'ਕੁਈਨ ਆਫ ਸਰਦਾਰ' ਦੇ ਰੰਗ 'ਚ ਰੰਗੀ ਹੋਈ ਹੈ ਰੁਪਿੰਦਰ ਹਾਂਡਾ 

written by Shaminder | October 18, 2018

ਰੁਪਿੰਦਰ ਹਾਂਡਾ ਬੇਰੁਖੀਆਂ ਦੀ ਕਾਮਯਾਬੀ ਤੋਂ ਬਾਅਦ ਜਲਦ ਹੀ ਲੈ ਕੇ ਆ ਰਹੇ ਨੇ ।'ਕੁਈਨ ਆਫ ਸਰਦਾਰ' ਰੁਪਿੰਦਰ ਹਾਂਡਾ ਨੇ ਇਸ ਗੀਤ ਦਾ ਪੋਸਟਰ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ । ਇਹ ਗੀਤ ਅਜੇ ਕਦੋਂ ਰਿਲੀਜ਼ ਹੋਵੇਗਾ ਇਸ ਦੇ ਬਾਰੇ ਤਾਂ ਰੁਪਿੰਦਰ ਹਾਂਡਾ ਨੇ ਅਜੇ ਕੋਈ ਖੁਲਾਸਾ ਨਹੀਂ ਕੀਤਾ । ਪਰ ਹਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇਹ ਜ਼ਰੂਰ ਲਿਖਿਆ ਕਿ ਅਗਲੇ ਹਫਤੇ ਤੁਹਾਡਾ ਇੰਤਜ਼ਾਰ ਖਤਮ ਕਰਾਂਗੇ । ਇਸ ਦਾ ਮਤਲਬ ਇਹ ਹੈ ਕਿ ਇਹ ਗੀਤ ਅਗਲੇ ਹਫਤੇ ਤੱਕ ਰਿਲੀਜ਼ ਹੋ ਜਾਵੇਗਾ । ਇਸ ਗੀਤ ਨੁੰ ਸੰਗੀਤ ਮਿਸਟਰ ਵੋਵ ਨੇ ਦਿੱਤਾ ਹੈ ਜਦਕਿ ਗੀਤ ਦੇ ਬੋਲ ਬੱਲੀ ਬਲਜੀਤ ਨੇ ਲਿਖੇ ਨੇ । ਹੋਰ ਵੇਖੋ : ਜਦੋਂ ਰੁਪਿੰਦਰ ਹਾਂਡਾ ਨੇ ਆਪਣੇ ਫੈਨ ਦੇ ਅੱਗੇ ਝੁਕਾਇਆ ਆਪਣਾ ਸਿਰ https://www.instagram.com/p/BpBX8j7HW9i/?hl=en&taken-by=rupinderhandaofficial ਵੀਡਿਓ ਐਵੇਕਸ ਢਿੱਲੋਂ ਨੇ ਬਣਾਈ ਹੈ ਜਦਕਿ ਪ੍ਰੋਡਿਊਸ ਕੀਤਾ ਹੈ ਸੁਮਿਤ ਸਿੰਘ ਨੇ । ਇਸ ਗੀਤ ਦੇ ਪੋਸਟਰ ਨੂੰ ਵੇਖ ਕੇ ਤਾਂ ਇਹੀ ਲੱਗਦਾ ਹੈ ਕਿ ਇਸ ਗੀਤ 'ਚ ਕੁਝ ਵੱਖਰਾ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਰੁਪਿੰਦਰ ਹਾਂਡਾ ਨੇ ਵੀ ਲਿਖਿਆ ਹੈ ਕਿ ਇਹ ਗੀਤ ਵੱਖਰੀ ਤਰ੍ਹਾਂ ਦਾ ਹੋਵੇਗਾ । ਪਰ ਇਸ ਗੀਤ 'ਚ ਅਜਿਹਾ ਕੀ ਖਾਸ ਵਿਖਾਉਣ ਜਾ ਰਹੀ ਹੈ ਰੁਪਿੰਦਰ ਹਾਂਡਾ ਇਸ ਦਾ ਪਤਾ ਤਾਂ ਅਗਲੇ ਹਫਤੇ ਹੀ ਲੱਗ ਸਕਦਾ ਹੈ ਜਦੋਂ ਇਹ ਗੀਤ ਰਿਲੀਜ਼ ਹੋਵੇਗਾ । 'ਬੇਰੁਖੀਆਂ' ਗੀਤ ਤੋਂ ਬਾਅਦ ਰੁਪਿੰਦਰ ਹਾਂਡਾ ਤੁਰੰਤ ਹੀ ਇਸ ਗੀਤ ਦੇ ਪ੍ਰੋਜੈਕਟ 'ਤੇ ਕੰਮ ਕਰ ਰਹੀ ਸੀ ਅਤੇ ਹੁਣ ਤਕਰੀਬਨ ਇਹ ਗੀਤ ਤਿਆਰ ਹੋ ਚੁੱਕਿਆ ਹੈ । 'ਬੇਰੁਖੀਆਂ' ਵਾਂਗ ਇਸ ਗੀਤ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਹੈ ਜਾਂ ਨਹੀਂ ਇਹ ਵੇਖਣਾ ਹੋਵੇਗਾ ।  

0 Comments
0

You may also like