ਜਦੋਂ ਆਪਣੇ ਇੱਕ ਪ੍ਰਸ਼ੰਸਕ ਲਈ ਸਟੇਜ ਤੋਂ ਥੱਲੇ ਉਤਰੀ ਰੁਪਿੰਦਰ ਹਾਂਡਾ,ਵੇਖੋ ਵੀਡੀਓ 

written by Shaminder | July 08, 2019

ਗਾਇਕਾ ਰੁਪਿੰਦਰ ਹਾਂਡਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ 'ਚ ਉਹ ਆਪਣੇ ਇੱਕ ਪ੍ਰਸ਼ੰਸਕ ਦੇ ਨਾਲ ਨਜ਼ਰ ਆ ਰਹੇ ਨੇ । ਉਨ੍ਹਾਂ ਦਾ ਇਹ ਪ੍ਰੰਸ਼ਸਕ ਉਨ੍ਹਾਂ ਨਾਲ ਸੈਲਫੀ ਖਿਚਵਾਉਣ ਆਇਆ ਸੀ  ਉਨ੍ਹਾਂ ਦੇ ਇਸ ਪ੍ਰਸ਼ੰਸਕ ਕੱਦ 'ਚ ਛੋਟਾ ਸੀ ।ਪਰ ਆਪਣੇ ਇਸ ਪ੍ਰਸ਼ੰਸਕ ਲਈ  ਰੁਪਿੰਦਰ ਹਾਂਡਾ ਸਟੇਜ ਤੋਂ ਥੱਲੇ ਉਤਰ ਆਏ । ਹੋਰ ਵੇਖੋ  :ਰੁਪਿੰਦਰ ਹਾਂਡਾ ਨੇ ਟ੍ਰੈਕਟਰ ‘ਤੇ ਚੜ੍ਹ ਕੇ ਜਦੋਂ ਲਾਈ ਆਪਣੇ ਪਿੰਡ ‘ਚ ਖੇਤਾਂ ਦੀ ਗੇੜੀ https://www.instagram.com/p/BzmipfFna12/ ਰੁਪਿੰਦਰ ਹਾਂਡਾ ਖੁਦ ਥੱਲੇ ਬੈਠ ਗਏ ਅਤੇ ਉਸ ਨਾਲ ਸੈਲਫੀ ਖਿਚਵਾਈ । ਦੱਸ ਦਈਏ ਕਿ ਰੁਪਿੰਦਰ ਹਾਂਡਾ ਅਜਿਹੇ ਗਾਇਕਾ ਹਨ ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਕਈ ਹਿੱਟ ਗੀਤ ਗਾਏ ਹਨ ਅਤੇ ਉਹ ਬੇਬਾਕ ਅੰਦਾਜ਼ ਲਈ ਜਾਣੇ ਜਾਂਦੇ ਹਨ । https://www.instagram.com/p/BzXQW1_JmG9/ ਪੰਜਾਬੀ ਮਾਂ ਬੋਲੀ ਦੀ ਸੇਵਾ ਪਿਛਲੇ ਲੰਬੇ ਸਮੇਂ ਤੋਂ ਕਰਦੇ ਆ ਰਹੇ ਹਨ । ਰੁਪਿੰਦਰ ਹਾਂਡਾ ਸੋਸ਼ਲ ਮੀਡੀਆ ਤੇ ਸਰਗਰਮ ਰਹਿੰਦੇ ਹਨ ਅਤੇ ਉਹ ਆਪਣੀਆਂ ਵੀਡੀਓ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ ।

0 Comments
0

You may also like