Advertisment

ਰੁਪਿੰਦਰ ਹਾਂਡਾ ਵੀ ਹੈ ਕਿਸੇ ਦੀ ਫੈਨ ਕੌਣ ਹੈ ਉਹ,ਵੇਖੋ ਵੀਡਿਓ 

author-image
By Shaminder
New Update
ਰੁਪਿੰਦਰ ਹਾਂਡਾ ਵੀ ਹੈ ਕਿਸੇ ਦੀ ਫੈਨ ਕੌਣ ਹੈ ਉਹ,ਵੇਖੋ ਵੀਡਿਓ 
Advertisment
ਰੁਪਿੰਦਰ ਹਾਂਡਾ ਦੇ ਲੱਖਾਂ ਦੀ ਤਾਦਾਦ ਵਿੱਚ ਫੈਨਸ ਹਨ ਪਰ ਉਹ ਕਿਸ ਦੇ ਫੈਨ ਹਨ ਇਸ ਬਾਰੇ ਸ਼ਾਇਦ ਬਹੁਤ ਹੀ ਘੱਟ ਲੋਕਾਂ ਨੂੰ ਪਤਾ ਹੋਣਾ ਹੈ। ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਪਸੰਦੀਦਾ ਸ਼ਖਸ਼ੀਅਤ ਬਾਰੇ ਦੱਸਣ ਜਾ ਰਹੇ ਹਾਂ । ਜਿਨ੍ਹਾਂ ਨੂੰ ਮਿਲਣ ਲਈ ਰੁਪਿੰਦਰ ਹਾਂਡਾ ਲੰਬੇ ਅਰਸੇ ਤੋਂ ਇੰਤਜ਼ਾਰ ਕਰ ਰਹੇ ਸੀ ਅਤੇ ਜਦੋਂ ਪੰਜਾਬ ਦੀ ਇਸ ਮਾਣਮੱਤੀ ਸ਼ਖਸ਼ੀਅਤ ਨਾਲ ਰੁਪਿੰਦਰ ਹਾਂਡਾ ਨੇ ਮੁਲਾਕਾਤ ਕੀਤੀ ਤਾਂ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਰਿਹਾ ਅਤੇ ਟਿਕਾਣਾ ਰਹੇ ਵੀ ਕਿਉਂ !ਆਖਿਰਕਾਰ ਉਨ੍ਹਾਂ ਨੂੰ ਆਪਣੇ ਪਸੰਦੀਦਾ ਸ਼ਖਸ਼ੀਅਤ ਨਾਲ ਮਿਲਣ ਦਾ ਸੁਭਾਗ ਜੋ ਹਾਸਿਲ ਹੋਇਆ । ਹੋਰ ਵੇਖੋ : ਗਾਇਕੀ ਤੋਂ ਹੱਟ ਕੁਝ ਵੱਖਰਾ ਕੀਤਾ ਰੁਪਿੰਦਰ ਹਾਂਡਾ ਨੇ , ਵੀਡਿਓ ‘ਚ ਦੇਖੋ ਕੀ
Advertisment
https://www.instagram.com/p/Bp_ZGxVnR4K/ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੇ ਪ੍ਰਸਿੱਧ ਗੀਤਕਾਰ ਦੇਵ ਥਰੀਕੇਵਾਲਾ ਦੀ । ਉਸ ਨੂੰ ਸਾਹਿਤ, ਸੰਗੀਤ ਤੇ ਸਿਆਸਤ ਦੀ ਡੂੰਘੀ ਸੂਝ ਹੈ ।ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਕਈ ਹਿੱਟ ਗੀਤ ਲਿਖੇ ਨੇ । ਜੋ ਲੋਕਾਂ 'ਚ ਕਾਫੀ ਮਕਬੂਲ ਹੋਏ ਨੇ । ਉਨ੍ਹਾਂ ਵੱਲੋਂ ਲਿਖੇ ਕਿੱਸੇ ਅਤੇ ਕਲੀਆਂ ਨੂੰ ਕੁਲਦੀਪ ਮਾਣਕ ਅਤੇ ਹੋਰ ਕਈ ਗਾਇਕਾਂ ਨੇ ਗਾਇਆ ਜੋ ਕਿ ਲੋਕਾਂ ਵੱਲੋਂ ਅੱਜ ਵੀ ਪਸੰਦ ਕੀਤੇ ਜਾਂਦੇ ਨੇ । dev thrikewala dev thrikewala ਸ਼ਹਿਰ ਲੁਧਿਆਣਾ ਦੀ ਬੁੱਕਲ ਵਿੱਚ ਵਸੇ ਪਿੰਡ ‘ਥਰੀਕੇ’ ਦਾ ਜੰਮਿਆ-ਪਲ਼ਿਆ ਹੈ ਹਜ਼ਾਰਾਂ ਗੀਤਾਂ ਦਾ ਰਚੇਤਾ ‘ਦੇਵ’। ਲੰਮੇ ਕੱਦ ਵਾਲਾ ਦੇਵ ਜਦੋਂ ਪੈਰੀਂ ਗੁਰਗਾਬੀ, ਪੋਚਵੀਂ ਪੱਗ, ਚਿੱਟੇ-ਕਰੀਮ ਕੁੜਤੇ ਉੱਤੋਂ ਬਾਸਕਟ ਪਾ ਕੇ ਨਿਕਲਦਾ ਹੈ ਤਾਂ ਕਿਸੇ ਸੁਹਿਰਦ ਲੀਡਰ ਤੋਂ ਘੱਟ ਨਜ਼ਰ ਨਹੀਂ ਆਉਂਦਾ। ਦੇਵ ਥਰੀਕੇਵਾਲਾ ਦਾ ਅਸਲ ਨਾਂਅ ਹਰਦੇਵ ਸਿੰਘ ‘ਦਿਲਗੀਰ’ ਹੈ ਅਤੇ ਉਨ੍ਹਾਂ ਦਾ ਜਨਮ ੧੯੨੯ ਨੂੰ ਲੁਧਿਆਣਾ ਦੇ ਨਜ਼ਦੀਕ ਪਿੰਡ ਥਰੀਕੇਵਾਲਾ 'ਚ ਹੋਇਆ । ਹੋਰ ਵੇਖੋ : ਦੁਨੀਆ ਦੇ ਸਭ ਤੋਂ ਵੱਡੇ ਫੈਸ਼ਨ ਸ਼ੋਅ ‘ਚ ਰੋਣ ਲੱਗੀ ਸੁਪਰਮਾਡਲ , ਜਾਣੋਂ ਕਿਉਂ publive-image ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਲੁਧਿਆਣਾ ਦੇ ਲਲਟੋਣ ਪਿੰਡ ਤੋਂ ਹਾਸਿਲ ਕੀਤੀ । ਉਨ੍ਹਾਂ ਦਾ ਵਿਆਹ ਪ੍ਰੀਤਮ ਕੌਰ ਨਾਲ ਹੋਇਆ ਜੋ ਕਿ ਬੀਤੀ ਜੁਲਾਈ 'ਚ ਉਨ੍ਹਾਂ ਦਾ ਸਾਥ ਛੱਡ ਗਏ । dev thrikewala dev thrikewala  
Advertisment

Stay updated with the latest news headlines.

Follow us:
Advertisment
Advertisment
Latest Stories
Advertisment