ਰੁਪਿੰਦਰ ਹਾਂਡਾ ਦੇ ਘਰ ‘ਚੋਂ ਆਈ ਦੁਖਦਾਇਕ ਖ਼ਬਰ, ਜ਼ਿੰਦਗੀ ‘ਚ ਖ਼ਾਸ ਜਗ੍ਹਾ ਰੱਖਣ ਵਾਲੇ ਤੇ ਗਾਇਕੀ ਦੇ ਖੇਤਰ ‘ਚ ਹੱਲਾਸ਼ੇਰੀ ਦੇਣ ਵਾਲੇ ਇਸ ਸ਼ਖ਼ਸ਼ ਦਾ ਹੋਇਆ ਦਿਹਾਂਤ

Written by  Lajwinder kaur   |  April 15th 2020 10:37 AM  |  Updated: April 15th 2020 10:37 AM

ਰੁਪਿੰਦਰ ਹਾਂਡਾ ਦੇ ਘਰ ‘ਚੋਂ ਆਈ ਦੁਖਦਾਇਕ ਖ਼ਬਰ, ਜ਼ਿੰਦਗੀ ‘ਚ ਖ਼ਾਸ ਜਗ੍ਹਾ ਰੱਖਣ ਵਾਲੇ ਤੇ ਗਾਇਕੀ ਦੇ ਖੇਤਰ ‘ਚ ਹੱਲਾਸ਼ੇਰੀ ਦੇਣ ਵਾਲੇ ਇਸ ਸ਼ਖ਼ਸ਼ ਦਾ ਹੋਇਆ ਦਿਹਾਂਤ

ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਇਸ ਸਮੇਂ ਡੂੰਘੇ ਸਦਮੇ ‘ਚ ਹੈ । ਬੀਤੇ ਦਿਨੀਂ ਉਨ੍ਹਾਂ ਦੀ ਜ਼ਿੰਦਗੀ ‘ਚ ਅਹਿਮ ਥਾਂ ਰੱਖਣ ਵਾਲੇ ਉਨ੍ਹਾਂ ਦੇ ਨਾਨਾ ਜੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ । ਰੁਪਿੰਦਰ ਹਾਂਡਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਨਾਨਾ ਜੀ ਲਈ ਭਾਵੁਕ ਪੋਸਟ ਪਾਉਂਦੇ ਹੋਏ ਲਿਖਿਆ ਹੈ, ‘ਅੱਜ ਮੇਰੇ ਨਾਨਾ ਜੀ ਆਪਣਾ ਸਫਰ ਪੂਰਾ ਕਰਕੇ ਵਾਹਿਗੁਰੂ ਜੀ ਦੇ ਚਰਨਾਂ ‘ਚ ਚੱਲੇ ਗਏ । ਇਹ ਮੇਰੇ ਪਰਿਵਾਰ ਦੇ ਉਹ ਇਨਸਾਨ ਸੀ ਜਿਨ੍ਹਾਂ ਨੂੰ ਅਸੀਂ ਹਮੇਸ਼ਾ ਚੜ੍ਹਦੀ ਕਲਾ ‘ਚ ਦੇਖਿਆ, ਡਿਸੀਪਲਿਨ ‘ਚ ਦੇਖਿਆ ਤੇ ਗਾਇਕੀ ਲਈ ਮੈਨੂੰ ਹਮੇਸ਼ਾ ਪ੍ਰੇਰਿਤ ਕਰਨ ਵਾਲੇ ਉਹ ਪਹਿਲੇ ਇਨਸਾਨ ਮੇਰੇ ਨਾਨਾ ਜੀ ਹੀ ਸੀ (ਮੇਰੇ ਹੀਰ ਸਪੈਸ਼ਲਿਸਟ) । ਉਨ੍ਹਾਂ ਦਾ ਨਿੱਤ ਨੇਮ ਪੰਜ ਬਾਣੀਆਂ ਦਾ ਪਾਠ ਕਰਨ ਤੋਂ ਬਾਅਦ ਹੀਰ ਦੀ ਪ੍ਰੈਕਟਿਸ ਕਰਵਾਉਣਾ ਬਹੁਤ ਯਾਦ ਕਰਾਂਗੀ । ਮਿਸ ਯੂ ਨਾਨਾ ਜੀ । ਸਾਡੇ ਦਿਲਾਂ ‘ਚ ਹਮੇਸ਼ਾ ਰਹੋਗੇ’ । ਉਨ੍ਹਾਂ ਨੇ ਆਪਣੇ ਨਾਨਾ ਜੀ ਨਾਲ ਲਈ ਫੋਟੋ ਵੀ ਸ਼ੇਅਰ ਕੀਤੀ ਹੈ ।

ਉਨ੍ਹਾਂ ਦੇ ਪ੍ਰਸੰਸ਼ਕ ਉਨ੍ਹਾਂ ਨੂੰ ਮੈਸੇਜ ਕਰਕੇ ਹੌਂਸਲਾ ਰੱਖਣ ਲਈ ਕਹਿ ਰਹੇ ਨੇ । ਜੀ ਹਾਂ ਇਹ ਉਹ ਮੁਸ਼ਕਿਲ ਸਮਾਂ ਹੁੰਦਾ ਹੈ ਜਦੋਂ ਕੋਈ ਦਿਲ ਦਾ ਕਰੀਬੀ ਇਸ ਦੁਨੀਆ ਤੋਂ ਰੁਖ਼ਸਤ ਹੋ ਜਾਂਦਾ ਹੈ । ਹਰ ਸ਼ਖ਼ਸ਼ ਦੀ ਜ਼ਿੰਦਗੀ ‘ਚ ਉਨ੍ਹਾਂ ਦੇ ਬਜ਼ੁਰਗ ਖ਼ਾਸ ਥਾਂ ਰੱਖਦੇ ਨੇ । ਆਪਣੇ ਵਡੇਰਿਆਂ ਦੇ ਨਾਲ ਹਰ ਇਨਸਾਨ ਦੀਆਂ ਬਚਪਨ ਤੋਂ ਲੈ ਕੇ ਵੱਡੇ ਹੋਣ ਤੱਕ ਦੀਆਂ ਕਈ ਯਾਦਾਂ ਜੁੜੀਆਂ ਹੁੰਦੀਆਂ ਨੇ । ਜਿਸ ਕਰਕੇ ਰੁਪਿੰਦਰ ਹਾਂਡਾ ਲਈ ਵੀ ਇਹ ਵੱਡਾ ਸਦਮਾ ਹੈ । ਜਿਨ੍ਹਾਂ ਦੀ ਹੱਲਾਸ਼ੇਰੀ ਦੇ ਥਾਪੜੇ ਨੇ ਅੱਜ ਉਨ੍ਹਾਂ ਨੂੰ ਗਾਇਕੀ ਦੇ ਖੇਤਰ ‘ਚ ਸਟਾਰ ਬਣਾ ਦਿੱਤਾ ਹੈ । ਉਸ ਅਹਿਮ ਸ਼ਖ਼ਸ਼ ਦਾ ਚੱਲੇ ਜਾਣ ਜ਼ਿੰਦਗੀ ‘ਚ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ  ਹੈ ।

 

View this post on Instagram

 

Singer - Rupinder Handa Writer - @aman.handa

A post shared by Rupinder Handa (@rupinderhandaofficial) on

ਰੁਪਿੰਦਰ ਹਾਂਡਾ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਵਧੀਆ ਗੀਤ ਦੇ ਚੁੱਕੇ ਨੇ । ਇਸ ਤੋਂ ਇਲਾਵਾ ਰੁਪਿੰਦਰ ਹਾਂਡਾ ਖਾਲਸਾ ਏਡ ਨਾਲ ਵੀ ਜੁੜੇ ਹੋਏ ਨੇ। ਰੁਪਿੰਦਰ ਹਾਂਡਾ ਵੀ ਇਸ ਸੰਸਥਾ ਦੇ ਨਾਲ ਮਿਲਕੇ ਲੋੜਵੰਦ ਲੋਕਾਂ ਦੀ ਸਹਾਇਤਾ ਕਰਦੇ ਰਹਿੰਦੇ ਨੇ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network