ਜਦੋਂ ਟਰੈਕਟਰ 'ਤੇ ਉੱਚੀ ਅਵਾਜ਼ 'ਚ ਗਾਣੇ ਲਾ ਕੇ ਰੁਪਿੰਦਰ ਹਾਂਡਾ ਨੇ ਮਾਰੀ 'ਚ ਗੇੜੀ,ਵੇਖੋ ਵੀਡਿਓ 

Written by  Shaminder   |  December 13th 2018 01:56 PM  |  Updated: December 13th 2018 02:28 PM

ਜਦੋਂ ਟਰੈਕਟਰ 'ਤੇ ਉੱਚੀ ਅਵਾਜ਼ 'ਚ ਗਾਣੇ ਲਾ ਕੇ ਰੁਪਿੰਦਰ ਹਾਂਡਾ ਨੇ ਮਾਰੀ 'ਚ ਗੇੜੀ,ਵੇਖੋ ਵੀਡਿਓ 

ਪੰਜਾਬ 'ਚ ਕੜਾਕੇ ਦੀ ਠੰਡ ਪੈ ਰਹੀ ਹੈ ਅਤੇ ਬੀਤੇ ਦਿਨ ਹੋਈ ਬਰਸਾਤ ਨੇ ਠੰਡ 'ਚ ਹੋਰ ਵੀ ਜ਼ਿਆਦਾ ਇਜ਼ਾਫਾ ਕਰ ਦਿੱਤਾ ਹੈ ।ਪਰ ਰੁਪਿੰਦਰ ਹਾਂਡਾ ਅਜਿਹੀ ਫਨਕਾਰ ਹੈ ਜੋ ਇਸ ਕੜਾਕੇ ਦੀ ਠੰਡ 'ਚ ਵੀ ਆਪਣੇ ਖੇਤਾਂ 'ਚ ਗੇੜਾ ਮਾਰਨ ਜਾਂਦੀ ਹੈ । ਰੁਪਿੰਦਰ ਹਾਂਡਾ ਬੇਸ਼ੱਕ ਇੱਕ ਸੈਲੀਬਰੇਟੀ ਹੈ । ਪਰ ਸੈਲੀਬਰੇਟੀ ਵਾਲਾ ਐਟੀਟਿਊਡ ਉਨ੍ਹਾਂ ਦੇ ਅੰਦਰ ਨਹੀਂ ਹੈ ।

ਹੋਰ ਵੇਖੋ : ਰੁਪਿੰਦਰ ਹਾਂਡਾ ਵੀ ਹੈ ਕਿਸੇ ਦੀ ਫੈਨ ਕੌਣ ਹੈ ਉਹ,ਵੇਖੋ ਵੀਡਿਓ

https://www.instagram.com/p/BrUQfw8DjLe/

ਕਿਉਂਕਿ ਜ਼ਮੀਨ ਨਾਲ ਜੁੜੀ ਹੋਣ ਕਾਰਨ ਉਹ ਅਕਸਰ ਆਪਣੇ ਖੇਤਾਂ 'ਚ ਗੇੜਾ ਜ਼ਰੂਰ ਮਾਰਦੀ ਹੈ ।ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਕੜਾਕੇ ਦੀ ਇਸ ਠੰਡ 'ਚ ਉਹ ਖੇਤਾਂ 'ਚ ਫਸਲਾਂ ਦਾ ਜਾਇਜ਼ਾ ਲੈਣ ਪਹੁੰਚੀ ਹੈ ਅਤੇ ਉਹ ਵੀ ਟਰੈਕਟਰ 'ਤੇ ਸਵਾਰ ਹੋ ਕੇ ।

rupinder handa rupinder handa

ਰੁਪਿੰਦਰ ਹਾਂਡਾ ਨੂੰ ਇਸ ਤਰ੍ਹਾਂ ਦੇ ਸ਼ੌਂਕ ਨੇ ਅਤੇ ਉਹ ਅਕਸਰ ਬਾਈਕ ਜਾਂ ਫਿਰ ਟਰੈਕਟਰ 'ਤੇ ਸਵਾਰ ਹੋ ਕੇ ਖੇਤਾਂ ਦਾ ਗੇੜਾ ਮਾਰਨ ਲਈ ਪਹੁੰਚ ਜਾਂਦੀ ਹੈ । ਰੁਪਿੰਦਰ ਹਾਂਡਾ ਚੱਲ ਪਈ ਹੈ ਖੇਤਾਂ 'ਚ ਗੇੜਾ ਮਾਰਨ ਅਤੇ ਖੇਤਾਂ 'ਚ ਗੇੜੀ ਮਾਰਨ ਦੇ ਨਾਲ ਨਾਲ ਉਹ ਖੇਤਾਂ 'ਚ ਕੰਮ ਕਰਨ ਵੀ ਚੱੱਲੀ ਹੈ ।

rupinder handa rupinder handa

ਉਹ ਵੀ ਟਰੈਕਟਰ 'ਤੇ ਸਵਾਰ ਹੋ ਕੇ । ਸ਼ਾਇਦ ਉਹ ਖੇਤਾਂ 'ਚ ਵਾਹੀ ਕਰਨ 'ਚ ਚੱਲੀ ਹੈ । ਰੁਪਿੰਦਰ ਹਾਂਡਾ ਨੇ ਇਸ ਵੀਡਿਓ ਨੂੰ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network