ਐਕਟਿੰਗ 'ਚ ਵੀ ਮਾਹਿਰ ਹੈ ਰੁਪਿੰਦਰ ਹਾਂਡਾ ,ਵੀਡਿਓ ਕੀਤਾ ਸਾਂਝਾ !

Written by  Shaminder   |  September 01st 2018 01:14 PM  |  Updated: September 01st 2018 01:14 PM

ਐਕਟਿੰਗ 'ਚ ਵੀ ਮਾਹਿਰ ਹੈ ਰੁਪਿੰਦਰ ਹਾਂਡਾ ,ਵੀਡਿਓ ਕੀਤਾ ਸਾਂਝਾ !

ਰੁਪਿੰਦਰ ਹਾਂਡਾ Rupinder Handa ਇੱਕ ਅਜਿਹੀ ਗਾਇਕਾ Song ਹੈ ਜਿਸਨੇ ਬਹੁਤ ਹੀ ਘੱਟ ਸਮੇਂ 'ਚ ਆਪਣੀ ਗਾਇਕੀ ਦੇ ਜ਼ਰੀਏ ਸਰੋਤਿਆਂ ਦੇ ਦਿਲਾਂ 'ਚ ਖਾਸ ਥਾਂ ਬਣਾ ਲਈ ਹੈ ।ਇੱਕ ਨਿੱਜੀ ਚੈਨਲ 'ਚੋਂ ਕਰਵਾਏ ਗਏ ਮੁਕਾਬਲੇ ਵਿੱਚੋਂ ਨਿਕਲੀ ਰੁਪਿੰਦਰ ਹਾਂਡਾ ਨੇ ਹੁਣ ਤੱਕ ਕਈ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਨੇ ।ਰੁਪਿੰਦਰ ਹਾਂਡਾ ਏਨੀਂ ਦਿਨੀਂ ਆਪਣੇ ਕਿਸੇ ਨਵੇਂ ਪ੍ਰਾਜੈਕਟ 'ਤੇ ਕੰਮ ਕਰ ਰਹੀ ਹੈ । ਪਰ ਰੁਪਿੰਦਰ ਹਾਂਡਾ ਆਪਣੇ ਇਸ ਰੁੱਝੇ ਹੋਏ ਸਮੇਂ ਚੋਂ ਕੁਝ ਸਮਾਂ ਕੱਢ ਕੇ ਆਪਣੇ ਚਾਹੁਣ ਵਾਲਿਆਂ ਨਾਲ ਆਪਣੀਆਂ ਗੱਲਾਂ ਸਾਂਝੀਆਂ ਕਰਦੀ ਰਹਿੰਦੀ ਹੈ ਅਤੇ ਸੋਸ਼ਲ ਮੀਡੀਆ 'ਤੇ ਅਪਡੇਟ  ਰਹਿੰਦੀ ਹੈ ।

https://www.instagram.com/p/BnFrqZBjuu2/?hl=en&taken-by=rupinderhandaofficial

ਰੁਪਿੰਦਰ ਹਾਂਡਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡਿਓ ਸ਼ੇਅਰ ਕੀਤਾ ਹੈ ।ਇਸ ਵੀਡਿਓ 'ਚ ਉਹ ਮੋਬਾਇਲ ਐਪ ਡਬਸਮੈਸ਼ ਰਾਹੀਂ ਕਾਜਲ ਅਤੇ ਸ਼ਾਹਰੁਖ ਦੀ ਫਿਲਮ 'ਕੁਛ-ਕੁਛ ਹੋਤਾ ਹੈ' ਦਾ ਡਾਇਲਾਗ ਡਬਸਮੈਸ਼ ਦੇ ਜ਼ਰੀਏ ਬੋਲ ਰਹੀ ਹੈ ।ਰੁਪਿੰਦਰ ਹਾਂਡਾ ਇਸ ਡਾਇਲਾਗ 'ਤੇ ਬਹੁਤ ਹੀ ਵਧੀਆ ਹਾਵ-ਭਾਵ ਦਿਖਾ ਰਹੀ ਹੈ ਅਤੇ ਹੂਬਹੂ ਇਸ ਡਾਇਲਾਗ  'ਤੇ ਐਕਟ ਕਰਦੀ ਨਜ਼ਰ ਆ ਰਹੀ ਹੈ ।

rupinder handa

ਉਸ ਦੇ ਇਸ ਵੀਡਿਓ ਨੂੰ ਹੁਣ ਤੱਕ ਵੱਡੀ ਗਿਣਤੀ 'ਚ ਲੋਕ ਵੇਖ ਚੁੱਕੇ ਨੇ ਅਤੇ ਵੱਡੀ ਗਿਣਤੀ 'ਚ ਲੋਕਾਂ ਨੇ ਇਸ ਵੀਡਿਓ ਨੂੰ ਪਸੰਦ ਕੀਤਾ ਹੈ । ਇਸ ਤੋਂ ਪਹਿਲਾਂ ਵੀ ਉਸ ਨੇ ਆਪਣੀ ਇੱਕ ਨਿੱਕੀ ਜਿਹੀ ਫੈਨ ਦਾ ਵੀਡਿਓ ਸਾਂਝਾ ਕੀਤਾ ਸੀ ।ਜਿਸ 'ਚ ਉਸ ਦੀ ਨੰਨ੍ਹੀ ਜਿਹੀ ਫੈਨ ਆਟੋਗਰਾਫ ਲੈਣ ਲਈ ਆਉਂਦੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network