ਅਦਾਕਾਰ ਸਾਹਿਲ ਚੱਢਾ ਅਤੇ ਪ੍ਰਮਿਲਾ ਹੋਏ ਹਾਦਸੇ ਦਾ ਸ਼ਿਕਾਰ

written by Rupinder Kaler | May 15, 2021 06:35pm

ਸਾਹਿਲ ਚੱਢਾ ਅਤੇ ਉਸ ਦੀ ਪਤਨੀ Promila ਹਾਦਸੇ ਦਾ ਸ਼ਿਕਾਰ ਹੋ ਗਏ ਹਨ ।ਸਾਹਿਲ ਅਤੇ ਪ੍ਰਮਿਲਾ ਮੁੰਬਈ ਦੇ ਜ਼ੇਵੀਅਰ ਕਾਲਜ ਨੇੜੇ ਆਪਣੀ ਕਾਰ ਵੱਲ ਪਰਤ ਰਹੇ ਸਨ ਤਾਂ ਅਚਾਨਕ ਉਨ੍ਹਾਂ ਨੂੰ ਐਂਬੂਲੈਂਸ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਸਾਹਿਲ ਦੀ ਪਤਨੀ Promila ਦੀ ਲੱਤ ਤੇ ਗੰਭੀਰ ਸੱਟ ਵੱਜੀ ਹੈ । ਸਾਹਿਲ ਨੂੰ ਐਂਬੂਲੈਂਸ ਆਪਣੇ ਨਾਲ 2 ਫੁੱਟ ਤੱਕ ਘਸੀਟਦੇ ਹੋਈ ਲੈ ਗਈ ।

Pic Courtesy: Instagram

ਹੋਰ ਪੜ੍ਹੋ :

ਹਿਮਾਂਸ਼ੀ ਖੁਰਾਣਾ ਨੇ ਆਸਿਮ ਰਿਆਜ਼ ਦੇ ਪਰਿਵਾਰ ਨਾਲ ਮਿਲ ਕੇ ਮਨਾਈ ਈਦ

Pic Courtesy: Instagram

ਸਾਹਿਲ ਦੇ ਪੇਟ ਅਤੇ ਪੱਟ ਵਿੱਚ ਸੱਟ ਲੱਗੀ ਹੈ। ਉਨ੍ਹਾਂ ਨੂੰ ਮੁੰਬਈ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਸਾਹਿਲ ਨੂੰ ਸੋਮਵਾਰ ਜਾਂ ਮੰਗਲਵਾਰ ਨੂੰ ਛੁੱਟੀ ਦੇ ਦਿੱਤੀ ਜਾਏਗੀ। ਜਦੋਂਕਿ Promila ਆਪਣੇ ਚਚੇਰੇ ਭਰਾ ਦੇ ਘਰ ਹੈ, ਜਦੋਂ ਇਸ ਬਾਰੇ ਸਾਹਿਲ ਨੂੰ ਪੁੱਛਿਆ ਗਿਆ ਤਾਂ ਉਸਨੇ ਕਿਹਾ ਕਿ ਉਹ ਰੱਬ ਦੀ ਬਖਸ਼ਿਸ਼ ਨਾਲ ਬਚੀ ।

Pic Courtesy: Instagram

ਹਾਲਾਂਕਿ ਪੁਲਿਸ ਨੇ ਡਰਾਈਵਰ ਨੂੰ ਫੜ ਲਿਆ ਹੈ। ਸਾਹਿਲ ਨੇ ਕਿਹਾ, “ਮੇਰਾ ਵਿਸ਼ਵਾਸ ਹੈ ਕਿ ਇਹ ਇਕ ਵੱਡਾ ਹਾਦਸਾ ਵਾਪਰ ਸਕਦਾ ਸੀ। ਹੁਣ ਮੈਂ ਡਾਕਟਰਾਂ ਦੀ ਨਿਗਰਾਨੀ ਹੇਠ ਹਾਂ ਅਤੇ ਪ੍ਰਮਾਤਮਾ ਅਸੀਸਾਂ ਦੇ ਰਿਹਾ ਹੈ ਪਰ ਜੋ ਵੀ ਹੋਇਆ ਉਹ ਬਹੁਤ ਡਰਾਉਣਾ ਸੀ।”

You may also like