ਰੁਪਿੰਦਰ ਹਾਂਡਾ ਦਾ ਕਿਸਾਨਾਂ ਨੂੰ ਸਮਰਪਿਤ ਗੀਤ ‘ਹੱਲਾ ਸ਼ੇਰੀ’ ਰਿਲੀਜ਼

written by Shaminder | December 31, 2020

ਰੁਪਿੰਦਰ ਹਾਂਡਾ ਆਪਣੇ ਨਵੇਂ ਗੀਤ ‘ਹੱਲਾ ਸ਼ੇਰੀ’ ਦੇ ਨਾਲ ਹਾਜ਼ਰ ਹੋਏ ਨੇ । ਇਸ ਗੀਤ ਦੇ ਬੋਲ ਮੱਟ ਸ਼ੇਰੋਂਵਾਲਾ ਵੱਲੋਂ ਲਿਖੇ ਗਏ ਹਨ ਜਦੋਂਕਿ ਮਿਊਜ਼ਿਕ ਦਿੱਤਾ ਹੈ ਮਿਸਟਰ ਪੇਂਡੂਜ਼ ਵੱਲੋਂ ਤੇ ਫੀਚਰਿੰਗ ‘ਚ ਖੁਦ ਰੁਪਿੰਦਰ ਹਾਂਡਾ ਨਜ਼ਰ ਆ ਰਹੇ ਨੇ । ਇਸ ਗੀਤ ‘ਚ ਇੱਕ ਅਜਿਹੀ ਮੁਟਿਆਰ ਦੀ ਗੱਲ ਕੀਤੀ ਗਈ ਹੈ ਜੋ ਕਿ ਆਪਣੇ ਸਰਦਾਰ ਨੂੰ ਕਹਿੰਦੀ ਹੈ ਕਿ ਤੂੰ ਦਿੱਲੀ ‘ਚ ਡਟ ਕੇ ਖੇਤੀ ਬਿੱਲਾਂ ਦੇ ਵਿਰੁੱਧ ਡਟਿਆ ਰਹੀਂ ਅਤੇ ਪਿਛੋਂ ਕਣਕਾਂ ਅਤੇ ਹੋਰ ਫਸਲਾਂ ਨੂੰ ਉਹ ਪਾਣੀ ਖੁਦ ਦੇ ਦੇਵੇਗੀ । rupinder ਇਸ ਗੀਤ ‘ਚ ਉਨ੍ਹਾਂ ਨੇ ਦਿੱਲੀ ਦੇ ਬਾਰਡਰਾਂ ‘ਤੇ ਡਟੇ ਕਿਸਾਨਾਂ ਨੂੰ ਹੱਲਾਸ਼ੇਰੀ ਦੇਣ ਦੀ ਕੋਸ਼ਿਸ਼ ਕੀਤੀ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਕਿਸਾਨਾਂ ਦੇ ਸਮਰਥਨ ‘ਚ ਕਈ ਗਾਇਕ ਗੀਤ ਕੱਢ ਚੁੱਕੇ ਹਨ ਅਤੇ ਲਗਾਤਾਰ ਕੱਢ ਰਹੇ ਹਨ । ਹੋਰ ਪੜ੍ਹੋ : ਖਾਲਸਾ ਏਡ ਦੇ ਮੁਖੀ ਰਵੀ ਸਿੰਘ ਬਾਰੇ ਗਲਤ ਬੋਲਣ ਵਾਲਿਆਂ ਨੂੰ ਸੁਖਸ਼ਿੰਦਰ ਸ਼ਿੰਦਾ ਨੇ ਦਿੱਤਾ ਜਵਾਬ
rupinder ਬੀਤੇ ਦਿਨ ਹਰਫ ਚੀਮਾ ਅਤੇ ਕੰਵਰ ਗਰੇਵਾਲ ਦਾ ਗੀਤ ‘ਪਾਤਸ਼ਾਹ’ ਵੀ ਰਿਲੀਜ਼ ਕੀਤਾ ਗਿਆ ਸੀ । rupinder ਜਿਸ ਨੂੰ ਕਿ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ । ਇਸ ਦੇ ਨਾਲ ਹੀ ਮਨਕਿਰਤ ਔਲਖ, ਜੱਸ ਬਾਜਵਾ, ਅਫਸਾਨਾ ਖਾਨ ਅਤੇ ਸ਼੍ਰੀ ਬਰਾੜ ਵੱਲੋਂ ਕਿਸਾਨਾਂ ਦੇ ਹੱਕ ‘ਚ ਕਿਸਾਨ ਐਂਥਮ ਵੀ ਗਾਇਆ ਗਿਆ ਸੀ ।

 

0 Comments
0

You may also like