ਰੁਪਿੰਦਰ ਹਾਂਡਾ ਕਿਸ ਨੂੰ ਕਰ ਰਹੀ ਹੈ 'ਖ਼ਬਰਦਾਰ' …..!

written by Shaminder | January 31, 2020

ਰੁਪਿੰਦਰ ਹਾਂਡਾ ਦਾ ਨਵਾਂ ਗੀਤ 'ਖ਼ਬਰਦਾਰ' ਅਗਲੇ ਹਫ਼ਤੇ ਯਾਨੀ ਕਿ ਫਰਵਰੀ 'ਚ ਕਿਸੇ ਵੀ ਦਿਨ ਰਿਲੀਜ਼ ਹੋ ਸਕਦਾ ਹੈ । ਇਸ ਗੀਤ ਦਾ ਇੱਕ ਪੋਸਟਰ ਰੁਪਿੰਦਰ ਹਾਂਡਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ । ਜਿਸ 'ਚ ਰੁਪਿੰਦਰ ਹਾਂਡਾ ਹੱਥ 'ਚ ਵੇਲਣਾ ਲਈ ਬੈਠੀ ਹੈ । ਜਦਕਿ ਉਨ੍ਹਾਂ ਦਾ ਕੋ-ਸਟਾਰ ਹੱਥ ਜੋੜੀ ਉਨ੍ਹਾਂ ਦੇ ਸਾਹਮਣੇ ਖੜਿਆ ਨਜ਼ਰ ਆ ਰਿਹਾ ਹੈ । ਹੋਰ ਵੇਖੋ:ਇਸ ਗੀਤ ਨੂੰ ਸ਼ੂਟ ਕਰਦੇ ਸਮੇਂ ਡਿੱਗਦੀ-ਡਿੱਗਦੀ ਬਚੀ ਸੀ ਰੁਪਿੰਦਰ ਹਾਂਡਾ, ਇੰਡਸਟਰੀ ਬਾਰੇ ਕੀਤਾ ਇਹ ਵੱਡਾ ਖੁਲਾਸਾ https://www.instagram.com/p/B799_T5Je14/ ਇਸ ਗੀਤ ਦੀ ਫੀਚਰਿੰਗ 'ਚ ਢਿੱਲੋਂ ਪ੍ਰੀਤ ਨਜ਼ਰ ਆਉਣਗੇ ਜਦੋਂਕਿ ਗੀਤ ਦੇ ਬੋਲ ਮਨਿੰਦਰ ਕੈਲੀ ਨੇ ਲਿਖੇ ਹਨ ।ਮਿਊਜ਼ਿਕ ਦੇਸੀ ਰੂਟਜ਼ ਵੱਲੋਂ ਦਿੱਤਾ ਗਿਆ ਹੈ । ਜਿਸ ਤਰ੍ਹਾਂ ਕਿ ਇਸ ਗੀਤ ਦਾ ਟਾਈਟਲ ਹੈ 'ਖ਼ਬਰਦਾਰ' ਇਸ ਤੋਂ ਤਾਂ ਇਹੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਗੀਤ 'ਚ ਇੱਕ ਜੋੜੇ ਦੀ ਨੋਕ-ਝੋਕ ਨੂੰ ਬਿਆਨ ਕਰਨ ਦੀ ਕੋਸ਼ਿਸ਼ ਹੋਵੇਗੀ । https://www.instagram.com/p/B78h629JOkO/ ਪਰ ਅਸਲ 'ਚ ਇਹ ਗਾਣਾ ਇਸੇ ਤਰ੍ਹਾਂ ਦਾ ਹੋਵੇਗਾ ਇਹ ਤਾਂ ਗੀਤ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ।ਰੁਪਿੰਦਰ ਹਾਂਡਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਜਿਸ 'ਚ ਮੇਰੇ ਪਿੰਡ ਦੇ,ਤਖਤਪੋਸ਼,ਨਾ ਰੁੱਸਦੀ ਸਣੇ ਕਈ ਗੀਤ ਹਨ ਜੋ ਸਰੋਤਿਆਂ ਦੀ ਪਹਿਲੀ ਪਸੰਦ ਬਣੇ ਹੋਏ ਹਨ ।

0 Comments
0

You may also like