Advertisment

ਰੁਪਿੰਦਰ ਹਾਂਡਾ ਦਾ  'ਬੇਰੁਖੀਆਂ' ਗੀਤ ਹੋਇਆ ਰਿਲੀਜ਼ , ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਵੀਡਿਓ

author-image
By Shaminder
New Update
ਰੁਪਿੰਦਰ ਹਾਂਡਾ ਦਾ  'ਬੇਰੁਖੀਆਂ' ਗੀਤ ਹੋਇਆ ਰਿਲੀਜ਼ , ਇੰਸਟਾਗ੍ਰਾਮ 'ਤੇ ਸਾਂਝਾ  ਕੀਤਾ ਵੀਡਿਓ
Advertisment
ਰੁਪਿੰਦਰ ਹਾਂਡਾ ਦਾ ਗੀਤ 'ਬੇਰੁਖੀਆਂ' ਰਿਲੀਜ਼ ਹੋ ਚੁੱਕਿਆ  ਹੈ । ਇਸ ਗੀਤ ਦੇ ਵੀਡਿਓ ਨੂੰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ ।ਰੁਪਿੰਦਰ ਹਾਂਡਾ ਵੀ ਇਸ ਗੀਤ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ ।ਉਨ੍ਹਾਂ ਨੇ ਆਪਣੇ ਫੈਨਸ ਨੂੰ ਇਸ ਗੀਤ ਦੇ ਵੀਡਿਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਦੀ ਅਪੀਲ ਵੀ ਕੀਤੀ ।ਇਸ ਗੀਤ ਦੇ ਬੋਲ ਸੁਖਚੈਨ ਸਿੰਘ ਨੇ ਲਿਖੇ ਨੇ ਜਦਕਿ ਇਸ ਦਾ ਵੀਡਿਓ ਬਲਜੀਤ ਦਿਓ ਨੇ ਤਿਆਰ ਕੀਤਾ ਹੈ । ਹੋਰ ਵੇਖੋ  : ਪੰਜਾਬ ਦੇ ਹਾਲਾਤਾਂ ਨੂੰ ਕੁਝ ਇਸ ਤਰ੍ਹਾਂ ਬਿਆਨ ਕਰਦੀ ਹੈ ਰੁਪਿੰਦਰ ਹਾਂਡਾ
Advertisment
https://www.instagram.com/p/BovY7BlnbS4/?hl=en&taken-by=rupinderhandaofficial ਇਹ ਇੱਕ ਰੋਮਾਂਟਿਕ ਸੈਡ ਸੌਂਗ ਹੈ ,ਜਿਸ 'ਚ ਰੁਪਿੰਦਰ ਹਾਂਡਾ ਦੇ ਗੀਤ ਦੀ ਨਾਇਕਾ ਨੇ ਆਪਣੇ ਦੋਸਤ ਦੇ ਬੇਰੁਖੀ ਭਰੇ ਰਵੱਈਏ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਉਸ ਦੀ ਬੇਰੁਖੀ ਨੇ ਉਸ ਦੀਆਂ ਅੱਖਾਂ ਵਿੱਚੋਂ ਨੀਂਦਾ ਖੋਹ ਲਈਆਂ ਨੇ । ਇਸ ਗੀਤ ਨੂੰ ਆਪਣੀ ਸੁਰੀਲੀ ਅਵਾਜ਼ ਨਾਲ ਸ਼ਿੰਗਾਰਿਆ ਹੈ ਰੁਪਿੰਦਰ ਹਾਂਡਾ ਨੇ । publive-image ਰੁਪਿੰਦਰ ਹਾਂਡਾ ਨੇ ਇਸ ਤੋਂ ਪਹਿਲਾਂ ਵੀ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਨੇ ਵੀ ਭਰਵਾਂ ਪਿਆਰ ਦਿੱਤਾ ਹੈ । ਰੁਪਿੰਦਰ ਹਾਂਡਾ ਨੇ ਆਪਣੇ ਇਸ ਗੀਤ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਦੀ ਅਪੀਲ ਵੀ ਕੀਤੀ ਹੈ । publive-image ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਲਿਖਿਆ ਕਿ ਉਮੀਦ ਹੈ ਕਿ ਤੁਹਾਨੂੰ ਇਹ ਗੀਤ ਜ਼ਰੂਰ ਪਸੰਦ ਆਇਆ ਹੋਵੇਗਾ।ਉਨ੍ਹਾਂ ਲਿਖਿਆ ਕਿ ਜੇ ਇਹ ਗੀਤ ਤੁਹਾਨੂੰ ਪਸੰਦ ਆਇਆ ਤਾਂ ਇਸ 'ਤੇ ਕਮੈਂਟ ਅਤੇ ਸ਼ੇਅਰ ਕਰਨਾ ਜ਼ਰੂਰ ਕਰਨ । publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment