ਰੁਪਿੰਦਰ ਹਾਂਡਾ ਨੂੰ ਟਿਕਟੌਕ ਸਟਾਰ ਨੂਰ ਨੇ ਆਖੀ ਵੱਡੀ ਗੱਲ, ਗਾਇਕਾ ਨੇ ਦਿੱਤਾ ਇਹ ਜਵਾਬ

Written by  Shaminder   |  July 08th 2020 11:10 AM  |  Updated: July 08th 2020 11:10 AM

ਰੁਪਿੰਦਰ ਹਾਂਡਾ ਨੂੰ ਟਿਕਟੌਕ ਸਟਾਰ ਨੂਰ ਨੇ ਆਖੀ ਵੱਡੀ ਗੱਲ, ਗਾਇਕਾ ਨੇ ਦਿੱਤਾ ਇਹ ਜਵਾਬ

ਰੁਪਿੰਦਰ ਹਾਂਡਾ ਨੇ ਆਪਣੇ ਇੰਸਟਾਗ੍ਰਾਮ ‘ਤੇ ਟਿਕਟੌਕ ਸਟਾਰ ਨੂਰ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਨੂਰ ਰੁਪਿੰਦਰ ਹਾਂਡਾ ਨੂੰ ਕਹਿ ਰਹੀ ਹੈ ਕਿ ਰੁਪਿੰਦਰ ਦੀਦੀ ਕੋਈ ਗਾਣਾ ਹੀ ਕੱਢ ਦਿਓ ਨਵਾਂ ਫਿਰ ਆਪਾਂ ਦੋਵੇਂ ਇੱਕਠੇ ਟੀਵੀ ‘ਤੇ ਆਵਾਂਗੇ । ਇਸ ਵੀਡੀਓ ਨੂੰ ਦੋਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਰੁਪਿੰਦਰ ਹਾਂਡਾ ਨੇ ਵੀ ਨੂਰ ਨੂੰ ਜਵਾਬ ਦਿੱਤਾ ਹੈ ਅਤੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਨੂਰ ਦੀ ਫਰਮਾਇਸ਼ ਜ਼ਰੂਰ ਪੂਰੀ ਹੋਵੇਗੀ, ਇੱਕਠੇ ਆਵਾਂਗੇ ਟੀਵੀ ‘ਤੇ’।

https://www.instagram.com/p/CCXfGH8JhYE/

ਰੁਪਿੰਦਰ ਹਾਂਡਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ । ਉਹ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ।ਉਨ੍ਹਾਂ ਨੇ ਹੁਣ ਤੱਕ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ।

https://www.instagram.com/p/CCXOE0wl122/

‘ਪਿੰਡ ਦੇ ਗੇੜੇ’, ‘ਤਖਤਪੋਸ਼’, ਪਰਵਾਹ ਨੀ ਕਰੀਦੀ ਸਣੇ ਕਈ ਗੀਤ ਗਾਏ ਹਨ ਅਤੇ ਉਨ੍ਹਾਂ ਦੇ ਗੀਤਾਂ ਨੂੰ ਵੀ ਕਾਫੀ ਪਸੰਦ ਕੀਤਾ ਜਾਂਦਾ ਹੈ ।ਟਿਕਟੌਕ ਸਟਾਰ ਨੂਰ ਦੀ ਗੱਲ ਕਰੀਏ ਤਾਂ ਉਸ ਦੀਆਂ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਅਤੇ ਲੋਕਾਂ ਵੱਲੋਂ ਉਸ ਦੇ ਵੀਡੀਓਜ਼ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network