ਕੋਰੋਨਾ ਵਾਇਰਸ ਕਰਕੇ ਰੁਪਿੰਦਰ ਹਾਂਡਾ ਦੇ ਅੰਕਲ ਦੀ ਮੌਤ

written by Rupinder Kaler | May 04, 2021 04:38pm

ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ । ਇਸ ਜਾਨ ਲੇਵਾ ਵਾਇਰਸ ਨੇ ਬਹੁਤ ਸਾਰੇ ਫ਼ਿਲਮੀ ਸਿਤਾਰਿਆਂ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਜਾਨ ਲੈ ਲਈ ਹੈ । ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਦੇ ਅੰਕਲ ਦਾ ਦਿਹਾਂਤ ਵੀ ਕੋਰੋਨਾ ਵਾਇਰਸ ਕਰਕੇ ਹੋ ਗਿਆ ਹੈ । ਜਿਸ ਦੀ ਜਾਣਕਾਰੀ ਉਹਨਾਂ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਦਿੱਤੀ ਹੈ ।

pic of rupinders handa new farming song Pic Courtesy: Instagram

ਹੋਰ ਪੜ੍ਹੋ :

ਨਿੱਕੀ ਤੰਬੋਲੀ ਦੇ ਭਰਾ ਦਾ ਕੋਰੋਨਾ ਵਾਇਰਸ ਕਾਰਨ ਦਿਹਾਂਤ

inside pic of rupinder handa Pic Courtesy: Instagram

ਰੁਪਿੰਦਰ ਹਾਂਡਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ ਲਿਖਿਆ ਹੈ ‘ਦੋ ਦਿਨ ਪਹਿਲਾਂ ਮੈਂ ਆਪਣੇ ਅੰਕਲ ਜੀ ਨੂੰ ਕੋਰੋਨਾ ਕਰਕੇ ਗੁਆ ਦਿੱਤਾ ਹੈ । ਕੋਰੋਨਾ ਵਾਇਰਸ ਨੂੰ ਹਲਕੇ ਵਿੱਚ ਨਾ ਲੈਣਾ । ਪਿਛਲੇ ਸਾਲ ਅਸੀਂ ਸਮਝ ਨਹੀਂ ਸੀ ਸਕੇ ਕੋਰੋਨਾ ਨੂੰ ਕਿਉਂਕਿ ਮਾਮਲੇ ਬਹੁਤ ਘੱਟ ਸੀ ।

ਪਰ ਇਸ ਵਾਰ ਕੋਰੋਨਾ ਲੋਕਾਂ ਨੂੰ ਸਮਾਂ ਨਹੀਂ ਦੇ ਰਿਹਾ ਸਮਝਣ ਦਾ ….ਕਿਰਪਾ ਕਰਕੇ ਹਰ ਕੋਈ ਸਰਕਾਰ ਵੱਲੋਂ ਜਾਰੀ ਹਿਦਾਇਤਾਂ ਦੀ ਪਾਲਣਾ ਕਰੇ …ਪਰ ਅਸੀਂ ਕਿਸਾਨੀ ਸੰਘਰਸ਼ ਨੂੰ ਵੀ ਠੰਡਾ ਨਹੀਂ ਪੈਣ ਦੇਣਾ …ਜੋ ਘਰ ਬੈਠੇ ਹਨ ਉਹ ਸੋਸ਼ਲ ਮੀਡੀਆ ਤੇ ਸਰਗਰਮ ਰਹਿਣ’ ।

You may also like