ਰੁਪਾਲੀ ਕਰ ਰਹੀ ਹੈ ਮੁੰਡਿਆਂ ਦੇ ਦਿਲ ਹੈਂਗ , ਦੇਖੋ ਵੀਡੀਓ

Written by  Aaseen Khan   |  December 28th 2018 05:34 PM  |  Updated: December 28th 2018 05:35 PM

ਰੁਪਾਲੀ ਕਰ ਰਹੀ ਹੈ ਮੁੰਡਿਆਂ ਦੇ ਦਿਲ ਹੈਂਗ , ਦੇਖੋ ਵੀਡੀਓ

ਰੁਪਾਲੀ ਕਰ ਰਹੀ ਹੈ ਮੁੰਡਿਆਂ ਦੇ ਦਿਲ ਹੈਂਗ , ਦੇਖੋ ਵੀਡੀਓ : ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਫੀਮੇਲ ਸਿੰਗਰਾਂ ਦਾ ਵੀ ਹੁਣ ਬੋਲ ਬਾਲਾ ਹੈ। ਪਹਿਲਾਂ ਦੇ ਸਮਿਆਂ 'ਚ ਜਿੱਥੇ ਡਿਊਟ ਗਾਣਿਆਂ ਲਈ ਹੀ ਫੀਮੇਲ ਆਵਾਜ਼ ਨੂੰ ਤਰਜੀਹ ਦਿੱਤੀ ਜਾਂਦੀ ਸੀ ,ਪਰ ਹੁਣ ਮਿਊਜ਼ਿਕ ਇੰਡਸਟਰੀ 'ਚ ਫੀਮੇਲ ਗਾਇਕ ਸਿੰਗਲ ਟ੍ਰੈਕਜ਼ ਕਰ ਰਹੇ ਹਨ , ਅਤੇ ਹਿੱਟ ਗਾਣੇ ਗਾ ਰਹੇ ਹਨ। ਦਰਸ਼ਕਾਂ ਵੱਲੋਂ ਵੀ ਫੀਮੇਲ ਸਿੰਗਰਾਂ ਨੂੰ ਪਿਆਰ ਦਿੱਤਾ ਜਾ ਰਿਹਾ ਹੈ। ਪੰਜਾਬ ਦੀ ਮਸ਼ਹੂਰ ਗਾਇਕਾ ਰੁਪਾਲੀ ਦਾ ਸਿੰਗਲ ਟਰੈਕ 'ਦਿਲ ਹੈਂਗ' ਰਿਲੀਜ਼ ਹੋ ਚੁੱਕਿਆ ਹੈ। ਰੁਪਾਲੀ ਵੱਲੋਂ ਗਾਇਆ ਇਹ ਗੀਤ ਬਹੁਤ ਹੀ ਸ਼ਾਨਦਾਰ ਹੈ। ਗੀਤ ਦੇ ਵੀਡੀਓ 'ਚ ਰੁਪਾਲੀ ਨੇ ਆਪਣੇ ਡਾਂਸ ਦੀਆਂ ਅਦਾਵਾਂ ਦਾ ਵੀ ਜਾਦੂ ਬਿਖੇਰਿਆ ਹੈ। ਗਾਣੇ ਦੇ ਬੋਲ ਦੀਪ ਨਗਰ ਵਾਲੇ ਨੇ ਲਿਖੇ ਹਨ। ਮਿਊਜ਼ਿਕ ਦੀ ਗੱਲ ਕਰੀਏ ਤਾਂ ਡੇਨਮਰ ਸਟੂਡਿਓ ਨੇ ਕੀਤਾ ਹੈ।

https://www.youtube.com/watch?v=UfSo42k73BE&feature=youtu.be

ਹੋਰ ਪੜ੍ਹੋ : ਬਿਲਾਲ ਸਈਦ ਅਤੇ ਨੇਹਾ ਕੱਕੜ ਦੇ ਇਸ ਗਾਣੇ ਨੇ ਇੰਟਰਨੈੱਟ ‘ਤੇ ਮਚਾਇਆ ਤਹਿਲਕਾ , ਦੇਖੋ ਵੀਡੀਓ

ਗੀਤ ਦਿਲ ਹੈਂਗ ਦਾ ਵੀਡੀਓ ਸੰਜੀਵ ਭਨੌਟ ਅਤੇ ਰਾਜੇਸ਼ ਬਾਵਾ ਵੱਲੋਂ ਬਣਾਇਆ ਗਿਆ ਹੈ। ਟੀ ਸੀਰੀਜ਼ ਦੇ ਲੇਬਲ ਨਾਲ ਗਾਣੇ ਨੂੰ ਮਾਰਕਿਟ 'ਚ ਉਤਾਰਿਆ ਗਿਆ ਹੈ। ਦਰਸ਼ਕਾਂ ਵੱਲੋਂ ਗਾਣੇ ਨੂੰ ਚੰਗਾ ਰਿਸਪਾਂਸ ਮਿਲ ਰਿਹਾ ਹੈ। ਪੰਜਾਬੀ ਗਾਣਿਆਂ ਨਾਲ ਅੱਜ ਪੂਰੀ ਦੁਨੀਆ ਨੱਚਣ ਲਈ ਮਜਬੂਰ ਹੋ ਰਹੀ ਹੈ। ਬਾਲੀਵੁਡ ਤੋਂ ਲੈ ਕੇ ਹਾਲੀਵੁਡ ਤੱਕ ਵੀ ਅੱਜ ਪੰਜਾਬੀ ਗਾਣਿਆਂ ਦੀ ਵਾਹ ਵਾਹ ਹੋ ਰਹੀ ਹੈ। ਪੰਜਾਬੀ ਮਿਊਜ਼ਿਕ ਦੀ ਅਜਿਹੀ ਚੜਤ ਪੰਜਾਬੀ ਸਿੰਗਰਾਂ ਅਤੇ ਮਿਊਜ਼ਿਕ ਡਾਇਰੈਕਟਰਾਂ ਕਰਕੇ ਹੀ ਹੈ ਜਿਹੜੇ ਦਿਨ ਰਾਤ ਮਿਹਨਤ ਕਰਕੇ ਗਾਣੇ ਬਣਾਉਂਦੇ ਹਨ। ਰੁਪਾਲੀ ਦਾ ਇਹ ਗੀਤ ਵੀ ਦਰਸ਼ਕਾਂ ਵੱਲੋਂ ਖਾਸਾ ਪਸੰਦ ਕੀਤਾ ਜਾ ਰਿਹਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network