ਰੁਪਿੰਦਰ ਹਾਂਡਾ ਨੇ ਬੁਲਟ ਮੋਟਰ-ਸਾਈਕਲ ‘ਤੇ ਲਾਈਆਂ ਗੇੜੀਆਂ, ਵੀਡੀਓ ਹੋ ਰਿਹਾ ਵਾਇਰਲ

Written by  Shaminder   |  July 16th 2020 02:45 PM  |  Updated: July 16th 2020 02:47 PM

ਰੁਪਿੰਦਰ ਹਾਂਡਾ ਨੇ ਬੁਲਟ ਮੋਟਰ-ਸਾਈਕਲ ‘ਤੇ ਲਾਈਆਂ ਗੇੜੀਆਂ, ਵੀਡੀਓ ਹੋ ਰਿਹਾ ਵਾਇਰਲ

ਰੁਪਿੰਦਰ ਹਾਂਡਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ ।ਇਸ ਵੀਡੀਓ ‘ਚ ਉਹ ਬੁਲੇਟ ਮੋਟਰਸਾਈਕਲ ‘ਤੇ ਸਵਾਰ ਨਜ਼ਰ ਆ ਰਹੀ ਹੈ । ਇਸ ਵੀਡੀਓ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।ਇਸ ਦੇ ਨਾਲ ਹੀ ਉਨ੍ਹਾਂ ਦੇ ਪ੍ਰਸ਼ੰਸਕ ਕਮੈਂਟਸ ਕਰ ਰਹੇ ਹਨ ਅਤੇ ਗਾਇਕਾ ਨੂੰ ਮਾਸਕ ਅਤੇ ਹੈਲਮੇਟ ਪਾਉਣ ਦੀ ਨਸੀਹਤ ਦੇ ਰਹੇ ਹਨ ।

https://www.instagram.com/p/CCsLA3Ipf5y/

ਇਸ ਵੀਡੀਓ ‘ਚ ਤੁਸੀਂ ਰੁਪਿੰਦਰ ਹਾਂਡਾ ਦੇ ਬੋਲਡ ਅੰਦਾਜ਼ ਨੂੰ ਵੇਖ ਸਕਦੇ ਹੋ ਕਿ ਜਿਸ ਤਰ੍ਹਾਂ ਦੇ ਗੀਤ ਉਹ ਗਾਉਂਦੇ ਹਨ, ਉਸੇ ਤਰ੍ਹਾਂ ਦਾ ਐਟੀਟਿਊਡ ਉਨ੍ਹਾਂ ਦੇ ਸੁਭਾਅ ‘ਚ ਵੀ ਝਲਕਦਾ ਹੈ । ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵੇਖਿਆ ਜਾ ਰਿਹਾ ਹੈ ।

https://www.instagram.com/p/CCpar-zJtlS/

ਰੁਪਿੰਦਰ ਹਾਂਡਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਇੰਡਸਟਰੀ ਨੂੰ ਦੇ ਰਹੇ ਹਨ । ਉਹ ਲੰਮੇ ਸਮੇਂ ਤੋਂ ਗਾਇਕੀ ਦੇ ਖੇਤਰ ‘ਚ ਹਨ ਅਤੇ ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network