ਲਾਕਡਾਊਨ ਦੌਰਾਨ ਪਿਤਾ ਬਣੇ ਅਦਾਕਾਰ ਰੁਸਲਾਨ ਮੁਮਤਾਜ, ਨਵ ਜਨਮੇ ਬੇਟੇ ਦੀ ਤਸਵੀਰ ਸ਼ੇਅਰ ਕਰਕੇ ਭਾਵੁਕ ਹੋਏ ਰੁਸਲਾਨ

written by Rupinder Kaler | March 27, 2020

ਲਾਕਡਾਊਨ ਦੀਆਂ ਖ਼ਬਰਾਂ ਦੇ ਦਰਮਿਆਨ ਅਦਾਕਾਰ ਰੁਸਲਾਨ ਮੁਮਤਾਜ ਦੇ ਘਰ ਨੰਨ੍ਹਾ ਮਹਿਮਾਨ ਆਇਆ ਹੈ । ਉਹਨਾਂ ਦੀ ਪਤਨੀ ਨਿਰਾਲੀ ਨੇ ਬੇਟੇ ਨੂੰ ਜਨਮ ਦਿੱਤਾ ਹੈ । ਰੁਸਲਾਨ ਨੇ ਪਿਤਾ ਬਣਨ ’ਤੇ ਖੁਸ਼ੀ ਜਾਹਿਰ ਕੀਤੀ ਹੈ । ਰੁਸਲਾਨ ਨੇ ਆਪਣੇ ਬੇਟੇ ਦੀ ਪਹਿਲੀ ਤਸਵੀਰ ਵੀ ਸਾਂਝੀ ਕੀਤੀ ਹੈ । ਇਸ ਤੇ ਨਾਲ ਹੀ ਰੁਸਲਾਨ ਨੇ ਇੱਕ ਲੰਮੀ ਚੌੜੀ ਪੋਸਟ ਵੀ ਪਾਈ ਹੈ । ਖੁਸ਼ੀ ਦੀ ਇਹ ਖ਼ਬਰ ਸੁਣ ਕੇ ਰੁਸਲਾਨ ਦੇ ਸਾਥੀ ਕਲਾਕਾਰਾਂ ਤੇ ਪ੍ਰਸ਼ੰਸਕਾਂ ਨੇ ਵਧਾਈ ਦਿੱਤੀ ਹੈ । https://www.instagram.com/p/B9_ykk0JtBO/ ਰੁਸਲਾਨ ਨੇ ਬੱਚੇ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ ‘ਛੋਟਾ ਬੇਬੀ ਆ ਗਿਆ ਹੈ, ਮੈਂ ਘੱਟ ਤੋਂ ਘੱਟ 3-4 ਮਹੀਨੇ ਲਈ ਆਪਣੇ ਬੱਚੇ ਦੀ ਕਿਸੇ ਵੀ ਤਸਵੀਰ ਨੂੰ ਸ਼ੇਅਰ ਕਰਨ ਤੋਂ ਬਚਣ ਜਾ ਰਿਹਾ ਸੀ, ਪਰ ਮੈਨੂੰ ਲੱਗਿਆ ਜਿੱਥੇ ਹਰ ਪਾਸੇ ਦਹਿਸ਼ਤ, ਉਦਾਸੀ ਤੇ ਕਿਆਮਤ ਦੇਖੀ ਜਾ ਰਹੀ ਹੈ, ਉੱਥੇ ਬੱਚੇ ਦੀ ਖ਼ਬਰ ਤੁਹਾਡਾ ਦਿਨ ਰੋਸ਼ਨੀ ਨਾਲ ਭਰ ਸਕਦੀ ਹੈ’। https://www.instagram.com/p/B-L_UBwpw8O/ ਉਹਨਾਂ ਨੇ ਲਿਖਿਆ ਹੈ ‘ਮੈਂ ਇਹ ਮੰਨਦਾ ਹਾਂ ਜਦੋਂ ਦੁਨੀਆ ਤੇ ਸੰਕਟ ਮੰਡਰਾਉਂਦਾ ਹੋਵੇ ਤਾਂ ਇਸ ਤਰ੍ਹਾਂ ਦੇ ਸਮੇਂ ਵਿੱਚ ਪੈਦਾ ਹੋਇਆ ਬੱਚਾ ਕਿਸੇ ਕਾਰਨ ਜਨਮ ਲੈਂਦਾ ਹੈ । ਇਸ ਲਈ ਮੈਨੂੰ ਉਮੀਦ ਹੈ ਕਿ ਮੇਰਾ ਛੋਟਾ ਬੱਚਾ ਇੱਕ ਸੁਪਰ ਹੀਰੋ ਹੈ ਜਿਹੜਾ ਕਿ ਮੁਸ਼ਕਿਲ ਦੀ ਘੜੀ ਵਿੱਚ ਪੈਦਾ ਹੋਇਆ ਹੈ’ । https://www.instagram.com/p/B9jjq2_pgZq/ ਤੁਹਾਨੂੰ ਦੱਸ ਦਿੰਦੇ ਹਾਂ ਕਿ ਰੁਸਲਾਨ ਮੁਮਤਾਜ ਨੇ ਜਦੋਂ ਇੰਡਸਟਰੀ ਵਿੱਚ ਕਦਮ ਰੱਖਿਆ ਸੀ ਤਾਂ ਉਹ ਆਪਣੇ ਚਾਕਲੇਟੀ ਲੁੱਕ ਕਰਕੇ ਕਾਫੀ ਪਾਪੂਲਰ ਹੋਏ ਸਨ । ਉਹਨਾਂ ਨੇ ਕਈ ਪਾਪੂਲਰ ਟੀਵੀ ਪ੍ਰੋਗਰਾਮਾਂ ਵਿੱਚ ਕੰਮ ਕੀਤਾ ਹੈ । https://www.instagram.com/p/B8Bm_lPpm44/

0 Comments
0

You may also like