ਰੁਪਿੰਦਰ ਹਾਂਡਾ ਦਾ ਨਵਾਂ ਗੀਤ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ

written by Shaminder | March 26, 2022

ਗਾਇਕਾ ਰੁਪਿੰਦਰ ਹਾਂਡਾ  (Rupinder Handa) ਦੀ ਆਵਾਜ਼ ‘ਚ ਨਵਾਂ ਗੀਤ (New Song) ਰਿਲੀਜ਼ ਹੋ ਚੁੱਕਿਆ ਹੈ । ‘ਫੋਰਹੈੱਡ’ ਟਾਈਟਲ ਹੇਠ ਰਿਲੀਜ਼ ਕੀਤੇ ਗਏ ਇਸ ਗੀਤ ਦੇ ਬੋਲ ਤੇਜੀ ਸਰਾਓ ਨੇ ਲਿਖੇ ਹਨ । ਜਦੋਂਕਿ ਮਿਊਜ਼ਿਕ ਦਿੱਤਾ ਹੈ ਮਿਸਟਰ ਪੇਂਡੂਜ਼ ਵੱਲੋਂ । ਇਸ ਗੀਤ ‘ਚ ਗਾਇਕਾ ਨੇ ਇੱਕ ਅੜਬ ਮੁਟਿਆਰ ਦੇ ਰੌਅਬ ਦਾਅਬੇ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਜਦੋਂ ਔਰਤਾਂ ‘ਤੇ ਜ਼ੁਲਮ ਹੁੰਦੇ ਹਨ ਤਾਂ ਇਸ ਅੜਬ ਮੁਟਿਆਰ ਦਾ ਖੂਨ ਖੌਲ ਉੱਠਦਾ ਹੈ ਅਤੇ ੳੇੁਹ ਇਸ ਜ਼ੁਲਮ ਦੇ ਖਿਲਾਫ ਹਨੇਰੀ ਵਾਂਗ ਝੁੱਲ ਜਾਂਦੀ ਹੈ । ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

Rupinder Handa, image From instagram

ਹੋਰ ਪੜ੍ਹੋ : ਰੁਪਿੰਦਰ ਹਾਂਡਾ ਇਸ ਜ਼ਰੂਰਤਮੰਦ ਬੱਚੀ ਦੀ ਮਦਦ ਲਈ ਆਈ ਅੱਗੇ, ਵੀਡੀਓ ਕੀਤਾ ਸਾਂਝਾ

ਰੁਪਿੰਦਰ ਹਾਂਡਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਉਹ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਇੰਡਸਟਰੀ ਨੂੰ ਦੇ ਰਹੇ ਹਨ । ਰੁਪਿੰਦਰ ਹਾਂਡਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਰਿਆਲਟੀ ਸ਼ੋਅ ਚੋਂ ਕੀਤੀ ਸੀ । ਇਸ ਸ਼ੋਅ ‘ਚ ਪਰਫਾਰਮ ਕਰਨ ਤੋਂ ਬਾਅਦ ਹੀ ਉਨ੍ਹਾਂ ਨੂੰ ਨਵੀਂ ਪਛਾਣ ਮਿਲੀ ਸੀ ।

Rupinder handa image From instagram

ਰੁਪਿੰਦਰ ਹਾਂਡਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕਰਦੀ ਰਹਿੰਦੀ ਹੈ । ਕਿਸਾਨ ਅੰਦੋਲਨ ‘ਚ ਵੀ ਗਾਇਕਾ ਨੇ ਵੱਧ ਚੜ੍ਹ ਕੇ ਭਾਗ ਲਿਆ ਸੀ ਅਤੇ ਆਪਣੇ ਗੀਤਾਂ ਦੇ ਨਾਲ ਕਿਸਾਨਾਂ ਦੇ ਹੱਕ ‘ਚ ਆਵਾਜ਼ ਬੁਲੰਦ ਕੀਤੀ ਸੀ । ਰੁਪਿੰਦਰ ਹਾਂਡਾ ਨੇ ਆਪਣੇ ਮਿਊਜ਼ਿਕ ਕਰੀਅਰ ਦੇ ਦੌਰਾਨ ਹਰ ਤਰ੍ਹਾਂ ਦੇ ਗੀਤ ਗਾਏ ਹਨ । ਭਾਵੇਂ ਉਹ ਧਾਰਮਿਕ ਹੋਣ, ਲੋਕ ਗੀਤ ਹੋਣ ਜਾਂ ਫਿਰ ਗੀਤਾਂ ਦੀ ਕੋਈ ਹੋਰ ਵੰਨਗੀ । ਹਰ ਤਰ੍ਹਾਂ ਦੇ ਗੀਤ ਉਸ ਨੇ ਗਾਏ ਅਤੇ ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।

 

You may also like