ਸਮਾਜ ਸੇਵਾ ਦੇ ਨਾਲ-ਨਾਲ ਖਾਲਸਾ ਏਡ ਬੱਚਿਆਂ ਨੂੰ ਪੜ੍ਹਾ ਰਹੀ ਹੈ ਗੁਰਮਤ ਦਾ ਪਾਠ

written by Rupinder Kaler | June 15, 2019

ਖਾਲਸਾ ਏਡ ਉਹ ਸੰਸਥਾ ਹੈ ਜਿਹੜੀ ਮਾਨਵਤਾ ਦੀ ਭਲਾਈ ਲਈ ਪਿਛਲੇ ਕਈ ਸਾਲਾਂ ਤੋਂ ਆਪਣੀ ਸੇਵਾ ਦੇ ਰਹੀ ਹੈ । ਲੋਕਾਂ ਦੀ ਮਦਦ ਲਈ ਜਿੱਥੇ ਕੋਈ ਨਹੀਂ ਪਹੁੰਚਦਾ ਉੱਥੇ ਖਾਲਸਾ ਏਡ ਦੇ ਕਾਰਕੁੰਨ ਪਹੁੰਚ ਜਾਂਦੇ ਹਨ । ਲੋਕਾਂ ਦੀ ਹਰ ਤਰ੍ਹਾਂ ਦੀ ਮਦਦ ਕਰਦੇ ਹਨ । ਇਸ ਸੰਸਥਾ ਦੇ ਇਹਨਾਂ ਕੰਮਾਂ ਨੂੰ ਦੇਖਦੇ ਹੋਏ ਬਾਲੀਵੁੱਡ ਤੇ ਪਾਲੀਵੁੱਡ ਦੇ ਕਈ ਸਿਤਾਰੇ ਇਸ ਸੰਸਥਾ ਨਾਲ ਜੁੜੇ ਹੋਏ ਹਨ ।

https://www.instagram.com/p/ByfJEzZBOUZ/

ਇਸੇ ਤਰ੍ਹਾਂ ਗਾਇਕਾ ਰੁਪਿੰਦਰ ਹਾਂਡਾ ਵੀ ਖਾਲਸਾ ਏਡ ਨਾਲ ਜੁੜੀ ਹੋਈ ਹੈ । ਰੁਪਿੰਦਰ ਹਾਂਡਾ ਵੀ ਇਸ ਸੰਸਥਾ ਦੇ ਨਾਲ ਮਿਲਕੇ ਕਈ ਤਰ੍ਹਾਂ ਦੀਆ ਸੇਵਾਵਾਂ ਦੇ ਰਹੀ ਹੈ । ਰੁਪਿੰਦਰ ਹਾਂਡਾ ਨੇ ਇਸ ਸਭ ਦੇ ਚਲਦੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ । ਜਿਸ ਵਿੱਚ ਉਹ ਦੱਸ ਰਹੀ ਹੈ ਕਿ ਖਾਲਸਾ ਏਡ ਸਿਰਫ ਸਮਾਜ ਭਲਾਈ ਦੇ ਕੰਮ ਨਹੀਂ ਕਰਦੀ ਬਲਕਿ ਗੁਰਮਤ ਦਾ ਪ੍ਰਚਾਰ ਦੇ ਪ੍ਰਸਾਰ ਲਈ ਵੀ ਕੰਮ ਕਰ ਰਹੀ ਹੈ ।

https://www.instagram.com/p/ByrM7KJpG4e/

ਰੁਪਿੰਦਰ ਇਸ ਵੀਡੀਓ ਵਿੱਚ ਦੱਸ ਰਹੀ ਹੈ ਕਿ ਖਾਲਸਾ ਏਡ ਵੱਲੋਂ ਚਲਾਏ ਜਾ ਰਹੇ ਸਕੂਲਾਂ ਵਿੱਚ ਨਾ ਸਿਰਫ਼ ਦੁਨਿਆਵੀ ਪੜ੍ਹਾਈ ਕਰਵਾਈ ਜਾਂਦੀ ਹੈ ਬਲਕਿ ਬੱਚਿਆਂ ਨੂੰ ਗੁਰਮਤ ਦਾ ਗਿਆਨ ਵੀ ਦਿੱਤਾ ਜਾ ਰਿਹਾ ਹੈ । ਇਹਨਾਂ ਸਕੂਲਾਂ ਵਿੱਚ ਬੱਚਿਆਂ ਨੂੰ ਬਿਲਕੁੱਲ ਮੁਫ਼ਤ ਪੜ੍ਹਾਇਆ ਜਾ ਰਿਹਾ ਹੈ ।

https://www.instagram.com/p/BytxYrSjVrz/

ਰੁਪਿੰਦਰ ਇਸ ਵੀਡੀਓ ਵਿੱਚ ਸੰਸਥਾ ਦੀ ਪੂਰੀ ਟੀਮ ਨੂੰ ਇਸ ਕੰਮ ਲਈ ਵਧਾਈ ਦੇ ਰਹੀ ਹੈ । ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਕੇਰਲਾ ਵਿੱਚ ਆਏ ਹੜ੍ਹ ਦੌਰਾਨ ਰੁਪਿੰਦਰ ਹਾਂਡਾ ਨੇ ਖਾਲਸਾ ਏਡ ਨਾਲ ਮਿਲਕੇ ਇੱਥੇ ਰਾਹਤ ਤੇ ਬਚਾਅ ਕਾਰਜਾਂ ਵਿੱਚ ਮਦਦ ਕੀਤੀ ਸੀ ।

0 Comments
0

You may also like