'ਤਗੜੇ ਹੋ ਜੋ ਵੀਰੋ ਹੁਣ', ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਰੁਪਿੰਦਰ ਹਾਂਡਾ ਨੇ ਕੀਤੀ ਆਪਣੀ ਆਵਾਜ਼ ਬੁਲੰਦ

written by Shaminder | August 22, 2022

ਸਿੱਧੂ ਮੂਸੇਵਾਲਾ (Sidhu Moose wala ) ਜਿਸ ਦਾ ਕਿ ਕਤਲ ਬੀਤੀ 29 ਮਈ ਨੂੰ ਗੋਲੀਆਂ ਮਾਰ ਕੇ ਕਰ ਦਿੱਤਾ ਗਿਆ ਸੀ । ਜਿਸ ਤੋਂ ਬਾੳਧ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਦੇ ਲਈ ਜਿੱਥੇ ਸਿੱਧੂ ਮੂਸੇਵਾਲਾ ਦੇ ਮਾਪੇ ਉਨ੍ਹਾਂ ਦੇ ਪੁੱਤਰ ਦੇ ਕਾਤਲ ਨੂੰ ਸਜ਼ਾ ਦੇਣ ਦੀ ਮੰਗ ਕਰ ਰਹੇ ਹਨ । ਉੱਥੇ ਹੀ ਸੈਲੀਬ੍ਰੇਟੀਜ਼ ਵੀ ਸਿੱਧੂ ਮੂਸੇਵਾਲਾ ਨੂੰ ਇਨਸਾਫ ਦਿਵਾਉਣ ਦੇ ਲਈ ਇੱਕਜੁਟ ਹੋ ਗਏ ਹਨ ।

Sidhu-Moosewala-1 Image Source: Instagram

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਨੇ ਕਿਉਂ ਨਹੀਂ ਲਿਖਿਆ ਧੀਆਂ ‘ਤੇ ਗੀਤ ? ਵੇਖੋ ਵੀਡੀਓ

ਰੁਪਿੰਦਰ ਹਾਂਡਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਮਰਹੂਮ ਗਾਇਕ ਦੇ ਲਈ ਇਨਸਾਫ਼ ਦੀ ਮੰਗ ਕੀਤੀ ਹੈ । ਸਿੱਧੂ ਮੂਸੇਵਾਲਾ ਦੇ ਬਾਰੇ ਜਾਣਕਾਰੀ ਸਾਂਝੇ ਕਰਦੇ ਹੋਏ ਗਾਇਕਾ ਰੁਪਿੰਦਰ ਹਾਂਡਾ ਨੇ ਲਿਖਿਆ ਕਿ ‘ਤਗੜੇ ਹੋ ਜਾਓ ਵੀਰੋ ਹੁਣ, ਅਗਲੀ ਅਪਡੇਟ ਜਲਦੀ ਦਿੰਦੇ ਹਾਂ’ ।

Sidhu Moose Wala's Bhog and Antim Ardaas to be held on THIS date Image Source: Twitter

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਚਸ਼ਮਦੀਦ ਗਵਾਹ ਵੱਲੋਂ ਕੀਤੇ ਗਏ ਹੈਰਾਨ ਕਰਨ ਵਾਲੇ ਖੁਲਾਸੇ, ਜਾਣੋ ਪੂਰੀ ਖ਼ਬਰ

ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਮਾਪਿਆਂ ਵੱਲੋਂ ਸਿੱਧੂ ਨੂੰ ਇਨਸਾਫ ਦਿਵਾਉਣ ਦੇ ਲਈ ਧਰਨਾ ਪ੍ਰਦਰਸ਼ਨ ਕਰਨ ਦਾ ਐਲਾਨ ਬੀਤੇ ਦਿਨ ਕੀਤਾ ਗਿਆ ਸੀ । ਜਿਸ ਤੋਂ ਬਾਅਦ ਮਰਹੂਮ ਗਾਇਕ ਦੇ ਹੱਕ ‘ਚ ਕਈ ਸੈਲੀਬ੍ਰੇਟੀਜ਼ ਮੈਦਾਨ ‘ਚ ਨਿੱਤਰੇ ਹਨ ।

Justice For sidhu Moose wala

ਸਿੱਧੂ ਮੂਸੇਵਾਲਾ ਅਜਿਹਾ ਗਾਇਕ ਸੀ, ਜਿਸ ਨੇ ਬਹੁਤ ਹੀ ਘੱਟ ਸਮੇਂ ‘ਚ ਪੂਰੀ ਦੁਨੀਆ ‘ਚ ਆਪਣੀ ਥਾਂ ਬਣਾ ਲਈ ਸੀ । ਉਸ ਨੇ ਆਪਣੀ ਗਾਇਕੀ ਦੇ ਨਾਲ ਦੁਨੀਆ ਦਾ ਦਿਲ ਜਿੱਤ ਲਿਆ ਸੀ । ਆਪਣੀ ਗਾਇਕੀ ਦੇ ਜ਼ਰੀਏ ਉਹ ਅਕਸਰ ਆਪਣੇ ਵਿਰੋਧੀਆਂ ਨੂੰ ਜਵਾਬ ਦਿੰਦਾ ਸੀ । ਸਿੱਧੂ ਮੂਸੇਵਾਲਾ ਜ਼ਿਆਦਾਤਰ ਆਪਣੇ ਹੀ ਲਿਖੇ ਗੀਤ ਗਾਉਂਦਾ ਸੀ । ਉਸ ਨੇ ਕੁਝ ਕੁ ਸਾਲਾਂ ‘ਚ ਪੂਰੀ ਪੰਜਾਬੀ ਇੰਡਸਟਰੀ ‘ਚ ਆਪਣੀ ਖ਼ਾਸ ਜਗ੍ਹਾ ਬਣਾ ਲਈ ਸੀ ।

You may also like