ਰੁਪਿੰਦਰ ਹਾਂਡਾ ਦਾ ਨਵਾਂ ਗੀਤ ‘ਬਚ ਕੇ ਰਹਿ’ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ, ਦੇਖੋ ਵੀਡੀਓ

Written by  Lajwinder kaur   |  April 08th 2019 10:55 AM  |  Updated: April 08th 2019 10:55 AM

ਰੁਪਿੰਦਰ ਹਾਂਡਾ ਦਾ ਨਵਾਂ ਗੀਤ ‘ਬਚ ਕੇ ਰਹਿ’ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ, ਦੇਖੋ ਵੀਡੀਓ

ਪੰਜਾਬੀ ਇੰਡਸਟਰੀ ਦੀ ਗਾਇਕਾ ਰੁਪਿੰਦਰ ਹਾਂਡਾ ਜਿਹਨਾਂ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਆਪਣਾ ਵੱਖਰਾ ਹੀ ਮੁਕਾਮ ਹਾਸਿਲ ਕੀਤਾ ਹੈ। ਸੁਰੀਲੀ ਆਵਾਜ਼ ਦੀ ਮਾਲਿਕ ਰੁਪਿੰਦਰ ਹਾਂਡਾ ਆਪਣਾ ਨਵਾਂ ਗੀਤ ‘ਬਚ ਕੇ ਰਹਿ’ ਲੈ ਕੇ ਸਰੋਤਿਆਂ ਦੇ ਰੁਬਰੂ ਹੋ ਚੁੱਕੀ ਹੈ। ਜੀ ਹਾਂ, ਇਹ ਗੀਤ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ ਉੱਤੇ ਐਕਸਕਲਿਉਸਿਵ ਰਿਲੀਜ਼ ਹੋ ਚੁੱਕਿਆ ਹੈ। ਇਸ ਦੇ ਨਾਲ ਇਹ ਗੀਤ ਸਾਜ਼ ਰਿਕਾਰਡਸ ਦੇ ਯੂ-ਟਿਊਬ ਚੈਨਲ ਉੱਤੇ ਵੀ ਰਿਲੀਜ਼ ਕੀਤਾ ਗਿਆ ਹੈ। ਸਰੋਤਿਆਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਹੋਰ ਵੇਖੋ:ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ‘ਪੰਜਾਬੀ ਜੁੱਤੀ’, ਪੰਜਾਬੀ ਗੀਤਾਂ 'ਚ ਵੀ ਆਉਂਦਾ ਹੈ ਜ਼ਿਕਰ

ਉਹਨਾਂ ਵੱਲੋਂ ਗਾਏ ‘ਬਚ ਕੇ ਰਹਿ’ ਗਾਣੇ ਦੇ ਬੋਲ ਗਾਇਕ ਅਤੇ ਗੀਤਕਾਰ ਗੀਤਾ ਬੈਂਸ ਨੇ ਲਿਖੇ ਹਨ ਅਤੇ ਮਿਊਜ਼ਿਕ ਆਰ.ਬੀ. ਖਹਿਰਾ ਨੇ ਦਿੱਤਾ ਹੈ। ‘ਬਚ ਕੇ ਰਹਿ’ ਗੀਤ ਦੀ ਵੀਡੀਓ ਹੈਰੀ ਜੋਰਡਨ ਫ਼ਿਲਮਸ ਵੱਲੋਂ ਬਹੁਤ ਹੀ ਸ਼ਾਨਦਾਰ ਤਿਆਰ ਕੀਤੀ ਗਈ ਹੈ। ਗੀਤ ‘ਚ ਰੈਪ ਦਾ ਤੜਕਾ MD KD ਨੇ ਆਪਣੇ ਹਰਿਆਣਵੀਂ ਸਟਾਇਲ ‘ਚ ਲਗਾਇਆ ਹੈ। ਵੀਡੀਓ ‘ਚ ਰੁਪਿੰਦਰ ਹਾਂਡਾ ਦੀ ਸਟਾਈਲਿਸ਼ ਲੁੱਕ ਦੇਖਣ ਨੂੰ ਮਿਲ ਰਹੀ ਹੈ।

 

View this post on Instagram

 

#bachkereh is out now . Subscribe to saaz records on youtube and watch this song . Link in bio

A post shared by Rupinder Handa (@rupinderhandaofficial) on

ਰੁਪਿੰਦਰ ਹਾਂਡਾ ਇਸ ਤੋਂ ਪਹਿਲਾਂ ਵੀ ਜੋੜੀਆਂ, ਬੇਰੁਖੀਆਂ, ਮੇਰਾ ਸਰਦਾਰ, ਪਿਆਰ, ਤੋਰ ਦਾ ਕ੍ਰੇਜ਼, ਦਿਲ ਚੰਦਰਾ ਆਦਿ ਕਈ ਸੁਪਰ ਹਿੱਟ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਉਨ੍ਹਾਂ ਦੇ ਸਾਰੇ ਹੀ ਗੀਤਾਂ ਨੂੰ ਸਰੋਤਿਆਂ ਵੱਲੋਂ ਕਾਫੀ ਭਰਵਾਂ ਪਿਆਰ ਮਿਲਦਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network