ਰੱਖੜੀ ਮੌਕੇ ਸਿੱਧੂ ਮੂਸੇਵਾਲਾ ਦੀ ਸਮਾਧ ‘ਤੇ ਪਹੁੰਚੀ ਗਾਇਕਾ ਰੁਪਿੰਦਰ ਹਾਂਡਾ, ਸਮਾਧ ਤੋਂ ਲਾਈਵ ਹੋ ਕੇ ਪ੍ਰਸ਼ੰਸਕਾਂ ਨੂੰ ਕੀਤੀ ਇਹ ਖ਼ਾਸ ਅਪੀਲ

written by Lajwinder kaur | August 11, 2022

Rupinder Handa Gives Tribute At Sidhu Moose Wala Made's Tomb : ਪੰਜਾਬੀ ਮਿਊਜ਼ਿਕ ਜਗਤ ਦੀ ਨਾਮੀ ਗਾਇਕਾ ਰੁਪਿੰਦਰ ਹਾਂਡਾ ਜੋ ਕਿ ਰੱਖੜੀ ਦੇ ਤਿਉਹਾਰ ਨੂੰ ਲੈ ਕੇ ਬੀਤੇ ਦਿਨੀਂ ਸਿੱਧੂ ਮੂਸੇਵਾਲਾ ਦੀ ਹਵੇਲੀ ਪਹੁੰਚੀ ਸੀ। ਜਿੱਥੋਂ ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਖ਼ਾਸ ਅਪੀਲ ਵੀ ਕੀਤੀ।

ਹੋਰ ਪੜ੍ਹੋ : ਰੱਖੜੀ ਦੇ ਤਿਉਹਾਰ ਨੂੰ ਲੈ ਕੇ ਅਫਸਾਨਾ ਖ਼ਾਨ ਹੋਈ ਭਾਵੁਕ, ਭਰਾ ਸਿੱਧੂ ਮੂਸੇਵਾਲਾ ਨੂੰ ਯਾਦ ਕਰਦੇ ਹੋਏ ਕਿਹਾ-‘ਰੱਬਾ ਕਿਸੇ ਵੀ ਭੈਣ ਤੋਂ ਉਸਦਾ ਭਰਾ ਨਾ ਖੋਹੀ’

rupinder handa and sidhu moose wala image source Facebook

ਉਹ ਸਿੱਧੂ ਮੂਸੇਵਾਲਾ ਦੀ ਸਮਾਧ ਤੋਂ ਲਾਈਵ ਹੋਈ ਸੀ। ਜਿੱਥੇ ਉਨ੍ਹਾਂ ਨੇ ਰੱਖੜੀ ਲੈ ਕੇ ਆਉਂਦੀਆਂ ਭੈਣਾਂ ਅਤੇ ਪ੍ਰਸ਼ੰਸਕਾਂ ਨੂੰ ਖ਼ਾਸ ਅਪੀਲ ਕੀਤੀ ਸੀ। ਉਨ੍ਹਾਂ ਨੇ ਆਪਣੇ ਲਾਈਵ ‘ਚ ਕਿਹਾ ਕਿ ‘ਸਿੱਧੂ ਮੂਸੇਵਾਲਾ ਦੀ ਬਣੀ ਸਮਾਧ ਉੱਤੇ ਨਾ ਚੜਿਆ ਜਾਵੇ। ਇਹ ਸਹੀ ਨਹੀਂ ਹੈ ਸੋ ਕਿਰਪਾ ਕਰਕੇ ਜੇ ਕੋਈ ਰੱਖੜੀ ਜਾਂ ਫਿਰ ਫੁੱਲ ਲੈ ਕੇ ਆਉਂਦੇ ਹਨ ਤਾਂ ਉਹ ਸਿੱਧੂ ਮੂਸੇਵਾਲਾ ਦੀ ਸਮਾਧ ਦੇ ਅੱਗੇ ਬਣੀ ਜਗ੍ਹਾ ਉੱਤੇ ਰੱਖ ਦੇਣ’।

ਉਨ੍ਹਾਂ ਨੇ ਬਾਰ-ਬਾਰ ਸਭ ਨੂੰ ਹੱਥ ਜੋੜ ਕੇ ਬੇਨਤੀ ਕੀਤੀ। ਆਪਣੀ ਇਸ ਵੀਡੀਓ ‘ਚ ਉਨ੍ਹਾਂ ਨੇ ਦੱਸਿਆ ਕਿ ਉਹ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਵੀ ਮਿਲ ਕੇ ਆਈ ਹੈ।

singer sidhu moose wala image source Facebook

ਦੱਸ ਦਈਏ ਸਿੱਧੂ ਮੂਸੇਵਾਲਾ ਦੀ ਮੌਤ ਨੇ ਹਰ ਇੱਕ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਗਾਇਕ ਨੂੰ 29 ਮਈ ਨੂੰ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਦੀ ਮੌਤ ਨੂੰ ਦੋ ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਅਜੇ ਵੀ ਸਿੱਧੂ ਦੀ ਮੌਤ ਦਾ ਇਨਸਾਫ ਬਾਕੀ ਹੈ। ਦੱਸ ਦਈਏ ਆਉਣ ਵਾਲੇ ਸਮੇਂ ‘ਚ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਜੋ ਕਿ ਗਾਇਕ ਦੇ ਅਣਰਿਲੀਜ਼ ਹੋਏ ਗੀਤਾਂ ਨੂੰ ਰਿਲੀਜ਼ ਕਰਨਗੇ।

rupinder handa image image source Facebook

ਹੋਰ ਪੜ੍ਹੋ : Raksha Bandhan: ਇਸ ਸਪੈਸ਼ਲ ਫੈਨ ਨੂੰ ਮਿਲ ਕੇ ਭਾਵੁਕ ਹੋਏ ਅਕਸ਼ੈ ਕੁਮਾਰ, ਜੱਫੀ ਪਾ ਕੇ ਕੀਤੀ ਹੌਸਲਾ ਅਫ਼ਜ਼ਾਈ, ਦੇਖੋ ਵੀਡੀਓ

You may also like