀਤੀ ਹੈ। ਪੰਜਾਬੀ ਇੰਡਸਟਰੀ ਦੇ ਮਸ਼ਹੂਰ ਵੀਡੀਓ ਡਾਇਰੈਕਟਰ ਸੁੱਖ ਸੰਘੇੜਾ ਨੇ ਤਿਆਰ ਕੀਤੀ ਹੈ। ਇਸ ਗੀਤ ਨੂੰ ਸਾਗਾ ਹਿੱਟਸ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਸਰੋਤਿਆਂ ਵੱਲੋਂ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment